ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
ਪ੍ਰਧਾਨ ਅਤੇ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ
ਪ੍ਰਧਾਨ ਅਤੇ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ
Page Visitors: 2910

 

 ਪ੍ਰਧਾਨ ਅਤੇ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ 
"ਆਗੂ ਲੈ ਉਜੜ ਪਏ ਕਿਸ ਕਰੇ ਪੁਕਾਰਾ   (ਭਾਗ ਦੂਜਾ )
 6. ਉਪਰੋਕਤ ਸੱਚਾਈ ਤੋਂ ਇਹ ਸਵੈਸਿੱਧ ਹੈ ਕਿ ਕੌਮ ਨੂੰ ਸੁਤੰਤਰਤਾ ਵਲ ਤੋਰਨ ਵਾਲੇ ਅਤੇ ਸਿੱਖ ਹੋਮਲੈਂਡ, ਜਾਂ ਸਿੱਖਸਤਾਨ ਜਾਂ ਖ਼ਾਲਸਤਾਨ ਦਾ ਪ੍ਰੋਗਰਾਮ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਲੀਡਰ ਹਨ । ਪਰ ਇਹ ਹਮੇਸ਼ਾਂ ਕੌਮ ਦੇ ਜਜ਼ਬਾਤਾਂ ਨਾਲ ਖੇਡ ਕੇ ਆਪਣੀਆਂ ਸਵਾਰਥ ਦੀਆਂ ਅਤੇ ਸੱਤਾ ਦੇ ਸਿਆਹ ਸਿਆਸਤ ਦੀਆਂ ਰੋਟੀਆਂ ਹੀ ਸੇਕਦੇ ਰਹੇ ਹਨ । ਥੁੱਕ ਕੇ ਚੱਟਣਾਂ ਇਨ੍ਹਾਂ ਦਾ ਕਿਰਦਾਰ ਹੈ । 6 ਜੂਨ 2004 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਤਾਨ ਦੇ ਵਿਰੁਧ ਬਿਆਨ ਦੇ ਕੇ ਅਤੇ ਇਸ ਨੂੰ ਪੰਥ ਕਾਤਲ, ਦੇਸ਼ ਧਰੋਹੀ ਗਰਦਾਨ ਕੇ ਬਾਦਲ ਸਾਹਿਬ ਨੇਂ ਖ਼ੁਦ ਅਤੇ ਉਨ੍ਹਾਂ ਦੀ ਸਮੂਹ ਜੱਥੇਬੰਦੀ ਨੇਂ ਆਪਣੇ ਸੂਰਜ ਵੱਲ ਥੁੱਕਣ ਦੇ ਕਿਰਦਾਰ ਨੂੰ ਹੀ ਨਹੀਂ ਪੇਸ਼ ਕੀਤਾ ਸਗੋਂ ਗੁਰੂ ਨੂੰ, ਗੁਰੂ ਪੰਥ ਖ਼ਾਲਸੇ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਹਰ ਇਕ ਦਰਦੀ ਵਰਕਰ ਨੂੰ, ਸਿੱਖ ਕੌਮ ਨੂੰ ਆਪਣਾਂ ਚੰਦੂ ਬ੍ਰਹਿਮਣ ਵਾਲਾ ਕਿਰਦਾਰ ਸਪਸ਼ਟ ਦਿਖਾਂ ਦਿੱਤਾ ਹੈ । ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਇਤਿਹਾਸ, ਕੁਰਬਾਨੀਆਂ, ਸ਼ਹਾਦਤਾਂ ਅਤੇ ਕਿਰਦਾਰ ਤੇ ਆਪਣੇ ਹੀ ਹੱਥੀ ਇਕ ਕਰਾਰਾ ਥੱਪੜ ਦੇ ਮਾਰਿਆ ਹੈ । ਇਹ ਹੁਣ ਬਾਗ਼ਮੀਰ ਕੌਮ ਨੇਂ ਸੋਚਣਾਂ ਹੈ ਕਿ ਉਹ ਇਨ੍ਹਾਂ ਜ਼ਮੀਰਲੱਥੇ ਸਿਰ ਹੀਣੇ ਸਿਰਦਾਰਾ ਦਾ ਕੀ ਹਸ਼ਰ ਕਰੇ । -
