ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਇਹ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਦੁਰਗਾ ਦੇਵੀ ਅਤੇ ਕਾਲ ਦੇਵਤੇ ਦਾ ਅਟੁੱਟ ਪੁਜਾਰੀ ਹੈ (ਭਾਗ- ਪਹਿਲਾ)
ਇਹ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਦੁਰਗਾ ਦੇਵੀ ਅਤੇ ਕਾਲ ਦੇਵਤੇ ਦਾ ਅਟੁੱਟ ਪੁਜਾਰੀ ਹੈ (ਭਾਗ- ਪਹਿਲਾ)
Page Visitors: 2493

 ਇਹ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਦੁਰਗਾ ਦੇਵੀ ਅਤੇ ਕਾਲ ਦੇਵਤੇ ਦਾ ਅਟੁੱਟ ਪੁਜਾਰੀ ਹੈ (ਭਾਗ- ਪਹਿਲਾ)
 ਇੰਦਰਜੀਤ ਸਿੰਘ ਕਾਨਪੁਰ
 ਇਸ ਲੇਖ ਲੜੀ ਵਿੱਚ ਇਸ ਗ੍ਰੰਥ ਨੂੰ ਖੰਗਾਲ ਕੇ ਇਹ ਸਾਬਿਤ ਕਰਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਿਵਾਦਿਤ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਰਗਿਜ ਨਹੀਂ ਹੋ ਸਕਦੇ, ਕਿਉਂਕਿ ਇਸ ਗ੍ਰੰਥ ਦਾ ਲਿਖਾਰੀ ਤਾਂ ਦੁਰਗਾ ਦੇਵੀ ਅਤੇ ਕਾਲ / ਮਹਾਕਾਲ ਦਾ ਪੱਕਾ ਉਪਾਸਕ ਹੈ। ਇਕ ਨਿਰੰਕਾਰ ਦੇ ਉਪਾਸਕ ਗੁਰੂ ਸਾਹਿਬ, ਦੁਰਗਾ ਦੇਵੀ ਅਤੇ ਕਾਲ ਦੇਵਤੇ ਦੇ ਉਪਾਸਕ ਕਿਸ ਤਰ੍ਹਾਂ ਹੋ ਸਕਦੇ ਹਨ ?
    ਸ਼ੁਰੂਆਤ ਕਰਦੇ ਹਾਂ ਇਸ ਨਕਲੀ ਪੋਥੇ ਦੇ ਪੰਨਾ ਨੰਬਰ 3 ਤੇ "ਜਾਪੁ" ਰਚਨਾ ਤੋਂ ਜਿਸ ਦੀ ਪੌੜ੍ਹੀ ਨੰਬਰ 45 ਵਿੱਚ ਕਾਲ ਦੇਵਤੇ ਦੀ ਉਸਤਤਿ ਕਰਦਿਆਂ ਕਵੀ ਲਿਖਦਾ ਹੈ... ਨਮੋ ਕਾਲ ਕਾਲੇ। ਨਮੋ ਸਰਬ ਪਾਲ।
    ਪਾਠਕਾਂ ਦਾ ਇਹ ਮੁਗਾਲਤਾ ਦੂਰ ਕਰ ਦਿੰਦੇ ਹਾਂ ਕਿ ਇਹ ਕਾਲ ਵਾਹਿਗੁਰੂ ਲਈ ਵਰਤਿਆ ਸ਼ਬਦ ਹੈ। ਜਾਪੁ ਤੋਂ ਅਗਲੀ ਰਚਨਾਂ "ਬਚਿਤ੍ਰ ਨਾਟਕ ਗੰਥ । ਤਵਪ੍ਰਸਾਦ।" ਪੰਨਾ ਨੰਬਰ 39 ਤੋਂ ਕਾਲ ਦੇਵਤੇ ਦੀ ਉਸਤਤਿ ਨਾਲ ਹੀ ਸ਼ੁਰੂ ਹੂੰਦੀ ਹੈ। ਲਿਖਾਰੀ ਲਿਖਦਾ ਹੈ:
    ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤ ਚਿਤ ਲਾਇ। ਪੂਰਨ ਕਰੌ ਗਿਰੰਥ ਇਹ ਤੁਮ ਮੁਹਿ ਕਰਹੁ ਸਹਾਇ।1। ਤ੍ਰਿਭੰਗੀ ਛੰਦ। ਸ਼੍ਰੀ ਕਾਲ ਜੀ ਕੀ ਉਸਤਤਿ।
