ਗੁਰਭਜਨ ਗਿੱਲ , ਸੰਪਾਦਕ
ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਰਧਾਂਜਲੀ ਦਿੰਦਿਆਂ ਸਾਥੀ 6 ਸ਼ਹੀਦਾਂ ਨੂੰ ਨਾ ਭੁੱਲੋ, ਗੁਰਭਜਨ ਗਿੱਲ ਦੀ ਨੇਕ ਸਲਾਹ
Page Visitors: 2508
ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਰਧਾਂਜਲੀ ਦਿੰਦਿਆਂ ਸਾਥੀ 6 ਸ਼ਹੀਦਾਂ ਨੂੰ ਨਾ ਭੁੱਲੋ, ਗੁਰਭਜਨ ਗਿੱਲ ਦੀ ਨੇਕ ਸਲਾਹ
By : ਗੁਰਭਜਨ ਗਿੱਲ
Sunday, Nov 15, 2020 08:48 PM
-
ਗੁਰਭਜਨ ਗਿੱਲ
ਚੰਡੀਗੜ੍ਹ, 15 ਨਵੰਬਰ 2020 -
16 ਨਵੰਬਰ 1915 ਨੂੰ ਗਦਰ ਪਾਰਟੀ ਦੇ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸ਼ਹੀਦ ਸਾਥੀ ਜੋ ਪਹਿਲੇ ਲਾਹੌਰ ਸਾਜ਼ਿਸ਼ ਕੇਸ ਚ ਲਾਹੌਰ ਜੇਲ੍ਹ ਚ ਫਾਂਸੀ ਚੜ੍ਹੇ। ਨਾਮੀ ਚਿੰਤਕ ਗੁਰਭਜਨ ਗਿੱਲ ਵੱਲੋਂ ਅਪੀਲ ਕੀਤੀ ਹੈ ਕਿ ਸਾਰੇ ਸ਼ਹੀਦਾਂ ਨੂੰ ਇਕੱਠਿਆਂ ਸ਼ਰਧਾਂਜਲੀ ਭੇਂਟ ਕੀਤੀ ਜਾਣੀ ਚਾਹੀਦੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭੇ ਤੋਂ ਬਿਨ੍ਹਾਂ ਸ਼ਹੀਦ ਹੋਣ ਵਾਲੇ ਜਿਨ੍ਹਾਂ ਚ.....
1.ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ,
2.ਸ਼ਹੀਦ ਬਖਸ਼ੀਸ਼ ਸਿੰਘ,
3.ਸ਼ਹੀਦ ਸੁਰੈਣ ਸਿੰਘ(ਵੱਡਾ)
4. ਸ਼ਹੀਦ ਸੁਰੈਣ ਸਿੰਘ (ਛੋਟਾ)
ਤਿੰਨੇ ਹੀ ਪਿੰਡ ਗਿੱਲਵਾਲੀ (ਹੁਣ ਗੁਰੂਵਾਲੀ ਕਹਿੰਦੇ ਨੇ (ਅੰਮ੍ਰਿਤਸਰ)
5.ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ( ਪੂਨਾ) ਤੇ
6.ਸ਼ਹੀਦ ਹਰਨਾਮ ਸਿੰਘ ਪਿੰਡ ਭੱਟੀ ਗੁਰਾਇਆ (ਸਿਆਲ ਕੋਟ )