ਕੈਟੇਗਰੀ

ਤੁਹਾਡੀ ਰਾਇ

New Directory Entries


ਕਿਰਪਾਲ ਸਿੰਘ ਬਠਿੰਡਾ
ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਦਾ ਮੁੱਖ ਕਾਰਣ: ‘ਕੂੜੇ ਮੂਰਖ ਕੀ ਹਾਠੀਸਾ’
ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਦਾ ਮੁੱਖ ਕਾਰਣ: ‘ਕੂੜੇ ਮੂਰਖ ਕੀ ਹਾਠੀਸਾ’
Page Visitors: 2835

ਇੱਕੋ ਧਰਮ ਨੂੰ ਮੰਨਣ ਵਾਲੀਆਂ ਵੱਖ ਵੱਖ ਸੰਪ੍ਰਦਾਵਾਂ ਅਤੇ ਜਥੇਬੰਦੀਆਂ ਵਿੱਚ ਸਿਧਾਂਤਕ ਤੌਰ ਤੇ ਮੱਤਭੇਦ ਹੋਣੇ ਅਤੇ ਇਨ੍ਹਾਂ ਮੱਤਭੇਦਾਂ ਕਰਕੇ ਵਿਵਾਦ ਅਤੇ ਝਗੜੇ ਵਧਣ ਦਾ ਮੁੱਖ ਕਾਰਣ ਉਹ ਲੋਕ ਹਨ ਜੋ ਆਪਣੇ ਧਰਮ ਅਤੇ ਧਾਰਮਿਕ ਗੁਰੂ ਦੇ ਗਿਆਨ ਤੋਂ ਤਾਂ ਸੱਖਣੇ ਹਨ ਪਰ ਪੁਰਾਤਨਤਾ ਦੇ ਨਾਮ ਹੇਠ ਅੰਧਵਿਸ਼ਵਾਸ਼ਾਂ ਨਾਲ ਜੁੜੇ ਹੋਏ ਹੋਣ ਕਰਕੇ ਆਪਣੀ ਸੰਪ੍ਰਦਾ ਅਤੇ ਜਥੇਬੰਦੀ ਦੇ ਮੁਖੀ ਨੂੰ ਹੀ ਸਰਬੋਤਮ ਸਮਝਦੇ ਤੇ ਪ੍ਰਚਾਰਦੇ ਹਨ। ਜੇ ਕੋਈ ਮਨੁੱਖ ਉਨ੍ਹਾਂ ਵੱਲੋਂ ਪ੍ਰਚਾਰੇ ਜਾ ਰਹੇ ਅੰਧਵਿਸ਼ਵਾਸ਼ਾਂ ਦਾ ਗੁਰੂ ਦੇ ਗਿਆਨ ਰਾਹੀਂ ਖੰਡਨ ਕਰਨ ਦਾ ਹੌਸਲਾ ਕਰ ਬੈਠੇ ਤਾਂ ਉਸ ਨੂੰ ਨਾਮ ਰਸ ਅਤੇ ਅਨੁਭਵ ਤੋਂ ਹੀਣਾ, ਅਗਿਆਨੀ, ਕਾਮਰੇਡ ਕਿਸਮ ਦੇ ਅਨਪੜ੍ਹ ਅਖੌਤੀ ਮਿਸ਼ਨਰੀ ਆਦਿਕ ਵਿਸ਼ੇਸ਼ਣਾਂ ਨਾਲ ਭੰਡਣਾਂ ਸ਼ੁਰੂ ਕਰ ਦਿੰਦੇ ਹਨ। ਬੱਸ ਸਾਰੇ ਝਗੜਿਆਂ ਦੀ ਜੜ ਹੈ: ਗਿਆਨ ਹੀਣ ਮਨੁੱਖ ਵੱਲੋਂ ਆਪਣੇ ਆਪ ਨੂੰ ਅਨੁਭਵੀ ਤੇ ਸਭ ਤੋਂ ਸਿਆਣਾ ਸਮਝ ਕੇ ਆਪਣੀ ਵਿਰੋਧੀ ਵੀਚਾਰਧਾਰਾ ਰੱਖਣ ਵਾਲੇ ਸਾਰਿਆਂ ਨੂੰ ਹੀ ਅਗਿਆਨੀ ਸਮਝ ਲੈਣਾ।
ਆਪਣੇ ਆਪ ਨੂੰ ਸਭ ਤੋਂ ਵੱਧ ਗਿਆਨਵਾਨ ਸਮਝਣ ਵਾਲਿਆਂ ਚੋਂ ਇੱਕ ਉਦਾਹਰਣ ਹੈ ਬਿਬੇਕ ਪ੍ਰਕਾਸ਼ਨ ਦੇ ਸ: ਤਰਦੀਪ ਸਿੰਘ ਅਤੇ ਕਸ਼ਮੀਰ ਸਿੰਘ ਦੀ, ਜਿਨ੍ਹਾਂ ਨੇ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਅਤੇ ਬਿਕ੍ਰਮੀ ਕੈਲੰਡਰ ਨੂੰ ਸਭ ਤੋਂ ਸ਼੍ਰੇਸ਼ਟ ਕੈਲੰਡਰ ਸਿੱਧ ਕਰਨ ਹਿੱਤ ਬੀਬੀ ਅਮਰਜੀਤ ਕੌਰ (ਐੱਮਏ, ਬੀਐੱਡ) ਬੈਲਜ਼ੀਅਮ ਦਾ ਲਿਖਿਆ ਇੱਕ ਲੇਖ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ ਨਾਨਕਸ਼ਾਹੀ ਕੈਲੰਡਰਸਿਰਲੇਖ ਹੇਠ ਇੱਕ ਕਿਤਾਬਚਾ ਛਾਪਿਆ ਹੈ। ਇਸ ਕਿਤਾਬਚੇ ਦੇ ਮੁੱਖ ਬੰਦ ਵਿੱਚ ਬੀਬੀ ਅਮਰਜੀਤ ਕੌਰ ਜੀ ਲਿਖ ਰਹੀ ਹੈ: ਸੂਰਜ ਇੱਥੋਂ ਦੇ ਜੀਵਨ ਨੂੰ ਮੁੱਖ ਰੂਪ ਵਿੱਚ ਪ੍ਰਭਾਵਤ ਕਰ ਰਿਹਾ ਹੈ।
