ਸਿੱਖਾਂ ਨੂੰ ਗੁਲਾਮੀ ਦੀਆਂ ਮੁਬਾਰਕਾਂ
ਜਗਪਾਲ ਸਿੰਘ, ਸਤਿਨਾਮ ਸਿੰਘ ਮੌਂਟਰੀਅਲ
ਜਦੋਂ ਅਸੀਂ ਇਤਿਹਾਸ ਨੂੰ ਬਹੁਤ ਧਿਆਨ ਨਾਲ ਦੇਖਦੇ ਹਾਂ ਤਾਂ ਕਈ ਪੱਖ ਸਾਮਣੇ ਆਉਂਦੇ ਹਨ, ਇਤਿਹਾਸ ਵਿਚ ਉਹ ਸਿੱਖ ਵੀ ਬੇਅੰਤ ਹੋਏ ਹਨ, ਜਿਨ੍ਹਾ ਨੇ ਆਪਣੇ ਪਰਿਵਾਰਾਂ ਦੇ ਟੁਕੜੇ ਟੁਕੜੇ ਕਰਵਾ ਲਏ ਪਰ ਸਿੱਖੀ ਨਾਲ਼ ਕੋਈ ਗਦਾਰੀ ਨਹੀਂ ਕਿਤੀ, ਸਿਖੀ ਵਿਚ ਉਹ ਵੀ ਬਿਅੰਤ ਲੋਕ ਆਏ ਜ੍ਹਿਨਾਂ ਨੇ ਆਪਣੇ ਨਿਜੀ ਸੁਆਰਥਾਂ ਲਈ ਸਿੱਖਾਂ ਨੂੰ ਥਾਂ ਥਾਂ ਤੇ ਧੋਖਾ ਦਿਤਾ...
1839 ਤੋਂ ਮਗਰੋਂ ਸਿੱਖੀ ਦੇ ਵਿਚ ਵਫਾਦਾਰ ਲੀਡਰ ਘੱਟ ਅਤੇ ਗਦਾਰ ਲੀਡਰ ਵੱਧ ਪੈਦਾ ਹੋਏ, ਅਸਲ ਵਿਚ ਇਹ ਦੁਖਾਂਤ 1839 ਤੋਂ ਹੀ ਵਰਤਣਾ ਸੁਰੂ ਹੋ ਗਿਆ ਸੀ, ਸਿੱਖੀ ਵਿਚ ਲੀਡਰ ਬਹੁਤ ਆਏ, ਸਿੱਖਾਂ ਨੇ ਸਾਥ ਵੀ ਬਹੁਤ ਦਿਤਾ, ਲੀਡਰਾਂ ਵਲੋਂ ਲਾਏ ਹਰਇੱਕ ਮੋਰਚੇ ਵਿਚ ਵੱਧ ਚੱੜ ਕੇ ਹਿਸਾ ਪਾਇਆ, ਪਰ ਪਰਾਪਤੀ ਉਨੀ ਨਜ਼ਰ ਨਹੀਂ ਆਈ ਜਿਨੀ ਆਉਣੀ ਚਾਹੀਦੀ ਸੀ...
ਖੈਰ ਜੋ ਵੀ ਹੋਇਆ ਸਾਡੇ ਲੀਡਰਾਂ ਦੀ ਨਲਾਇਕੀ ਕਰਕੇ ਹੀ ਹੋਇਆ, 1947 ਤੋਂ ਮਗਰੋਂ ਅਸੀਂ ਸਾਰੇ ਦੋਸ਼ ਮਾਸਟਰ ਤਾਰਾ ਸਿੰਘ ਤੇ ਹੀ ਲਾ ਦਿਤੇ, ਪਰ ਜੋ ਲੋਕ ਮਾਸਟਰ ਤਾਰਾ ਸਿੰਘ ਦੇ ਨਾਲ਼ ਦੇ ਦੋਸ਼ੀ ਸੀ ਉਹਨਾਂ ਵੱਲ ਕੋਈ ਜਿਆਦਾ ਧਿਆਨ ਨਹੀਂ ਦਿਤਾ, ਇਸ ਦਾ ਕੀ ਕਾਰਨ? ਕੁਝ ਨਹੀਂ ਕਹਿ ਸਕਦੇ, ਪਰ ਜਿਆਦਾ ਧੋਖਾ ਸਾਨੂੰ ਪ੍ਰਕਾਸ਼ ਚੰਦ ਬਾਦਲ ਦੇ ਫੁਫੜ ਬਲਦੇਵ ਸਿੰਘ ਨੇ ਦਿਤਾ ਸੀ, ਉਸ ਦੇ ਸਾਹਮਣੇ ਮਾਸਟਰ ਤਾਰਾ ਸਿੰਘ ਦੀਆਂ ਗਲ੍ਤੀਆਂ ਬਹੁਤ ਹੀ ਛੋਟੀਆਂ ਸਨ, ਸਰਦਾਰ ਕਪੂਰ ਸਿੰਘ ਦੇ ਇੱਕ ਕਥਨ ਅਨਸਾਰ ਸ਼ੇਰਾਂ ਦੀ ਕੌਮ ਦੇ ਗੱਧੇ ਜਥੇਦਾਰ, ਜੋ ਕਿ ਅਜੇ ਵੀ ਹੱਨ...
