“We brought nothing into the world, and we can take nothing out of the world.”
By Balbir Singh Sooch, Advocate, Ludhiana
https://www.facebook.com/
Thanks! Oh My God ਤੇਰਾ ਸ਼ੁਕਰ ਹੈ!
ਪ੍ਰਮਾਤਮਾ ਤੇਰੇ ਕਿਸੇ ਵਿਸ਼ੇ , ਜਿਵੇਂ ‘ਸ਼ਬਦ ਗੁਰਬਾਣੀ’ ਦੀ ਖੋਜ ਤੇ ਕੀਤਾ ਅਭਿਆਸ ਵਿਅਰਥ ਨਹੀਂ ਜਾਂਦਾ। ਮਨੁੱਖ ਨੂੰ ਚਾਨਣ ਬਖਸ਼ਦਾ ਹੈ ਤੇ ਸੰਪੂਰਨਤਾ ਵੱਲ ਹੀ ਲਿਜਾਂਦਾ ਹੈ। ਮਨੁੱਖ ਨੂੰ ਖੋਜ ਤੇ ਅਭਿਆਸ ਲਈ ਸਾਧਨ ਵੀ ਤੂੰ ਹੀ ਬਖ਼ਸ਼ੇ ਹੋਏ ਹਨ ਤੇ ਬਖਸ਼ਦਾ ਹੈਂ। ਇਹ ਸਾਰੀ ਤੇਰੀ ਹੀ ਰਜਾ ਹੈ। ਤੂੰ ਆਪਣੀਆਂ ਆਪ ਹੀ ਜਾਣੇ ਕਿ ਕੀ ਚਾਹੁੰਦਾ ਹੈਂ? ਇਸ ਤੋਂ ਵੱਧ ਮੇਰੀ ਸਮਝ ਕੰਮ ਨਹੀਂ ਕਰਦੀ। ਇਹ ਇਉਂ ਹੀ ਕਿਉਂ ਹੈ? ਤੂੰ ਆਪ ਹੀ ਜਾਣਦਾ ਹੈਂ। ਮੈਂ ਤਾਂ ਤੇਰਾ ਖਿਡਾਇਆ ਹੀ ਖੇਡਦਾ ਹਾਂ। ਮੇਰੇ ਗੁਰੂ ਨੇ ਮੁੱਢੋਂ ਹੀ ਤੇਰੇ ਬਾਰੇ ਗੁਰਬਾਣੀ ਵਿੱਚ ਕੋਈ ਓਹਲਾ ਨਹੀਂ ਰੱਖਿਆ। ਸਭ ਕੁੱਝ ਸਪਸ਼ਟ ਕੀਤਾ ਹੋਇਆ ਹੈ। ਤੇਰੇ ਇੰਨੇ ਕੁ ਬਖਸ਼ੇ ਗਿਆਨ ਨਾਲ ਹੀ ਤੂੰ ਮੈਨੂੰ ਭਟਕਣ ਤੋਂ ਬਚਾਇਆ ਹੋਇਆ ਹੈ। ਤੇਰੀ ਰਜਾ ਵਿੱਚ ਰਹਿਣ ਲਈ ਹੀ ਤਰਲੋ-ਮੱਛੀ ਹੋ ਰਿਹਾ ਹਾਂ। ਤਾਂਹੀਂਓ ਤਾਂ ਤਾਲੋਂ ਬਿਤਾਲ ਹੋਣ ਤੋਂ ਬਚਿਆ ਰਿਹਾ ਤੇ ਬਚ ਰਿਹਾ ਹਾਂ। ਸਭ ਕੁੱਝ ਤੇਰੇ ਦੱਸੇ ਸੱਚ ਵਿੱਚ ਹੀ ਹੈ। ਤੂੰ ਮੇਰਾ ਤਨ ਸੁਖੀ ਤੇ ਮਨ ਸੁਖੀ ਰੱਖਿਆ ਹੋਇਆ ਹੈ। ਤੇਰਾ ਸ਼ੁਕਰ ਹੈ!
ਸਤਿਨਾਮੁ…।।
By Balbir Singh Sooch, Advocate, Ludhiana
July 24, 2010
http://www.sikhvicharmanch.