ਸਿਖਾਂ ਦੇ ਸੋਚਣ ਦੀਆਂ ਕੁਝ ਗੱਲਾਂ !
ਕੀ ਉਨ੍ਹਾਂ ਦਾ ਕੋਈ ਦੇਸ਼ ਹੈ ?
ਯਕੀਨਨ 66 ਸਾਲ ਦੀ ਆਜ਼ਾਦੀ ਵਿਚ ਬਹੁਤ ਕੁਝ ਸਾਫ ਹੋ ਚੁੱਕਾ ਹੈ ।
ਸਿੱਖ ਜਰਾਇਮ-ਪੇਸ਼ਾ ਲੋਕ ਹਨ ।
ਭਾਰਤ ਵਿਚ ਇਨ੍ਹਾਂ ਲਈ ਹਿੰਦੂਆਂ ਨਾਲੋਂ ਵੱਖਰੇ ਕਾਨੂਨ ਹਨ ।
ਭਾਰਤ ਦੇ ਸੰਵਿਧਾਨ ਵਿਚ ਇਨ੍ਹਾਂ ਦੀ ਰਖਵਾਲੀ ਦਾ ਜਾਂ ਇਨ੍ਹਾਂ ਦੇ ਹੱਕਾਂ ਦਾ ਕੋਈ ਵਿਧਾਨ ਨਹੀਂ ਹੈ ।
ਅਠਾਰਵੀਂ ਸਦੀ ਵਾਙ ਇਨ੍ਹਾਂ ਦਾ ਅੱਜ ਵੀ , ਸ਼ਰੇਆਮ ਸ਼ਿਕਾਰ ਖੇਡਿਆ ਜਾ ਸਕਦਾ ਹੈ ।
ਇਨ੍ਹਾਂ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਦੇਣ ਲਈ , ਘੱਟੋ-ਘੱਟ ਭਾਰਤ ਵਿਚ ਕੋਈ ਕਾਨੂਨ ਨਹੀਂ ਹੈ ।
ਭਾਰਤ ਦੇ ਕਿਸੇ ਵੀ ਸੂਬੇ ਵਿਚੋਂ , ਇਨ੍ਹਾਂ ਨੂੰ ਬੜੇ ਆਰਾਮ ਨਾਲ ਬੇਦਖਲ ਕੀਤਾ ਜਾ ਸਕਦਾ ਹੈ ।
ਹਿੰਦੂਆਂ ਜਾਂ ਇੰਜ ਕਹਿ ਲਵੋ , ਆਪਣੇ ਲਾਲਚ ਦੇ ਹੱਥ ਵਿਕੇ ਹੋਏ ਇਨ੍ਹਾਂ ਦੇ ਆਗੂ , ਕਦੇ ਵੀ ਇਨ੍ਹਾਂ ਦੇ ਹੱਕਾਂ ਦੀ ਗੱਲ ਨਹੀਂ ਕਰਦੇ ।
ਆਪਣੀਆਂ ਮੁਸੀਬਤਾਂ ਦੀ ਸ਼ਿਕਾਇਤ ਲੈ ਕੇ ਇਹ ਜਦ ਵੀ ਆਪਣੇ ਕਿਸੇ ਆਗੂ ਕੋਲ ਜਾਂਦੇ ਹਨ , ਤਾਂ ਉਹ ਆਗੂ ਇਨ੍ਹਾਂ ਦੀਆਂ ਮੁਸੀਬਤਾਂ ਨੂੰ , ਇਨ੍ਹਾਂ ਦੀਆਂ ਮੰਗਾਂ ਦਾ ਪਟਾਰਾ ਬਣਾ ਕੇ , ਇਨ੍ਹਾਂ ਦੇ ਸਿਰ ਤੇ ਰੱਖ ਕੇ , ਇਨ੍ਹਾਂ ਨੂੰ ਮੰਗਤਿਆਂ ਵਾਙ ਆਪਣੇ ਤੋਂ ਵੱਡੇ ਲੀਡਰ ਕੋਲ ਲੈ ਜਾਂਦਾ ਹੈ , ਫਿਰ ਉਹ ਆਪਣੇ ਤੋਂ ਵੱਡੇ ਲੀਡਰ ਕੋਲ , ਇਵੇਂ ਹੀ ਇਹ ਸਿਲ-ਸਿਲਾ ਚਲਦਾ ਰਹਿੰਦਾ ਹੈ ਅਤੇ ਮੁਸੀਬਤ ਦਾ ਮਾਰਿਆ ਹੋਇਆ ਬੰਦਾ , ਆਪਣੀ ਮਜਬੂਰੀ ਕਾਰਨ , ਬੇਗਿਣਤ ਲੀਡਰਾਂ ਦਾ ਗੁਲਾਮ ਬਣਦਾ ਰਹਿੰਦਾ ਹੈ।ਜਦ ਸਿੱਖ ਲੀਡਰਾਂ ਦੀ ਕਤਾਰ ਖਤਮ ਹੋ ਜਾਂਦੀ ਹੈ ਤਾਂ , ਦੂਸਰੀਆਂ ਪਾਰਟੀਆਂ ਦੇ ਲੀਡਰਾਂ ਦੀ ਕਤਾਰ ਸ਼ੁਰੂ ਹੋ ਜਾਂਦੀ ਹੈ ।