    ਇਥੇ ਵੀ ਕਾਲ ਜੀ ਕੀ ਉਸਤਤਿ ਹੈ ਅਕਲਾਪੁਰਖ ਦੀ ਨਹੀਂ। ਕਾਲ ਦਾ ਪੁਜਾਰੀ ਲੇਖਕ ਇਥੇ ਇਸ ਗ੍ਰੰਥ ਦਾ ਅਸਲ ਨਾਮ ਵੀ ਲਿਖ ਰਿਹਾ ਹੈ "ਬਚਿਤ੍ਰ ਨਾਟਕ ਗ੍ਰੰਥ" ਤੇ ਨਾਲ ਇਹ ਵੀ ਮੁਹਰ ਲਾ ਰਿਹਾ ਹੈ ਕਿ ਜੇ ਕਾਲ ਦੇਵਤੇ ਦੀ ਮੇਹਰ ਹੋਵੇ ਤਾਂ ਇਹ ਗ੍ਰੰਥ ਪੂਰਨ ਹੋ ਸਕਦਾ ਹੈ । ਅੰਨ੍ਹੀ ਸ਼ਰਧਾ ਦੇ ਵਸ਼ ਪਏ ਕਿਸੇ ਵੀਰ ਨੂੰ ਕੋਈ ਸ਼ੰਕਾ ਨਾਂ ਰਹਿ ਜਾਵੇ ਕਿ ਇਹ ਕਾਲ ਦੇਵਤਾ ਨਹੀਂ ਅਕਾਲਪੁਰਖ ਹੈ, ਲਿਖਾਰੀ ਇਸ ਦੇ ਕਾਲ ਦੇਵਤੇ ਹੋਣ ਦਾ ਪੱਕਾ ਸਬੂਤ ਇਸ ਦੇ ਹੁਲੀਏ ਨੂੰ ਬਿਆਨ ਕਰਦਿਆਂ ਸਾਬਿਤ ਕਰ ਦਿੰਦਾ ਹੈ ਕਿ ਇਹ ਸਿੱਖਾਂ ਦਾ ਅਕਾਲ ਪੁਰਖ ਨਹੀਂ, ਬਲਕਿ ਬਹੁਤ ਹੀ ਭਿਆਨਕ ਰੂਪ ਵਾਲਾ ਕਾਲ ਦੇਵਤਾ ਹੀ ਹੈ।
    ਕਰੰ ਬਾਮ ਚਾਪਯੰ ਕ੍ਰਿਪਾਣੰ ਕਰਾਲੰ। ਮਹਾ ਤੇਜ ਤੇਜੰ ਬਿਰਾਜੈ ਬਿਸਾਲੰ।
    ਮਹਾ ਦਾੜ ਦਾੜੰ ਸੁ ਸੋਹੰ ਅਪਾਰੰ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ
।18।
    ਡਮਾ ਡਮ ਡਉਰੂ ਸਿਤਾ ਸੇਤ ਛੱਤ੍ਰੰ । ਹਾਹਾ ਹੂਹ ਹਾਸੰ ਝਮਾ ਝੱਮ ਅੱਤ੍ਰੰ।
    ਮਹਾ ਘੋਰ ਸਬਦੰ ਬਜੇ ਸੰਖ ਐਸੰ॥ ਪ੍ਰਲੈ ਕਾਲ ਕੇ ਕਾਲ ਕੀ ਜੜਾਲ ਜੈਸੰ
।19।
    ਇਸ ਲੇਖ ਦੇ ਲਿਖਾਰੀ ਦਾ ਅਰਾਧ ਨਾ ਤਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਅਤੇ ਨਾ ਹੀ ਨਿਰੰਕਾਰ ਹੈ, ਇਹ ਤਾਂ ਭਿਆਨਕ ਰੂਪ ਵਾਲਾ ਦੇਹਧਾਰੀ ਹੈ। ਇਸ ਨੇ ਹੱਥ ਵਿਚ ਕਿਰਪਾਨ ਫੜੀ ਹੋਈ ਹੈ । ਉਸਦੇ ਮੱਥੇ 'ਤੇ ਮਹਾ ਤੇਜ ਝਲਕ ਰਿਹਾ ਹੈ। ਉਸਦੀਆਂ ਵੱਡੀਆਂ ਵਡੀਆਂ ਦਾੜ੍ਹਾਂ ਹਨ। ਜਿਸ ਨਾਲ ਉਸਨੇ ਹਜ਼ਾਰਾਂ ਜੀਵਾਂ ਨੂੰ ਚੱਬ ਚੱਬ ਕੇ ਖਾ ਛੱਡਿਆ ਹੈ । ਉਸਦੇ ਸਿਰ 'ਤੇ ਕਾਲੀ ਸਫੇਦ ਛੱਤਰੀ ਹੈ ਅਤੇ ਹੱਥ ਵਿੱਚ ਡਮਾ ਡਮ ਡਮਰੂ ਵੱਜ ਰਿਹਾ ਹੈ। ਹਾ ਹਾ ਕਰਕੇ ਹੜ ਹੜਾ ਕੇ ਹੱਸਦਾ ਹੈ ।
    ਹੱਲੀ ਵੀ ਅਸੀਂ ਕਹੀ ਜਾਈਏ ਕਿ ਇਹ ਕਾਲ/ ਮਹਾਕਾਲ ਨਹੀਂ, ਸਾਡਾ ਨਿਰੰਕਾਰ ਅਕਲਾਪੁਰਖ ਹੈ, ਤਾਂ ਸਾਨੂੰ ਕੋਈ ਪਾਗਲ ਹੀ ਕਹੇਗਾ ਕੁੱਝ ਹੋਰ ਨਹੀਂ।
ਚਲਦਾ...
    
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.