“ ਸਿੰਘ ਸਾਹਿਬ ” (ਸਿੰਘਾਂ ਦੇ ਮਾਲਿਕ)
ਗੁਰਮਤਿ ਦੀ ਅਵੱਗਿਆ ਕਿਉਂ ਕਰਦੇ ਹਨ ?
ਬ੍ਰਾਹਮਣ ਦੀ ਲੁੱਟ ਦੇ ਜਾਲ ਨੂੰ ਤੋੜਨ ਲਈ ਗੁਰU ਸਾਹਿਬਾਂ ਨੇ ਲਗਾਤਾਰ 239 ਸਾਲ , ਅੱਤ ਦੇ ਤਸੀਹੇ ਝੱਲ ਕੇ , ਆਪਣੀਆਂ ਅਤੇ ਆਪਣੇ ਸਿੰਘਾਂ ਅਤੇ ਸਾਹਿਬ-ਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਕੇ ਇਕ ਨਵੇਂ ਸਮਾਜ ਦੀ isrjnw ਕੀਤੀ ਸੀ , ਜਿਸ ਦਾ ਵਿਧੀ-ਵਿਧਾਨ “ ਗੁਰU ਗ੍ਰੰਥ ਸਾਹਿਬ ਜੀ ” ਹਨ ।
ਕਾਲ ਨੇ ਕੁਝ ਅਜਿਹਾ ਪੁੱਠਾ ਗੇੜਾ ਦਿੱਤਾ ਹੈ , ਕਿ ਸਿੱਖੀ ਵਿਚ ਹI ਇਕ ਅਜਿਹੀ ਨਸਲ ਪੈਦਾ ਕਰ ਦਿੱਤੀ ਹੈ . ਜਿਸ ਨੂੰ ਕੇਸਾਧਾਰੀ ਬ੍ਰਾਹਮਣ ਹੀ ਕਿਹਾ ਜਾ ਸਕਦਾ ਹੈ । ਇਹ ਸਮੇ ਦਾ ਚੱਕਰ , ਜਾਂ ਸਿੱਖਾਂ ਦੀ ਅਣਗਹਿਲੀ ਹੀ ਹੈ , ਜੋ ਅੱਜ , ਬ੍ਰਾਹਮਣ ਦੀ ਲੁੱਟ ਦੇ ਜਾਲ ਨੂੰ ਤੋੜਨ ਦੇ ਜ਼ੁਮੇਵਾਰ , ਸਿੱਖਾਂ ਦੇ ਕਹੇ ਜਾਂਦੇ ਮਾਲਕ ਵੀ ਬ੍ਰਾਹਮਣ ਹੀ ਬਣ ਗਏ ਹਨ । ਹੱਦ ਇਹ ਹੈ ਕਿ ਬ੍ਰਾਹਮਣ ਦੀਆਂ ਨੀਤੀਆਂ ਅਧੀਨ ਪੜ੍ਹੇ , ਭਾਰਤ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਲੇ ਸੂਝਵਾਨ ਸਿੱਖ ਵੀ , ਪੂਰੇ ਤਾਣ ਨਾਲ ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਦੇ , “ਸਿੰਘ-ਸਾਹਿਬ ” ਹੋਣ ਦI ਵਕਾਲਤ ਕਰਦੇ ਹਨ । ਆਉ ਆਾਪਣੇ ਵਿਸ਼ੇ ਵੱਲ ਹੀ ਮੁੜਦੇ ਹਾਂ ।