ਆਉ ਗੁਜਰਾਤ ਦੇ ਮਸਲ੍ਹੇ ਨੂੰ ਹੀ ਵਿਚਾਰਦੇ ਹਾਂ ।
2010 ਵਿਚ ਜਦ ਮੋਦੀ ਨੇ ਗੁਜਰਾਤ ਵਿਚਲੇ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਰੱਖਣਾ ਬੰਦ ਕਰਵਾ ਦਿੱਤਾ ਸੀ , ਤਾਂ ਕਿਸੇ ਨੇ ਇਹ ਆਵਾਜ਼ ਨਹੀਂ ਉਠਾਈ ਕਿ ਇਨ੍ਹਾਂ ਦਾ ਇਹ ਹੱਕ ਕਿਉਂ ਮਾਰਿਆ ਜਾ ਰਿਹਾ ਹੈ ? ਮਜਬੂਰੀ ਵੱਸ ਸਿੱਖ ਕਿਸਾਨ ਗੁਜਰਾਤ ਹਾਈ ਕੋਰਟ ਵਿਚ ਗਏ , ਜਿੱਥੇ ਗੁਜਰਾਤ ਹਾਈ ਕੋਰਟ ਦੇ ਫੁੱਲ ਬੈਂਚ ਨੇ , ਪੂਰੇ ਕੇਸ ਦੀ ਸੁਣਵਾਈ ਕਰਨ ਮਗਰੋਂ , ਫੈਸਲਾ ਕਿਸਾਨਾਂ ਦੇ ਹੱਕ ਵਿਚ ਕਰ ਦਿੱਤਾ ।
ਪਰ ਫਿਰਕੂ ਸਾੜੇ ਨਾਲ ਭਰੇ ਹੋਏ ਲੀਡਰਾਂ ਨੂੰ ਇਹ ਕਿਵੇਂ ਮਨਜ਼ੂਰ ਹੋ ਸਕਦਾ ਸੀ ? ਉਨ੍ਹਾਂ ਨੇ ਆਪਣੀ ਹੀ ਕੋਰਟ ਦੇ ਫੈਸਲੇ ਨੂੰ , ਸੁਪ੍ਰੀਮ ਕੋਰਟ ਵਿਚ ਚਨੌਤੀ ਦੇ ਦਿੱਤੀ । ਹੁਣ ਇਕ ਬੰਨੇ ਸਾਰਾ ਖਰਚਾ ਵੀ ਸਰਕਾਰ (ਲੋਕਾਂ) ਦਾ ਅਤੇ ਪੇਸ਼ੀ ਭੁਗਤਣ ਦੀ ਵੀ ਕੋਈ ਜ਼ਹਮਤ ਨਹੀਂ । ਦੂਸਰੇ ਪਾਸੇ 10-10 , 12-12 ਏਕੜ ਜ਼ਮੀਨ ਵਾਹ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਗਰੀਬ ਕਿਸਾਨ , ਸੁਪ੍ਰੀਮ ਕੋਰਟ ਦਾ ਖਰਚਾ ਪੂਰਾ ਕਰਨ ਲਈ , ਆਪਣੀ ਰੋਜ਼ੀ-ਰੋਟੀ ਵਿਚੋਂ ਵੀ ਕਟੌਤੀ ਕਰਨ , ਹਰ ਪੇਸ਼ੀ ਭੁਗਤਣ ਲਈ ਗੁਜਰਾਤ (ਕੱਛ) ਤੋਂ ਦਿੱਲੀ ਜਾਣ-ਆਉਣ ਦਾ ਖਰਚਾ ਵੀ ਆਪਣੀ ਜੇਭ ਵਿਚੋਂ ਕਰਨ , ਅਤੇ ਵਾਹੀ ਵਿਚ ਲਾਉਣ ਵਾਲਾ ਆਪਣਾ ਸਮਾ ਵੀ , ਲੀਡਰਾਂ ਦੀਆਂ
ਇਨ੍ਹਾਂ ਬਦ-ਨੀਤੀ ਭਰੀਆਂ ਚਾਲਾਂ ਦੀ ਭੇਂਟ ਕਰਨ । ਅਜਿਹੀ ਹਾਲਤ ਵਿਚ , ਇਕ ਗਰੀਬ ਕਿਸਾਨ ਕਿੰਨੀ ਦੇਰ ਸਰਕਾਰ ਦਾ ਮੁਕਾਬਲਾ ਕਰ ਸਕਦਾ ਹੈ ?