ਜਰਾ ਅੰਦਾਜ਼ਾ ਲਾਓ, ਜੇ ਕਰ ਅੱਜ ਸੂਰਜ ਨਿਕਲਣਾਂ ਬੰਦ ਹੋ ਜਾਏ ਤਾਂ ਕੀ ਬਣੇ ਇੱਥੋਂ ਦੇ ਜਨ ਜੀਵਨ ਦਾ! ਸਰਦੀਆਂ ਵਿੱਚ ਸੂਰਜ ਸਿਰਫ ਦੂਰ ਚਲਾ ਜਾਂਦਾ ਹੈ ਤਾਂ ਐਨੀ ਠੰਡ ਵਧ ਜਾਂਦੀ ਹੈ। ਜੇ ਕਰ ਸੂਰਜ ਬਿਲਕੁਲ ਹੀ ਨਾ ਹੋਵੇ ਤਾਂ ਕੀ ਬਣੇ! ਫਿਰ ਤਾਂ ਅਰਬਦ ਨਰਬਦ ਧੁੰਦੂਕਾਰਾ ਹੀ ਹੋਵੇ। ਚਾਰੇ ਪਾਸੇ ਸੰਘਣੀ ਧੁੰਦ ਨਾਲ ਹਨੇਰਾ ਹੀ ਹਨੇਰਾ। ਨਾ ਕੋਈ ਚੰਦਰਮਾ ਅਤੇ ਨਾ ਹੀ ਕੋਈ ਤਾਰਾ। ਕਿਉਂਕਿ ਇਨ੍ਹਾਂ ਸਾਰਿਆਂ ਦੀ ਦਿੱਖ ਵੀ ਤਾਂ ਸੂਰਜ ਦੇ ਕਾਰਣ ਹੀ ਹੈ।
ਹੁਣ ਇਹ ਕਿਤਾਬਚਾ ਛਾਪਣ ਵਾਲੇ ਅਤੇ ਉਸ ਦੀ ਲੇਖਿਕਾ ਬੀਬੀ ਦੇ ਗਿਆਨ ਦਾ ਪੱਧਰ ਕਿੰਨਾ ਕੁ ਹੋ ਸਕਦਾ ਹੈ; ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਤਾਰਿਆਂ ਦੀ ਦਿੱਖ ਸੂਰਜ ਕਾਰਣ ਨਹੀਂ, ਸਗੋਂ ਉਨ੍ਹਾਂ ਦੀ ਆਪਣੀ ਰੌਸ਼ਨੀ ਹੁੰਦੀ ਹੈ ਤੇ ਉਹ ਸਿਰਫ ਸੂਰਜ ਦੀ ਅਣਹੋਂਦ ਵਿੱਚ ਹੀ ਦਿੱਸਦੇ ਹਨ। ਸੂਰਜ ਚੜ੍ਹਦੇ ਸਾਰ ਹੀ ਤਾਰੇ ਅਲੋਪ ਹੋ ਜਾਂਦੇ ਹਨ ਤੇ ਸੂਰਜ ਛਿਪਦੇ ਸਾਰ ਫਿਰ ਵਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਇਹ ਸਚਾਈ ਅਸੀਂ ਰੋਜਮਰਾ ਦੀ ਜਿੰਦਗੀ ਵਿੱਚ ਹਰ ਰੋਜ ਵੇਖਦੇ ਹਾਂ ਤੇ ਭਾਈ ਗੁਰਦਾਸ ਜੀ ਨੇ ਵੀ ਵਾਰ 1 ਪਉੜੀ 27 ਵਿੱਚ ਇਸ ਤੱਥ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ: ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।
ਅੱਗੇ ਜਾ ਕੇ ਬੀਬੀ ਜੀ ਲਿਖਦੀ ਹੈ: ਸੋ ਸੂਰਜ ਬਿਨਾਂ ਸ਼ੱਕ ਜਿੰਦਗੀ ਦਾਤਾ ਹੈ। ਇਸੇ ਲਈ ਉਹ ਸਾਰੇ ਸ੍ਰੋਤ ਜੋ ਜਿੰਦਗੀ ਪ੍ਰਦਾਨ ਕਰਦੇ ਹਨ, ਪੂਜਨਯੋਗ ਹੁੰਦੇ ਹਨ। ਇਹੋ ਹੀ ਕਾਰਣ ਹੈ ਕਿ ਸਦੀਆਂ ਤੋਂ ਇਨਸਾਨ ਸੂਰਜ, ਹਵਾ, ਪਾਣੀ, ਧਰਤੀ ਆਦਿ ਦੀ ਪੂਜਾ ਦੇਵਤੇ ਦੇ ਰੂਪ ਵਿੱਚ ਕਰਦਾ ਆ ਰਿਹਾ ਹੈ।ਬੀਬੀ ਜੀ ਦੇ ਇਸ ਕਥਨ ਨੂੰ ਤਰਦੀਪ ਸਿੰਘ, ਕਸ਼ਮੀਰ ਸਿੰਘ ਵਰਗਾ ਮਨੁੱਖ ਬੇਸ਼ਕ ਨਾ ਕੱਟ ਸਕੇ, ਪਰ ਗੁਰਬਾਣੀ ਅਨੁਸਾਰ ਤਾਂ ਕਰਤਾਰ ਨੇ ਪਹਿਲਾਂ ਜੀਵ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਹ ਸਭ ਚੀਜਾਂ ਬਣਾਈਆਂ ਅਤੇ ਫਿਰ ਕਈ ਨਸਲਾਂ ਤੇ ਰੰਗਾਂ ਦੇ ਜੀਵ ਪੈਦਾ ਕੀਤੇ: ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ ॥ ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥6’ (ਮਾਝ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 130)
ਕਰਤਾਰ ਦੇ ਬਣਾਏ ਅਟੱਲ ਨਿਯਮਾਂ ਅਨੁਸਾਰ ਇਹ ਸਭ ਆਪਣੀ ਕਾਰ ਨਿਭਾ ਰਹੇ ਹਨ ਪਰ ਇਨ੍ਹਾਂ ਦੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈ:
ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥’ {ਜਪੁ, ਗੁਰੂ ਗ੍ਰੰਥ ਸਾਹਿਬ - ਪੰਨਾ 7}
ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥4’ (ਗੂਜਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 504)

ਆਪੀਨੈ ਆਪੁ ਸਾਜਿ ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਵਿਣੁ ਥੰਮਾ ਗਗਨੁ ਰਹਾਇ ਸਬਦੁ ਨੀਸਾਣਿਆ ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥1’ (ਮਲਾਰ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 1279)
ਅਕਾਲ ਪੁਰਖ਼ ਦੀ ਸਾਜੀ ਸ੍ਰਿਸ਼ਟੀ ਦੀਆਂ ਹੋਰ ਬਿਨਸਣਹਾਰ ਵਸਤੂਆਂ ਅਤੇ ਜੀਵ ਜੰਤੂਆਂ ਵਾਂਗ ਧਰਤੀ, ਅਕਾਸ਼, ਪਤਾਲ, ਚੰਦ, ਸੂਰਜ ਆਦਿਕ ਸਾਰੇ ਹੀ ਬਿਨਸਣਹਾਰ ਹਨ:
ਪਉੜੀ ॥ ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥ ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥ ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥ ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥ ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥ ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥17’ {ਮਾਰੂ ਵਾਰ:2 (ਮ: 5) ਗੁਰੂ ਗ੍ਰੰਥ ਸਾਹਿਬ - ਪੰਨਾ 1100}
ਗੁਰੂ ਸਾਹਿਬ ਜੀ ਨੇ ਕਰਤੇ ਦੀ ਥਾਂ ਕਰਤਾਰ ਦੀਆਂ ਬਣਾਈਆਂ ਇਨ੍ਹਾਂ ਬਿਨਸਣਹਾਰ ਵਸਤੂਆਂ ਦੀ ਪੂਜਾ ਜਾਂ ਸਿਫਤ ਸਾਲਾਹ ਕਰਨ ਦੀ ਸਖਤ ਮਨਾਹੀ ਕੀਤੀ ਹੈ:
ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥6’ {ਮਾਰੂ ਵਾਰ:1 (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 1088}
ਅੰਧ ਵਿਸ਼ਵਾਸ਼ਾਂ ਚ ਜਕੜਿਆ ਜੋ ਵਿਅਕਤੀ ਅਕਾਲ ਪੁਰਖ਼ ਅਤੇ ਗੁਰੂ ਦੇ ਇਸ ਹੁਕਮ ਨੂੰ ਨਹੀਂ ਸਮਝਦਾ ਉਸ ਨੂੰ ਗੁਰੂ ਸਾਹਿਬ ਜੀ ਨੇ ਕੱਚਾ ਕਿਹਾ ਹੈ:
ਪਉੜੀ ॥ ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥ ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥’ {ਮਾਰੂ ਵਾਰ:1 (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 1094}
ਬੀਬੀ ਅਮਰਜੀਤ ਕੌਰ ਦੇ ਉਕਤ ਕਥਨਾਂ ਬਾਰੇ ਮੈਂ ਖ਼ੁਦ ਕੁਝ ਕਹਿਣ ਦੀ ਬਜਾਏ ਇਹ ਗੱਲ ਪਾਠਕਾਂ ਤੇ ਛੱਡਣਾ ਚਾਹੁੰਦਾ ਹਾਂ ਕਿ ਗਰੁਬਾਣੀ ਦੇ ਉਪਰ ਦਿੱਤੇ ਗਏ ਪ੍ਰਮਾਣਾਂ ਦੀ ਰੌਸ਼ਨੀ ਵਿੱਚ ਉਹ ਖ਼ੁਦ ਫੈਸਲਾ ਕਰਨ ਕਿ ਬੀਬੀ ਜੀ ਦੇ ਕਥਨ ਕਿੰਨੇ ਕੁ ਸਾਰਥਕ ਹਨ।