ਇਸ ਵੇਲੇ ਇਹ ਪੰਜਾਂ ਤਖਤਾਂ ਦੇ ਪਜਾਰੀਆਂ ਤੋਂ ਸ਼ੁਰੂ ਹੁੰਦੇ ਹਨ , ਉਸ ਮਗਰੋਂ ਇਹ ਵਧਦੇ ਹਨ , ਇਤਿਹਾਸਿਕ ਗੁਰਦਵਾਰਿਆਂ ਵੱਲ । ਜਿਨ੍ਹਾਂ ਦੀ ਸਮਾਈ ਇਤਿਹਾਸਿਕ ਗੁਰਦਵਾਰਿਆਂ ਵਿਚ ਨਹੀਂ ਹੋ ਪਾਉਂਦੀ , ਉਹ ਵਧਦੇ ਹਨ ਟਕਸਾਲਾਂ ਅਤੇ ਡੇਰਿਆਂ ਵੱਲ , ਪਰ ਇਨ੍ਹਾਂ ਟਕਸਾਲਾਂ ਅਤੇ ਡੇਰਿਆਂ ਲਈ ਕੱਚਾ ਮਾਲ , ਗੁਰਦਵਾਰਿਆਂ (ਸਿੰਘ-ਸਭਾਵਾਂ) ਵਿਚੋਂ ਹੀ ਮਿਲਦਾ ਹੈ , ਇਸ ਲਈ ਇਨ੍ਹਾਂ ਸਾਰਿਆਂ ਨੇ ਸਿੰਘ-ਸਭਾਵਾਂ ਤੇ ਘੇਰਾ ਪਾਇਆ ਹੋਇਆ ਹੈ । ਬੜੇ ਯੋਜਨਾ-ਬੱਧ ਤਰੀਕੇ ਨਾਲ ਸਿੰਘ-ਸਭਾਵਾਂ ਤੇ , ਮਾਇਆ-ਧਾਰੀਆਂ ਦਾ ਅਜਿਹਾ ਜਾਲ ਵਿਛਾਇਆ ਹੋਇਆ ਹੈ , ਜਿਸ ਨਾਲ ਗੁਰਦਵਾਰੇ ਵਿਚ , ਬਾਣੀ ਦੀ ਵਿਚਾਰ ਨਾ ਹੋ ਕੇ , ਇਹੀ ਵਿਚਾਰਾਂ ਹੁੰਦੀਆਂ ਹਨ ਕਿ ਪ੍ਰਧਾਨ ਜਾਂ ਸੈਕਟਰੀ ਕਿਵੇਂ ਬਣਨਾ ਹੈ ? ਨਤੀਜੇ ਵਜੋਂ ਸਿੰਘ-ਸਭਾਵਾਂ ਵਿਚ ਇਨ੍ਹਾਂ ਦੇ ਮਤਲਬ ਦੇ ਸਿੱਖ ਹੀ ਪੈਦਾ ਕੀਤੇ ਜਾਂਦੇ ਹਨ ।
ਯਾਨੀ ਕਿ ਇਹ ਜਮਾਤ ਵੀ , ਬ੍ਰਾਹਮਣ ਦੇ ਨਿਰ-ਵਿਵਾਦ ਹਿੰਦੂਆਂ ਤੇ ਛਾਏ ਹੋਣ ਵਾਙ , ਸਿੱਖੀ ਤੇ ਛਾ ਚੁੱਕੀ ਹੈ । ਇਸ ਲਈ ਹੀ ਸਿੱਖਾਂ ਵਿਚੋਂ , ਇਸ ਜਮਾਤ ਦੀਆਂ ਗਲਤੀਆਂ ਦੇ ਵਿਰੋਧ ਵਿਚ ਬਹੁਤ ਘੱਟ ਆਵਾਜ਼ ਉੱਠਦੀ ਹੈ । ਜੋ ਉੱਠਦੀ ਹੈ ਉਹ ਵੀ ਹੌਲੀ-ਹੌਲੀ ਮੱਧਮ ਪੈਂਦੀ ਜਾ ਰਹੀ ਹੈ ।