(ਯਕੀਨਨ ਇਨ੍ਹਾਂ ਦਾ ਹਾਲ ਵੀ ਸਿਰਦਾਰ ਕਪੂਰ ਸਿੰਘ ਵਾਲਾ ਹੀ ਹੋਣਾ ਹੈ , ਪੱਲੇ ਦੇ ਸਾਰੇ ਪੈਸੇ ਖਰਚ ਕੇ ਵੀ , ਜ਼ਮੀਨਾਂ ਤੋਂ ਬੇ-ਦਖਲ ਹੋਣਾ ਹੀ ਪੈਣਾ ਹੈ)
ਉਨ੍ਹਾਂ ਨੇ ਮਜਬੂਰੀ ਵੱਸ ਦੂਜਾ ਰਾਹ ਫੜਿਆ , ਉਹ ਕੁਝ ਛੋਟੇ ਲੀਡਰਾਂ ਦੀ ਮਾਰਫਤ , ਬਲਵੰਤ ਸਿੰਘ ਰਾਮੂਵਾਲੀਏ ਨੂੰ ਮਿਲੇ , ਜੋ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਕੋਲ ਲੈ ਗਿਆ । ਬਾਦਲ ਨੇ ਵੀ ਉਨ੍ਹਾਂ ਦੇ ਹੱਕਾਂ ਦੀ ਵਿਉਂਤ ਬੰਦੀ ਕਰਨ ਦੀ ਥਾਂ , ਆਪਣਾ ਪਾਸਾ ਖੇਲਦਿਆਂ , ਉਨ੍ਹਾਂ ਨੂੰ ਇਹ ਆਸ਼ਵਾਸਨ ਦੇ ਕੇ ਕਿ ਤੁਹਾਡਾ ਕੇਸ , ਮੈਂ ਆਪਣੇ ਵਕੀਲਾਂ ਦੀ ਮਾਰਫਤ ਲੜਾਂਗਾ , ਉਨ੍ਹਾਂ ਦਾ ਮਸਲ੍ਹਾ ਆਪਣੇ ਠੰਡੇ ਬਸਤੇ ਵਿਚ ਪਾ ਦਿੱਤਾ । ਤਿੰਨ ਸਾਲ ਠੰਡੇ ਬਸਤੇ ਵਿਚ ਪਏ ਮਸਲ੍ਹੇ ਨੇ ਕੁਝ ਹਿਲ-ਜੁਲ ਕਰਨੀ ਸ਼ੁਰੂ ਕੀਤੀ , ਕਿਉਂਕਿ 8-9 ਮਹੀਨਿਆਂ ਮਗਰੋਂ ਚੋਣਾਂ ਹੋਣ ਵਾਲੀਆਂ ਹਨ । ਹੁਣ ਬਾਦਲ ਸਾਹਿਬ ਕੀ ਕਰਨਗੇ ?
