ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਕਿਸਾਨ ਮੋਰਚੇ ਦੇ ਲੀਡਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ !
ਕਿਸਾਨ ਮੋਰਚੇ ਦੇ ਲੀਡਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ !
Page Visitors: 2426

     ਕਿਸਾਨ ਮੋਰਚੇ ਦੇ ਲੀਡਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ! 
 ਮੈਂ ਕੱਲ ਇਕ ਜਥਾ ਦਿੱਲੀ ਦੇ ਸਿੰਘੂ ਬਾਰਡਰ ਵਲ ਜਾਂਦਾ ਵੇਖਿਆ ਸੀ, ਉਸ ਦੇ ਅੱਗੇ ਇਕ ਨੌਜਵਾਨ ਇਹ ਕਹਿੰਦਾ ਚਲ ਰਿਹਾ ਸੀ ਕਿ ਅਸੀਂ ਆਪਸ ਵਿਚ ਪਾੜਾ ਪਾਉਣ ਦੇ ਹੱਕ ਵਿਚ ਨਹੀਂ ਹਾਂ, ਅਸੀਂ ਸਾਰਿਆਂ ਦੇ ਨਾਲ ਚਲਣਾ ਹੈ, ਭਾਵੇਂ ਉਹ ਲੱਖਾ ਸਿਧਾਣਾ ਹੋਵੇ, ਦੀਪ ਸਿੱਧੂ ਹੋਵੇ, ਜੁਗਿੰਦਰ ਸਿੰਘ ਉਗਰਾਹਾਂ ਹੋਵੇ ਜਾਂ ਬਲਬੀਰ ਸਿੰਘ ਰਾਜੇਆਲ ਹੋਵੇ, ਅਸੀਂ ਅੱਜ ਤੱਕ ਲੀਡਰਾਂ ਦੇ ਕਹੇ ਅਨੁਸਾਰ ਹੀ ਚੱਲੇ ਹਾਂ, ਅਗਾਂਹ ਵੀ ਅਸੀਂ ਉਨ੍ਹਾਂ ਦੇ ਕਹੇ ਅਨੁਸਾਰ ਹੀ ਚੱਲਾਂਗੇ। ਹੁਣ ਅਸੀਂ ਵੱਡੀਆਂ ਜ਼ਿਮੇਵਾਰੀਆਂ ਸਾਂਭੀਆਂ ਹਨ, ਇਹ ਜ਼ਿੱਮੇਵਾਰੀਆਂ ਵੀ ਓਸੇ ਜਜ਼ਬੇ ਨਾਲ ਪੂਰੀਆਂ ਕਰਾਂਗੇ।  ਉਸ ਦੇ ਪਿਛਲੀ ਭੀੜ ਜੈਕਾਰੇ ਵੀ ਛੱਡ ਰਹੀ ਸੀ, ਜਿਨ੍ਹਾਂ ਵਿਚ “ਲਖਾ-ਸਿਧਾਣਾ ,  ਦੀਪ ਸਿੱਧੂ  ਜਿੰਦਾਬਾਦ ਦੇ ਵੀ ਸਨ, ਉਸ ਮਗਰੋਂ ਮੈਂ ਸਟੇਜ ਨੰਬਰ 1 ਤੋਂ ਇਕ ਵੀਰ ਜੋ ਪੀਲੀ ਪੱਗ ਵਾਲਾ ਸੀ, ਉਸ ਵਲੋਂ ਸਟੇਜ ਸ਼ੁਰੂ ਕਰਨ ਲਈ ਦਿੱਤਾ ਗਿਆ ਭਾਸ਼ਣ ਸੀ, ਸ਼ਹੀਦਾਂ ਦੀ ਯਾਦ ਵਿਚ ਇਕ ਮਿੰਟ ਦੀ ਮੌਨ ਸ਼ਰਧਾਂਜਲੀ ਸੀ, ਉਸ ਨੇ ਸਟੇਜ ਨੂੰ ਚਲਾਉਣ ਦੇ ਕੁਝ ਨਿਯਮ ਵੀ ਦੱਸੇ, ਜੋ ਕਿ ਬੜੇ ਸੁਚੱਜੇ ਸਨ, ਜਿਸ ਵਿਚ ਸਪੱਸ਼ਟ ਰੂਪ ਵਿਚ ਇਹ ਵੀ ਕਿਹਾ ਗਿਆ ਸੀ ਕਿ ਸਟੇਜ ਤੋਂ ਲੀਡਰਾਂ ਜਾਂ ਸਾਥੀਆਂ ਬਾਰੇ ਕੁਝ ਨਾ ਕਿਹਾ ਜਾਵੇ, ਜੇ ਕੋਈ ਕਹਣ ਵਾਲੀ ਗੱਲ ਹੋਵੇ ਵੀ ਤਾਂ ਉਹ ਸਟੇਜ ਤੋਂ ਥੱਲੇ ਕੀਤੀ ਜਾਵੇ, ਇਸ ਤੋਂ ਕਈ ਗੱਲਾਂ ਲੈ ਕੇ ਸਰਕਾਰੀ ਬੰਦੇ, ਮੋਰਚੇ ਦੀ ਨਖੇਧੀ ਕਰਦੇ ਹਨ। ਕੋਈ ਅਜਿਹੀ ਗੱਲ ਨਾ ਕੀਤੀ ਜਾਵੇ, ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਲੱਗੇ ਜਾਂ ਕੋਈ ਮਨ-ਮੁਟਾਉ ਹੋਵੇ, ਖੁਸ਼ੀ ਹੋਈ। 
  ਪਰ ਸ਼ਾਮੀ ਸਟੇਜ ਤੋਂ ਉਹੀ ਨੌਜਵਾਨ ਬੋਲ ਰਿਹਾ ਸੀ, ਜੋ ਜਥੇ ਦੇ ਅੱਗੇ ਚਲ ਰਿਹਾ ਸੀ, (ਉਸ ਵੇਲੇ ਪਤਾ ਲੱਗਾ ਕਿ ਉਸ ਦਾ ਨਾਮ ਭਾਨਾ ਸਿੰਘ ਹੈ) ਉਸ ਨੇ ਆਪਣੇ ਭਾਸ਼ਣ ਦੌਰਾਨ ਕੋਈ ਚੱਜ ਦੀ ਗੱਲ ਕਰਨ ਦੀ ਥਾਂ ਉਖੜੇ ਹੋਏ ਕੁਹਾੜੇ ਵਾਙ ਕਦੀ ਆਪਣੀ ਵਡਿਆਈ, ਕਦੇ ਆਪਣੇ ਬਜ਼ੁਰਗਾਂ ਦੀ ਵਡਿਆਈ , ਕਦੀ ਅਡਾਨੀ-ਅੰਬਾਨੀ ਦੀ ਗੱਲ, ਕਦੀ ਕੈਪਟਨ ਅਤੇ ਬਾਦਲ ਦੀ ਗੱਲ, ਕਦੀ ਅਫੀਮ ਦੀ ਖੇਤੀ ਅਤੇ ਕਦੀ ਸ਼ਰਾਬ ਦੀਆਂ ਫੈਕਟਰੀਆਂ ਦੀ ਗੱਲ। ਵੱਡੀ ਗਲ ਤਾਂ ਉਸ ਵੇਲੇ ਹੋਈ, ਜਦੋਂ ਉਸ ਨੇ ਸਟੇਜ ਤੋਂ ਹੀ ਦੋ ਤਿੰਨ ਵਾਰੀ ਲੀਡਰਾਂ ਨੂੰ ਨਸੀਹਤ ਕੀਤੀ ਕਿ ਜੋ ਪ੍ਰੋਗਰਾਮ ਲੀਡਰਾਂ ਨੇ ਪੂਰਾ ਨਹੀਂ ਕਰਨਾ ਹੁੰਦਾ ਉਸ ਦਾ ਐਲਾਨ ਹੀ ਨਾ ਕਰਿਆ ਕਰਨ, ਜਿਸ ਦਾ ਐਲਾਨ ਕਰਨ ਉਸ ਨੂੰ ਸਿਰੇ ਚਾੜ੍ਹਨ। ਇਹ ਸਾਰੀਆਂ ਗੱਲਾਂ, ਸਟੇਜ ਸ਼ੁਰੂ ਕਰਨ ਵਾਲੇ ਵੀਰ ਦੀਆਂ ਕਹੀਆਂ ਗੱਲਾਂ ਦੀ ਉਲੰਘਣਾ ਸਨ, ਜਦ ਕਿ ਉਹ ਸਟੇਜ ਸ਼ੁਰੂ ਕਰਨ ਵਾਲਾ ਵੀਰ ਵੀ ਸਟੇਜ ਤੇ ਹੀ ਖੜਾ ਸੀ। 
 ਮੋਰਚਾ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਹਾਡੇ ਇਕੱਠਾਂ ਵਿਚ ਇਸ ਤਰ੍ਹਾਂ ਵਿਅਕਤੀ-ਵਾਦੀ ਵਡਿਆਈ ਨਹੀਂ ਹੋਣੀ ਚਾਹੀਦੀ, ਅਜਿਹੇ ਕੰਮਾਂ ਨਾਲ ਹੀ ਦੁਫੇੜਾਂ ਦਾ ਮੁੱਢ ਬੱਝਦਾ ਹੈ ।  ਸਟੇਜ ਤੇ ਸਿਰਫ ਉਸਾਰੂ ਗੱਲਾਂ ਹੋਣੀਆਂ ਚਾਹੀਦੀਆਂ ਹਨ।   
                           ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.