ਇਨ੍ਹਾਂ ਦਾ ਧਾਰਮਿਕ ਸਫਰ ਵੀ ਗੁਰੁ ਗ੍ਰੰਥ ਸਾਹਿਬ ਜੀ ਦੈ “ ੴ ” ਤੋਂ ਹੀ ਸ਼ੁਰੂ ਹੁੰਦਾ ਹੈ , ਇਨ੍ਹਾਂ ਨੇ ਕਿਸੇ ਹੱਦ ਤਕ ਗੁਰਬਾਣੀ ਦਾ ਅਧਿਅਨ ਵੀ ਕੀਤਾ ਹੁੰਦਾ ਹੈ । ਇਹ ਲੋਕ ਭਲੀ-ਭਾਂਤ ਜਾਣਦੇ ਹਨ ਕਿ , ਗੁਰਬਾਣੀ ਦਾ ਸਿਧਾਂਤ , ਖਾਲੀ ਕਰਮ-ਕਾਂਡ ਜਾਂ ਵਿਖਾਵਾ ਨਹੀਂ ਹੈ । ਸਥਾਪਤ ਹੋਣ ਲਈ , ਕੀਤੇ ਜਾਂਦੇ ਕਰਮ-ਕਾਂਡਾਂ ਦਾ ਗੁਰਬਾਣੀ ਖੰਡਨ ਕਰਦੀ ਹੈ । ਧਾਮਕ ਖੇਤ੍ਰ ਵਿਚ ਪੈਰ ਧਰਨ ਵਾਲੇ , ਇਨ੍ਹਾਂ ਲੋਕਾਂ ਦਾ ਸੰਪਰਕ , ਉਨ੍ਹਾਂ ਲੋਕਾਂ ਨਾਲ ਹੁੰਦਾ ਹੈ , ਜੋ ਚਾਲ-ਬਾਜ਼ੀਆਂ , ਹੇਰਾ-ਫੇਰੀਆਂ ਆਸਰੇ ਸਥਾਪਤ ਹੋ ਕੇ , ਮਾਇਆ ਦੇ ਚੱਕਰ ਵਿਚ ਫਸੇ , ਐਸ਼ ਕਰ ਰਹੇ ਹੁੰਦੇ ਹਨ । ਇਸ ਅਸਥਾਨ ਤੇ ਇਨ੍ਹਾਂ ਸਾਮ੍ਹਣੇ ਇਕ ਦੁਰਾਹਾ ਹੁੰਦਾ ਹੈ , ਜਿਸ ਵਿਚੋਂ ਇਕ ਰਸਤਾ , ਗੁਰਮਤਿ ਵੱਲ ਜਾਣ ਵਾਲਾ ਹੁੰਦਾ ਹੈ ਅਤੇ ਦੂਸਰਾ ਰਸਤਾ , ਮਾਇਆ ਦੇ ਚੱਕਰ ਵਿਚ ਪੈਣ ਵਾਲਾ ਹੁੰਦਾ ਹੈ ।
ਇਸ ਦੁਰਾਹੇ ਵਿਚੋਂ ਬਹੁਤ ਵੱਡੀ ਗਿਣਤੀ , ਮਾਇਆ ਦੇ ਰਸਤੇ ਵੱਲ ਜਾਂਦੀ ਹੈ , ਕਿਉਂਕਿ ਉਸ ਰਸਤੇ ਤੇ ਐਸ਼ ਦੀ ਚਕਾ-ਚੌਂਧ , ਇਨ੍ਹਾਂ ਨੂੰ ਬਹਤ ਪ੍ਰਭਾਵਤ ਕਰਦੀ ਹੈ । ਇਸ ਚਕਾ-ਚੌਂਧ ਦੇ ਪ੍ਰਭਾਵ ਤੋਂ ਕੋਈ ਵਿਰਲਾ ਹੀ ਬਚਦਾ ਹੈ , ਉਹੀ ਗੁਰਮਤਿ ਦੇ ਰਾਹ ਤੇ ਚਲਦਾ ਹੈ । ਗੁਰਮਤਿ ਦੇ ਰਾਹ ਤੇ ਚੱਲਣ ਵਾਲਾ , ਇਸ ਟੋਲੇ ਤੋਂ ਵੱਖਰਾ ਹੋ ਕੇ , ਆਪਣੀ ਦੁਨੀਆ ਵਸਾਉਂਦਾ ਹੈ , ਜਿਸ ਦਾ ਧੁਰਾ , ਰੱਬ ਨਾਲ ਪਿਆਰ ਪਾਉਣਾ ਹੁੰਦਾ ਹੈ । ਇਨ੍ਹਾਂ ਵਿਰਲਿਆਂ ਵਿਚੋਂ ਵੀ , ਕੁਝ ਤਾਂ ਆਪਣੀ ਵਿਅਕਤੀਗਤ ਜ਼ਿਂਦਗੀ ਤਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ, ਸਿੱਟੇ ਵਜੋਂ ਉਨ੍ਹਾਂ ਦਾ ਸਿੱਖੀ ਦੇ ਪਰਚਾਰ ਵਿਚ ਬਹੁਤ ਹੀ ਘੱਟ ਯੋਗਦਾਨ ਹੁੰਦਾ ਹੈ । ਕੋਈ ਟਾਵਾਂ ਬੰਦਾ ਹੀ ਇਹ ਗੱਲ ਸਮਝਦਾ ਹੈ ਕਿ , ਜੇ ਗੁਰੂ ਸਾਹਿਬ ਵੀ ਆਪਣੀ ਵਿਅਕਤੀਗਤ ਜ਼ਿੰਦਗੀ ਤਕ ਹੀ sImq ਰਹਿ ਜਾਂਦੇ ਤਾਂ ਸਿੱਖੀ ਕਿੱਥੇ ਹੁੰਦੀ ? ਇਸ ਲਈ ਅਸਲੀ ਰਾਹ ਇਹ ਹੈ ਕਿ ਗੁਰਮਤਿ ਦਾ ਵਰਤਾਰਾ ਵਰਤਦਿਆਂ , ਪਰਮਾਤਮਾ ਨਾਲ ਪਿਆਰ ਪਾਉਣ ਦੇ ਨਾਲ-ਨਾਲ ਗੁਰਮਤਿ ਦਾ ਪਰਚਾਰ ਕਰਨਾ ਵੀ ਸਾਡੇ ਵੱਡੇ ਫਰਜ਼ਾਂ ਵਿਚ iek ਹੈ , ਉਹੀ ਸਿੱਖੀ ਦੇ ਅਸਲ ਪਰਚਾਰਕ ਹੁੰਦੇ ਹਨ ।
ਇਵੇਂ ਸਿੰਘ ਸਾਹਿਬਾਂ ਦੀ ਐਸ਼ ਭਰੀ , ਵਿਖਾਵੇ ਵਾਲੀ ਦੁਨੀਆਂ ਵਿਚ ਸਾਰੇ , ਗੁਰਮਤਿ ਤੋਂ ਭਟਕੇ ਹੋਏ ਬੰਦੇ ਹੀ ਹਨ । ਉਨ੍ਹਾਂ ਨੂੰ ਪਤਾ ਹੈ ਕਿ ਗੁਰਬਾਣੀ ਕੀ ਸੰਦੇਸ਼ ਦਿੰਦੀ ਹੈ ? ਅਤੇ ਅਸੀਂ ਕੀ kr rhy ਹW ?