ਜਿਹੜਾ ਬਾਦਲ ਪੰਜਾਬ ਦੀਆਂ ਸਟੇਜਾਂ ਤੋਂ , ਬਦਨਾਮ-ਫਿਰਕੂ ਗੁਜਰਾਤੀ ਬੰਦੇ , ਨਰਿੰਦਰ ਮੋਦੀ ਨੂੰ , ਪੰਜਾਬੀਆਂ ਦੇ ਸਿਰ ਦਾ ਤਾਜ ਕਹਿੰਦਾ ਹੈ , ਉਹ ਮੋਦੀ ਅਤੇ ਗਰੀਬ ਸਿੱਖਾਂ ਦੇ ਮਾਮਲੇ ਵਿਚ , ਕਿਸ ਦਾ ਸਾਥ ਦੇਵੇਗਾ ?ਇਹ ਤਾਂ ਸਾਫ ਜ਼ਾਹਰ ਹੈ । ਹਾਲਾਂਕਿ ਉਹ ਸਿੱਖ ਵੀ ਇਹੀ ਕਹਿੰਦੇ ਹਨ ਕਿ , ਇਹ ਅਕਾਲੀ-ਦਲ ਅਤੇ ਬੀ. ਜੇ. ਪੀ. ਦੇ ਸਬੰਧਾਂ ਦੀ ਕਸਵੱਟੀ ਹੈ,ਪਰ ਇਸ ਮਾਮਲੇ ਤੇ ਉਨ੍ਹਾਂ ਨੂੰ ਪਤਾ ਨਹੀਂ ਖੁਸ਼-ਫਹਿਮੀ ਕਿਸ ਗੱਲ ਦੀ ਹੈ ? ਵਿਚਾਰੇ ਹੱਲ ਵਾਹ ਕੇ , ਕੁਦਰਤ ਦਾ ਸ਼ੁਕਰ ਕਰ ਕੇ ਰੋਟੀ ਖਾਣ ਵਾਲੇ ਕੀ ਜਾਨਣ , ਇਨ੍ਹਾਂ ਲੀਡਰਾਂ ਦੀਆਂ ਚਲਾਕੀਆਂ ਬਾਰੇ ? ਆਪਾਂ ਹੁਣੇ ਹੀ ਇਸ ਦੀ ਅਸਲ ਤਸਵੀਰ ਸਾਫ ਕਰਦੇ ਹਾਂ ।
ਪਹਿਲੇ ਹੱਲੇ ਬਾਦਲ ਸਾਹਿਬ ਆਪਣੇ ਵਕੀਲਾਂ ਰਾਹੀਂ , ਸੁਪ੍ਰੀਮ ਕੋਰਟ ਵਿਚਲੇ ਉਨ੍ਹਾਂ ਦੇ ਕੇਸ ਦੀ ਪੈਰਵਾਈ ਕਰਵਾਉਣਗੇ , ਦੋ-ਚਾਰ ਤ੍ਰੀਕਾਂ ਲੈਣ ਗੇ । ਉਸ ਦੀ ਆੜ ਵਿਚ ਉਹ ਆਪਣੀ ਤਲੀ ਵੀ ਕੁਝ ਗਰਮ ਕਰੇਗਾ , ਕਿਉਂਕਿ ਉਸ ਵਿਚਾਰੇ ਨੂੰ ਚੋਣਾਂ ਦਾ ਖਰਚਾ ਵੀ ਤਾਂ ਚਾਹੀਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੇ ਰਿਸ਼ਤੇਦਾਰਾਂ , ਸਕੇ ਸਬੰਧੀਆਂ ਦੀਆਂ ਵੋਟਾਂ ਵੀ ਬਾਦਲ ਸਾਹਿਬ ਦੀ ਝੋਲੀ ਵਿਚ ਪੈ ਜਾਣਗੀਆਂ । ਦੂਸਰੇ ਪਾਸੇ ਬਾਦਲ ਉਨ੍ਹਾਂ ਮੁਸੀਬਤ ਦੇ ਮਾਰਿਆਂ ਕਿਸਾਨਾਂ ਦੀਆਂ ਵੋਟਾਂ ਵੀ , ਉਨ੍ਹਾਂ ਦੀ ਮੁਸੀਬਤ ਖੜੀ ਕਰਨ ਵਾਲੇ , ਮੋਦੀ (ਪੰਜਾਬ ਦੇ ਸਰਤਾਜ) ਦੀ ਝੌਲੀ ਵਿਚ ਪਵਾਉਣ ਦੀ ਗੱਲ ਕਰੇਗਾ , ਉਸ ਦੀ ਵਕਾਲਤ ਕਰਦੇ ਬਹੁਤ ਸਾਰੇ ਤਰਕ ਬਾਦਲ ਦੀ ਝੋਲੀ ਵਿਚ ਹਨ । (ਇਹੀ ਤਾਂ ਹੈ ਅਕਾਲੀ ਦਲ ਅਤੇ ਬੀ. ਜੇ. ਪੀ. ਦੇ ਸਬੰਧਾਂ ਦੀ ਕਸਵੱਟੀ)