7. ਸਾਨੂੰ ਇਸ ਤੋਂ ਵੀ ਵੱਧ ਹੈਰਾਨੀ ਉਸ ਵਕਤ ਹੁੰਦੀ ਹੈ ਜਦ ਅਸੀ ਇਸ ਮਸਲੇ ਤੇ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਅਕਾਲੀ ਦਲ ਅੰਮ੍ਰਿਤਸਰ, ਸ. ਕੰਵਰਪਾਲ ਸਿੰਘ ਬਿੱਟੂ ਅਤੇ ਸਤਿਨਾਮ ਸਿੰਘ ਪਉਂਟਾ ਦੀ ਅਗਵਾਈ ਵਿਚ ਦਲ ਖ਼ਾਲਸਾ, ਸ. ਸਵਰਨ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਖ਼ਾਲਸਾ ਦਲ, ਪੰਥਕ ਫਰੰਟ ਦੇ ਹਿੱਸੇਦਾਰ ਕਈ ਪਤਵੰਤੇ ਲੀਡਰ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਜਿਹੜੇ ਕਿ ਸ੍ਰੀ ਦਰਬਾਰ ਸਾਹਿਬ ਵਿਚ ਮੌਜੂਦ ਸਨ ਜਦ ਸ. ਬਾਦਲ ਨੇਂ ਅਜਿਹਾ ਬਿਆਨ ਦਿੱਤਾ ਪਰ ਉਹ ਜਾਣਬੁਝ ਕੇ ਮੂਕ ਦਰਸ਼ਕ ਬਣ ਗਏ ।ਆਪ ਚਸ਼ਮਦੀਦ ਹੁੰਦੇ ਹੋਏ ਵੀ ਦੜ ਵੱਟ ਜਮਾਨਾਂ ਕੱਟਦੀ ਨੀਤੀ ਕਿਉਂ ਧਾਰ ਗਏ ? ਇੰਜ ਸ. ਬਾਦਲ ਨੂੰ ਮੋਨ ਸਹਿਮਤੀ ਕਿਉਂ ਦੇ ਗਏ ?
8. ਤੁਸੀ ਆਪਣੀਆਂ ਇਨ੍ਹਾਂ ਕਰਨੀਆਂ ਤੋਂ ਭੱਜਣ ਕਰਕੇ ਅਤੇ ਹੇਠ ਲਿਖੇ ਕਾਰਨਾਂ ਕਰਕੇ ਖੁਦ-ਬ-ਖੁਦ ਕੌਮ ਨੂੰ ਰੋਲ ਕੇ ਮਾਰਵਾਉਣ ਵਾਲੇ ਸਰਕਾਰੀ ਹੱਥਠੋਕੇ ਸਾਬਤ ਹੁੰਦੇ ਹੋ :
8.1 ਉਪਰੋਕਤ ਮਦ 5 ਦੇ 1 ਤੋਂ 20 ਤਕ ਦੀਆਂ ਸੱਚਾਈਆਂ ਦੇ ਆਪ ਦੋਸ਼ੀ ਹੋ ਅਤੇ ਇਨ੍ਹਾਂ ਨਮਿਤ ਆਪ ਜੀ ਦਾ ਵਤੀਰਾ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਤੋਂ ਵੀ ਅਗਾਹ ਵੱਧ ਕੇ ਇਕ ਅਜਿਹੇ ਦੈਂਤ ਵਰਗਾ ਬਣ ਗਿਆ ਜੋ ਡੈਣਦੀ ਕੁੱਖ਼ ਵਿਚਲੇ ਬੱਚੇ ਦੇ ਭਰੂਣ ਨੂੰ ਹੀ ਕੌਮ ਦਾ ਢਿੱਡ ਪਾੜ ਕੇ ਖਾ ਗਿਆ ।
8.2 ਮਈ 2004 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਜੈਤੋ ਦੇ ਮੋਰਚੇ ਵਿਚ ਸਰਕਾਰ ਨਾਲ ਮਿਲ ਕੇ ਸਿੰਘ ਸ਼ਹੀਦ ਕਰਵਾਉਣ ਦੇਲੱਗੇ ਇਸ਼ਤਿਹਾਰਾਂ ਰਾਹੀਂ ਦੋਸ਼ਾਂ ਦਾ ਵੀ ਸ. ਬਾਦਲ ਨੇਂ ਕਹਿ ਕੇ ਵੀ ਕੋਈ ਅਦਾਲਤੀ ਕੇਸ ਨਾਹ ਕਰਨਾਂ ਵੀ ਕੀ ਦੋਸ਼ਾਂ ਨੂੰ ਸਾਬਤ ਨਹੀਂ ਕਰਦਾ ?
8.3 ਚਾਰ ਵਾਰ ਅਕਾਲੀ ਸਰਕਾਰ ਬਨਣ ਦੇ ਬਾਵਜੂਦ ਅਤੇ ਤਿੰਨ ਵਾਰ ਸ. ਬਾਦਲ ਦੇ ਮੁੱਖ ਮੰਤ੍ਰੀ ਬਨਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪਾਲਸੀ ਪ੍ਰੋਗਰਾਮ ਦਾ ਹਿੱਸਾ ਹੁੰਦੇ ਹੋਏ ਅਤੇ ਇਸ ਹਿਤ ਗੁਰੂ ਗ੍ਰੰਥ ਸਾਹਿਬ ਜੀ ਸਨਮੁਖ ਪੰਥ ਦੀ ਹਾਜ਼ਰੀ ਵਿਚ ਅਰਦਾਸੇ ਸੋਧਣ ਦੇ ਬਾਵਜੂਦ ਪੰਥ ਦੀ ਸੁਤੰਤਰਤਾ ਹਿਤ ਪੰਜਾਬ ਵਿਧਾਨ ਸਭਾ ਵਿਚ ਕੋਈ ਵੀ ਮਤਾ ਨਾਹ ਲਿਆਉਣਾਂ ।
8.4 ਅਨੰਦਪੁਰ ਸਾਹਿਬ ਦੇ ਮਤੇ ਨੂੰ ਸੈਂਟਰ ਵਿਚ ਵੀ ਪੰਜ ਸਾਲ ਰਾਜ ਕਰ ਅਤੇ ਪੰਜਾਬ ਵਿਚ ਵੀ ਤਿੰਨ ਚੋਥਾਈ ਬਹੁਮਤ ਨਾਲ ਰਾਜ ਕਰਨ ਦੇ ਬਾਵਜੂਦ ਵਿਧਾਨ ਸਭਾ ਵਿਚ ਪਾਸ ਨਾ ਕਰਵਾਉਣਾਂ ਅਤੇ ਇੰਜ ਇਸ ਦੀ ਵਿਧਾਨਕਤਾ ਤੋਂ ਮੁਕਰ ਜਾਣਾਂ ਕੀ ਸਿੱਧ ਨਹੀਂ ਕਰਦਾ ਕਿ ਇਹ ਦੈਂਤਾਂ ਤੋਂ ਵੀ ਅਗਲੇ ਪੜਾਅ ਤੇ ਅਪੜ ਗਏ ਹਨ ?
8.5 ਅਪ੍ਰੈਲ 1984 ਵਿਚ ਭਾਰਤ ਸਰਕਾਰ ਵਲੋਂ ਸੰਸਦ ਵਿਚ ਸਿੱਖਾਂ ਦੀ ਸੰਤੁਸ਼ਟੀ ਲਈ ਸੰਵਿਧਾਨ ਵਿਚ ਤਰਮੀਮ ਕਰਨ ਦੇ ਦਿੱਤੇ ਬਿਆਨ ਅਤੇ ਉਸ ਤੋਂ ਬਾਦ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਬਕਾਇਦਾ ਆਨ ਰਿਕਾਰਡ ਇਹ ਪੁੱਛ ਭੇਜਣਾਂ ਕਿ ਸਿੱਖ ਦੱਸਣ ਕਿ ਭਾਰਤ ਸਰਕਾਰ ਸੰਵਿਧਾਨ ਵਿਚ ਕਿਹੜੀਆਂ ਤਰਮੀਮਾਂ ਕਰੇਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਣ ਬੂੱਝ ਕੇ ਕੋਈ ਵੀ ਜਵਾਬ ਨਾਹ ਦੇਣਾਂ ਤੇ ਅੰਦਰ ਖ਼ਾਤੇ ਅਪ੍ਰੇਸ਼ਨ ਬਲਿਊ ਸਟਾਰ ਦੀ ਹਿਮਾਇਤ ਕਰਨ ਅਤੇ ਹਰੀ ਝੰਡੀ ਦੇ ਕੇ ਮਾਮਲੇ ਨੂੰ ਲਟਕਾਂ ਦੇਣਾਂ ਕੀ ਸਵੈ ਸਿੱਧ ਨਹੀਂ ਹੈ ਕਿ ਇਨ੍ਹਾਂ ਬਾਦਲ-ਟੌਹੜਾਂ-ਬਰਨਾਲਾ-ਲੋਂਗੋਵਾਲ ਜੁੰਡਲੀ ਨੇਂ ਜਾਣਬੁਝ ਕੇ ਮਿੱਥੀ ਸਾਜਿਸ਼ ਨਾਲ ਪੰਥ ਦੀਆਂ ਤਾਂਘਾਂ ਦਾ ਕਤਲ ਕਰਾ ਹੁਣ ਸਿਲਸਿਲੇ ਵਾਰ ਨਸਲਕਸ਼ੀ ਕੀਤੀ ਹੈ ? ਇਨ੍ਹਾਂ ਭਾਰਤ ਸਰਕਾਰ ਦੀ ਪੁੱਛ ਦਾ ਜਵਾਬ ਕਿਉਂ ਨਾਂਹ ਦਿੱਤਾ ।