ਇਸ ਤੋਂ ਅੱਗੇ ਪੰਨਾ 10 ’ਤੇ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥ਸਿਰਲੇਖ ਹੇਠ ਲਿਖੇ ਲੇਖ ਵਿੱਚ ਬਿਕ੍ਰਮੀ ਚੰਦਰ ਕੈਲੰਡਰ ਦੀ ਵਕਾਲਤ ਕਰਦੀ ਹੋਈ ਬੀਬੀ ਜੀ ਲਿਖ ਰਹੀ ਹੈ: ਅਸਲ ਵਿੱਚ ਪੁੰਨਿਆ ਅਤੇ ਮੱਸਿਆ ਨੂੰ ਮੁੱਖ ਰੱਖਕੇ ਫਸਲ ਬੀਜੀ ਜਾਂਦੀ ਹੈ। ਕਿਉਂਕਿ ਹਨੇਰ ਪੱਖ ਵਿੱਚ ਧਰਤੀ ਦੇ ਹੇਠਲੇ ਤਲ ਤੇ ਕਿਰਿਆ ਜਿਆਦਾ ਹੋਣ ਕਰਕੇ ਚਾਨਣ ਪੱਖ ਆਉਣ ਤੱਕ ਬੀਜ ਪੁੰਗਾਰ ਤੱਕ ਪੁੱਜ ਜਾਂਦਾ ਹੈ। ਨਵੇਂ ਫੁੱਟੇ ਪੁੰਗਾਰ ਨੂੰ ਦਿਨ ਵੇਲੇ ਸੂਰਜ ਤੋਂ ਅਤੇ ਰਾਤ ਸਮੇਂ ਚੰਦਰਮਾ ਤੋਂ ਪੂਰਾ ਚਾਨਣ ਮਿਲ ਜਾਂਦਾ ਹੈ ਅਤੇ ਬੂਟੇ ਨਵੇਂ ਨਰੋਏ ਅਤੇ ਅਰੋਗ ਬਣ ਜਾਂਦੇ ਹਨ, ਜੋ ਕਿ ਵੱਧ ਝਾੜ ਪੈਦਾ ਕਰਦੇ ਹਨ। ਇਸ ਦੇ ਉਲਟ ਗਲਤ ਸਮੇਂ ਬੀਜੀ ਫਸਲ ਕਮਜੋਰ ਹੋਣ ਕਰਕੇ ਬੀਮਾਰੀ ਦਾ ਸ਼ਿਕਾਰ ਜਲਦੀ ਹੋ ਜਾਂਦੀ ਹੈ, ਫਲਸਰੂਪ ਪੈਦਾਵਾਰ ਘੱਟ ਹੁੰਦੀ ਹੈ।ਬੀਬੀ ਜੀ ਨੇ ਆਪਣੇ ਇਸ ਕਥਨ ਦੀ ਪ੍ਰੋੜਤਾ ਲਈ ਗੁਰਬਾਣੀ ਦਾ ਕੋਈ ਪ੍ਰਮਾਣ ਨਹੀਂ ਦਿੱਤਾ। ਇਸ ਨੂੰ ਹੂਬਹੂ ਮੰਨ ਲੈਣ ਜਾਂ ਇਸ ਦੀ ਕਾਟ ਕਰਨ ਲਈ ਮੈਨੂੰ ਵੀ ਗੁਰਬਾਣੀ ਚੋਂ ਕੋਈ ਪ੍ਰਮਾਣ ਨਹੀਂ ਲੱਭਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਗਿਆਨ ਅਧਾਰ ਤੇ ਛਾਪੀਆਂ ਜਾਂਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਕਿਤਾਬਾਂ ਵਿੱਚ ਫਸਲ ਬੀਜਣ ਸਮੇਂ ਹਨੇਰੇ ਜਾਂ ਚਾਨਣੇ ਪੱਖ ਦਾ ਕੋਈ ਕੋਈ ਜ਼ਿਕਰ ਨਹੀਂ ਹੈ। ਫਸਲ ਦੀ ਬੀਜਾਈ, ਨਵੀਂ ਨਰੋਈ ਤੇ ਅਰੋਗ ਹੋਣ ਜਾਂ ਵੱਧ ਝਾੜ ਪੈਦਾ ਕਰਨ ਲਈ ਢੁੱਕਵਾਂ ਤਾਪਮਾਨ, ਨਮੀ, ਖੁਰਾਕ, ਮੌਸਮ ਅਤੇ ਵਾਤਾਵਰਣ ਹੀ ਮਹੱਤਵਪੂਰਨ ਹਨ।
ਇਸ ਤੋਂ ਅੱਗੇ ਪੰਨਾ ਨੰ: 11 ’ਤੇ ਬ੍ਰਹਮਣਾਂ ਵੱਲੋਂ ਪੈਦਾ ਕੀਤੇ ਭ੍ਰਮਜਾਲ ਦੀ ਸੰਖੇਪ ਜਾਣਕਾਰੀ ਦੇਣ ਪਿੱਛੋਂ ਬੀਬੀ ਅਮਰਜੀਤ ਕੌਰ ਨੇ ਲਿਖਿਆ ਹੈ: ਇਹੋ ਜਿਹਾ ਹੀ ਭ੍ਰਮਜਾਲ ਪਾਲ ਸਿੰਘ ਪੁਰੇਵਾਲ ਨੇ ਪੈਦਾ ਕੀਤਾ ਹੈ, ਜਿਸ ਨੇ ਭੋਲੀ ਭਾਲੀ ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਉਸ ਦਾ ਦਾਅਵਾ ਹੈ ਕਿ ਮੇਰੇ ਕੋਲ ਕੈਲੰਡਰ ਦੀ ਉੱਚ ਵਿਦਿਆ ਹੈ। ਬਜਾਏ ਇਸ ਦੇ ਕਿ ਲੋਕਾਂ ਨੂੰ ਦੱਸਿਆ ਜਾਂਦਾ ਕਿ ਕੈਲੰਡਰ ਸਮੇਂ ਨੂੰ ਮਾਪਣ ਦੀ ਇੱਕ ਇਕਾਈ ਹੁੰਦੀ ਹੈ ਉਸ ਨੇ ਹਊਆ ਖੜ੍ਹਾ ਕਰ ਦਿੱਤਾ ਕਿ ਬਿਕ੍ਰਮੀ ਕੈਲੰਡਰ ਸਿੱਖਾਂ ਨੂੰ ਹਿੰਦੂ ਬਣਾਉਂਦਾ ਹੈ ਅਤੇ ਬ੍ਰਾਹਮਣ ਜਾਂ ਪੰਡਤਾਂ ਦੇ ਭ੍ਰਮਜਾਲ ਵਿੱਚ ਫਸਾਉਂਦਾ ਹੈ। ਇਸ ਵਿੱਚ ਹਿੰਦੂਆਂ ਦੀਆਂ ਬਣਾਈਆਂ ਹੋਈਆਂ ਪੁੰਨਿਆਂ, ਮੱਸਿਆ ਜਾਂ ਸੰਗ੍ਰਾਂਦਾਂ ਆਉਂਦੀਆਂ ਹਨ। ਨਾਨਕਸ਼ਾਹੀ ਕੈਲੰਡਰ ਬਣਾਉਣਾ ਚਾਹੀਦਾ ਹੈ, ਜਿਸ ਵਿੱਚ ਹਿੰਦੂਆਂ ਦੁਆਰਾ ਨਿਸਚਿਤ ਕੀਤੀਆਂ ਹੋਈਆਂ ਸੰਗ੍ਰਾਂਦਾਂ, ਪੁੰਨਿਆਂ, ਜਾਂ ਮੱਸਿਆ ਦਾ ਪ੍ਰਛਾਵਾਂ ਵੀ ਨਾ ਹੋਵੇ।
ਟਿੱਪਣੀ:- ਇਹ ਠੀਕ ਹੈ ਕਿ ਸੰਗ੍ਰਾਂਦਾਂ, ਪੁੰਨਿਆਂ, ਜਾਂ ਮੱਸਿਆ ਬ੍ਰਾਹਮਣ ਦੀਆਂ ਬਣਾਈਆਂ ਹੋਈਆਂ ਨਹੀਂ ਪਰ ਇਨ੍ਹਾਂ ਦਿਨਾਂ ਨੂੰ ਪਵਿਤਰ ਦਿਹਾੜੇ ਅਤੇ ਜਨ ਜੀਵਨ ਤੇ ਵਿਸ਼ੇਸ਼ ਅਸਰ ਪਾਉਣ ਦਾ ਭ੍ਰਮਜਾਲ ਪੈਦਾ ਕਰਕੇ ਭੋਲੇ ਲੋਕਾਂ ਤੋਂ ਦਾਨ ਦਖ਼ਸ਼ਣਾਂ ਲੈਣ ਲਈ ਇਨ੍ਹਾਂ ਦਿਨਾਂ ਨੂੰ ਵਿਸ਼ੇਸ਼ ਮਹੱਤਵ ਦੇਣ ਦਾ ਪ੍ਰਚਾਰ ਬ੍ਰਾਹਮਣ ਨੇ ਹੀ ਕੀਤਾ ਹੈ। ਇਸ ਦਾ ਗੁਰਬਾਣੀ ਵਿੱਚ ਵੀ ਜ਼ਿਕਰ ਹੈ: ਆਪਨ ਊਚ, ਨੀਚ ਘਰਿ ਭੋਜਨੁ; ਹਠੇ ਕਰਮ ਕਰਿ, ਉਦਰੁ ਭਰਹਿ ॥ ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥2’ {ਰਾਮਕਲੀ (ਭਗਤ ਕਬੀਰ ਜੀਉ) ਗੁਰੂ ਗ੍ਰੰਥ ਸਾਹਿਬ - ਪੰਨਾ 970} ਬ੍ਰਾਹਮਣ ਦਾ ਇਹ ਭ੍ਰਮਜਾਲ ਸਿਰਫ ਅਨਪੜ੍ਹ ਲੋਕਾਂ ਤੇ ਹੀ ਨਹੀਂ ਬਲਕਿ ਪੜ੍ਹੀ ਲਿਖੀ ਲੇਖਿਕਾ ਅਮਰਜੀਤ ਕੌਰ ਸਮੇਤ ਉਨ੍ਹਾਂ ਸਾਰਿਆਂ ਤੇ ਪਿਆ ਪ੍ਰਤੱਖ ਵਿਖਾਈ ਦੇ ਰਿਹਾ ਹੈ ਜਿਹੜੇ ਸੰਗ੍ਰਾਂਦਾਂ, ਪੁੰਨਿਆਂ, ਜਾਂ ਮੱਸਿਆ ਨੂੰ ਪਵਿੱਤਰ ਤੇ ਵਿਸ਼ੇਸ਼ ਦਿਹਾੜੇ ਮੰਨਦੇ ਹੋਏ ਇਨ੍ਹਾਂ ਨਾਲ ਜੁੜੇ ਰਹਿਣ ਲਈ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ। ਇੱਥੇ ਬੀਬੀ ਅਮਰਜੀਤ ਕੌਰ ਨੂੰ ਸਮਝ ਕਿਉਂ ਨਹੀਂ ਆ ਰਹੀ ਕਿ ਗੁਰਮਤਿ ਵਿੱਚ ਇਨ੍ਹਾਂ ਵਿਸ਼ੇਸ਼ ਦਿਨਾਂ ਦੀ ਕੋਈ ਮਹੱਤਤਾ ਨਹੀਂ ਹੈ ਇਸ ਲਈ ਸਾਨੂੰ ਸਮੇਂ ਨੂੰ ਮਾਪਣ ਲਈ ਕੈਲੰਡਰ ਸਿਰਫ ਉਹ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਨਿਸਚਤ ਕੀਤੀਆਂ ਇਤਿਹਾਸਕ ਤਰੀਖਾਂ ਹਮੇਸ਼ਾਂ ਹੀ ਸਥਿਰ ਤਰੀਖਾਂ ਨੂੰ ਆਉਣ ਤੇ ਜਿਸ ਨੂੰ ਦੁਨੀਆਂ ਭਰ ਵਿੱਚ ਫੈਲੇ ਸਿੱਖਾਂ ਤੇ ਹੋਰ ਲੋਕਾਂ ਲਈ ਸਮਝਣਾ ਤੇ ਯਾਦ ਕਰਨਾ ਬਹੁਤ ਹੀ ਅਸਾਨ ਹੋਵੇ। ਇਸ ਪੱਖੋਂ ਸ: ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁੱਕਵਾਂ ਹੈ; ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ਤੇ ਨਿਸਚਤ ਕਰ ਦਿੱਤੀ ਗਈ ਹੈ। ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ; ਅਖੀਰਲੇ ਸੱਤ ਮਹੀਨੇ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ 30-30 ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ 29 ਦਿਨਾਂ ਦੀ ਹੋਵੇਗੀ ਉਸ ਸਾਲ ਇਸ ਮਹੀਨੇ ਵਿੱਚ ਅਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ ਆਪ 31 ਦਿਨ ਦਾ ਹੋ ਜਾਵੇਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ਤੇ ਨਿਸਚਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਖ (ਜਿਸ ਨੂੰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਦੀ ਵਕਾਲਤ ਕਰਨ ਵਾਲੇ ਬਿਪ੍ਰਵਾਦੀ ਸੋਚ ਦੇ ਲੋਕ ਧੱਕੇ ਨਾਲ ਹੀ ਸੰਗ੍ਰਾਂਦ ਦਾ ਨਾਮ ਦੇ ਰਹੇ ਹਨ) ਹਮੇਸ਼ਾਂ ਲਈ ਪੱਕੇ ਤੌਰ ਤੇ ਨਿਸਚਤ ਹੋ ਗਈ ਹੈ।
ਜਿਸ ਅਨੁਸਾਰ ਪਹਿਲੇ ਦੋ ਮਹੀਨਿਆਂ ਦਾ ਅਰੰਭ 14 ਤਰੀਖ ਨੂੰ ਭਾਵ ਚੇਤ= 14 ਮਾਰਚ, ਵੈਸਾਖ= 14 ਅਪ੍ਰੈਲ; 
ਅਗਲੇ ਦੋ ਮਹੀਨੇ ਦਾ ਆਰੰਭ 15 ਤਰੀਖ ਨੂੰ ਭਾਵ ਜੇਠ= 15 ਮਈ, ਹਾੜ= 15 ਜੂਨ; 
ਅਗਲੇ ਦੋ ਮਹੀਨੇ ਦਾ ਆਰੰਭ 16 ਤਰੀਖ ਨੂੰ ਭਾਵ ਸਾਵਣ= 16 ਜੁਲਾਈ, ਭਾਦੋਂ= 16 ਅਗਸਤ।
6
ਮਹੀਨੇ ਤੋਂ ਬਾਅਦ ਹੁਣ ਦੋ ਦੋ ਦੇ ਜੁੱਟ ਦੇ ਮਹੀਨਿਆਂ ਦੇ ਆਰੰਭ ਦੀ ਤਰੀਖ ਇੱਕ ਇੱਕ ਕਰਕੇ ਘਟਣੀ ਸ਼ੁਰੂ ਹੋ ਜਵੇਗੀ, ਜਿਵੇਂ ਕਿ:- 
ਅੱਸੂ 15 ਸਤੰਬਰ, ਕੱਤਕ= 15 ਅਕਤੂਬਰ; 
ਮੱਘਰ 14 ਨਵੰਬਰ, ਪੋਹ= 14 ਦਸੰਬਰ; 
ਮਾਘ= 13 ਜਨਵਰੀ ਅਤੇ ਫੱਗਣ= 12 ਫਰਵਰੀ।
ਇਸ ਤਰ੍ਹਾਂ ਇਸ ਕੈਲੰਡਰ ਵਿੱਚ ਜਿਥੇ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਸਦਾ ਸਦਾ ਲਈ ਹੀ ਸਥਿਰ ਰਹਿਣਗੀਆਂ, ਉਥੇ ਇਸ ਦੇ ਸਾਲ ਦੀ ਔਸਤਨ ਲੰਬਾਈ (365 ਦਿਨ 5 ਘੰਟੇ 49 ਮਿੰਟ 12 ਸੈਕੰਡ) ਸਾਰੀ ਦੁਨੀਆਂ ਵਿੱਚ ਪ੍ਰਚਲਤ ਸਾਂਝੇ ਕੈਲੰਡਰ (ਈਸਵੀ) ਦੇ ਬਿਲਕੁਲ ਬਰਾਬਰ ਅਤੇ ਮੌਸਮੀ ਸਾਲ (365 ਦਿਨ 5 ਘੰਟੇ 48 ਮਿੰਟ 45.2 ਸੈਕੰਡ) ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਮੌਸਮੀ ਰੁੱਤਾਂ ਨਾਲ ਤਕਰੀਬਨ ਜੁੜਿਆ ਰਹੇਗਾ, ਭਾਵ 3300 ਸਾਲ ਵਿੱਚ ਕੇਵਲ 1 ਦਿਨ ਦਾ ਫਰਕ ਪਏਗਾ। ਜਦੋਂ ਕਿ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 70-71 ਸਾਲਾਂ ਵਿੱਚ ਹੀ 1 ਦਿਨ ਦਾ ਫਰਕ ਪੈ ਜਾਂਦਾ ਹੈ। ਬਿਕ੍ਰਮੀ ਸਾਲ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ 29 ਤੋਂ 32 ਦਿਨਾਂ ਦੇ ਵਿਚਕਾਰ ਵਧਣ ਘਟਣ ਕਾਰਣ ਇਨ੍ਹਾਂ ਦੇ ਮਹੀਨਿਆਂ ਦੀਆਂ ਸੰਗ੍ਰਾਂਦਾਂ ਵੀ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ ਜਿਸ ਕਾਰਣ ਕੋਈ ਵੀ ਤਰੀਖ ਕਦੇ ਵੀ ਸਥਿਰ ਨਹੀਂ ਰਹਿ ਸਕਦੀ।