ਜੇ ਤਾਂ ਉਹ ਗਰੀਬ ਕਿਸਾਨ ਬਾਦਲ ਦੇ ਪਰਭਾਵ ਥੱਲੇ ਕੁਝ ਜ਼ਿਆਦਾ ਹੀ ਆ ਗਏ (ਜਿਸ ਦੀ ਸੰਭਾਵਨਾਂ ਪ੍ਰਬਲ ਹੈ) ਫਿਰ ਤਾਂ ਰਸਤਾ ਹੀ ਸਾਫ ਹੈ , ਲਾਰਿਆਂ ਵਿਚ ਹੀ ਬਾਦਲ ਅਤੇ ਮੋਦੀ ਉਨ੍ਹਾਂ ਨੂੰ ਵਰਤ ਲੈਣਗੇ । ਜੇ ਉਹ ਕੁਝ ਸਿਆਣੇ ਹੋਏ ਅਤੇ ਉਨ੍ਹਾਂ ਨੇ ਕੇਸ ਖਤਮ ਕਰਨ ਲਈ ਜ਼ੋਰ ਦਿੱਤਾ , ਤਾਂ ਦੋ-ਚਾਰ ਤਰੀਕਾਂ ਮਗਰੋਂ ,ਚੋਣ ਕਮਿਸ਼ਨ ਦੀ ਆਚਾਰ ਸਹਿੰਤਾ ਦਾ ਹਊਆ ਵਿਖਾ ਕੇ ਚੋਣਾਂ ਟਪਾ ਲਈਆਂ ਜਾਣਗੀਆਂ । ਜੇ ਕੁਝ ਬਹੁਤ ਹੀ ਜ਼ਿਆਦਾ ਗੱਲ ਹੋਈ ਤਾਂ(ਪਰ ਆਮ ਬੰਦਿਆਂ ਤੋਂ ਇਹ ਆਸ ਨਹੀਂ ਹੁੰਦੀ , ਕਿਉਂਕਿ ਉਨ੍ਹਾਂ ਨੂੰ , ਉਨ੍ਹਾਂ ਦੀ ਮਜਬੂਰੀ ਦਾ ਅਹਿਸਾਸ ਕਰਵਾ –ਕਰਵਾ ਕੇ ਉਨ੍ਹਾਂ ਦੀ ਜ਼ਮੀਰ ਨੂੰ ਡੂੰਘੀ ਨੀਂਦੇ ਸਵਾਇਆ ਹੁੰਦਾ ਹੈ) ਇਕ ਵਾਰ ਕੋਈ ਨੋਟੀਫਿਕੇਸ਼ਨ ਜਾਰੀ ਕਰ ਕੇ ਜਾਂ ਫਿਰ ਹੱਦ ਹੋਣ ਤੇ , ਉਹ ਕੇਸ ਖਤਮ ਵੀ ਕੀਤਾ ਜਾ ਸਕਦਾ ਹੈ , ਜਿਸ ਨਾਲ ਉਨ੍ਹਾਂ ਦੀਆਂ ਵੋਟਾਂ ਹੱਥੋਂ ਨਾ ਨਿਕਲ ਜਾਣ । ਚੋਣ ਜਿੱਤਣ ਮਗਰੋਂ , ਜਦੋਂ ਮਰਜ਼ੀ ਇਹ ਵਬਾਲਾ, ਦੁਬਾਰਾ ਉਨ੍ਹਾਂ ਦੇ ਗੱਲ ਵਿਚ ਪਾਇਆ ਜਾ ਸਕਦਾ ਹੈ ।
ਇਵੇਂ ਸੁੱਤੀ ਜ਼ਮੀਰ ਵਾਲੇ , ਖੁਸ਼ੀ-ਖੁਸ਼ੀ ਆਪਣੇ ਦੁਸ਼ਮਣਾਂ ਦੇ ਹੀ ਗੁਲਾਮ ਬਣਦੇ ਰਹਿੰਦੇ ਹਨ ,ਅਤੇ ਇਹ ਸਾਰਾ ਕੁਝ ਹੌਲੀ-ਹੌਲੀ ਸਾਰੇ ਭਾਰਤ ਵਿਚ ਹੀ ਚਾਲੂ ਹੋ ਜਾਵੇਗਾ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਪਣੇ ਇਸ ਦੇਰ-ਸਵੇਰ ਦੇ ਉਜਾੜੇ ਨੂੰ ਰੋਕਣ ਲਈ , ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ???
ਇਕ ਆਮ ਕਹਾਵਤ ਹੈ , “ ਤੰਗ ਆਮਦ-ਬਜੰਗ ਆਮਦ ” ਪੁਰਾਣੀਆਂ ਕਹਾਵਤਾਂ , ਜ਼ਿੰਦਗੀ ਦੇ ਤਜਰਬੇ ਦਾ ਨਚੋੜ ਹੁੰਦੀਆਂ ਹਨ । ਇਸ ਨੂੰ ਹੀ ਗੁਰੂ ਸਾਹਿਬ ਇਵੇਂ ਵੀ ਸਮਝਾਉਂਦੇ ਹਨ ,
“ ਚੂੰਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ । ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ ।”
ਗੁਰੂ ਨਾਨਕ ਜੀ ਇਸ ਬਾਰੇ , ਕੁਝ ਇਸ ਤਰ੍ਹਾਂ ਸੇਧ ਦਿੰਦੇ ਹਨ ,
“ ਜਦ ਤਕ ਤੁਸੀਂ ਮੌਤ ਤੋਂ ਡਰਦਿਆ ਜਾਬਰ ਦਾ ਜਬਰ ਸਹਿ ਰਹੇ ਹੋ , ਤਦ ਤਕ ਕਲਿਜੁਗ ਵਾਪਰਦਾ ਰਹੇਗਾ , ਜਦ ਤੁਸੀਂ ਮੌਤ ਦਾ ਡਰ ਦੂਰ ਕਰ ਕੇ , ਜਾਬਰ ਅੱਗੇ ਖੜੇ ਹੋ ਜਾਵੋਗੇ , ਕਲਿਜੁਗ ਆਪੇ ਹੀ ਭੱਜ ਜਾਵੇਗਾ । ”
ਇਨ੍ਹਾਂ ਸਾਰੀਆਂ ਸਿਖਿਆਵਾਂ ਦਾ ਸਿੱਟਾ ਇਕ ਹੀ ਹੈ ਕਿ , ਆਪਣੇ ਰੋਜ਼-ਰੋਜ਼ ਦੇ ਉਜਾੜੇ ਨੂੰ ਰੋਕਣ ਲਈ , ਉਜਾੜਨ ਵਾਲਿਆਂ ਅੱਗੇ ਡੱਟ ਕੇ ਖੜੇ ਹੋਇਆ ਜਾਵੇ , ਜਿਸ ਲਈ ਸਾਨੂੰ ਇਕ-ਮੁੱਠ ਹੋਣ ਦੀ ਲੋੜ ਹੈ । ਇਹ ਉਪ੍ਰਾਲਾ ਗੁਜਰਾਤ ਦੇ ਉਜਾੜੇ ਨੂੰ ਰੋਕਣ ਲਈ ਹੀ ਹੋ ਜਾਣਾ ਚਾਹੀਦਾ ਹੈ , ਬੱਸ ਲੋੜ ਹੈ ਸਿਰਫ 50 ਹਜ਼ਾਰ ਸਿੱਖਾਂ ਵਲੋਂ ਸ਼ਹਾਦਤ ਲਈ ਤਿਆਰ ਹੋਣ ਦੀ , ਉਹ ਵੀ ਨੌਜਵਾਨ ਨਹੀਂ , ਸਾਡੇ ਵਰਗੇ , ਉਮਰ ਖਾ ਚੁੱਕੇ ਲੋਕਾਂ ਦੀ । (ਇਹ ਵੀ ਯਕੀਨ ਜਾਣੋ , ਉਨ੍ਹਾਂ ਵਿਚੋਂ ਦੱਸ ਹਜ਼ਾਰ ਬੰਦੇ ਵੀ ਨਹੀਂ ਮਰਨ ਲੱਗੇ) ਚੌਰਾਸੀ ਵਾਲੇ ਦਹਾਕੇ ਵਿਚ , ਢਾਈ ਲੱਖ ਤੋਂ ਉਪਰ ਨੌਜਵਾਨ ਮਰਵਾ ਕੇ , ਕੋਈ ਵੀ ਪ੍ਰਾਪਤੀ ਨਾ ਕਰਨ ਨਾਲੋਂ , ਇਹ ਬੜਾ ਸਸਤਾ ਸੌਦਾ ਰਹੇਗਾ।
