ਅਖੌਤੀ ਦਸਮ ਗ੍ਰੰਥ ਬਾਰੇ ਗਿਆਨੀ ਜਸਵੰਤ ਸਿੰਘ ਨੂੰ ਸਵਾਲ
ਆਤਮਜੀਤ ਸਿੰਘ, ਕਾਨਪੁਰ 14.07.21
#KhalsaNews #AtamjeetSingh #DasamGranth #Fateh #Bhagauti #JaswantSingh
ਗਿਆਨੀ ਜਸਵੰਤ ਸਿੰਘ ਕਹਿੰਦੇ "ਅਕਲ ਦੇ ਅੰਨ੍ਹਿਓ ਤੁਹਾਡਾ ਬੇੜਾ ਤਰ ਜਾਏ, ਜਿਹੜੇ ਕਹਿੰਦੇ ਨੇ "ਦਸਮ {ਅਖੌਤੀ ਦਸਮ ਗ੍ਰੰਥ} ਨੂੰ ਨਾ ਮੰਨੋ ਉਹ "ਪ੍ਰਿਥਮ ਭਗਉਤੀ" ਕਿਥੋਂ ਕੱਢਾਂਗੇ, ਉਹ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ" ਕਿਥੋਂ ਲਭਾਂਗੇ, ਉਹ ਤਾਂ ਹੈ ਹੀ ਦਸਮ ਗ੍ਰੰਥ ਵਿੱਚ..."
ਓਇ ਭਲਿਆ "ਗੁਰੂ ਗ੍ਰੰਥ ਸਾਹਿਬ" ਜੀ ਦੇ ਸਿੱਖਾਂ ਦਾ ਅਖੌਤੀ ਦਸਮ ਗ੍ਰੰਥ ਦੀ ਪ੍ਰਿਥਮ ਭਗੌਤੀ ਨਾਲ ਕੋਈ ਸੰਬਧ ਨਹੀਂ ਅਤੇ ਅਖੌਤੀ ਦਸਮ ਗ੍ਰੰਥ ਵਿਚ ਸਿਰਫ਼ ਭਗੌਤੀ ਨੂੰ ਹੀ ਪ੍ਰਿਥਮ ਨਹੀਂ ਕਿਹਾ ਹੋਰਾਂ ਨੂੰ ਵੀ "ਪ੍ਰਿਥਮ" ਕਿਹਾ ਹੈ ਕਿਸ ਕਿਸ ਨੂੰ ਪ੍ਰਿਥਮ ਅਰਾਧੋਗੇ, ਪੜ੍ਹੋ ਅਖੌਤੀ ਦਸਮ ਗ੍ਰੰਥ.....
ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ ਰਦਨ ਉਚਾਰਿ ।
ਸਕਲ ਨਾਮ ਜਮਦਾੜ ਕੇ ਲੀਜਹੁ ਸੁ ਕਬਿ ਸੁਧਾਰਿ ।੩੮।
ਪ੍ਰਿਥਮ ਸ਼ਕਤਿ ਪਦ ਉਚਰਿ ਕੈ ਪੁਨ ਕਹੁ ਸ਼ਕਤ ਬਿਸੇਖ ।
ਨਾਮ ਸੈਹਥੀ ਕੇ ਸਕਲ ਨਿਕਸਤ ਜਾਹਿ ਅਸੇਖ ।੪੭।
ਪ੍ਰਿਥਮ ਸੁਭਟ ਪਦ ਉਚਰਿ ਕੈ ਬਹੁਰ ਸ਼ਬਦਿ ਅਰਿ ਦੇਹੁ।
ਨਾਮ ਸੈਹਥੀ ਕੇ ਸਭੈ ਸਮਝਿ ਚਤੁਰ ਚਿਤ ਲੇਹੁ ।੪੮।
ਪ੍ਰਿਥਮ ਭਾਖ ਸੰਨਾਹ ਪਦੁ ਪੁਨ ਰਿਪ ਸ਼ਬਦ ਉਚਾਰਿ ।
ਨਾਮ ਸੈਹਥੀ ਕੇ ਸਕਲ ਚਤੁਰ ਚਿਤ ਨਿਜ ਧਾਰਿ ।੪੯।
ਯਸਟੀਸ਼ਰ ਕੋ ਪ੍ਰਿਥਮ ਕਹਿ ਪੁਨ ਬਚ ਕਹੁ ਅਰਧੰਗ ।
ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸ਼ੰਗ ।੫੨।
ਲਛਮਨ ਅਉਰ ਘਟੋਤਕਚ ਏ ਪਦ ਪ੍ਰਿਥਮ ਉਚਾਰਿ ।
ਪੁਨਿ ਅਰਿ ਭਾਖੋ ਸ਼ਕਤ ਕੇ ਨਿਕਸਹਿ ਨਾਮ ਅਪਾਰ ।੫੫।
ਬਿਸ਼ਨ ਨਾਮ ਪ੍ਰਿਥਮੈ ਉਚਰਿ ਪੁਨ ਪਦ ਸ਼ਸਤ੍ਰ ਉਚਾਰਿ ।
ਨਾਮ ਸੁਦਰਸ਼ਨ ਕੇ ਸਭੈ ਨਿਕਸਤ ਜਾਹਿ ਅਪਾਰ ।੫੭।
ਮੁਰ ਪਦ ਪ੍ਰਿਥਮ ਉਚਾਰਿ ਕੈ ਮਰਦਨ ਬਹੁਰ ਕਹੋ ।
ਨਾਮ ਸੁਦਰਸ਼ਨ ਚੱਕ੍ਰ ਕੇ ਚਿਤ ਮੈ ਚਤੁਰ ਲਹੋ ।੫੮।
ਨਰਕਾਸੁਰ ਪ੍ਰਿਥਮੈ ਉਚਰਿ ਪੁਨ ਰਿਪੁ ਸ਼ਬਦ ਬਖਾਨ ।
ਨਾਮ ਸੁਦਰਸ਼ਨ ਚੱਕ੍ਰ ਕੋ ਚਤੁਰ ਚਿੱਤ ਮੈ ਜਾਨ ।੬੦।
ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ ਬਨਾਇ ।
ਪੁਨ ਰਿਪੁ ਸ਼ਬਦ ਉਚਾਰੀਐ ਚੱਕ੍ਰ ਨਾਮ ਹੁਇ ਜਾਇ ।੬੨।
ਅੱਜੇ ਹੋਰ ਵੀ ਪ੍ਰਿਥਮ ਹਨ ਕਿਸ ਕਿਸ ਨੂੰ ਅਰਾਧੋਗੇ, ਅਤੇ ਜਿਹੜੇ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਭਗੌਤੀ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਸਿਮਰੀ ਜਾ ਰਹੇ ਹਨ "ਪ੍ਰਿਥਮ ਭਗੌਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ। . . । ੧।", ਉਹ ਭਗੌਤੀ ਹੋਰ ਕੋਈ ਨਹੀਂ ਉਹ ਦੁਰਗਾ ਦੇਵੀ ਹੈ ..
ਇਸ ਭਗੌਤੀ ਦੇ ਸਾਰੇ ਰਾਜ ਉਦੋਂ ਖੁੱਲਦੇ ਹਨ ਜਦੋਂ ਦੁਰਗਾ ਕੀ ਵਾਰ ਦੀ ਦੀਆਂ ਪੂਰੀ ੫੫ ਪਉੜੀਆਂ ਪੜ੍ਹੀ ਜਾਂਦੀਆ ਹਨ ਜਿਥੋਂ ਅਰਦਾਸ ਦਾ ਪਹਿਲਾ ਪਦਾ ਲਿਆ ਗਿਆ ਹੈ ਅਤੇ ਦੁਰਗਾ ਕੀ ਵਾਰ ਦੀ ਅੰਤਲੀ ਪਉੜੀ ਇਹ ਸਪਸ਼ਟ ਕਰਦੀ ਹੈ ਇਹ ਭਗੌਤੀ ਕੌਣ ਹੈ ..
