ਫਿਰ ਤੋਂ ਬੇਘਰ ਹੋਏ ਪਰਵਾਸੀ ਮਜ਼ਦੂਰ, ਮੁੜ ਓਹੀ ਦਰਦਨਾਕ ਮੰਜ਼ਰ ਆਇਆ ਸਾਹਮਣੇ
ਸੰਜੀਵ ਜਿੰਦਲ
Saturday, May 08, 2021 09:08 AM
-
ਹੁਣ ਅਸੀਂ ਸੋਚਿਆ ਕਿਉਂ ਨਾ ਘਰ ਜਾਕੇ ਹੀ ਮਰ ਜਾਈਏ। ਸਰਕਾਰਾਂ ਨੇ ਤਾਂ ਸਾਨੂੰ ਕੁਝ ਦੇਣਾ ਨਹੀਂ ਹੁਣ ਅਸੀਂ ਖ਼ੁਦ ਆਪਣੀ ਜੇਬ ਵਿੱਚੋਂ ਦੋ ਹਜ਼ਾਰ ਰੁਪਏ ਤੋਂ ਵੱਧ ਦੀ ਟਿਕਟ ਲੈ ਰਹੇ ਹਾਂ।
ਹਾਲੇ ਇਹ ਨਹੀਂ ਪਤਾ ਬੱਸ ਵਾਲੇ ਕਿੱਥੇ ਛੱਡਣਗੇ। ਸਾਡਾ ਬੁਰਾ ਹਾਲ ਹੋਇਆ ਪਿਆ ਹੈ।ਮੁੜ ਓਹੀ ਦਰਦਨਾਕ ਤਸਵੀਰ, ਭੁੱਖਣ-ਭਾਣੇ ਪਰਵਾਸੀ ਮਜਦੂਰਾਂ ਨੇ ਘਰਾਂ ਨੂੰ ਪਾਏ ਚਾਲੇ ।
ਉਨ੍ਹਾਂ ਦੱਸਿਆ ਕਿ ਮਾਲਕ ਕਹਿੰਦਾ ਮੇਰੇ ਕੋਲ ਕੰਮ ਨਹੀਂ ਮੈਂ ਕਿੱਥੋਂ ਪੈਸੇ ਦੇਵਾਂ। ਜਦੋਂ ਮਾਲਕਾਂ ਦਾ ਇਹ ਹਾਲ ਹੈ ਤਾਂ ਸਾਡਾ ਕੀ ਬਣੂੰ ? ਅਜਿਹੇ ਚ ਹੁਣ ਅਸੀਂ ਘਰ ਜਾਣਾ ਹੀ ਬਿਹਤਰ ਸਮਝਿਆ। ਦੂਸਰੇ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਕਿ ਅਸੀਂ ਆਪਣੀ ਜਨਤਾ ਲਈ ਇਹ ਸਭ ਕੁਝ ਕਰ ਰਹੇ ਹਾਂ ਪਰ ਹਕੀਕਤ ਕੁਝ ਹੋਰ ਹੈ ।ਟਿੱਪਣੀ:- ਸ਼ਰਮ ਆਉਣੀ ਚਾਹੀਦੀ ਹੈ, ਮੋਦੀ, ਅਮਿੱਤਸ਼ਾਹ ਲਾਣੇ ਨੂੰ, ਜੇ ਇਨ੍ਹਾਂ ਕਿਰਤੀ ਲੋਕਾਂ ਦੀ ਰੋਟੀ ਲਈ ਸਰਕਾਰ ਦੇ ਕੋਲ ਪੈਸੇ ਨਹੀਂ ਹਨ ਤਾਂ ਵਜ਼ੀਰਾਂ ਦੀਆਂ ਐਸ਼ਾਂ ਲਈ ਪੈਸੇ ਕਿੱਥੋਂ ਆਉਂਦੇ ਹਨ ? ਅਜਿਹੀ ਹਾਲਤ ਵਿਚ ਇਹ ਵਜ਼ੀਰ ਲੋਕ ਆਪਣੇ ਰਾਹ ਵਿਚ ਆਪ ਹੀ ਕੰਡੇ ਬੀਜ ਰਹੇ ਹਨ, ਜਿਸ ਦਾ ਟਰੇਲਰ ਦੇਖਣ ਨੂੰ ਮਿਲ ਰਿਹਾ ਹੈ, ਜੇ ਅਜਿਹਾ ਹੀ ਰਿਹਾ ਤਾਂ ਪਿਕਚਰ ਵੀ ਛੇਤੀ ਹੀ ਸ਼ੁਰੂ ਹੋ ਜਾਵੇਗੀ । ਇਹ ਲੋਕ-ਤੰਤਰ ਹੈ, ਜਿਸ ਵਿਚ ਮੋਦੀ ਅਤੇ ਇਕ ਮਜ਼ਦੂਰ ਦੀ ਜਾਨ ਦੀ ਕੀਮਤ ਬਰਾਬਰ ਹੈ। ਲੋਕ-ਤੰਤਰ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਭਾਰਤ ਦਾ ਭਵਿੱਖ ਬੜਾ ਦੁੱਖ-ਮਈ ਹੋਵੇਗਾ।
ਅਮਰ ਜੀਤ ਸਿੰਘ ਚੰਦੀ