ਸਿੱਖਾਂ ਨੇ ਇਤਹਾਸ ਲਿਖਿਆ ਨਹੀ , ਸਗੋਂ ਸਿਰਜਿਆ ਹੈ
ਸਿੱਖ ਕੌਮ ਬਹਾਦਰਾਂ ਦੀ ਕੌਮ ਹੈ ਅਤੇ ਸਿੱਖਾਂ ਨੇ ਇਤਿਹਾਸ ਬਣਾਇਆ ਨਹੀ ਸਗੋਂ ਸਿਰਜਿਆ ਹੈ ਪਰ ਅੱਜ ਦੇ ਸਿੱਖ ਅਤੇ ਸਿੱਖ ਜਥੇਬੰਦੀਆਂ ਇਤਿਹਾਸ ਤੌਂ ਸੇਧ ਨਹੀ ਲੈ ਰਹੀਆਂ । ਇੱਕ ਪਾਸੇ ਬਾਹਰਲੇ ਵਿਦਵਾਨਾਂ ਨੇ ਸਿੱਖੀ ਨੂੰ ਇੱਕ ਨਵੀਨ ਧਰਮ ਕਿਹਾ ਹੈ, ਨਵੇਂ ਯੁਗ ਦਾ ਧਰਮ ਕਿਹਾ ਹੈ, ਪਰ ਦੁਜੇ ਪਾਸੇ ਸਿੱਖ ਅਪਣੇ ਆਪ ਨੂੰ ਇਸ ਨਵੀਨ ਧਰਮ ਨਾਲ ਚਲਣ ਦਾ ਉਪਰਾਲਾ ਨਹੀ ਕਰ ਰਹੇ ਇਸ ਗੱਲ ਦਾ ਪ੍ਰਗਟਾਵਾ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਸਾਂਢੂ ਸਰਦਾਰ ਗੰਗਾ ਸਿੰਘ ਜੀ ਦੇ ਦੋਹਤਰੇ ਸਰਦਾਰ ਰਾਜਵੰਤ ਸਿੰਘ ਜੀ ਨੇ ਕਹੇ।
ਯਮੁਨਾਨਗਰ ਨਿਵਾਸੀ ਸ੍ਰ: ਬਾਜਵਾ ੮੦ ਸਾਲ ਦੇ ਬਜੁਰਗ ਹਨ ਅਤੇ ਸਾਬਕਾ ਫੌਜੀ ਹਨ, ਉਨ੍ਹਾਂ ਨੇ ਅਪਣੀ ਗੱਲ ਨੂੰ ਅੱਗੇ ਤੋਰਦੇ ਹੋਇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਨੋਜਵਾਨ ਪੀੜੀ ਨੂੰ ਉਹਨਾਂ ਸਿਦਕਵਾਨ , ਸਿਰੜੀ , ਜਾਂਬਾਜ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ , ਸੇਵਾ ਤੇ ਸਿਮਰਨ ਦੇ ਪੁੰਜ, ਸੰਤ ਤੇ ਸਿਪਾਹੀ ਗੁਰੂ ਸਾਹਿਬਾਨਾਂ, ਗੁਰਸਿੱਖਾਂ , ਸ਼ਹਾਦਤ ਦਾ ਜਾਮ ਪੀਣ ਵਾਲੇ ਉਨ੍ਹਾਂ ਸਿੱਖ ਜਰਨੈਲਾਂ ਦੀਆਂ ਗਾਥਾਵਾਂ ਨੂੰ ਫਿਲਮੀ ਰੂਪ ਦੇ ਕੇ ਬਿਜਲਈ (ਇਲੈਕਟ੍ਰੋਨਿਕ) ਮੀਡੀਆ ਨਾਲ ਚਲਦੇ ਹੋਇ ਪੇਸ਼ ਕੀਤੀਆ ਜਾਣ ਤਾਂਕਿ ਕੌਮ ਦੇ ਵਾਰਿਸਾਂ ਨੂੰ ਜਿੱਥੇ ਗੁਰੂ ਸਾਹਿਬਾਨ ਦੇ ਇਤਿਹਾਸ ਤੌਂ ਜਾਣਕਾਰੀ ਮਿਲੇ ਉੱਥੇ ਨਾਲ ਹੀ ਸਿੱਖੀ ਤਵਾਰੀਖ਼ ਦੇ ਸੁਰਮਿਆਂ ਅਤੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ , ਨਵਾਬ ਕਪੂਰ ਸਿੰਘ ਜੀ, ਹਰੀ ਸਿੰਘ ਜੀ ਨਲੂਆ, ਸ਼ਾਮ ਸਿੰਘ ਜੀ ਅਟਾਰੀ, ਅਕਾਲੀ ਫੂਲਾ ਸਿੰਘ ਜੀ , ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਸਰਦਾਰ ਚੜਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਭਾਈ ਉਦੈ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਹਰਾਜ ਸਿੰਘ ਜੀ, ਭਾਈ ਬੋਤਾ ਸਿੰਘ ਗਰਜਾ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਦਰਬਾਰਾ ਸਿੰਘ, ਮਾਈ ਭਾਗੋ, ਬੀਬੀ ਦੀਪ ਕੋਰ, ਬੀਬੀ ਸ਼ਰਣ ਕੋਰ ਤੌਂ ਇਲਾਵਾ ਅਹਿਮਦ ਸ਼ਾਹ ਅਬਦਾਲੀ, ਮੀਰ ਮਨੂੰ, ਜ਼ਕਰੀਆ ਖ਼ਾਨ ਤੇ ਮੁਗਲਾਂ ਵਲੌਂ ਸਿੱਖਾਂ (ਬੀਬੀਆਂ,ਬਚਿੱਆਂ) ਤੇ ਕੀਤੇ ਗਏ ਘੋਰ ਜੁਲਮਾਂ ਦੀ ਦਾਸਤਾਨਾਂ , ਸਿੱਖ ਬਚਿੱਆਂ ਅਤੇ ਦੂਜੇ ਮੁਲਕਾਂ ਦੇ ਹੋਰਣਾਂ ਧਰਮਾਂ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ।
ਉਹਨਾਂ ਕਿਹਾ ਕਿ ਪਹਿਲਾਂ ਸਮਾਂ ਸੀ ਕਿ ਹਰ ਇਕ ਘਰ ਵਿਚ ਮਾਤਾਵਾਂ/ਬੀਬੀਆਂ/ਭੈਣਾਂ ਅਪਣੇ ਬਚਿੱਆਂ ਨੂੰ ਲੋਰੀਆਂ ਦੇ ਰੂਪ ਵਿਚ ਸਿੰਘ ਸੁਰਮਿਆਂ ਦਾ ਲਾਸਾਨੀ ਇਤਿਹਾਸ ਸੁਣਾਂਦੀਆਂ ਸਨ ਅਤੇ ਹਰ ਪੱਖ ਤੌਂ ਬਚਿੱਆਂ ਨੂੰ ਗੁਰਬਾਣੀ, ਗੁਰਮਤਿ ਤੇ ਸਿੱਖ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਦਾਸਤਾਨ ਸੁਣਾਂ-ਸੁਣਾਂ ਕੇ ਸਬਰ, ਸੰਤੋਖੀ, ਸੰਜਮੀ ਤੇ ਧਰਮੀ ਜੀਵਨ ਜਿਉਂਦੇ ਹੋਇ ਅਪਣੀ ਪਨੀਰੀ ਨੂੰ ਧਰਮ ਵਿਚ ਪਰਪੱਕ ਕਰਦੀਆਂ ਸਨ ਕਿਉਂਕਿ ਸਿੱਖ ਧਰਮ ਵਿਚ ਮਰਦਾਂ ਦੇ ਨਾਲ ਔਰਤਾਂ ਦਾ ਵੀ ਪੁਰਾ ਮਾਨ ਸਨਮਾਨ ਹੈ ਅਤੇ ਹਰਇਕ ਕੰਮ ਵਿਚ ਸਿੱਖ ਬੀਬੀਆਂ ਨੇ ਮਰਦਾਂ ਦੇ ਮੋਢੇ ਨਾਲ ਮੋਢਾ ਲਾਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।
ਸਰਦਾਰ ਰਾਜਵੰਤ ਸਿੰਘ ਜੀ ਨੇ ਕੇਬਲ ਨੈਟਵਰਕ/ਫਿਲਮ ਨਿਰਮਾਤਾਵਾਂ ਨੂੰ ਵੀ ਅਪੀਲ ਕੀਤੀ ਕਿ ਅੱਜ ਦੇ ਸਮੇਂ ਵਿਚ ਕਾਰਟੂਨ/ਡਾਕੁਮੈਂਟਰੀ ਅਤੇ ਫਿਲਮਾਂ ਦਾ ਬਚਿੱਆਂ ਤੇ ਬਹੁਤ ਪ੍ਰਭਾਵ ਪੈਂਦਾ ਹੈ ਅਤੇ ਉਹ ਵੀ ਸਿੱਖ ਧਰਮ ਨਾਲ ਸੰਬਧਿਤ ਦਸਤਾਵੇਜੀ ਫਿਲਮਾਂ ਬਨਾਉਣ ਅਤੇ ਘੱਟ ਮੁਨਾਫੇ ਤੇ ਵੱਧ ਤੋਂ ਵੱਧ ਚੈਨਲਾਂ ਤੇ ਵਿਖਾਉਣ ਦਾ ਉਪਰਾਲਾ ਕਰਨ। ਹਫਤੇ ਵਿਚ ਇਕ ਵਾਰ ਖਾਸਤੋਰ ਤੇ ਸ਼ਨੀਵਾਰ ਨੂੰ ਅਜਿਹੇ ਪ੍ਰੋਗਰਾਮ ਉਲੀਕੇ ਜਾਣ ਕਿਉਂਕਿ ਸ਼ਾਮ ਨੂੰ ਸੱਭ ਪਰਿਵਾਰ ਦੇ ਮੈਂਬਰ ਲਗਭਗ ਇੱਕਠੇ ਹੀ ਹੁੰਦੇ ਹਨ ਅਤੇ ਜਦੋ ਪਰਿਵਾਰ ਸਮੇਤ ਬੱਚੇ ਅਜਿਹੇ ਪ੍ਰੋਗਰਾਮ ਵੇਖਣਗੇ ਤਾਂ ਸਹਿਜੇ ਹੀ ਬੀਬੀਆਂ ਪਾਸੋਂ ਲੜਾਈ-ਝਗੜਿਆਂ ਵਾਲੇ ਨਾਟਕ ਤੇ ਹੋਰ ਅਸ਼ਲੀਲਤਾ ਭਰਪੁਰ ਸਮਗਰੀ ਤੋਂ ਉਹਣਾਂ ਦਾ ਛੁਟਕਾਰਾ ਹੋ ਜਾਵੇਗਾ।ਖਾਸਕਰ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜੱਥੇਬੰਦੀਆਂ ਤੇ ਹੋਰਣਾਂ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇਂਦਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਸ ਕਾਰਜ ਤੇ ਖੁਲਦਿਲੀ ਨਾਲ ਕੰਮ ਕਰਣ ਅਤੇ ਆਉਣ ਵਾਲੇ ਭਵਿੱਖ ਨੂੰ ਵੇਖਦੇ ਹੋਇ ਕੋਈ ਠੋਸ ਉਪਰਾਲਾ ਕਰਣ ਤਾਂਕਿ ਕੌਮ ਦੇ ਵਾਰਿਸ ਅਪਣੇ ਬਹੁਮੁਲੇ ਅਨਮੋਲ ਵਿਰਸੇ ਨਾਲ ਜੁੜ ਸਕਣ। ਉਹਣਾਂ ਕਿਹਾ ਕਿ ਜੇਕਰ ਬੱਚੇ ਸਬਰ, ਸੰਤੋਖੀ, ਸੰਜਮੀ ,ਧਰਮੀ ਜੀਵਨ ਤੇ ਬਹਾਦਰ ਸੁਰਬੀਰ ਸਿੰਘਾਂ ਦੇ ਇਤਿਹਾਸ ਤੋਂ ਜਾਣੂ ਹੋਣਗੇ ਤਾਂ ਉਹਣਾਂ ਸੁਰਬੀਰਾਂ ਤੋਂ ਚੰਗਾ ਪ੍ਰਭਾਵ ਲੈ ਕੈ ਸ਼ਹੀਦ ਭਗਤ ਸਿੰਘ , ਉੱਧਮ ਸਿੰਘ, ਦਲੀਪ ਸਿੰਘ, ਲਛਮਣ ਸਿੰਘ , ਸਿਰਦਾਰ ਕਪੂਰ ਸਿੰਘ ਵਰਗੇ ਜਰਨੈਲ ਅਤੇ ਦੁਰਅੰਦੇਸ਼ੀ ਸਿੰਘ ਬਨਣ ਲਈ ਤੱਤਪਰ ਰਹਿਣਗੇ ਅਤੇ ਦੇਸ਼, ਕੌਮ, ਧਰਮ ਲਈ ਅਪਣੀਆਂ ਜਾਨਾਂ ਵਾਰਨ ਤੋਂ ਵੀ ਸੰਕੋਚ ਨਹੀ ਕਰਣਗੇ ਅਤੇ ਸਰਬੱਤ ਦੇ ਭਲੇ ਲਈ ਸਮਾਜ ਸੇਵੀ ਕਾਰਜਾਂ ਵਿਚ ਵੀ ਨਵੀਂ ਪਨੀਰੀ ਕੰਮ ਕਰਣ ਤੋਂ ਪਿਛਾਹ ਨਹੀ ਹਟੇਗੀ।
ਰਾਜਵੰਤ ਸਿੰਘ,
ਮਾਰਫਤ , ਹਰਪ੍ਰੀਤ ਸਿੰਘ ੦੯੯੯੨੪-੧੪੮੮੮
ਰਾਜਵੰਤ ਸਿੰਘ
ਸਿੱਖਾਂ ਨੇ ਇਤਹਾਸ ਲਿਖਿਆ ਨਹੀ , ਸਗੋਂ ਸਿਰਜਿਆ ਹੈ
Page Visitors: 2834