ਦੁਰਗਾ ਪਾਠ ਬਣਾਇਆ ਸਭੇ ਪਉੜੀਆ। ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ। ੫੫।
ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ।
ਜਦ ਕਿ ਗੁਰੂ ਦੇ ਸਿੱਖ ਲਈ ਗੁਰੂ ਦਾ ਹੁਕਮ ਹੈ –
ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥ (ਗੁਰੂ ਗ੍ਰੰਥ ਸਾਹਿਬ ਜੀ, ੧੨੬੭)
ਅਤੇ ਗੁਰੂ ਦੇ ਸਿੱਖ ਲਈ ਇਹ ਵੀ ਹੁਕਮ ਹੈ ਕਿਸ ਅੱਗੇ ਅਰਦਾਸ ਕਰਨੀ ਹੈ -
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ (ਗੁਰੂ ਗ੍ਰੰਥ ਸਾਹਿਬ ਜੀ, ੫੧੯)
ਅਤੇ ਭਾਈ ਸਾਬ ਜੀ ਆਪ ਜੀ ਕਹਿ ਰਹੇ ਹੋ ਜਿਹੜੇ ਕਹਿੰਦੇ ਹਨ "ਦਸਮ (ਕਥਿਤ ਦਸਮ ਗ੍ਰੰਥ) ਨੂੰ ਨਾ ਮੰਨੋ ਉਹ ਅਰਦਾਸ ਵਿੱਚਲੀ ਭਗੌਤੀ ਕਿਥੋਂ ਕੱਢਾਂਗੇ, ਭਾਈ ਸਾਬ ਕੀ ਆਪ ਜੀ ਦਾਸਣ ਕਿਰਪਾ ਕਰੋਗੇ ਕੀ ਦਸਮ ਨਾਨਕ ਜੀ ਦੇ ਗੁਰਗੱਦੀ ਬੈਠਣ ਸਮੇ ਤਕ ਅਰਦਾਸ ਕਿਵੇਂ ਹੁੰਦੀ ਸੀ ?
ਜਦ ਕੀ ਅਖੌਤੀ ਦਸਮ ਗ੍ਰੰਥ ਵਿੱਚਲੀ ਭਗੌਤੀ ਦੀ ਅਸਲੀਯਤ ਸਭ ਦੇ ਸਾਹਮਣੇ ਇਹ ਹੋਰ ਕੋਈ ਨਹੀਂ ਦੁਰਗਾ ਦੇਵੀ ਹੈ ਜਿਸ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਸਿਮਰਿਆ ਜਾ ਰਿਹਾ ਹੈ .....
ਅਤੇ ਭਾਈ ਸਾਬ ਆਪ ਜੀ ਕਹਿ ਰਹੇ ਹੋ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਕਿਥੋਂ ਲੱਭੋਗੇ, ਭਾਈ ਸਾਬ ਜੀ ਕੀ ਆਪ ਜੀ ਦੱਸੋਗੇ 'ਫਤਿਹ' ਦਾ ਇਹ ਪੂਰਾ ਸਰੂਪ ਅਖੌਤੀ ਦਸਮ ਗ੍ਰੰਥ ਵਿਚ ਕਿਹੜੇ ਅੰਕ ਤੇ ਦਰਜ਼ ਹੈ ????? ਜਾਂ ਅਜਾਂਈ ਹੀ ਕਹੀ ਜਾ ਰਹੇ ਹੋ ?
ਭਾਈ ਸਾਬ ਜੀ ਲੋਕਾਂ ਨੂੰ ਭਰਮਾਉਣ ਦੀ ਥਾਂ ਤੇ ਜੇ ਕੁੱਝ ਅਖੌਤੀ ਦਸਮ ਗ੍ਰੰਥ ਬਾਰੇ ਪ੍ਰਚਾਰਨਾ ਹੀ ਹੈ ਤੇ ਉਸ ਵਿੱਚਲੀ ਭਗਉਤੀ ( ਦੁਰਗਾ ਦੇਵੀ) ਦੀ ਅਸਲੀਯਤ "ਵਾਰ ਦੁਰਗਾ ਕੀ" ਰਾਹੀਂ ਜਿਸ ਵਿਚੋਂ ਅਰਦਾਸ ਦਾ ਪਹਿਲਾਂ ਪਦਾ ਲਿਆ ਉਸ ਵਿਚੋਂ ਦੱਸੋ ਇਹ "ਪ੍ਰਿਥਮ ਭਗਉਤੀ" ਕੌਣ ਹੈ ????? ਤਾਂ ਕੀ ਲੋਕ ਸੱਚ ਤੋਂ ਜਾਣੂ ਹੋ ਸਕਣ, ਅਤੇ ਗੁਰੂ ਫੁਰਮਾਣ ਨੂੰ ਚੇਤੇ ਰੱਖੋ .......
"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ"
ਗੁਰੂ ਰਾਖਾ।