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਹੋਰ ਕੁਝ ਨਹੀਂ ਲਭਦਾ ਤਾਂ ਉਹ ਇਹ ਕਹਿ ਕੇ ਭੰਡਣਾਂ ਸ਼ੁਰੂ ਕਰ ਦਿੰਦੇ ਹਨ ਕਿ ਦੇਖੋ ਜੀ ਪੁਰੇਵਾਲ ਨੇ ਦੋ ਦੋ ਸੰਗ੍ਰਾਂਦਾ ਬਣਾ ਦਿੱਤੀਆਂ। ਅਸਲ ਵਿਚ ਇਹ ਵੀ ਉਨ੍ਹਾਂ ਦਾ ਉਸੇ ਤਰ੍ਹਾਂ ਦਾ ਹੀ ਭਰਮ ਹੈ ਜਿਸ ਤਰ੍ਹਾਂ ਦਾ ਜ਼ਿਕਰ ਭਗਤ ਰਵਿਦਾਸ ਜੀ ਨੇ ਸੋਰਠਿ ਰਾਗੁ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 657 ’ਤੇ ਦਰਜ ਆਪਣੇ ਸ਼ਬਦ ਵਿੱਚ ਕੀਤਾ ਹੈ: ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥ਉਨ੍ਹਾਂ ਨੂੰ ਭਰਮ ਹੋ ਗਿਆ ਕਿ ਪੁਰੇਵਾਲ ਨੇ ਦੋ ਦੋ ਸੰਗ੍ਰਾਂਦਾਂ ਬਣਾ ਦਿੱਤੀਆਂ। ਜਦੋਂ ਕਿ ਸਚਾਈ ਇਹ ਹੈ ਕਿ ਸ: ਪਾਲ ਸਿੰਘ ਪੁਰੇਵਾਲ ਜੀ ਨੇ ਇੱਕ ਵੀ ਸੰਗ੍ਰਾਂਦ ਨਹੀਂ ਬਣਾਈ; ਉਨ੍ਹਾਂ ਨੇ ਸਿਰਫ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਪਹਿਲੀਆਂ ਤਰੀਖਾਂ ਨਿਸਚਤ ਕੀਤੀਆਂ ਹਨ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਅਨੁਸਾਰ ਹੁਣ ਤਾਂ ਸਾਲ ਵਿੱਚ ਸਿਰਫ 4-5 ਸੰਗ੍ਰਾਂਦਾਂ ਹੀ ਦੋ ਦੋ ਆਉਂਦੀਆਂ ਹਨ ਪਰ ਆਉਣ ਵਾਲੇ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਅਰੰਭ ਦੀ ਸਾਰੀਆਂ ਹੀ ਤਰੀਖਾਂ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਨਾਲੋਂ ਅਲਾਹਿਦਾ ਹੋ ਜਾਣਗੀਆਂ। ਇੱਥੋਂ ਤੱਕ ਕਿ ਮਹੀਨੇ ਵੀ ਵੱਖ ਵੱਖ ਹੋ ਜਾਣਗੇ। ਭਾਵ ਜਦੋਂ ਉਨ੍ਹਾਂ ਦਾ ਫੱਗਣ ਮਹੀਨਾ ਹੋਵੇਗਾ ਸਾਡਾ ਚੇਤ ਸ਼ੁਰੂ ਹੋ ਜਾਵੇਗਾ। ਜਦੋਂ ਉਨ੍ਹਾਂ ਦਾ ਚੇਤ ਹੋਵੇਗਾ ਤਾਂ ਸਾਡਾ ਵੈਸਾਖ ਹੋਵੇਗਾ। ਇਸੇ ਤਰ੍ਹਾਂ ਬਾਕੀ ਦੇ ਸਾਰੇ ਮਹੀਨੇ ਵੱਖ ਵੱਖ ਹੋ ਜਾਣਗੇ ਤੇ ਇਹ ਫਰਕ ਸਮੇਂ ਨਾਲ ਵਧਦਾ ਹੀ ਜਾਵੇਗਾ। ਇਨ੍ਹਾਂ ਵੀਰਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਸਿਰਫ ਸੰਗ੍ਰਾਂਦ ਹੀ ਵੱਖਰੀ ਨਹੀਂ ਬਲਕਿ ਹਰ ਚੀਜ ਦੇ ਅਰਥ ਵੱਖਰੇ ਹਨ। ਜਿਵੇਂ ਕਿ ਉਨ੍ਹਾਂ ਲਈ ਰਾਮਅਯੁੱਧਿਆ ਦੇ ਰਾਜਾ ਦਸਰਥ ਦਾ ਪੁੱਤਰ, ਸੀਤਾ ਦਾ ਪਤੀ ਤੇ ਲਛਮਣ ਦਾ ਭਰਾ ਹੈ; ਜਿਸ ਨੂੰ ਉਹ ਭਗਵਾਨ ਕਰਕੇ ਪੂਜਦੇ ਹਨ। ਗੁਰਬਾਣੀ ਵਿੱਚ ਉਨ੍ਹਾਂ ਦੇ ਰਾਮਸਬੰਧੀ ਲਿਖਿਆ ਹੈ:
ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥’- {ਰਾਮਕਲੀ ਕੀ ਵਾਰ:1 (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 954} 
