ਬਸਪਾ ਦਾ ਹਾਥੀ ਬਾਦਲਾਂ ਦੀ ਤੱਕੜੀ 'ਤੇ
ਗੁਰਦੇਵ ਸਿੰਘ ਸੱਧੇਵਾਲੀਆ
ਬੰਦੇ ਤਾਂ ਤੁਲਦੇ ਦੇਖੇ ਸਨ, ਪਰ ਇਸ ਯੁਗ ਵਿੱਚ ਹਾਥੀ ਵੀ ਤੁਲ ਗਏ। ਰਾਜਨੀਤਕ ਸਭ ਤੁਲਦੇ ਰਹੇ ਅਤੇ ਰਹਿਣੇ ਨੇ ਪਰ ਮੇਰੀ ਹਮਦਰਦੀ ਦਲਿਤ ਭਰਾਵਾਂ ਨਾਲ ਹੈ ਕਿ ਓਹਨਾ ਨੂੰ ਖੁਸ਼ ਹੋਣ ਦੀ ਬਜਾਇ ਸੋਗਵਾਨ ਹੋਣਾ ਚਾਹੀਦਾ ਸੀ ਕਿ ਓਨਾ ਈ ਮੁਤਾਬਕ ਜਿਹੜੇ ਜੱਟ ਓਨਾ ਨਾਲ ਹੁਣ ਤਕ ਧਕਾ ਕਰਦੇ ਆਏ ਲੀਡਰ ਓਨਾ ਦੇ ਓਨਾ ਹੀ ਜੱਟਾਂ ਦੀ ਤੱਕੜੀ ਤੁਲ ਗਏ ਤੇ ਜੱਟ ਵੀ ਓਹ ਜਿਹੜੇ ਸਿਰੇ ਦੇ ਬੇਈਮਾਨ ਅਤੇ ਬੇਗੈਰਤ।
ਬੇਗੈਰਤਾਂ ਦੀਆਂ ਤੱਕੜੀਆਂ ਤੁਲ ਜਾਣ ਵਾਲੇ ਕਦੇ ਅਪਣੇ ਲੋਕਾਂ ਦੇ ਸਕੇ ਨਹੀਂ ਹੋ ਸਕਦੇ। ਤੱਕੜੀਆਂ ਤੇ ਤੁਲ ਜਾਣ ਵਾਲਿਆਂ ਦਾ ਮੁਲ ਤਾਂ ਪੈਂਦਾ ਹੈ ਪਰ ਇਤਹਾਸ ਵਿੱਚ ਨਹੀਂ। ਬਸਪਾ ਯਾਣੀ ਮਾਇਆਵਤੀ ਯਾਣੀ ਜਸਬੀਰ ਸਿੰਘ ਗੜੀ ਦਾ ਕਿੰਨਾ ਕੁ ਮੁਲ ਪਊ? 5-7-10 ਸੀਟਾਂ ਜਾਂ ਉਪ ਮੁਖ ਮੰਤਰੀ? ਓਹ ਵੀ ਜੇ ਜਿਤ ਗਿਆ। ਓਹ ਵੀ ਓਸ ਬੰਦੇ ਹੇਠ ਜਿਸ ਦਾ ਨਾਮ ਗੁਰਾਂ ਦੀ ਬੇਅਦਬੀ ਵਿੱਚ ਸ਼ਰੇਆਮ ਬੋਲਦਾ?