8.6 ਪੰਜਾਬ ਵਿਧਾਨ ਸਭਾ ਵਿਚ, ਲੋਕ ਸਭਾ ਵਿਚ, ਰਾਜ ਸਭਾ ਵਿਚ 84 ਦੇ ਸਿੱਖ ਕਤਲੇਆਮ ਦੀ ਨਖੇਧੀ ਲਈ, ਭਾਰਤ ਸਰਕਾਰ ਦੇ ਪੰਥ ਖ਼ਾਲਸਾ ਤੇ ਕੀਤੇ ਸਿੱਧੇ ਫੋਜੀ ਹਮਲੇਂ ਦੀ ਨਖੇਧੀ ਲਈ ਅਤੇ ਸਮੂਹ ਸਿੰਘਾਂ ਅਤੇ ਸ਼ਹੀਦ ਹੋਏ ਅਕਾਲੀ ਵਰਕਰਾਂ ਨਮਿਤ ਸ਼ਰਧਾ ਭੇਂਟ ਕਰਨ ਲਈ ਕੋਈ ਵੀ ਸਰਕਾਰੀ ਬਿਲ ਨਾਹ ਲਿਆਉਣਾਂ ਕੀ ਇਨ੍ਹਾਂ ਦੇ ਚਿਹਰੇ ਤੋਂ ਕੋਈ ਹੋਰ ਨਕਾਬ ਚੁੱਕਣ ਤੋਂ ਬਾਕੀ ਛੱਡਦਾ ਹੈ ?
8.7 ਆਪਣੀ ਹੀ ਬਰਨਾਲਾ ਸਰਕਾਰ ਨੂੰ ਚੰਡੀਗੜ੍ਹ ਅਤੇ ਹੋਰ ਧਰਮ ਯੁਧ ਮੋਰਚੇ ਦੀਆਂ ਮੰਗਾ ਨਾਂਹ ਪੂਰੀਆਂ ਕਰਵਾਉਣ ਕਰਕੇ ਕੁਝ ਹੀ ਮਹੀਨਿਆਂ ਵਿਚ ਡੇਗਣ ਵਾਲੇ ਇਹ ਅਖੌਤੀ ਪੰਥਕ ਅੱਜ ਪੰਜ ਸਾਲ ਕੇਂਦਰ ਅਤੇ ਪੰਜਾਬ ਵਿਚ ਸੱਤਾ ਕਰਨ ਅਤੇ ਹੰਡਾਉਣ ਤੋਂ ਬਾਅਦ ਇਨ੍ਹਾਂ ਬਾਰੇ ਕੋਈ ਜਵਾਬ ਪੰਥ ਦੀ ਅਦਾਲਤ ਵਿਚ ਸ੍ਰੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਤਾਬਿਆਂ ਦੇ ਸਕਦੇ ਹਨ
8.8 ਬਾਦਲ ਸਾਹਿਬ ਵਲੋਂ ਅਤੇ ਇਨ੍ਹਾਂ ਨਾਲ 6 ਜੂਨ ਨੂੰ 2004 ਨੂੰ ਦੜ ਵੱਟਨ ਵਾਲਿਆਂ, ਜਿਨ੍ਹਾਂ ਚੋਣਾਂ ਦਾ ਬਾਇਕਾਟ ਕਰਕੇ ਮਿੱਥੀ ਸਾਜਸ਼ ਅਧੀਨ ਕੌਮੀ ਜਵਾਨੀ ਦਾ ਨਾਦਰੀ-ਜਕਰੀਆਂ ਕਤਲੇਤਾਮ ਕਰਵਾਉਣ ਦੀ ਸਰਕਾਰ ਨੂੰ ਖੁੱਲ ਦਿੱਤੀ ਅਤੇ 90% ਨੈਗਿਟਿਵ ਮੈਂਡੇਟ ਨੂੰ ਕੌਮਾਂਤ੍ਰੀ ਪੱਧਰ ਤੇ ਖ਼ਾਲਸਤਾਨ ਨਮਿਤ ਮਿਲੇ ਸਮਰਥਨ ਹਿਤ ਇਸਤੇਮਾਲ ਕਰਨ ਦੀ ਬਜਾਏ ਜਾਣ ਬੂਝ ਕੇ "ਦੜਵੱਟ ਕੇ ਅਤੇ ਦਿੱਲੀ ਦੇ ਇਸ਼ਾਰੇ ਤੇ "ਚੁੱਪਵਰਤਾ ਕੇ ਕੌਮ ਵਿਚ ਸ਼ਮਸ਼ਾਨ ਪੈਦਾ ਕਿਉਂ ਕਰ ਕੇ ਅਤੇ ਵਰਤਾ ਕੇ ਗਏ? ਇੰਜ ਦੁਨੀਆਂ ਭਰ ਦੇ ਲੋਕਤੰਤਰਾਂ ਵਿਚੋਂ ਪਹਿਲੀ ਵਾਰ ਮਿਲੇ ਅਜਿਹੇ ਮੈਂਡੇਟ ਦਾ ਕੌਮੀ ਪੱਖ ਵਿਚ ਇਸਤੇਮਾਲ ਕਿਉਂ ਨਾਹ ਕੀਤਾ ? ਇਸ ਸਬੰਧ ਵਿਚ ਸਮੇਤ ਮਾਨ ਅਤੇ ਮਨੁੱਖੀ ਅਧਿਕਾਰ ਸੰਗਠਨ ਸਭ ਜਵਾਬਦੇਹਿ ਹਨ ।
8.9 1996 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇਂ ਐਲਾਨੀਆਂ ਲਿਖਤ ਵਿਚ ਆਪਣੇ ਆਪ ਨੂੰ ਪੰਥਕ ਸਫ਼ਾ ਤੋਂ ਅੱਡ ਕਰ ਪੰਜਾਬੀ ਪਾਰਟੀ ਬਣਾਂ ਕੇ ਅਤੇ ਆਪਣੇ ਨੀਤੀ ਪੱਤਰ ਵਿਚੋਂ "ਸਿੱਖਅਤੇ "ਪੰਥਲਫ਼ਜਾਂ ਨੂੰ ਮਿੱਥੀ ਸਾਜਿਸ਼ ਅਧੀਨ ਕੱਢ ਕੇ ਕੀ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਦਾ ਦੋਖੀ ਆਪਣੀ ਖੁਦ ਦੀ ਇੱਛਾ ਨਾਲ ਹੀ ਨਹੀਂ ਬਣ ਗਿਆ ਹੈ । ਜਿਸ ਦੀ ਕੀ ਪ੍ਰਧਾਨਗੀ ਸ. ਪ੍ਰਕਾਸ਼ ਜੀ ਤੁਸੀ ਆਪ ਹੀ ਕੀਤੀ ਹੈ ।
9. ਐਲਾਨੀਆਂ ਸਾਨੂੰ ਇਹ ਵੀ ਦੱਸੋ ਕਿ ਸਿੱਖ ਯੂਥ ਅੱਜ ਧਰਮ ਤੋਂ ਪਤਿਤ ਕਰਨ ਲਈ ਹੀ ਤੁਸੀ ਆਪਣੇ ਧੀਆਂ ਪੁੱਤਰਾਂ ਨੂੰ ਉਨ੍ਹਾਂ ਦਾ ਜਬਰੀ ਲੀਡਰ ਨਹੀਂ ਬਣਾਇਆਂ ? ਕੁਰਬਾਨੀਆਂ ਦੇਣ ਵਾਲਿਆਂ ਨੂੰ ਨਿਰਾਸ਼ਤਾ ਵਿਚ ਧੱਕਣ ਲਈ ਦਿੱਲੀ ਸਰਕਾਰ ਦੇ ਹੱਥਾਂ ਵਿਚ ਸ਼ਰੇਆਮ ਨਹੀਂ ਖੇਡੇ ਅਤੇ ਖੇਡ ਰਹੇ ਹੋ ? ਦਲਾਲਾਂ ਅਤੇ ਵਿਦੇਸ਼ਾਂ ਵਿਚ ਪਲੇ ਵਧੇ ਆਪਣੇ ਪਤਿਤ ਲਾਲਾਂਨੂੰ ਤੁਸੀ ਸਿੱਖ ਕੌਮ ਦੀ ਜਵਾਨੀ ਦਾ ਪੰਜਾਬੀਕਰਨਕਰਨ ਹਿਤ ਅਤੇ ਪਤਿਤਪੁਣਾਂ ਫੈਲਾਉਣ ਹਿਤ ਪਿੰਡ-ਪਿੰਡ ਅਤੇ ਘਰ-ਘਰ ਸਭਿਆਚਾਰਕ ਮੰਚ ਦੀ ਆੜ ਵਿਚ ਪੰਜਾਬੀਅਤ ਦੇ ਚਕਲੇਖੋਲਣ ਹਿਤ ਬਤੋਰ ਮੁੱਖ ਮੰਤ੍ਰੀ ਅਰਬਾਂ ਰੁਪਿਆ ਸਿੱਖ ਸਮਾਜ ਦਾ ਨਹੀਂ ਵੰਡਿਆਂ ?