ਉਨ੍ਹਾਂ ਨੇ ਇਕ ਨਵਾਂ ਰਾਹ ਬਣਾ ਲਿਆ ਹੈ ਕਿ , ਸਿੰਘਾਂ ਦੇ ਮਾਲਿਕ ਬਣ ਕੇ ਸਾਰੀ ਉਮਰ , ਉਨ੍ਹਾਂ ਨੂੰ ਕੁਰਾਹੇ ਪਾ ਕੇ ਐਸ਼ ਕਰੋ । ਕੁਰਾਹੇ ਪਾਉਣਾ ਇਸ ਲਈ ਜ਼ਰੂਰੀ ਹੈ , ਕਿਉਂਕਿ ਜੇ ਸਿੱਖਾਂ ਨੇ ਗੁਰਬਾਣੀ ਨੂ ਸਮਝ ਲਿਆ , ਉਨ੍ਹਾਂ ਨੂੰ ਗੁਰਮਤਿ ਦੀ ਸੋਝੀ ਹੋ ਗਈ , ਫਿਰ ਸਾਨੂੰ ਗੁਰਮਤਿ ਤੋਂ ਖੁੰਝਿਆਂ ਨੂੰ ਉਹ ਕਦੇ ਵੀ , ਐਸ਼ ਦੇ ਸਾਧਨ ਉਪਲਭਦ ਨਹੀਂ ਕਰਾਉਣ l`ਗੇ । ਇਸ ਨੂੰ ਹੋਰ ਪੱਕਾ ਕਰਨ ਲਈ , ਸਿੰਘ ਸਾਹਿਬਾਂ ਨੇ , ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝਾਅ ਦਿੱਤਾ ਹੈ ਕਿ , “ ਗੁਰਬਾਣੀ ਪੜ੍ਹਨ ਵਿਚ ਕੀਤੀਆਂ ਗਲਤੀਆਂ ਦਾ , ਬੜਾ ਵੱਡਾ ਪਾਪ ਲਗਦਾ ਹੈ . ਸੋ ਤੁਸੀਂ ਉਸ ਨੂੰ ਆਪ ਨਾ ਪੜ੍ਹੋ । ਤੁਸੀਂ ਕੁਝ ਪੈਸੇ ਦੇ ਕੇ , ਸਾਡੇ ਕੋਲੋਂ ਅਖੰਡ-ਪਾਠ ਜਾਂ ਉਸ ਤੋਂ ਵੀ ਉੱਤਮ , “ਸੰਪਟ ਅਖੰਡ-ਪਾਠ ” ਕਰਵਾਉ । ਅਸੀਂ ਪੂਰਨ ਵਿਧੀ ਪੂਰਵਕ ਇਹ ਪਾਠ ਕਰਾਂਗੇ ਅਤੇ ਪਰਮਾਤਮਾ ਅੱਗੇ ਇਹ ਅਰਦਾਸ ਵੀ ਕਰ ਦੇਵਾਂਗੇ , ਕਿ ਉਸ ਪਾਠ ਦਾ ਫੱਲ ਪਰਮਾਤਮਾ ਤੁਹਾਨੂੰ ਦੇਵੇ । ਅਤੇ ਸਿੱਖ ਇਸ ਗੱਲ ਨੂੰ ਏਨੀ ਚੰਗੀ ਤਰ੍ਹਾਂ ਸਮਝ ਗਏ ਹਨ ਕਿ , ਦਸ ਸਾਲ ਤਕ ਦੇ ਅਖੰਡ-ਪਾਠਾਂ ਦੇ ਪੈਸੇ ਸਿੱਖਾਂ ਨੇ ਪਹਿਲਾਂ hI ਜਮਾ ਕਰਵਾ ਦਿੱਤੇ ਹੋਏ ਹਨ । (ਹੈ ਇਸ ਤੋਂ ਵਧੀਆ ਕੋਈ ਵਪਾਰ ?)