ਯਾਦ ਰਹੇ ਇਸ ਵਾਰੀ ਲੜਾਈ ਟੇਢੀ ਹੈ। ਇਕ ਧਿਰ ਸਿੱਧੀਆਂ ਗੋਲੀਆਂ ਮਾਰਦੀ ਗੁਰੂ ਗ੍ਰੰਥ ਸਹਿਬ ਦੇ, ਦੂਜੀ ਅੱਗ ਲਾ ਕੇ ਫੂਕਣ ਦੀ ਜਿੰਮੇਵਾਰ। ਤੁਹਾਡੇ ਸਭ ਸੰਤ ਸਮਾਜੀਏ ਅਤੇ ਰੰਗੀਲੇ ਚਮਕੀਲੇ ਸਿਰੀ ਨਗਰੀਏ ਪਛਾਣੇ ਜਾਣਗੇ ਜਿਹੜੇ ਇਹਨਾ ਮੁਰਦਾ ਲਾਸ਼ਾਂ ਦਾ ਭੰਡਪੁਣਾ ਕਰ ਚੁਕੇ ਹੋਏ ਨੇ ਕਿ ਕਿਥੇ ਖੜਦੇ ਨੇ।
ਕਿਸ ਨੂੰ ਪਤਾ ਕਿ ਹਾਥੀ ਦੇ ਤੱਕੜੀ ਤੁਲੇ ਦੀ ਇਨੀ ਕੁ ਕੀਮਤ ਦਾ ਪੰਜਾਬ ਨੂੰ ਕਿੰਨਾ ਮੁਲ ਤਾਰਨਾ ਪੈਣਾ ਜਰਵਾਣਿਆਂ ਹੱਥ ਤਾਕਤ ਦੇ ਕੇ?
ਜੇ ਜੱਟ ਲਾਸ਼ਾਂ ਵਿੱਚ ਲਾਸ਼ਾਂ ਹੋ ਗਏ ਤਾਂ ਦਲਿਤਾਂ ਕੀ ਵਖਰਾ ਕੀਤਾ ਜੀਹਨਾਂ ਗਲੀਆਂ ਸੜੀਆਂ ਲਾਸ਼ਾਂ ਦੀ ਤੱਕੜੀ ਤੇ ਆਵਦਾ ਹਾਥੀ ਜਾ ਚਾੜਿਆ ਕਿ ਬਾਦਲੋ ਜੋਖ ਕੇ ਦਸੋ ਕਿੰਨੀ ਕੀਮਤ ਯਾਣੀ ਕਿੰਨੀਆਂ ਸੀਟਾਂ ਮੁਲ ਪੈਂਦਾ ਇਸਦਾ।
ਕਾਸ਼ੀਂਰਾਮ ਦੇ ਸੁਪਨੇ ਕਹਿ ਕਹਿ ਹਾਥੀ ਜਿੰਨਾ ਮਰਜੀ ਵੱਡਾ ਕਰੀ ਜਾਓ, ਪਰ ਤੁਲ ਜਾਣ ਵਾਲੇ ਦੀ ਔਕਾਤ ਕਤੂਰੇ ਜਿੰਨੀ ਓ ਈ ਰਹਿੰਦੀ ਹੈ ਰਜਵਾੜਿਆਂ ਸਾਹਵੇਂ, ਇਹ ਗਲ ਇਤਿਹਾਸ ਵਿੱਚ ਕਈ ਥਾਈਂ ਪਈ ਹੈ।
ਇਹ ਭਾਈਵਾਲੀ ਜੇ ਸਹੀ ਹੈ ਫਿਰ ਜੱਟ ਸ਼ੂਦਰ ਦਾ ਰੌਲਾ ਕਾਹਤੋਂ ਚੁਕੀਂ ਰਖਦੇ ਅਸੀਂ ਨਿਤ। ਪਿੰਡਾਂ ਦੀਆਂ ਲੜਾਈਆਂ ਨੂੰ ਲੈ ਕੇ ਫੇਸਬੁੱਕ ਰਿੰਮਾ 'ਤੇ ਈ ਦੌੜਾਈ ਫਿਰਨ ਵਾਲੇ ਵਿਦਵਾਨ ਕੀ ਮਾਇਆਵਤੀ ਜਾਂ ਗੜੀ ਵਰਗਿਆਂ ਨੂੰ ਸਵਾਲ ਕਰਨਗੇ ਕਿ ਇਨਾ ਮਾੜੇ ਜੱਟਾਂ ਦੀ ਤੱਕੜੀ ਹਾਥੀ ਕਿਓਂ ਚਾਹੜ ਛਡਿਆ?
