# “ਅਪਗ੍ਰੇਡ” ਭਾਈਆਂ ਲਈ ਮਾੜੀ ਖ਼ਬਰ’ #
“ਅਪਗ੍ਰੇਡ” ਭਾਈ ਦੋਸ਼ ਮੜ੍ਹਦੇ ਕਹਿੰਦੇ ਹਨ ਕਿ ਅਧਿਆਤਮ ਨਾਮ ਦੇ ਭਾਰੇ-ਭਾਰੇ ਸ਼ਬਦ ਵਿਦਵਾਨਾਂ ਅਤੇ ਪ੍ਰਚਾਰਕਾਂ ਆਦਿ ਨੇ ਸਾਡੇ ਗਲ ਪਾਏ ਹਨ। ਸਾਇੰਸ ਦੀ ਜਾਣਕਾਰੀ ਭਾਵੇਂ ਨਾ ਦੇ ਬਰਾਬਰ ਹੋਵੇ ਪਰ ਇਹ “ਅਪਗ੍ਰੇਡ” ਭਾਈ ਸਾਇੰਸਦਾਨਾਂ ਦਾ ਬੜਾ ਗੁਣ ਗਾਨ ਕਰਦੇ ਕਹਿੰਦੇ ਹਨ ਕਿ ਅਧਿਆਤਮਕਤਾ ਤਾਂ ਵਿਦਵਾਨਾਂ ਅਤੇ ਪ੍ਰਚਾਰਕਾਂ ਦਾ ਪਾਖੰਡ ਹੈ।
ਖ਼ੈਰ ਫ਼ਿਲਹਾਲ ਇਨ੍ਹਾਂ “ਅਪਗ੍ਰੇਡ” ਭਾਈਆਂ ਲਈ ਬੁਰੀ ਖ਼ਬਰ ਸਾਇੰਸਦਾਨਾਂ ਵੱਲੋ ਹੀ ਆਈ ਹੈ।
ਵਿਗਿਆਨਕ ਨਰੀਖਣ ਕਰਤਾਵਾਂ ਨੇ ਬਰਿੰਗਮ ਅਤੇ ਵੂਮੇਨ ਹਸਪਤਾਲ ਦੇ ਮਨੁੱਖੀ ਬੇ੍ਰਨ ਸਰਕਿਟ (Brain Circuit) ਵਿਚ ਧਾਰਮਕਤਾ ਅਤੇ ਅਧਿਆਤਮ ਦੀ ਮੈਪਿੰਗ ਰਾਹੀਂ ਪਤਾ ਲਗਾਇਆ ਹੈ ਕਿ ਬ੍ਰੇਨ ਦਾ ਇਹ ਸਰਕਿਟ ਬ੍ਰੇਨਸਟੇਮ ਹਿੱਸੇ (periaqueductal gray) ਵਿਚ ਸਥਿਤ ਹੈ।ਰਿਸਰਚ ਟੀਮ ਦੇ ਜਾਂਚ ਨਿਸ਼ਕਰਸ਼ ਬਾਉਲੋਜਿਕਲ ਸਾਇਕੇਟ੍ਰੀ (Biological Psychiatry) ਵਿਚ ਛਪੇ ਹਨ !
ਬਰਿੰਗਾਮ ਦੇ ਬ੍ਰੇਨ ਸਰਕਿਟ ਥਿਯੂਰੋਪੇਟਿਕ ਸੇਂਟਰ ਦੇ ਮੁੱਖ ਜਾਂਚਕਰਤਾ ‘ਮਾਈਕਲ ਫਰਗਸਨ’ ਦਾ ਕਹਿਣਾ ਹੈ ਕਿ:-
“ ਸਾਡੇ ਸਿੱਟੇ ਇਹ ਦੱਸਦੇ ਹਨ ਕਿ ਅਧਿਆਤਮ ਅਤੇ ਧਾਰਮਿਕਤਾ ਮੂਲਭੂਤ ਨਿਯੁਰੋਬਾਉਲੋਜਿਕਲ ਗਤਿਵਿਗਿਆਨ ਵਿਚ ਅਧਾਰਤ ਅਤੇ ਸਾਡੇ ਨਿਉਰੋ ਤੰਤ੍ਰ ਵਿਚ ਡੂੰਗੇ ਬੁਣੇ ਹੋਏ ਹਨ।ਅਸੀਂ ਇਹ ਦੇਖ ਕੇ ਹੈਰਾਨ ਹੋ ਗਏ ਕਿ ਅਧਿਆਤਮ ਲਈ ਇਹ ਬ੍ਰੇਨ ਸਰਕਿਟ ਦਿਮਾਗ ਵਿਚ ਸਭ ਤੋਂ ਵਿਕਾਸਕ੍ਰਮਿਕ ਰੂਪ ਨਾਲ ਸੁਰੱਖਿਅਤ ਢਾਂਚੇ ਵਿਚ ਕੇਂਦ੍ਰਿਤ ਹੈ”
ਕੀ ਹੁਣ “ਅਪਗ੍ਰੇਡ” ਭਾਈ ਉਪਰੋਕਤ ਵਿਗਿਆਨਕ ਜਾਂਚ ਵਿਚ ਲੱਗੇ ਵਿਗਿਆਨੀਆਂ ਲਈ ਵੀ ਹਰਾਮਖੋਰ, ਕਮੀਨੇ ਅਤੇ ਹਰਾਮਜ਼ਾਦੇ ਵਰਗੇ abusive ਲਕਬ ਵਰਤਣਗੇ ?
ਹਰਦੇਵ ਸਿੰਘ-04.07.21(ਜੰਮੂ)