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3’ (ਗੋਂਡ ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਪੰਨਾ 875)
ਪਰ ਸਾਡਾ ਰਾਮੁਉਹ ਹੈ ਜਿਸ ਦਾ ਕੋਈ ਵੀ ਰੂਪ ਰੇਖ ਹੈ ਹੀ ਨਹੀਂ ਅਤੇ ਜੋ ਹਮੇਸ਼ਾਂ ਹਿਰਦੇ ਵਿਚ ਵਸਦਾ ਹੋਣ ਕਰਕੇ ਉਸ ਨੂੰ ਰੋਮਿ ਰੋਮਿ ਰਾਹੀ ਧਿਆ ਕੇ ਸਾਰੀ ਤ੍ਰਿਸ਼ਨਾ ਭੁੱਖ ਮਿਟਾ ਲਈਦੀ ਹੈ:
ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥ ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥ ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥ ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥’ (ਆਸਾ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 443)
ਇਸੇ ਤਰ੍ਹਾਂ ਜੇ ਅਸੀਂ ਵੱਖਰੀ ਸਿੱਖ ਕੌਮ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਸਾਡਾ ਰਾਮ ਵੀ ਵੱਖਰਾ ਕੈਲੰਡਰ ਵੀ ਵੱਖਰਾ, ਸੰਗ੍ਰਾਂਦ ਵੀ ਵੱਖਰੀ, ਮਹੀਨੇ ਵੀ ਵੱਖਰੇ ਹੋਣਾ ਕੋਈ ਅਸਚਰਜਤਾ ਵਾਲੀ ਗੱਲ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ੳਨ੍ਹਾਂ ਨੂੰ ਦੋ ਦੋ ਸੰਗ੍ਰਾਂਦਾਂ ਤਾਂ ਚੁੱਭਦੀਆਂ ਹਨ ਪਰ ਇੱਕ ਸਾਲ ਵਿੱਚ ਆਏ ਦੋ ਦੋ ਗੁਰਪੁਰਬ ਆਉਣੇ ਕੋਈ ਖਾਸ ਗੱਲ ਨਹੀਂ। ਇੱਕੇ ਸਾਲ ਵਿੱਚ ਇੱਕੋ ਨਾਮ ਦੇ ਦੋ ਦੋ ਮਹੀਨੇ ਆਉਣ ਤੇ ਕੋਈ ਇਤਰਾਜ ਨਹੀਂ। ਹਰ ਮਹੀਨੇ ਵਿੱਚ ਦੋ ਦੋ ਤਿੱਥਾਂ ਇੱਕੇ ਦਿਨ ਆ ਜਾਣੀਆਂ, ਜਾਂ ਦੋ ਦੋ ਦਿਨਾਂ ਵਿੱਚ ਇੱਕੋ ਤਿੱਥ ਆ ਜਾਣ ਤੇ ਕੋਈ ਇਤਰਾਜ ਕਿਉਂ ਨਹੀਂ ਹੈ?
ਕਿਤਾਬਚੇ ਦੇ ਪੰਨਾ ਨੰ: 24 ’ਤੇ ਜੂਲੀਅਨ ਅਤੇ ਗੈਰੀਗੋਰੀਅਨ ਕੈਲੰਡਰ ਬਾਰੇ ਜਾਣਕਾਰੀ ਦਿੰਦੀ ਹੋਈ ਬੀਬੀ ਜੀ ਲਿਖ ਰਹੀ ਹੈ: ਜੂਲੀਅਨ ਕੈਲੰਡਰ ਦੇ ਸਾਲ ਦੀ ਔਸਤਨ ਲੰਬਾਈ (365 ਦਿਨ + 6 ਘੰਟੇ) ਦਾ ਅਸਲੀ ਸੂਰਜੀ ਸਾਲ (ਉਹ ਪੂਰਾ ਚੱਕਰ ਜੋ ਧਰਤੀ ਸੂਰਜ ਦੇ ਦੁਆਲੇ ਲਾਉਂਦੀ ਹੈ) ਦੀ ਲੰਬਾਈ (365 ਦਿਨ + 5 ਘੰਟੇ + 48 ਮਿੰਟ ) ਤੋਂ 11 ਮਿੰਟ 23 ਸੈਕੰਡ ਦਾ ਫਰਕ ਸੀ ਜੋ ਬਾਅਦ ਵਿੱਚ ਘਟ ਕੇ 10 ਮਿੰਟ 94 ਸੈਕੰਡ ਰਹਿ ਗਿਆ।
(
ਟਿੱਪਣੀ: ਪਹਿਲੀ ਗੱਲ ਤਾਂ ਇਹ ਹੈ ਕਿ 10 ਮਿੰਟ 94 ਸੈਕੰਡ ਲਿਖਣਾ ਹੀ ਗਲਤ ਹੈ ਕਿਉਂਕਿ 94 ਸੈਕੰਡ ਦੇ 1 ਮਿੰਟ 34 ਸੈਕੰਡ ਬਣ ਜਾਂਦੇ ਹਨ ਇਸ ਲਈ ਇਹ 11

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.