ਧੱਕਾ ਫਿਰ ਕਿਸ ਨਾਲ ਹੋ ਰਿਹਾ, ਕੌਣ ਕਰ ਰਿਹਾ ਧਕਾ?
ਜੱਟ ਕਰ ਰਿਹਾ ਜਾਂ ਬ੍ਰਾਹਮਣ?
ਜੱਟ ਦੀ ਤੱਕੜੀ ਤਾਂ ਹਾਥੀ ਖੁਦ ਤੁਲੀ ਖੜਾ ਫਿਰ ਜੱਟ ਸ਼ੂਦਰ ਦਾ ਨਿਤ ਦਾ ਰੌਲਾ ਕਾਹਦਾ?
ਸਵਾਲ ਉਠਣਾ ਵਾਜਬ ਹੈ ਕਿ ਕੀ ਓਹ ਕਾਂਗਰਸ ਨਾਲ ਚਲੇ ਜਾਣ?
ਪਰ ਮੈਂ ਕਹਿੰਨਾ ਪੰਜਾਬ ਵਿੱਚ ਖੁਦ ਉਪਰ ਭਰੋਸਾ ਕਰ ਸਕਣ ਵਾਲੀ ਨਾਂ ਦੀ ਚੀਜ ਬਚੀ ਹੀ ਕੋਈ ਕਿਓਂ ਨਹੀਂ ਜਿਥੇ ਇਹ ਸੋਚਿਆ ਜਾ ਸਕੇ ਕਿ ਇਨਾ ਰਤ ਪੀਣੇ ਰਾਜਿਆਂ ਤੋਂ ਅਲਗ ਹੋ ਕੇ ਵੀ ਕੁਝ ਸੋਚਿਆ ਜਾ ਸਕਦਾ।
ਦੋ ਚਾਰ ਸ਼ੇਰਾਂ ਦਾ ਝੁੰਡ ਸੈਕੜੇਂ ਸਾਹਨਾਂ ਦੇ ਝੁੰਡ ਨਾਲੋਂ ਤਗੜਾ ਨਾ ਸੀ ਪਰ ਇਸ ਤਾਕਤ ਦਾ ਅਹਿਸਾਸ ਕੌਣ ਕਰਵਾਏ ਲੋਕਾਂ ਨੂੰ ਕਿ ਸਿੰਗ ਮਾਰ ਕੇ ਵਖੀਆਂ ਤੁਸੀਂ ਵੀ ਪਾੜ ਸਕਦੇ ਓਂ ਦੌੜਦੇ ਕਿਓਂ ਹੋ ਅਗੇ ਲਗਕੇ ਕਿ ਅਜਿਹੇ ਨਸ਼ੇੜੀਆਂ ਨਾਲ ਗਠਜੋੜ ਕਰਨੇ ਪੈਣ ਜੀਹਨਾ ਪੂਰੇ ਪੰਜਾਬ ਨੂੰ ਨਸ਼ਿਆਂ ਵਿੱਚ ਰੋਹੜ ਖੜਿਆ ਅਤੇ ਪੰਜਾਬ ਦੇ ਆਹੂ ਲਾਹੁਣ ਵਾਲੇ ਸੈਣੀ-ਆਲਮ ਜੀਹਨਾ ਦੇ ਯਾਰ ਨੇ।
ਲੇਲਾ ਬਘਿਆੜ ਨਾਲ ਗਠਜੋੜ ਕਰ ਰਿਹਾ ਕਿ ਜਿਤ ਤੇਰੀ ਹੋਊ ਬਸ ਤੂੰ ਮੇਰੇ ਤੇ ਰਹਿਮ ਰਖੀਂ ਯਾਣੀ ਖਾਈਂ ਨਾ। ਕਮਲਿਆ ਤੈਨੂੰ ਨਾ ਖਾਧਾ ਤਾਂ ਹੋਰ ਓਹ ਘਾਹ ਖਾਏਗਾ? ਤੇਰੇ ਵਡੇ ਵਡੇਰੇ ਖਾਧੇ ਨਹੀਂ?
