ਗੁਰਮਤਿ ਵਿਆਖਿਆ (ਭਾਗ ਸਤਵਾਂ)
ਗੁਰਬਾਣੀ ਦਰਸ਼ਨ
(ਗੁਰਬਾਣੀ ਦਾ ਫਲਸਫਾ)
(ਗੁਰਮਤਿ ਸਿਧਾਂਤ)
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਚਣੁ ਜੋਰੁ ॥
ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥
ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥
ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ ॥16॥
ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
ਅਜਿਹੇ ਬੰਦੇ , ਜੋ ਪਰਮਾਤਮਾ ਦਾ ਨਾਮ , ਹੁਕਮ ਸਿਰਫ ਸੁਣਦੇ ਹੀ ਨਹੀਂ , ਬਲਕਿ ਮੰਨਦੇ ਵੀ ਹਨ , ਉਸ ਨੂੰ ਆਪਣੇ ਜੀਵਨ ਵਿਚ ਢਾਲਦੇ ਵੀ ਹਨ , ਉਹ ਪੰਚ ਹੀ ਇਸ ਸਮਾਜ ਵਿਚ ਪ੍ਰਧਾਨ , ਆਗੂ ਹੁੰਦੇ ਹਨ । ਉਹ ਪੰਚ ਹੀ ਪ੍ਰਭੂ ਦੀ ਦਰਗਾਹ ਵਿਚ ਵੀ ਪਰਵਾਨ ਹੁੰਦੇ ਹਨ , ਕਬੂਲ ਹੁੰਦੇ ਹਨ , ਉਨ੍ਹਾਂ ਨੂੰ ਹੀ ਕਰਤਾਰ ਦੀ ਹਜ਼ੂਰੀ ਵਿਚ ਇੱਜ਼ਤ-ਮਾਣ ਮਿਲਦਾ ਹੈ ।
ਅਜਿਹੇ ਪੰਚ ਹੀ ਆਪਣੀ ਜੀਵਨ-ਖੇਡ ਜਿੱਤਣ ਕਾਰਨ , ਰਾਜਿਆਂ ਦੇ ਰਾਜੇ (ਅਸਲ ਰਾਜੇ) ਪ੍ਰਭੂ ਦੇ ਦਰ ਤੇ ਸੋਭਦੇ ਹਨ , ਚੰਗੇ ਲਗਦੇ ਹਨ । ਅਜਿਹੇ ਪੰਚਾਂ ਦੇ ਧਿਆਨ ਦਾ ਕੇਂਦਰ ਹਮੇਸ਼ਾ ਇਕੋ-ਇਕ ਗੁਰੁ , ਪਰਮਾਤਮਾ ਹੀ ਹੁੰਦਾ ਹੈ , ਉਨ੍ਹਾਂ ਦੀ ਸੁਰਤ ਹਮੇਸ਼ਾ ਅਕਾਲ-ਪੁਰਖ ਦੀ ਯਾਦ ਵਿਚ ਜੁੜੀ ਰਹਿੰਦੀ ਹੈ । ਅਜਿਹੇ ਬੰਦਿਆਂ ਬਾਰੇ ਹੀ ਅਖਾਣ ਹੈ “
ਸੌ ਸਿਆਣੇ ਇਕੋ ਮੱਤ , ਮੂਰਖ ਆਪੋ-ਆਪਣੀ ” (ਇਵੇਂ ਜਾਪਦਾ ਹੈ ਕਿ) ਅੱਜ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲੋਂ ਟੁੱਟ ਕੇ , ਇਕ ਅਕਾਲ ਦੇ ਨਿਸ਼ਾਨੇ ਤੋਂ ਟੁੱਟੇ “ ਆਪੋ-ਆਪਣੀ ” ਕਰ ਰਹੇ ਹਨ । ਤਦ ਹੀ ਸੌ ਦੀ ਗੱਲ ਤਾਂ ਬਹੁਤ ਦੂਰ ਹੋ ਗਈ ਹੈ , ਦੋ ਜਿਣੇ ਵੀ ਇਕ ਨਿਸ਼ਾਨੇ ਤੇ ਮੁਤਫਿਕ ਨਹੀਂ ਹੋ ਪਾ ਰਹੇ । (ਰੱਬ ਖੈਰ ਕਰੇ)