ਸਿੱਖਾਂ ਦੀਆਂ ਮਾਰਾਂ ਤੇ ਅਜ਼ਾਦੀ ਪ੍ਰਾਪਤ ਕੀਤੀ ਹਿੰਦੂ ਕੌਮ ਨੇ, ਸਿੱਖਾਂ ਨੂੰ ਇਨਾਮ ਮਿਲਿਆ ਜਰਾਇਮ ਪੇਸ਼ਾ ਕੌਮ ਦਾ, ਜੋ ਸਾਡਾ ਭਾਰਤ ਦੀ ਧਰਤੀ ਤੇ ਪਹਿਲਾ ਸਵਾਗਤ ਸੀ, 1955 ਵਿਚ ਪੰਜਾਬੀ ਸੂਬੇ ਦੀ ਮੰਗ ਵਾਲ਼ੇ ਨਾਹਰੇ ਤੇ ਭੀਮ ਸੇਨ ਸਚਰ ਨੇ ਪਾਬੰਦੀ ਲਾ ਦਿਤੀ, ਜਿਸ ਦੇ ਖਿਲਾਫ ਮਾਸਟਰ ਤਾਰਾ ਸਿੰਘ ਨੇ ਮੋਰਚਾ ਲਾਇਆ ਜਿਸ ਵਿਚ ਤਕ੍ਰੀਬਨ 8000 ਸਿੱਖਾਂ ਨੇ ਗ੍ਰਿਫਤਾਰੀਆਂ ਦਿਤੀਆਂ, ਇਸ ਮੋਰਚੇ ਦੇ ਉਲਟ ਦਰਸ਼ਨ ਸਿੰਘ ਫੇਰੂਮਾਨ ਨੇ ਮੋਰਚਾ ਲਾਣ ਦਾ ਇਲਾਨ ਕਰ ਦਿਤਾ, ਪਰ ਉਸ ਨੇ ਮੋਰਚਾ ਨਾ ਲਾਇਆ, ਕੋਈ ਤਿੰਨ ਮਹੀਨੇ ਮਗਰੋਂ ਸਰਕਾਰ ਨੇ ਪੰਜਾਬੀ ਸੂਬੇ ਦੇ ਨਾਹਰੇ ਤੇ ਲੱਗੀ ਪਾਬੰਦੀ ਹਟਾ ਦਿਤੀ...
ਫੇਰ ਪੰਜਾਬ ਦਾ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਣਿਆ, ਜਿਸ ਨੇ ਸਿੱਖਾਂ ਦੀ ਹਰ ਇੱਕ ਮੰਗ ਨੂੰ ਛਿਕੇ ਟੰਗ ਕੇ ਮਨੱਖੀ ਅਧਿਕਾਰਾਂ ਦੀ ਉਲ੍ਹਗਣਾ ਕੀਤੀ, ਜਿਸ ਨੇ ਬਲਦੀ ਤੇ ਤੇਲ ਪਾਉਣ ਦਾ ਕੱਮ ਕੀਤਾ...
ਫਿਰ ਵਾਰੀ ਆਈ ਪ੍ਰਕਾਸ਼ ਚੰਦ ਬਾਦਲ ਦੀ, ਜਿਸ ਦੇ ਸਮੇਂ 1978 ਵਿਚ 13 ਸਿੰਘ ਸ਼ਹੀਦ ਹੋਏ, ਉਸ ਤੋਂ ਬਾਦ ਸਿੱਖਾਂ ਦੇ ਹੱਕਾਂ ਲਈ ਲੜਨ ਦੀ ਵਾਗ ਡੋਰ ਬਾਬਾ ਜਰਨੈਲ ਸਿੰਘ ਦੇ ਹੱਥਾਂ ਵਿਚ ਆਈ, ਜਿਸ ਸੂਰਮੇਂ ਨੇ ਸਿੱਖ ਹੱਕਾਂ ਲਈ ਆਪਣੀ ਕੁਰਬਾਨੀ ਦੇ ਦਿਤੀ, ਇਸ ਯੋਧੇ ਨਾਲ ਵੀ ਇਨਸਾਫ ਨਹੀਂ ਹੋਇਆ, ਟਕਸਾਲ ਦੇ ਮੁਖੀ ਠਾਕਰ ਸਿੰਘ ਨੇ ਬੜੀ ਬੇਸ਼ਰਮੀ ਨਾਲ 21 ਸਾਲ ਝੂਠ ਬੋਲਿਆ ਉਹ ਵੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ, ਕੌਮ ਦੇ ਮਹਾਂਨ ਯੋਧੇ ਦੀ ਅਸਲ ਕਹਾਣੀ ਅਸੀਂ ਦੁਨੀਆਂ ਨੂੰ ਦੱਸ ਹੀ ਨਾ ਸਕੇ, ਭਾਰਤੀ ਸਰਕਾਰ ਤੋਂ ਅੱਤਵਾਦੀਆਂ ਦਾ ਠੱਪਾ ਵੀ ਲਗਵਾ ਲਿਆ...
ਉਸ ਤੋਂ ਮਗਰੋਂ ਸਿੱਖ ਕੌਮ ਦੀ ਢਾਈ ਲੱਖ ਜਵਾਨੀਂ ਦਾ ਕਤਲੇਆਮ ਹੋਇਆ, ਫਿਰ ਸਾਡੇ ਪੱਲੇ ਪਏ ਅਖੌਤੀ ਡੇਰੇ, ਬਚਿਤ੍ਰ ਨਾਟਕ ਗੰਦ, ਆਪਸੀ ਫੁਟ...
ਸੋ ਕੁਲ ਮਿਲਾਕੇ ਸਿੱਖਾਂ ਨੂੰ ਗੁਲਾਮੀਂ ਮੁਬਾਰਕ ਹੋਵੇ!!!