ਯਕੀਨਨ ਏਨੇ ਨਾਲ ਸਾਡਾ ਆਪਣਾ ਘਰ ਬਣ ਜਾਵੇਗਾ , ਜਿਸ ਵਿਚੋਂ ਮੁੜ ਕੇ ਉਜੜਨ ਦੀ ਲੋੜ ਨਹੀਂ ਪਵੇਗੀ । ਵੈਸੇ ਇਤਿਹਾਸ ਦੀ ਇਕ ਘਟਨਾ ਨੂੰ ਮਾਰਟਿਨ ਨੀਮੋਲਰ (ਜਰਮਨੀ) 1930 ਤੋਂ 1940 ਵਿਚਾਲੇ ਦੀ ਜਰਮਨੀ ਦੀ ਹਾਲਤ ਇਸ ਤਰ੍ਹਾਂ ਬਿਆਨ ਕਰਦਾ ਹੈ , “ ਨਾਜ਼ੀ ਪਹਿਲਾਂ ਕਮਿਊਨਿਸਟਾਂ (ਨੂੰ ਮਾਰਨ) ਲਈ ਆਏ , ਮੈਂ ਆਵਾਜ਼ ਨਹੀਂ ਉਠਾਈ , ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ । ਦੁਬਾਰਾ ਉਹ ਯਹੂਦੀਆਂ ਲਈ ਆਏ , ਮੈਂ ਫਿਰ ਵੀ ਆਵਾਜ਼ ਨਹੀਂ ਉਠਾਈ , ਕਿਉਂਕਿ ਮੈਂ ਯਹੂਦੀ ਨਹੀਂ ਸਾਂ । ਫਿਰ ਉਹ ਟ੍ਰੇਡ-ਯਨੀਅਨਿਸਟਾਂ ਲਈ ਆਏ , ਮੈਂ ਫਿਰ ਵੀ ਆਵਾਜ਼ ਨਹੀਂ ਉਠਾਈ , ਕਿਉਂਕਿ ਮੈਂ ਟ੍ਰੇਡ-ਯੂਨੀਅਨਿਸਟ ਨਹੀਂ ਸਾਂ । ਫਿਰ ਉਹ ਕੈਥੋਲਿਕ ਮੱਤ ਵਾਲਿਆਂ ਲਈ ਆਏ , ਪਰ ਮੈਂ ਫਿਰ ਵੀ ਆਵਾਜ਼ ਨਹੀਂ ਉਠਾਈ , ਕਿਉਂਕਿ ਮੈਂ ਪ੍ਰੋਟੈਸਟੈਂਟ ਮੱਤ ਵਾਲਾ ਸਾਂ । ਫਿਰ ਉਹ ਮੇਰੇ ਲਈ ਆਏ , ਤਦ ਤਕ ਕੋਈ ਆਵਾਜ਼ ਉਠਾਉਣ ਵਾਲਾ ਬਚਿਆ ਹੀ ਨਹੀਂ ਸੀ ।
ਇਹ ਹੁਣ ਸਿੱਖਾਂ ਨੇ ਸੋਚਣਾ ਹੈ ਕਿ ਇਵੇਂ ਸਾਰਿਆਂ ਨੇ ਗਿਦੜਾਂ ਦੀ ਮੌਤ ਮਰਨਾ ਹੈ ? ਜਾਂ ਕੁਝ ਨੇ ਮਰਦਾਂ ਵਾਙ ਸ਼ਹਾਦਤ ਦੇ ਕੇ , ਆਪਣੇ ਪੰਥ ਨੂੰ ਬਚਾ ਲੈਣਾ ਹੈ ???????
ਅਮਰ ਜੀਤ ਸਿੰਘ ਚੰਦੀ