10. ਕੀ ਇਹ ਸੱਚ ਨਹੀਂ ਕੀ ਸ਼ਹੀਦਾਂ ਦੀ ਰੂਹੇ-ਰਹਾਂ ਰਹੇ ਸਿੱਖ ਚਿੰਤਕਾਂ ਅਤੇ ਨੌਜਵਾਨਾਂ ਨੂੰ ਪਿੱਛੇ ਧੱਕਣ ਲਈ ਅਤੇ ਕੁਰਬਾਨੀਆਂ ਦੇ ਸਮੈਂ ਆਪਣੇ ਬੱਚਿਆਂ ਨੂੰ ਅਮਰੀਕਾਂ ਇੰਗਲੈਂਡ ਭੇਜਣ ਵਾਲੇ ਅਤੇ ਕੇ. ਪੀ. ਐਸ ਗਿੱਲ ਦੇ ਬੱਚਿਆਂ ਦੀ ਸ਼ਰਣ ਵਿਚ ਜਾ ਸ਼ਰਣ ਲੈਣ ਵਾਲੇ ਆਪਣੇ ਪੁੱਤਰਾਂ ਨੂੰ ਤੁਸੀ ਨਿਰੰਕੁਸ਼ ਰਾਜ ਸ਼ਾਹੀ ਵਾਂਙ ਸਿਆਸਤ ਵਿਚ ਪੈਰਾਸ਼ੂਟ ਰਾਹੀਂ ਭਾਰਤੀ ਏਜੈਂਸੀਆਂ ਦੀ ਮਦਦ ਨਾਲ ਸਥਾਪਤ ਨਹੀਂ ਕੀਤਾ । ਭਾਰਤੀ ਏਜੈਂਸੀਆਂ ਦੀ ਸ਼ਰਣ ਵਿਚ ਪਲੇ-ਪੜੇ ਸੁਖਬੀਰ ਬਾਦਲ ਦੀ ਕੀ ਕੁਰਬਾਨੀ ਹੈ ? ਇਮਾਨ ਸਿੰਘ ਮਾਨ ਦੀ ਜਾਂ ਸ.ਬਲਵਿੰਦਰ ਸਿੰਘ ਭੂੰਦੜ ਦੇ ਪੁਤਰ, ਸ. ਸੁਖਦੇਵ ਸਿੰਘ ਢੀਡਸਾਂ, ਬਰਨਾਲਾ, ਸੇਖਵਾਂ, ਬ੍ਰਹਮਪੁਰਾ, ਕਾਹਲੋਂ, ਗੁਰਦੇਵ ਬਾਦਲ ਲੜੀ ਬਹੁਤ ਲੰਬੀ ਹੈ ਦੇ ਪੁੱਤਰਾਂ ਦੀ ਪੰਥ ਲਈ ਕੀ ਕੁਰਬਾਨੀ ਹੈ ? ਹੋਰ ਕੀ ਇਹ ਨਿਰੰਕੁਸ਼ ਰਾਜੇ ਦੇ ਪੁੱਤਰ ਨੂੰ ਹੀ ਤਿਲਕ ਲਾਉਣ ਵਾਲੀ ਪਰੰਪਰਾਂ ਨਹੀਂ ਹੈ ? ਕੀ ਇਹ ਪੰਥਕ ਗੁਰੂ ਮਰਿਆਦਾ ਵਾਲਾ ਲੋਕਤੰਤਰ ਹੈ ? ਅਸੀ ਉਨ੍ਹਾਂ ਟੁੱਕੜਬੋਚ ਬਣੇ ਨੌਜਵਾਨਾਂ ਨੂੰ ਵੀ ਪੁੱਛਣਾਂ ਚਾਹੁੰਦੇ ਹਾਂ ਜਿਹੜੇ ਕਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾਂ ਦੇਣ ਦੇ ਨ੍ਹਾਰੇ ਮਾਰਦੇ ਸਨ ਅੱਜ ਉਨ੍ਹਾਂ ਦੀ ਜਮੀਰ ਕਿਉਂ ਮਰ ਗਈ ਹੈ ? ਉਨ੍ਹਾਂ ਲਈ ਇਨ੍ਹਾਂ ਅਕਾਲੀਆਂ ਪਾਸ ਥਾਂ ਹੈ ਕਿਹੜੀ ? ਸਿਵਾ ਦਲਾਲੀ ਜਾਂ ਸਟੈਪਨੀ ਤੋਂ ! ਤੁਹਾਨੂੰ ਵੀ ਸ਼ਰਮ ਕਿਉਂ ਨਹੀਂ ਆਉਂਦੀ ?