ਜੱਟਾਂ ਦਲਿਤਾਂ ਦੇ ਨਾਂ ਭਿੜਾਇਆ ਨਹੀਂ ਤੈਨੂੰ?
ਮੈਂ ਚਾਹੇ ਹਾਰ ਜਾਂਦਾ, ਪਰ ਲੜਦਾ ਤਾਂ ਖੁਦ ਦੀਆਂ ਲੱਤਾਂ ਉਪਰ ਖੜਕੇ। ਮੇਰਾ ਕੱਖ ਨਾ ਬਣਦਾ ਪਰ ਮੇਰੀਆਂ ਨਸਲਾਂ ਵਿੱਚ ਇਕ ਸੁਨੇਹਾ ਤਾਂ ਜਾਂਦਾ ਕਿ ਮੇਰੇ ਪੁਰਖੇ ਚਾਹੇ ਹਾਰ ਗਏ, ਪਰ ਓਨੀ ਰਤ ਪੀਣਿਆਂ ਨਾਲ ਸਮਝੌਤਾ ਨਾ ਸੀ ਕੀਤਾ ਅਤੇ ਇਹੀ ਗਲ ਸੀ ਜਿਹੜੀ ਓਨਾ ਨੂੰ ਭਵਿਖ ਵਿੱਚ ਲੜਦੇ ਰਹਿਣਾ ਰਖ ਸਕਦੀ ਸੀ।
ਸਿੰਘ ਜੇ ਅਬਦਾਲੀ ਦਾ ਦਿਤਾ ਪੰਜਾਬ ਲੈ ਲੈਂਦੇ ਤਾਂ ਅਗੇ ਤੋਂ ਜਰਵਾਣਿਆਂ ਮੂਹਰੇ ਬਰਛੇ ਗਡ ਕੇ ਖੜਨ ਦਾ ਇਤਿਹਾਸ ਹੁੰਦਾ?
ਚਮਕੌਰ ਦੀ ਗੜੀ ਵਿੱਚ ਚਾਲੀਆਂ ਦਾ ਲਖਾਂ ਨਾਲ ਭਿੜ ਜਾਣਾ ਪਤਾ ਨਹੀਂ ਕਿੰਨੇ ਚਾਲੀਆਂ ਦੀਆਂ ਲਾਈਨਾ ਲਾ ਗਿਆ ਜਿਹੜੇ ਹਾਲੇ ਤਾਈਂ ਤੁਰੇ ਆਓਂਦੇ ਪਰ ਅਜ ਦੇ ਵਿਗਿਆਨੀ ਹੁੰਦੇ ਤਾਂ ਕਹਿੰਦੇ ਬਾਜਾਂ ਵਾਲੇ ਮਾਵਾਂ ਦੇ ਪੁਤ ਮਰਵਾ ਛਡੇ ਘਿਰਵਾ ਕੇ ਜਦ ਕਿ ਪਤਾ ਸੀ ਲੜਾਈ ਅਸਾਵੀਂ ਹੈ।
ਗੁਰਨਾਮ ਸਿੰਘ ਮੁਕਤਸਰ ਇਕ ਗਲ ਤਾਂ ਠੀਕ ਕਹਿ ਗਿਆ ਕਿ ਦਲਿਤਾਂ ਦਾ ਸਿੱਖ ਹੋਏ ਬਿਨਾ ਹਿੰਦੂ ਨਾਲ ਲੜਿਆ ਨਹੀਂ ਜਾਣਾ। ਬੱਲਾਂ ਵਾਲਾ ਸਾਧ ਭੀੜ ਤਾਂ ਦੇ ਸਕਦਾ ਸਾੜ ਫੂਕ ਕਰਨ ਵਾਲੀ, ਪਰ ਸੁਖਾ ਸਿੰਘ ਮਹਿਤਾਬ ਸਿੰਘ ਤਾਂ ਖਾਲਸੇ ਦੇ ਇਤਿਹਾਸ ਵਿੱਚੋਂ ਹੀ ਲਭਣੇ ਨੇ। ਬੱਲਾਂ ਵਾਲਾ ਹਰੀ ਸਿੰਘ ਨਲੂਏ ਜਾਂ ਅਕਾਲੀ ਫੂਲਾ ਸਿੰਘ ਕਾਹਨੂੰ ਪੈਦਾ ਕਰ ਸਕਦਾ ਇਹ ਤਾਂ ਸਿੱਖ ਇਤਿਹਾਸ ਵਿੱਚੋਂ ਹੀ ਪੈਦਾ ਹੋਣੇ। ਅਸੀਂ ਜੱਟ, ਮਜਬੀ, ਚਮਾਰ ਜੋ ਮਰਜੀ ਹੋਈ ਫਿਰੀਏ, ਪਰ ਬਚਾਅ ਸਾਡਾ ਸਿੰਘ ਸਰਦਾਰ ਹੋਏ ਬਿਨਾ ਕਦਾਚਿਤ ਨਹੀਂ ਹੋ ਸਕਦਾ ਤੇ ਇਹੀ ਇਨਾ ਰਹਿਣ ਨਹੀਂ ਦੇਣੇ ਜਿੰਨਾ ਨਾਲ ਗੜੀ ਵਰਗੇ ਗਠਜੋੜ ਕਰਨ ਤੁਰੇ ਹੋਏ ਨੇ।
ਜਸਬੀਰ ਸਿੰਘ ਗੜੀ ਜਾਂ ਮਾਇਆਵਤੀ 5-10 ਸੀਟਾਂ ਪਿਛੇ ਅਪਣਾ ਹਾਥੀ ਵੇਚ ਗਏ ਯਾਣੀ ਬਾਦਲਾਂ ਦੀ ਤੱਕੜੀ ਚਾਹੜ ਦਿਤਾ ਜਿਹੜੀ ਕਿ ਖੁਦ ਡੁਬ ਰਹੀ ਸੀ।
ਕਾਲੀਏ ਕੈਪਟਨੀਏ ਵਰਗੇ ਜਰਵਾਣਿਆਂ ਨੂੰ ਭਾਂਜ ਦੇਣ ਲਈ ਸਾਰੇ ਦਲਿਤ ਭਰਾ ਸਿੱਖਾਂ ਨਾਲ ਰਲਕੇ ਖਾਲਸਈ ਨਿਸ਼ਾਨ ਹੇਠ ਇਕਠੇ ਹੋ ਕੇ ਲੜਦੇ ਤਾਂ ਜਿਤਦੇ ਚਾਹੇ ਨਾ ਵੀ ਪਰ ਅਗਲੀਆਂ ਨਸਲਾਂ ਲਈ ਤਾਂ ਇਕ ਸੁਨੇਹਾ ਛਡ ਜਾਂਦੇ ਕਿ ਅਸੀਂ ਲੜੇ ਅਸੀਂ ਭਿੜੇ, ਅਸੀਂ ਜਰਵਾਣਿਆਂ ਸਾਹਵੇਂ ਖੜੋਤੇ ਪਰ ਕੁਰਸੀ ਖਾਤਰ ਅਪਣੇ ਹਾਥੀ ਜਰਵਾਣਿਆਂ ਦੀ ਤੱਕੜੀ ਨਹੀਂ ਤੁਲਣ ਦਿਤੇ। ਕਿ ਦਿਤੇ ?
ਗੁਰਦੇਵ ਸਿੰਘ ਸੱਧੇਵਾਲੀਆ
ਬਸਪਾ ਦਾ ਹਾਥੀ ਬਾਦਲਾਂ ਦੀ ਤੱਕੜੀ ਤੇ
Page Visitors: 2398