ਇਸ ਤੁਕ ਵਿਚ ਗੁਰੂ ਸਾਹਿਬ ਪਰਮਾਤਮਾ , ਕਾਦਰ (ਕੁਦਰਤ ਨੂੰ ਰਚਣ ਵਾਲੇ) ਦੀ ਕੁਦਰਤ ਬਾਰੇ ਸੋਝੀ ਦਿੰਦੇ ਦਸਦੇ ਹਨ ਕਿ ਉਸ ਅਕਾਲ-ਪੁਰਖ ਦੀ ਰਚੀ ਕੁਦਰਤ ਦੀ ਵਿਸ਼ਾਲਤਾ ਬਾਰੇ , ਜੇ ਕੋਈ ਵਿਚਾਰ ਕਰੇ , ਫਿਰ ਉਸ ਆਪਣੇ ਵਿਚਾਰੇ ਨੂੰ , ਉਸ ਬਾਰੇ ਕੀਤੇ ਲੇਖੇ-ਜੋਖੇ ਦਾ ਬਿਆਨ ਕਰੇ , ਤਾਂ ਉਸ ਦਾ ਕਿਹਾ ਠੀਕ ਨਹੀਂ ਹੋ ਸਕਦਾ । ਕਿਉਂਕਿ ਉਸ ਦੀ ਕੁਦਰਤ ਦਾ ਨਾ ਤਾਂ ਕੋਈ ਸ਼ੁਮਾਰ ਹੀ ਕੀਤਾ ਜਾ ਸਕਦਾ ਹੈ , ਨਾ ਹੀ ਕੋਈ ਲੇਖਾ-ਜੋਖਾ ਹੀ ਕੀਤਾ ਜਾ ਸਕਦਾ ਹੈ । ਨਾ ਹੀ ਉਸ ਪ੍ਰਭੂ ਦੀ ਕੁਦਰਤ ਦਾ ਅੰਤ ਲੱਭਣਾ , ਮਨੁੱਖ ਦੀ ਜ਼ਿੰਦਗੀ ਦਾ ਮਕਸਦ ਹੀ ਹੈ ।
ਬਕੌਲ , ਪ੍ਰੋ. ਸਾਹਿਬ ਸਿੰਘ ਜੀ , “ ਢੇਰ ਪੁਰਾਣੇ ਸਮੇ ਵਿਚ , ਕਈ ਰਿਸ਼ੀ-ਮੁਨੀ , ਜੰਗਲਾਂ ਵਿਚ ਤਪ ਕਰਦੇ ਰਹੇ , ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ ।ਇਹ ਬਹੁਤ ਪੁਰਾਣੀਆਂ ਧਰਮ-ਪੁਸਤਕਾਂ ਹਨ । ਕਈਆਂ ਵਿਚ ਇਹ ਵਿਚਾਰ ਕੀਤੀ ਗਈ ਹੈ ਕਿ ਜਗਤ ਕਦੋਂ ਬਣਿਆ ? ਕਿਉਂ ਬਣਿਆ ? ਕਿਵੇਂ ਬਣਿਆ ? ਕਿਤਨਾ ਕੁ ਵਡਾ ਹੈ ? ਇਤਿ ਆਦਿਕ ।
ਭਗਤੀ ਕਰਨ ਗਏ ਰਿਸ਼ੀ-ਮੁਨੀ , ਭਗਤੀ ਦੀ ਥਾਂ , ਇਕ ਅਜਿਹੇ ਉੱਦਮ ਵਿਚ ਲਗ ਪਏ , ਜੋ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ । ਏਥੇ ਸਤਿਗੁਰੂ ਜੀ , ਇਸ ਉਕਾਈ ਵਲ ਇਸ਼ਾਰਾ ਕਰਦੇ ਹਨ । ਅਜਿਹੇ ਕੋਝੇ ਜਤਨਾ ਦਾ ਹੀ ਇਕ ਨਤੀਜਾ ਹੈ ਕਿ ਆਮ ਲੋਕਾਂ ਨੇ ਇਹ ਮਿੱਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬਲਦ ਨੇ ਚੁਕਿਆ ਹੋਇਆ ਹੈ । ਇਹ ਮਿਸਾਲ ਲੈ ਕੇ , ਸਤਿਗੁਰੂ ਜੀ . ਇਸ ਦੀ ਨਿਖੇਦੀ ਕਰਦੇ ਆਖਦੇ ਹਨ ਕਿ ਕੁਦਰਤ ਬੇ-ਅੰਤ ਹੈ , ਤੇ ਇਸ ਦਾ ਰਚਨਹਾਰ ਭੀ ਬੇ-ਅੰਤ ਹੈ ।
ਅਕਾਲ-ਪੁਰਖ ਵਲੋਂ ਸਥਾਪਤ ਕੀਤਾ ਧਰਮ , ਨਿਯਮ ਹੀ ਉਹ ਧੌਲਾ ਬਲਦ ਹੈ , ਜਿਸ ਦੇ ਆਸਰੇ ਇਹ ਧਰਤੀ ਖੜੀ ਹੈ । ਇਹ ਧਰਮ , ਇਹ ਨਿਯਮ , ਅਕਾਲ-ਪੁਰਖ ਦੀ ਦਇਆ , ਉਸ ਦੀ ਮਿਹਰ ਵਿਚੋਂ ਹੀ ਪੈਦਾ ਹੋਇਆ ਹੈ । ਇਸ ਨਿਯਮ ਨੇ ਆਪਣੀ ਮਰਯਾਦਾ ਅਨੁਸਾਰ ਹੀ ,ਸੂਤ ਕੇ , ਖਿੱਚ ਕੇ , ਤਾਣ ਕੇ ਇਸ ਆਸਰੇ ਨੂੰ ਸੰਤੋਖ ਪੂਰਵਕ , ਧੀਰਜ ਪੂਰਵਕ ਹੀ ਥਾਪਿਆ ਹੋਇਆ ਹੈ , ਟਿਕਾਇਆ ਹੋਇਆ ਹੈ ।(ਇਸ ਨੂੰ ਹੀ ਅੱਜ ਗ੍ਰੈਵਿਟੀ , ਆਕਰਸ਼ਣ ਸ਼ਕਤੀ , ਚੁੰਭਕੀਏ ਸ਼ਕਤੀ ਕਿਹਾ ਜਾਂਦਾ ਹੈ) ਜੋ ਬੜੇ ਸੰਤੋਖ ਨਾਲ , ਧੀਰਜ ਨਾਲ , ਆਪਣਾ ਕੰਮ ਕਰ ਰਹੀ ਹੈ । ਨਾ ਉਸ ਦੀ ਸੂਤਣ ਸ਼ਕਤੀ , ਖਿਚਣ ਸ਼ਕਤੀ , ਕਦੇ ਵਧਦੀ ਹੈ , ਨਾ ਕਦੇ ਘਟਦੀ ਹੈ ।
ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਚਣੁ ਜੋਰੁ ॥
ਜੇ ਕੋਈ ਇਸ ਗੱਲ ਨੂੰ ਬੁੱਝ ਲਵੇ , ਸਮਝ ਲਵੇ , ਤਾਂ ਉਹ ਇਸ ਸੱਚੀ ਗੱਲ ਨੂੰ ਸਮਝ ਕੇ ਸਚਿਆਰ ਹੋ ਜਾਵੇਗਾ । ਜ਼ਰਾ ਸੋਚੋ ਕਿ ਇਕ ਬਲਦ ਕਿੰਨਾ ਕੁ ਭਾਰ ਚੁੱਕ ਸਕਦਾ ਹੈ ? ਕੀ ਇਹ ਸੰਭਵ ਹੈ ਕਿ ਉਹ ਧਰਤੀ ਦੇ ਬੇ-ਅੰਤ ਭਾਰ ਨੂੰ ਚੁੱਕ ਸਕੇ ? ਫਿਰ ਧਰਤੀ ਕੋਈ ਇਕ ਤਾਂ ਨਹੀਂ , ਧਰਤੀਆਂ ਤਾਂ ਹੋਰ ਤੋਂ ਹੋਰ , ਪਰੇ ਤੋਂ ਪਰੇ ਹਨ , ਉਨ੍ਹਾਂ ਦੇ ਭਾਰ ਥੱਲੇ ਕਿਸ ਦਾ ਜ਼ੋਰ ਹੈ ? ਜੋ ਉਨ੍ਹਾਂ ਧਰਤੀਆਂ ਨੂੰ ਰੋਕੀ ਖੜਾ ਹੈ ? ਉਨ੍ਹਾਂ ਧਰਤੀਆਂ ਵਿਚ ਤਾਂ ਉਹ ਧਰਤੀਆਂ ਵੀ ਹਨ , ਜਿਨ੍ਹਾਂ ਵਿਚ ਕੋਈ ਜ਼ਿੰਦਗੀ ਵੀ ਨਹੀਂ । ਉਨ੍ਹਾਂ ਧਰਤੀਆਂ ਨੂੰ ਆਸਰਾ ਦੇਣ ਲਈ , ਧੌਲ਼ਾ ਬਲਦ ਕਿੱਥੋਂ ਆ ਗਿਆ ?
ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥
ਸ੍ਰਿਸ਼ਟੀ ਵਿਚ ਕਈ ਜਾਤਾਂ ਦੇ , ਕਈ ਰੰਗਾਂ ਦੇ , ਕਈ ਨਾਵਾਂ ਦੇ ਅਲੱਗ-ਅਲੱਗ ਜਾਨਵਰ ਹਨ । ਇਨ੍ਹਾਂ ਸਭਨਾ ਨੇ ਮਿਲ ਕੇ , ਆਪਣੇ ਕਰਮਾਂ ਆਸਰੇ , ਲਗਾਤਾਰ ਚਲਦੀ ਕਲਮ ਨਾਲ ਇਹ ਲੇਖਾ ਲਿਖਿਆ ਹੈ । (ਅਤੇ ਅੱਜ ਵੀ ਲਿਖ ਰਹੇ ਹਨ) ਜੇ ਕੋਈ ਮਨੁੱਖ , ਅੱਜ ਤਕ ਦੇ ਲਿਖੇ ਲੇਖੇ ਬਾਰੇ ਜਾਣਕਾਰੀ ਹਾਸਿਲ ਵੀ ਕਰ ਲਵੇ , ਉਸ ਨੂੰ ਲਿਖਣ ਦੀ ਜਾਚ ਵੀ ਆ ਜਾਵੇ , ਫਿਰ ਸੋਚੋ , ਉਸ ਵਲੋਂ ਲਿਖਿਆ ਲੇਖਾ , ਕਿੰਨਾ ਕੁ ਵੱਡਾ ਹੋਵੇਗਾ ? ਜੋ ਲੇਖਾ ਪੂਰੀ ਸ੍ਰਿਸ਼ਟੀ ਦੇ ਜੀਵਾਂ ਨੇ , ਪੂਰੀ ਸ੍ਰਿਸ਼ਟੀ ਵਚ , ਲਗਾਤਾਰ , ਲੱਖਾਂ ਸਾਲ ਲਿਖਿਆ ਹੈ , ਕੀ ਉਹ ਪੂਰੀ ਧਰਤੀ ਤੇ , ਇਕ ਵਾਰੀ ਵਿਚ ਲਿਖਿਆ ਜਾ ਸਕਦਾ ਹੈ ?
(ਫਿਰ ਮਨੁੱਖ ਉਸ ਲੇਖੇ ਦੀ ਖੋਜ ਵਿਚ ਆਪਣਾ ਕੀਮਤੀ ਸਮਾ ਕਿਉਂ ਬਰਬਾਦ ਕਰ ਰਿਹਾ ਹੈ । ਜਿਸ ਲੇਖੇ ਬਾਰੇ , ਨਾ ਤਾਂ ਜਾਨਣਾ ਹੀ ਸੰਭਵ ਹੈ , ਨਾ ਲਿਖਣਾ ਹੀ ਸੰਭਵ ਹੈ । ਨਾ ਹੀ ਇਹ ਬੰਦੇ ਦੀ ਜ਼ਿੰਦਗੀ ਦਾ ਮਕਸਦ ਹੀ ਹੈ । ਬੰਦੇ ਦੀ ਜ਼ਿੰਦਗੀ ਦਾ ਮਕਸਦ , ਪਰਮਾਤਮਾ ਨਾਲ ਇਕ-ਮਿਕ ਹੋਣਾ ਹੈ , ਉਸ ਦੀ ਵਿਸ਼ਾਲਤਾ ਬਾਰੇ ਖੋਜਣਾ ਨਹੀਂ ਹੈ , ਜਿਸ ਬਾਰੇ ਕਿਸੇ ਹਾਲਤ ਵਿਚ ਵੀ , ਕਾਮਯਾਬੀ ਨਹੀਂ ਮਿਲ ਸਕਦੀ ।)
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
ਉਸ ਪਰਮਾਤਮਾ ਦਾ ਤਾਣ , ਉਸ ਦਾ ਬਲ , ਉਸ ਦੀ ਸਮਰਥਾ , ਜਿਸ ਆਸਰੇ ਉਸ ਨੇ ਇਕ ਹੁਕਮ ਨਾਲ ਹੀ , ਸ੍ਰਿਸ਼ਟੀ ਦਾ ਸਾਰਾ ਪਸਾਰਾ ਪਸਾਰ ਦਿੱਤਾ , ਜਿਸ ਤੋਂ ਜ਼ਿੰਦਗੀ ਦੇ ਲੱਖਾਂ ਹੀ ਰਾਹ , ਹੋਂਦ ਵਿਚ ਆ ਗਏ । ਕੀ ਉਸ ਸਮਰਥਾ ਬਾਰੇ ਅੰਦਾਜ਼ਾ ਲਾਉਣ ਵਿਚ , ਕੋਈ ਕਾਮਯਾਬ ਹੋ ਸਕਦਾ ਹੈ ? ਉਸ ਦੇ ਕਿੰਨੇ , ਸੁੰਦਰ-ਸੁੰਦਰ ਰੂਪ ਹਨ ? ਉਸ ਦੇ ਕਿੰਨੇ ਕੁ ਭੰਡਾਰੇ ਹਨ ? ਉਨ੍ਹਾਂ ਵਿਚ ਕਿਨੀਆ