ਸਿੱਖਾਂ ਦੇ ਗੁਰਬਾਣੀ ਪੜ੍ਹਨ ਬਾਰੇ ਵੀ ਉਨ੍ਹਾਂ ਨੇ ਮਿੱਥ ਦਿੱਤਾ ਹੋਇਆ ਹੈ ਕਿ , ਨਿੱਤ-ਨੇਮ ਨੂੰ ਜ਼ਬਾਨੀ ਯਾਦ ਕਰੋ , ਤਾਂ ਜੋ ਘੱਟ ਤੋਂ ਘੱਟ ਸਮੇ ਵਿਚ ਪੂਰਾ ਹੋ ਸਕੇ । ਉਸ ਤੋਂ ਸਮਾ ਬਚੇ ਤਾਂ ਸੁਖਮਨੀ ਸਾਹਿਬ ਦਾ ਪਾਠ ਕਰੋ , ਜਿੰਨੇ ਜ਼ਿਆਦਾ ਸੁਖਮਨੀ ਸਾਹਿਬ ਦੇ ਪਾਠ ਕਰੋਗੇ , ਓਨਾ ਹੀ ਜ਼ਿਆਦ ਫੱਲ ਮਿਲੇਗਾ । ਇਕ ਮਹਾਂਪੁਰਸ਼ ਨੇ ਤਾਂ ਹਿਸਾਬ ਲਗਾ ਕੇ ਇਹ ਵੀ ਦੱਸ ਦਿੱਤਾ ਹੈ ਕਿ , 52 ਵਾਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ , ਇਕ ਅਖੰਡ-ਪਾਠ ਦਾ ਫਲ ਪਰਾਪਤ ਹੋ ਜਾਂਦਾ ਹੈ । ਉਸ ਨੇ ਤਾਂ 52 ਵਾਰੀ ਸੁਖਮਨੀ ਸਾਹਿਬ ਦਾ ਪਾਠ ਲਿਖ ਕੇ ਸਿੱਖਾਂ ਲਈ ਇਕ ਨਵਾਂ ਗ੍ਰੰਥ ਵੀ ਬਣਾ ਦਿੱਤਾ ਹੈ ।
(ਕਿਤੇ ਪਾਠ ਨੂੰ ਵਿਚਾਰਨ ਦੀ ਕੋਈ ਗੱਲ ਨਹੀਂ , ਕੋਈ ਲੋੜ ਨਹੀਂ , ਗੁਰਬਾਣੀ ਪਈ ਕਹਿੰਦੀ ਰਹੇ ,
ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥ 7 ॥ (223) ਸ਼ਬਦ ਦੀ ਵਿਚਾਰ ਨਾਲ ਹੀ ਬੰਦੇ ਦੇ ਅੰਦਰੋਂ ਹਉਮੈ ਮਰਦੀ ਹੈ , ਵਿਚਾਰ ਤੋਂ ਬਗੈਰ , ਖਾਲੀ ਰੱਟੇ ਲਾਉਣ ਨਾਲ ਹਉਮੈ ਵਿਚ ਵਾਧਾ ਹੀ ਹੁੰਦਾ ਹੈ)
ਕਿਉਂਕਿ ਅਜਿਹੇ ਸਿੰਘ-ਸਾਹਿਬਾਂ ਦੇ ਹੱਥ ਵਿਚ ਸਿੱਖਾਂ ਦੇ ਕੇਂਦਰੀ ਅਸਥਾਨ ਅਤੇ ਪੂਰੀ ਵਿਵਸਥਾ ਹੈ , ਸੋ ਉਨ੍ਹਾਂ ਨੇ ਸਮੇ ਨੂੰ ਪੁੱਠਾ ਗੇੜਾ ਦੇਂਦਿਆਂ , ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ , ਫਿਰ ਤੋਂ “ ਲੜੀਵਾਰ ” ਛਾਪਣੀਆਂ ਸ਼ੁਰੂ ਕਰ ਦਿੱਤੀਆਂ ਹਨ , ਤਾਂ ਜੋ ਪਦ-ਛੇਦ ਵਾਲੀਆਂ ਬੀੜਾਂ ਤੋਂ , ਗੁਰਬਾਣੀ ਨੂੰ ਵਿਚਾਰ ਕੇ , ਸਿੰਘ-ਸਾਹਿਬਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਤੋਂ ਵੀ ਛੁਟਕਾਰਾ ਹੋ ਸਕੇ । ਲੜੀਵਾਰ ਬੀੜ ਤੋਂ ਉਹੀ ਪੜ੍ਹ ਸਕੇਗਾ ਜੋ , ਇਨ੍ਹਾਂ ਸਿੰਘ-ਸਾਹਿਬਾਂ ਕੋਲੋਂ ਸੰਥਿਆ ਲਵੇਗਾ , ਉਨ੍ਹਾਂ ਦਾ ਚੇਲਾ ਬਣੇਗਾ , ਅਤੇ ਸਿੰਘ-ਸਾਹਿਬ , ਸਿੱਖਾਂ ਨੂੰ ਉਹੀ ਕੁਝ ਸਮਝਾਉਣਗੇ , ਜੋ ਉਨ੍ਹਾਂ ਦੇ ਕੰਮ ਦਾ ਹੋਵੇ ।
ਫਿਰ ਬੁੱਢੇ ਹੋਏ ਸਿੰਘ-ਸਾਹਿਬਾਂ ਨੂੰ , ਅੰਤ ਵੇਲੇ ਹੋਸ਼ ਆਉਂਦੀ ਹੈ ਕਿ , ਗੁਰਬਾਣੀ ਅਨੁਸਾਰ ਤਾਂ ਸਾਡੀ ਹਾਲਤ ਕੁਝ ਐਸੀ ਹੋਈ ਪਈ ਹੈ ,
ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ ।
ਅਸੀਂ ਆਪਣੇ ਮਹਿਬੂਬ ਪੈਸੇ ਨਾਲ ਪਿਆਰ-ਸਾਂਝ ਪਾ ਕੇ , ਗੁਰਬਾਣੀ ਦੀ ਅਵੱਗਿਆ ਕਰ ਕੇ , ਆਪਣੀ ਜ਼ਮੀਰ ਵੇਚ ਕੇ , ਜੋ ਪੈਸਾ ਇਕੱਠਾ ਕੀਤਾ ਹੈ , ਉਸ ਵਿਚੋਂ ਤਾਂ ਅਜੇ ਅਸੀਂ ਕੁਝ ਵੀ ਨਹੀਂ ਖਰਚਿਆ , (ਅਜੇ ਤਕ ਤਾਂ ਅਸੀਂ ਗੋਲਕ ਦੇ ਸਿਰ ਤੇ ਹੀ ਐਸ਼ ਕਰ ਰਹੇ ਹਾਂ) ਸਾਨੂੰ ਅੱਗਾ ਨੇੜੇ ਆਉਂਦਾ ਦਿਸਦਾ ਹੈ , ਜਦੋਂ ਇਸ ਪੈਸੇ ਨੇ ਸਾਡਾ ਸਾਥ ਛੱਡ ਦੇਣਾ ਹੈ । ਪਰਮਾਤਮਾ ਨੇ ਸਾਨੂੰ ਮਿਲਣਾ ਕੋਈ ਨਹੀਂ , ਕਿਉਂਕਿ ਗੁਰਮਤਿ ਅਨੁਸਾਰ , ਅਸੀਂ ਅਕਾਲ-ਪੁਰਖ ਨੂੰ ਮਿਲਣ ਦੇ ਰਾਹ ਤੇ ਚੱਲੇ ਹੀ ਨਹੀਂ ।