11. ਹੁਣ ਇਨ੍ਹਾਂ ਸੱਚਾਈਆਂ ਤੋਂ ਬਾਦ ਇਹ ਚਿੱਟੇ ਦਿਨ ਵਾਂਙ ਅਤੇ ਕੰਧ ਤੇ ਲਿਖੀ ਇਬਾਰਤ ਵਾਂਙ ਸਾਬਤ ਹੈ ਕਿ ਆਪ ਨੇਂ ਅਤੇ ਆਪ ਦੇ ਧੜੇ ਨੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ, ਸਾਹਿਬ ਸ੍ਰੀ ਗੁਰੂ ਖ਼ਾਲਸਾ ਪੰਥ ਸਾਹਿਬ ਜੀ ਨਾਲ, ਅਕਾਲੀ ਵਰਕਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਖ਼ਾਲਸਾ ਪੰਥ ਦੇ ਬੋਲ ਬਾਲੇ ਲਈ ਪਾਸ ਕੀਤੇ ਗੁਰਮਤਿਆ ਨਾਲ ਗੱਦਾਰੀ ਹੀ ਨਹੀਂ ਕੀਤੀ ਸਗੋਂ ਦੁਸ਼ਮਣ ਤਾਕਤਾਂ ਦੇ ਹੱਥ ਠੋਕੇ ਬਣ ਕੇ ਸਿੱਖੀ ਦਾ ਘਾਣ ਜਕਰੀਆ ਖ਼ਾਨ ਵਾਂਗ ਕੀਤਾ ਹੈ । ਅਗਰ ਆਪ ਨੂੰ ਇਹ ਨਾਮੰਜੂਰ ਹੈ ਤਾਂ ਦਾਸ ਗੁਰੂ ਪੰਥ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਆਪ ਨਾਲ ਪੰਥਕ ਮਰਿਆਦਾ ਅਨੁਸਾਰ ਨਿਰਣਾ ਕਰਨ ਹਿਤ ਤਿਆਰ ਹੈ । ਸਮਾਂ ਅਤੇ ਮਿਤੀ ਆਪ ਖੁਦ ਮਿੱਥ ਲਵੋ ਦਾਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਨੂੰ ਪਰਵਾਨ ਹੋਵੇਗੀ । ਅਗਰ ਆਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਹੋ ਕੇ ਟੀ ਵੀ ਮੀਡੀਏ ਜਾਂ ਕਿਸੇ ਵੀ ਫੋਰਮ ਤੇ ਇਸ ਸਬੰਧ ਵਿਚ ਦੋਸ਼ ਸਾਬਤ ਕਰਨ ਹਿਤ ਮਿਲ ਬੈਠੋ, ਸਾਨੂੰ ਮੰਜੂਰ ਹੋਵੇਗਾ । -
12. ਇਸ ਲਈ ਜਿਹੜੇ ਦੋਸ਼ ਆਪ ਜੀ ਨੇਂ ਸਿੱਖ ਨੌਜਵਾਨਾਂ, ਖ਼ਾਲਸਤਾਨ ਲਈ ਸੰਘਰਸ਼ ਕਰ ਰਹੀਆਂ ਤਾਕਤਾਂ ਤੇ ਲਾਏ ਹਨ ਉਹ ਆਪ ਜੀ ਤੇ
ਹੀ ਲੱਗਦੇ ਹਨ । ਜਿਹੜੇ ਕਾਣੇ ਹਨ ਉਹ ਚੁੱਪ ਹਨ । ਅਸੀ ਨਗਾਰੇ ਦੀ ਚੋਟ ਤੇ ਕਹਿੰਦੇ ਹਾਂ ਕਿ ਅਸੀ ਖ਼ਾਲਸਾ ਪੰਥ ਹਿਤ ਗੁਰੂ ਵਰੋਸਾਈ ਖ਼ਾਲਸਤਾਨ ਦੀ ਬੁਨਿਆਦੀ ਰਾਜਨੀਤਕ ਵਿਚਾਰਧਾਰਾ ਦੇ ਨਿਸ਼ਚਈ ਅਤੇ ਮੰਨਣਵਾਲੇ ਹਾਂ । ਕਿਉਂਕਿ ਇਹੋ ਗੁਰਮਤਿ ਦਾ ਸਭਿਆਚਾਰਕ
, ਪਰਿਵਾਰਕ, ਰਾਜਨੀਤਕ ਅਤੇ ਆਰਥਕ ਵਰਤਾਰਾ ਹੈ । ਗੁਰੂ ਵਰੋਸਾਇਆ ਸਿਧਾਂਤ ਜਿਹੜਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ 1920 ਤੋਂ ਅੱਜ
