ਪ੍ਰਿ.ਸੁਰਿੰਦਰ ਸਿੰਘ ਦੀ ਤਾਜਪੋਸ਼ੀ ਦਾ ਅਰਥ ਜਮੀਰ ਦਾ ਮਰਨਾ ਹੋਵੇਗਾ:
ਸ੍ਰ. ਉਪਕਾਰ ਸਿੰਘ ਫਰੀਦਾਬਾਦ
(ਜਸਪ੍ਰੀਤ ਕੌਰ ਫਰੀਦਾਬਾਦ 9 ਅਗਸਤ 2013) :ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ ਉਹਨਾ ਕਿਹਾ ਕੀ ਗਿਆਨੀ ਤਰਲੋਚਨ ਸਿੰਘ ਦੀ ਥਾਂ ਮਿਸ਼ਨਰੀ ਆਗੂ ਪ੍ਰਿ.ਸੁਰਿੰਦਰ ਸਿੰਘ ਨੂੰ ਜਥੇਦਾਰ ਥਾਪਣ ਦੀਆਂ ਗੱਲਾਂ ਜੋ ਪੰਥਕ ਹਲਕਿਆਂ ਵਿਚ ਚੱਲ ਰਹੀਆਂ ਹਨ। ਉਸ ਨਾਲ ਮਿਸ਼ਨਰੀ ਸੋਚ ਅਤੇ ਜਾਗਰੂਕ ਲਹਿਰ ਨਾਲ ਸਮਰਪਤ ਲੋਕਾਂ ਦੇ ਮਨਾ ਵਿਚ ਇਹ ਸਵਾਲ ਪੈਦਾ ਹੋ ਗਿਆ ਹੈ ਕੀ ਸਾਫ ਸੁਥਰੀ ਛਵੀ ਵਾਲੇ ਪ੍ਰਿ.ਸੁਰਿੰਦਰ ਸਿੰਘ ਜੋ ਕਿ ਪਿਹਲਾਂ ਹੀ ਸ੍ਰੋਮਣੀ ਕਮੇਟੀ ਮੈਬਰ ਬਨ ਕੇ ਆਪਣੀ ਅੱਧੀ ਜਮੀਰ ਨੂੰ ਖਤਮ ਕਰ ਚੁੱਕੇ ਹਨ । ਕੀ ਹੁਣ ਜਥੇਦਾਰ ਦੇ ਆਹੁਦੇ ਤੇ ਬੈਠ ਕੇ ਆਪਣੀ ਜਮੀਰ ਨੂੰ ਪੂਰੀ ਤਰਾਂ ਖਤਮ ਕਰ ਲੈਣਗੇ ?
ਉਹਨਾਂ ਕਿਹਾ ਕੇ ਸਮੁਚਾ ਸਿੱਖ ਜਗਤ ਇਸ ਗੱਲ ਤੋਂ ਚੱਗੀ ਤਰਾਂ ਜਾਣੂ ਹੈ । ਕਿ ਜਥੇਦਾਰਾ ਨੇ ਅੱਜ ਤੱਕ ਜੋ ਵੀ ਫੈਸਲੇ ਲਏ ਹਨ ਉਹ ਪੰਥ ਲਈ ਨੁਕਸਾਨ ਦੇਹ ਬਣੇ ਹਨ । ਜਥੇਦਾਰਾ ਵਲੋਂ ਲਏ ਜਾਂਦੇ ਫੈਸਲਿਆਂ ਵਿਚ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਹਦ ਨਹੀਂ ਲਈ ਗਈ । ਸਗੋਂ ਹਮੇਸ਼ਾਂ ਆਪਣੇ ਅਕਾਵਾਂ ਦੇ ਗੱਲਤ ਫੈਸਲਿਆਂ ਨੂੰ ਹੁਕਮਨਾਮਿਆਂ ਦਾ ਨਾਮ ਦੇ ਕੇ ਸਮੁਚੇ ਸਿੱਖ ਜਗਤ ਤੇ ਥੋਪਿਆ ਗਿਆ ਹੈ । ਉਹਨਾਂ ਕਿਹਾ ਕੇ ਸਿਖ ਪੰਥ ਦੀ ਪੂਜਾਰੀ ਸ਼ਰੇਣੀ ਅਖੋਤੀ ਜਥੇਦਾਰਾਂ ਨੇ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਅਖੋਤੀ ਦਸ਼ਮ ਗ੍ਰੰਥ ਨੂੰ ਮਾਨਤਾ ਦਿੱਤੀ ਹੈ । ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਲਈ ਲੜਨ ਵਾਲੇ ਪੰਥ ਦਰਦੀ ਵੀਰਾਂ ਨੂੰ ਹੀ ਪੰਥ ਚੋ ਸ਼ੇਕਣ ਦਾ ਕੰਮ ਨੇਪਰੇ ਚਾੜਿਆ ਹੈ।
ਉਹਨਾਂ ਕਿਹਾ ਕੇ ਪ੍ਰਿ.ਸੁਰਿੰਦਰ ਸਿੰਘ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਨ ਦਾ ਦਾਵਾ ਕਰਦੇ ਹਨ। ਕੀ ਉਹ ਜਥੇਦਾਰ ਦੇ ਅਹੁਦੇ ਤੇ ਬੈਠ ਕੇ ਨਿਡਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਦੀ ਗੱਲ ਕਰ ਸਕਣਗੇ ਅਤੇ ਪੰਜਾਬ ਤੋਂ ਬਾਹਰਲੇ ਤਖਤਾਂ ਦੇ ਜਥੇਦਾਰਾਂ ਅੱਗੇ ਇਹ ਆਖ ਸਕਣਗੇ ਕਿ ਸਿਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਹੈ ਅਤੇ ਅਖੌਤੀ ਦਸ਼ਮ ਗ੍ਰੰਥ ਦੇ ਪ੍ਰਕਾਸ਼ ਨੂੰ ਸਿਖ ਅਸਥਾਨਾਂ ਅਤੇ ਤਖਤਾਂ ਤੋਂ ਹੱਟ ਜਾਣਾ ਚਾਹੀਦਾ ਜਾਂ ਆਪਣੀ ਜਮੀਰ ਨੂੰ ਪੂਰੀ ਤਰਾਂ ਖਤਮ ਕਰਕੇ ਪੂਜਾਰੀ ਸ਼੍ਰੇਨੀ ਅਤੇ ਉਹਨਾਂ ਦੇ ਅਕਾਵਾਂ ਵਲੋਂ ਪਹਿਲਾਂ ਤੋਂ ਲਏ ਗਏ ਗੱਲਤ ਫੈਸਲਿਆਂ ਤੇ ਦਸਤਖਤ ਕਰਕੇ ਸਮੁਚੀ ਸਿੱਖ ਕੌਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਧ੍ਰੋਹ ਕਮਾਉਣਗੇ ?