ਸਿੱਖਾਂ ਨੂੰ ਬਹੁਤ ਕੁਝ ਸਮਝਣ ਦੀ ਲੋੜ ਹੈ! (ਭਾਗ 2/3)
ਨਾਮ ਦਾ ਕੀਰਤਨ ਕਰਨ , ਨਾਮ ਸਿਮਰਨ ਅਤੇ ਨਾਮ ਨੂੰ ਜਪਣ ਦੀਆਂ ਪ੍ਰਚਲਤ ਵਿਧੀਆਂ ਦੀ ਵਿਚਾਰ ਅੱਗੇ ਚਲ ਕੇ
ਕਰਦੇ ਹਾਂ । ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਨਾਮ ਅਤੇ ਹੁਕਮ ਦੀਆਂ ਕੁਝ ਸਮਾਨ ਅਰਥੀ ਤੁਕਾਂ ਪੇਸ਼ ਹਨ।
1. ਨਾਮ: ਨਾਮੈ ਆਵਨ ਜਾਵਨ ਰਹੇ ॥ (863)
ਹੁਕਮ: ਹੁਕਮੇ ਆਵਣ ਜਾਣ ਰਹਾਏ ॥ (962)
2. ਨਾਉ: ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ (1242)
ਹੁਕਮ: ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ।। (560)
3. ਨਾਮ: ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥ (246)
ਹੁਕਮ: ਹੁਕਮੇ ਆਵੈ ਹੁਕਮੇ ਜਾਇ ।। ਆਗੈ ਪਾਛੈ ਹੁਕਮਿ ਸਮਾਇ ।। (151)
4. ਨਾਇ: ਨਾਇ ਮੰਨਿਐ ਸੁਰਤਿ ਉਪਜੈ ਨਾਮੇ ਮਤਿ ਹੋਈ ॥ (1242)
ਹੁਕਮ: ਹੁਕਮੈ ਬੂਝੈ ਤਤੁ ਪਛਾਣੈ ।। (1289)
5. ਨਾਮ: ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ॥ (1242)
ਹੁਕਮ: ਢਾਹਿ ਉਸਾਰੇ ਹੁਕਮਿ ਸਮਾਵੈ॥ (414)
6. ਨਾਮ: ਜਿਸ ਨਾਮੁ ਰਿਦੈ ਸੋ ਜੀਵਨ ਮੁਕਤਾ ॥ (1156)
ਹੁਕਮ: ਹੁਕਮ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਈ ॥ (244)
7. ਨਾਮ: ਹਰਿ ਕਾ ਨਾਮ ਨਿਧਾਨ ਹੈ ਸੇਵਿਐ ਸੁਖੁ ਪਾਈ ॥ (1239)
ਹੁਕਮ: ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥ (1055)
8. ਨਾਮ: ਜਿਸ ਨਾਮੁ ਰਿਦੈ ਸੋ ਪੁਰਖ ਪਰਵਾਣ ॥
ਨਾਮ ਬਿਨਾ ਫਿਰ ਆਵਣ ਜਾਣ ॥ (1156)
ਹੁਕਮ: ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ (471)
9. ਨਾਮ: ਨਾਮ ਸੁਆਮੀ ਮਨਹਿ ਮੰਤ ॥ (1322)
ਹੁਕਮ: ਹੁਕਮੇ ਜਪੈ ਨਿਰੋਧਰ ਮੰਤ ॥ (962)
10. ਨਾਉ: ਨਾਉ ਸੁਣਿ ਮਨ ਰਹਸੀਐ ਤਾ ਪਾਏ ਮੋਖ ਦੁਆਰੁ ॥ (468)
ਹੁਕਮ: ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥ (66)
11. ਨਾਮ: ਨਾਨਕ ਨਾਮਿ ਆਰਾਧਿਐ ਕਾਰਜ ਆਵੈ ਰਾਸਿ ॥ (320)
ਹੁਕਮ: ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ (421)
12. ਨਾਮ: ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥(87)
ਰਜ਼ਾ:ਹੁਕਮ: ਹੁਕਮਿ ਸੰਜੋਗੀ ਆਇਆ ਚਲ ਸਦਾ ਰਜਾਈ ॥
ਅਉਗੁਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਿਆਈ ॥ (421)
ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਤੁਕਾਂ ਵੇਖਦੇ ਹਾਂ , ਜਿਨ੍ਹਾਂ ਵਿਚ ਨਾਮ , ਹੁਕਮ ਅਤੇ ਭਾਣੇ ਦੀ ਇਕਠੀ
ਵਰਤੋਂ ਕੀਤੀ ਗਈ ਹੈ ।
1. ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥ (1275)
2. ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥ (421)
3. ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥ (1062)
4. ਜਨ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥ (292)
5. ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥
ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ (688)
6. ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖਵੋਵਣਾ ॥
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
ਜਿਨ੍ਹੀ ਪਛਾਤਾ ਹੁਕਮੁ ਤਿਨ੍ ਕਦੇ ਨ ਰੋਵਣਾ ॥
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥ (523)
7. ਹੁਕਮੁ ਮੰਨੇ ਸੋ ਜਨ ਪਰਵਾਣੁ ॥ ਗੁਰ ਕੈ ਸਬਦਿ ਨਾਮਿ ਨੀਸਾਣੁ ॥ (1175)
8. ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥ ਸੇ ਨਿਰਮਲ ਹਰਿ ਸਾਚੇ ਭਾਏ ॥
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲ ਚੁਕਾਵਣਿਆ ॥ (121)
9. ਗੁਰ ਕਿਰਪਾ ਤੇ ਹੁਕਮੁ ਪਛਾਣੈ ॥ ਜੁਗਹ ਜੁਗੰਤਰ ਕੀ ਬਿਧਿ ਜਾਣੈ ॥
ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥ (1027)
ਇਸ ਤਰ੍ਹਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪ੍ਰਭੂ ਦਾ ਨਾਮ , ਪ੍ਰਭੂ ਦਾ ਹੁਕਮ , ਉਸ ਦੀ ਰਜ਼ਾ ਹੀ ਹੈ,ਜਿਸ ਨੂੰ ਮੰਨਣ
ਨਾਲ ਹੀ ਪਾਰ ਉਤਾਰਾ ਹੁੰਦਾ ਹੈ । ਜਿਸ ਤਰ੍ਹਾਂ ਕਿਸੇ ਦੇਸ਼ ਦੇ ਨਿਯਮ ਕਾਨੂਨ ਹੀ ਉਸ ਦੀ ਸਰਕਾਰ ਦਾ ਹੁਕਮ ਹੁੰਦੇ ਹਨ,ਉਸੇ ਤਰ੍ਹਾਂ ਸੱਚੀ ਸਰਕਾਰ
(ਵਾਹਿਗੁਰੂ) ਦੇ ਸ੍ਰਿਸ਼ਟੀ ਰਚਨਾ ਵੇਲੇ, ਸ੍ਰਿਸ਼ਟੀ ਦਾ ਕਾਰ ਵਿਹਾਰ ਠੀਕ ਢੰਗ ਨਾਲ ਚਲਦਾ ਰੱਖਣ ਲਈ ਬਣਾਏ ਨਿਯਮ
ਕਾਨੂਨ ਹੀ ਉਸਦਾ ਹੁਕਮ, ਉਸਦਾ ਨਾਮ ਹੈ , ਉਸ ਦੀ ਰਜ਼ਾ ਹਨ। ਉਨ੍ਹਾਂ ਅਨੁਸਾਰ ਚਲਣਾ ਹੀ , ਉਸਦਾ ਨਾਮ, ਹੁਕਮ , ਰਜ਼ਾ ਨੂੰ ਮੰਨਣਾ ਹੈ। ਇਸ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿਚ ਸਮਝਾਇਆ ਹੈ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ।। (1)
ਨਾਮ ਅਤੇ ਹੁਕਮ ਦੀ ਇਕਸਾਰਤਾ ਵੀ ਇਵੇਂ ਦੱਸੀ ਹੈ,,
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ।। (72)
ਹੇ ਨਾਨਕ ਮੈਨੂੰ ਪੂਰੇ ਗੁਰੂ (ਸ਼ਬਦ ਗੁਰੂ) ਨੇ ਸਮਝਾ ਦਿੱਤਾ ਹੈ ਕਿ ਅਕਾਲ ਦਾ ਹੁਕਮ ਹੀ ਉਸਦਾ ਅਸਲੀ ਨਾਮ ਹੈ। ਉਸ ਦਾ ਹੁਕਮ ਮੰਨਣਾ ਹੀ ਉਸ ਦਾ ਨਾਮ ਸਿਮਰਨਾ ਹੈ।
ਅਮਰ ਜੀਤ ਸਿੰਘ ਚੰਦੀ
0 95685 41414
03-02-2012