ਤਕ ਅਧਾਰ ਅਤੇ ਕੇਂਦਰੀ ਧੁਰਾ ਰਿਹਾ ਹੈ ਨੂੰ ਤੁਸੀ ਦੇਸ਼ ਧਰੋਹੀ
, ਅੱਤਵਾਦੀ, ਪੰਥ ਧਰੋਹੀ 6 ਜੂਨ 2004 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕਿਹਾ
ਹੈ ।
ਅਸੀ ਸਮੂਹ ਕੁਰਬਾਨੀ ਦੇ ਪੁੰਜ ਅਕਾਲੀ ਵਰਕਰਾਂ
, ਸਿੱਖਾਂ ਅਤੇ ਖ਼ਾਲਸਤਾਨ ਦੇ ਸਮਰਥਕਾ ਵਲੋਂ ਆਪ ਨੂੰ ਚੈਲੰਜ ਕਰਦੇ ਹਾਂ ਕਿ ਆਓ ਸਾਡੇ ਨਾਲ ਖੁੱਲੀ ਬਹਿਸ ਕਰੋ ਤਾਂ ਜੋ ਕਿਸੇ ਸਪਸ਼ਟ ਨਤੀਜੇ ਤੇ ਅਪੜੀਏ ਅਤੇ ਕੌਮ ਵਿਚ ਸਪਸ਼ਟਤਾ ਲਿਆਉਣ ਲਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੀਏ ? ਸਾਨੂੰ ਆਸ ਹੈ ਕਿ ਆਪ ਜੀ ਹੁਣ ਆਪਣੇ ਕਹੇ ਲਫ਼ਜਾਂ ਨੂੰ ਹਮੇਸ਼ਾਂ ਵਾਂਙ ਥੁੱਕ ਕੇ ਚੱਟੋਗੇਨਹੀਂ । ਅਸੀ ਆਪ ਜੀ ਵਲੋਂ ਸ੍ਰੀ
ਅਕਾਲ ਤਖ਼ਤ ਸਾਹਿਬ ਤੇ ਗੁਰੂ ਪੰਥ ਖ਼ਾਲਸੇ ਦੀ ਤਾਬਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਬੈਠ ਕੇ ਫ਼ੈਸਲਾ ਕਰਨ ਦੇ ਸੱਦੇ ਦੀ ਉਡੀਕ ਵਿਚ ਰਹਾਂਗੇ ।
13. ਦਾਸ ਇਹ ਵੀ ਸਪਸ਼ਟ ਕਰ ਦੇਣਾਂ ਉਚਿਤ ਸਮਝਦਾ ਹੈ ਕਿ ਇਹ ਸਿਰਫ਼ ਆਪ ਜੀ ਦੇ ਰਾਜਨੀਤਕ ਤੋਰ ਤੇ ਪੰਥ ਨੂੰ ਦਿੱਤੇ ਗਏ ਧੋਖੇ ਹੀ ਅਸੀ ਬਿਆਨੇਂ ਹਨ । ਜਦ ਅਸੀ ਤਖ਼ਤ ਸਾਹਿਬ ਤੇ ਬੈਠਾਂਗੇ ਤਾਂ ਆਪ ਜੀ ਦੇ ਅਤੇ ਆਪ ਦੇ ਦਲ ਦੇ ਧਾਰਮਕ, ਸਭਿਆਚਾਰਕ, ਸਿੱਖਿਅਕ, ਬੌਧਿਕ, ਨਿਆਪਾਲਕ ਅਤੇ ਵਿਧਾਨਕ ਗੱਦਾਰੀਆਂ ਅਤੇ ਪੰਥ ਦੀ ਪਿੱਠ ਵਿਚ ਮਾਰੇ ਗਏ ਦਗਾਬਾਜੀ ਛੁਰਿਆ ਤੇ ਵੀ ਨਿਰਣਾਂ ਕਰਾਂਗੇ ।
ਗੁਰੂ ਪੰਥ ਦੇ ਦਾਸਰੇ,
(ਅਤਿੰਦਰ ਪਾਲ ਸਿੰਘ )
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ, "ਜਪੁ-ਘਰਭਾਦਸੋਂ ਰੋਡ ਪਿੰਡ ਜੱਸੋਵਾਲ, ਪੋਸਟ ਆਫ਼ਿਸ: ਸਿੱਧੂਵਾਲ, ਪਟਿਆਲਾ 147001
ਅਤੇ ਨਾਲ ਹਨ ਕੁਰਬਾਨੀਆਂ ਅਤੇ ਸ਼ਹੀਦੀਆਂ ਦੇਣ ਵਾਲੇ 151 ਪਰਿਵਾਰਾਂ ਦੇ ਨੁਮਾਇੰਦਿਆਂ ਨਾਲ ਦਿੱਤਾ ਗਿਆ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.