ਇਸ ਵੇਲੇ ਤੁਹਾਡੀ ਸਾਰੀ ਸਿੱਖੀ ਦੀ ਡੋਰ ਤਿੰਨ ਬੰਦਿਆਂ ਦੇ ਹੱਥ ਵਿੱਚ ਹੈ:-
ਇਹ ਤਿੰਨ ਬੰਦੇ ਹਨ, ਬਾਦਲ ਪਿਓ ਪੁੱਤ ਅਤੇ ਧੁੰਮਾ। ਇਹ ਤਿੰਨ ਬੰਦੇ ਹੀ ਤੁਹਾਡੇ ਪੰਥ ਨੂੰ ਚਲਾ ਰਹੇ ਹਨ। ਬਾਦਲ ਪਿਓ ਪੁੱਤ ਨੂੰ ਤਾਂ ਸ਼ਾਇਦ ਜਪੁਜੀ ਦਾ ਪਾਠ ਵੀ ਜ਼ੁਬਾਨੀ ਯਾਦ ਨਾ ਹੋਵੇ। ਹਾਂ, ਇਹ ਦੋਵੇ ਵੋਟਾਂ ਦੀ ਖਾਤਰ ਡੇਰਿਆਂ ਵਾਲੇ ਸਾਧਾਂ ਦੇ ਪੈਰਾਂ ਵਿੱਚ ਡਿਗਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ। ਸਿਰਸੇ ਵਾਲੇ ਸੌਦਾ ਸਾਧ ਨਾਲ ਸੰਬੰਧਾਂ ਬਾਰੇ ਸਾਰੇ ਹੀ ਜਾਣਦੇ ਹਨ। ਇਹ ਵੀ ਸਾਰੇ ਜਾਣਦੇ ਹੀ ਹਨ ਕਿ ਉਸ ਦੀ ਮੁਆਫੀ ਵਾਲੀ ਗੱਲ ਲਈ ਕਿਵੇਂ ਗੋਲਕਾਂ ਦੇ ਲੱਖਾਂ ਡਾਲਰ ਪਾਣੀ ਵਾਂਗ ਵਹਾਏ ਸਨ। ਭਗਵੇਂ ਕੱਪੜੇ ਪਹਿਨ ਕੇ ਹਰਦੁਆਰ ਜਾਣ ਵਾਲਾ ਅਤੇ ਚਲੀਹੇ ਕੱਟਣ ਵਾਲੇ ਧੁੰਮੇ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਕਿਸ ਤਰ੍ਹਾਂ ਉਸ ਨੂੰ ਕੇ: ਪੀ: ਐੱਸ: ਗਿੱਲ ਨੇ, ਅਮਰੀਕਾ ਤੋਂ ਲਿਆ ਕੇ ਫਿਟ ਕੀਤਾ ਸੀ। ਕਿਸ ਨੂੰ ਪੰਥਕ ਅਤੇ ਪੰਥ ਵਿਰੋਧੀ ਹੋਣ ਦੇ ਸਰਟੀਫਿਕੇਟ ਦੇਣੇ ਹਨ, ਉਹ ਵੀ ਇਹੀ ਤੈਅ ਕਰਦੇ ਹਨ। ਇਨ੍ਹਾਂ ਦੀ ਅੱਗੋਂ ਕਿਨ੍ਹਾਂ ਨਾਲ ਭਾਈਬੰਦੀ ਹੈ, ਉਹ ਵੀ ਸਾਰੇ ਜਾਣਦੇ ਹੀ ਹਨ। ਦੋ ਕਰੋੜ ਬੰਦਿਆਂ ਨੇ ਆਪਣੀ ਅਕਲ ਨੂੰ ਇਨ੍ਹਾਂ ਤਿੰਨਾਂ ਕੁ ਬੰਦਿਆਂ ਮੂਹਰੇ ਢੇਰੀ ਕੀਤਾ ਹੋਇਆ ਹੈ। ਕਥਿਤ ਜਥੇਦਾਰ ਤਾਂ ਇਨ੍ਹਾਂ ਤਿੰਨਾਂ ਕੁ ਬੰਦਿਆਂ ਦੀ ਰਬੜ ਦੀ ਸਟੈਂਪ ਵਾਂਗ ਕੰਮ ਕਰਦਾ ਹੈ।
ਮੱਖਣ ਪੁਰੇਵਾਲ,
ਜੂਨ 07, 2021.