ਫਿਰ ਉਨ੍ਹਾਂ ਅੱਗੇ ਇਕੋ ਰਾਹ ਰਹਿ ਜਾਂਦਾ ਹੈ ਕਿ , ਬ੍ਰਾਹਮਣ ਵਲੋਂ ਦੱਸੇ ਸਾਰੇ ਕਰਮ-ਕਾਂਡ ਪੂਰੇ ਕਰ ਲਏ ਜਾਣ , ਹੋ ਸਕਦਾ ਹੈ ਕਿ ਉਹ ਸੱਚ ਹੀ ਬੋਲਦਾ ਹੋਵੇ ? ਅਤੇ ਪਰਮਾਤਮਾ ਉਨ੍ਹਾਂ ਕਰਮ-ਕਾਂਡਾਂ ਆਸਰੇ ਹੀ (ਜਿਨ੍ਹਾਂ ਦਾ ਲਾਰਾ ਅਸੀਂ ਸਿੱਖਾਂ ਨੂੰ ਲਾਉਂਦੇ ਰਹੇ ਹਾਂ) ਸਾਨੂੰ ਸਵਰਗਾਂ ਵਿਚ ਭੇਜ ਦੇਵੇ ? ਵੈਸੇ ਅੱਜ ਕਲ ਗੁਰਬਾਣੀ ਦੀ ਰੱਜ ਕੇ ਅਵੱਗਿਆ ਕਰidAW , ਇਹ ਵੀ ਪਰਚਾਰ ਵੀ ਕੀਤਾ ਜWdw ਹੈ ਕਿ , ਮਰਨ ਮਗਰੋਂ ਕੋਈ ਲੇਖਾ-ਜੋਖਾ ਨਹੀਂ ਰਹਿ ਜਾਂਦਾ । ਪਰ ਕਰਨ ਵਾਲਿਆਂ ਨੂੰ ਆਪ ਵੀ ਇਸ ਤੇ ਵਿਸ਼ਵਾਸ ਨਹੀਂ ਹੁੰਦਾ , ਇਸ ਲਈ ਹੀ ਇਹ ਸਾਰੇ ਕੰਮ ਕੀਤੇ ਜਾਂਦੇ ਹਨ ।
ਹਰ ਮਰੇ ਸਿੰਘ ਸਾਹਿਬ ਦੇ ਕਲਿਆਣ ਲਈ , ਦੂਸਰੇ ਸਿੰਘ-ਸਾਹਿਬਾਂ ਵਲੋਂ , ਬ੍ਰਾਹਮਣਾਂ ਦੇ ਦੱਸੇ swry ਕਰਮ-ਕਾਂਡ ਕਰ ਕੇ , ਰੀਤੀ-ਰਿਵਾਜ ਨਿਭਾਅ ਕੇ ਸਿੱਖੀ ਦੇ ਵੇਹੜੇ ਵਿਚ , ਕੁਝ ਗੰਦ ਦਾ ਹੋਰ ਵਾਧਾ ਕਰ ਦਿੱਤਾ ਜਾਂਦਾ ਹੈ ।
ਅਤੇ ਸਿੱਖ ਇਹੀ ਬਹਿਸ ਕਰਦੇ ਰਹਿੰਦੇ ਹਨ ਕਿ , “ ਸਿੰਘ-ਸਾਹਿਬ ” ਨੇ ਗੁਰਮਤਿ ਦੀ ਅਵੱਗਿਆ ਕਰਦੇ ਕਰਮ ਕਿਉਂ ਕੀਤੇ ? ਪਤਾ ਨਹੀਂ ਸਿੱਖ ਕਦੋਂ ਇਹ ਸਮਝਣਗੇ ਕਿ , ਸਿੱਖੀ ਤੇ ਅਮਰ-ਵੇਲ ਵਾਙ ਛਾਏ , ਇਹ ਸਿੰਘ-ਸਾਹਿਬ , ਸਿੱਖ ਨਹੀਂ “ ਕੇਸਾ ਧਾਰੀ ਹਿੰਦੂ ” ਹਨ ?
ਰੱਬ ਹੀ ਮਿਹਰ ਕਰ ਕੇ ਸਿੱਖਾਂ ਨੂੰ ਛੇਤੀ ਤੋਂ ਛੇਤੀ , ਇਸ ਗੱਲ ਦੀ ਸੋਝੀ ਦੇਵੇ ।
ਅਮਰਜੀਤ ਸਿੰਘ ਚੰਦੀ