ਹਰਦੇਵ ਸਿੰਘ ਜਮੂੰ
21 ਲੱਖ ਦੀ ਮਦਦ ?
Page Visitors: 2431
21 ਲੱਖ ਦੀ ਮਦਦ ?
ਕੋਈ ਐਸਾ ਸੱਜਣ ਜਿਸਦੀ ਨਿਜੀ ਕਮਾਈ 50-100 ਰੂਪੇ ਦਿਹਾੜੀ ਦੀ ਵੀ ਨਾ ਹੋਵੇ ਉਹ ਕਿਸੇ ਦੀ ਮਦਦ ਵਿਚ 21 ਲੱਖ ਕਿਵੇਂ ਦੇ ਸਕਦਾ ਹੈ ?
ਇਹ ਸਵਾਲ ਮਹੱਤਵ ਪੂਰਣ ਹੈ! ਵਿਸ਼ੇਸ਼ ਰੂਪ ਵਿਚ ਉਸ ਵੇਲੇ ਜਿਸ ਵੇਲੇ ਕਿ ਆਉਣ ਵਾਲੇ ਪੈਸੇ ਦਾ ਮੁੱਡਲਾ ਅਧਾਰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹੋਣ।
ਗੁਰੂਕਾਲ ਸਮੇਂ ਗੁਰੂਘਰ ਵਿਚ ਆਉਣ ਵਾਲੀ ਭੇਂਟਾ ਦੇ ਮਾਲਕ ਗੁਰੂ ਸਾਹਿਬਾਨ ਆਪ ਸਨ ਅਤੇ ਉਸ ਉਪਰੰਤ ਸਿਧਾਂਤਕ ਰੂਪ ਵਿਚ ਉਸ ਭੇਂਟਾ ਦੇ ਮਾਲਕ ਦਸ ਗੁਰੂ ਸਾਹਿਬਾਨ ਦੀ ਜੋਤ ਸਾਹਿਬ ਗੁਰੂ ਗ੍ਰੰਥ ਜੀ ਆਪ ਹੀ ਸਿੱਧ ਹੁੰਦੇ ਹਨ।ਐਸੀ ਸਿਧਾਂਤਕ ਸਥਿਤੀ ਵਿਚ 21 ਲੱਖ ਦੇਣ ਦਾ ਸਹਿਰਾ ਕਿਸੇ ਵਿਅਕਤੀ ਵਿਸ਼ੇਸ਼ ਦੇ ਸਿਰ ਕਿਵੇਂ ਬੰਨਿਆ ਜਾ ਸਕਦਾ ਹੈ ?
ਉਪਰੋਕਤ ਸਵਾਲ ਉਸ ਵੇਲੇ ਹੋਰ ਵੀ ਵਚਿੱਤਰ ਸਥਿਤੀ ਉੱਤਪੰਨ ਕਰਦਾ ਹੈ ਜਿਸ ਵੇਲੇ ਗੋਲਕ ਦੇ ‘ਅਸਲ ਮਾਲਕ’ ਨੂੰ ਮਾਤਰ "ਜਰੀਆ" ਅਤੇ ਕਿਸੇ ਵਿਅਕਤੀ ਨੂੰ ਗੋਲਕ ਦੇ ਮਾਲਕ ਵਜੋਂ ਦਰਸਾਉਣ ਦਾ ਜਤਨ ਕੀਤਾ ਜਾ ਰਿਹਾ ਹੋਵੇ !
ਹਰਦੇਵ ਸਿੰਘ-26.12.2020(ਜੰਮੂ)