ਮੁਜ਼ੱਫਰ-ਨਗਰ ਵਿਚਲੀ ਕਿਸਾਨਾਂ ਦੀ ਮਹਾਂ ਪੰਚਾਇਤ ਦਾ ਲੇਖਾ-ਜੋਖਾ!
ਪੰਜ ਸਿਤੰਬਰ ਨੂੰ ਮੁਜ਼ੱਫਰ-ਨਗਰ ਵਿਚ ਕਿਸਾਨਾਂ ਦੀ ਮਹਾਂ ਪੰਚਹਾਇਤ ਹੋਈ, ਜਿਸ ਵਿਚ ਉਤ੍ਰ-ਪਰਦੇਸ਼ ਤੋਂ ਇਲਾਵਾ ਪੰਜਾਬ, ਹਰਿਆਣਾ, ਉਤ੍ਰਾ-ਖੰਡ, ਰਾਜਿਸਤਾਨ, ਕਰਨਾਟਕ, ਤਮਿਲ-ਨਾਡੂ, ਕੇਰਲਾ, ਮੱਧ-ਪਰਦੇਸ਼ ਸਮੇਤ ਭਾਰਤ ਦੇ 18 ਸੂਬਿਆਂ ਵਿਚੋਂ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨਾਂ ਦੀ ਗਿਣਤੀ ਬਾਰੇ ਕਿਸੇ ਵੱਲੋਂ ਵੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ। ਜਿਸ ਗਰਾਊਂਡ ਵਿਚ ਇਕੱਠ ਸੀ, ਉਹ ਖਚਾ-ਖੱਚ ਭਰਨ ਮਗਰੋਂ ਕਿਸਾਨ ਆਂਢ-ਗਵਾਂਢ ਦੀਆਂ ਥਾਵਾਂ ਤੇ ਜਮ੍ਹਾ ਹੋਏ, ਕੁਝ ਲੋਕਾਂ ਦਾ ਕਹਿਣਾ ਸੀ ਕਿ ਜਿੰਨੇ ਕਿਸਾਨ ਗਰਾਊਂਡ ਵਿਚ ਸੀ, ਉਨ੍ਹਾਂ ਨਾਲੋਂ ਅੱਧੇ ਕਰੀਬ ਬਾਹਰ ਵਾਲੀਆਂ ਥਾਵਾਂ ਤੇ ਸਨ। ਅਲੱਗ ਅਲੱਗ ਲੋਕਾਂ ਵਲੋਂ 5 ਲੱਖ ਤੋਂ 15 ਲੱਖ ਤੱਕ ਦੇ ਅੰਦਾਜ਼ੇ ਲਾਏ ਗਏ।
ਇਕ ਘਟਨਾ ਨੂੰ ਛੱਡ ਕੇ ਬਾਕੀ ਸਾਰਾ ਪ੍ਰੋਗਰਾਮ ਸ਼ਾਨਤੀ-ਪੂਰਵਕ ਹੋਇਆ। ਉਸ ਘਟਨਾ ਵਿਚ, 50 ਕਰੀਬ ਬੰਦੇ ਵਾਰ-ਵਾਰ ਬੇਨਤੀ ਕਰਨ ਦੇ ਵੀ, ਬੈਠਣ ਦੀ ਥਾਂ ਖੜੇ ਹੀ ਅਸ਼ਾਨਤੀ ਪੈਦਾ ਕਰ ਰਹੇ ਸੀ। ਅਖੀਰ ਜਦੋਂ ਰਾਕੇਸ਼ ਟਕੈਤ ਨੇ ਕਿਹਾ ਕਿ ਇਨ੍ਹਾਂ 50 ਕਰੀਬ ਬੰਦਿਆਂ ਨੂੰ ਘੇਰ ਕੇ ਇਨ੍ਹਾਂ ਦੀ ਤਲਾਸ਼ੀ ਲੈ ਕੇ ਵੇਖਦੇ ਹਾਂ ਕਿ ਇਹ ਬੰਦੇ ਹਨ ਕੌਣ ? ਤਾਂ ਉਹ ਬੰਦੇ ਚੁੱਪ ਕਰ ਕੇ ਬੈਠ ਗਏ। ਅੰਦਾਜ਼ਾ ਲਗਾਇਆ ਗਿਆ ਕਿ ਇਹ ਬੰਦੇ ਆਰ, ਐਸ,ਐਸ, ਨਾਲ ਸਬੰਧਤ ਸਨ, ਪਰ ਪ੍ਰੋਗਰਾਮ ਨੂੰ ਮੁੱਖ ਰਖਦਿਆਂ ਇਸ ਘਟਨਾ ਨੂੰ ਅਣਦੇਖਿਆ ਕਰ ਦਿੱਤਾ ਗਿਆ।
ਤਿੰਨੋ ਕਾਨੂਨ ਰੱਦ ਕਰਵਾਉਣ ਅਤੇ ਐਮ, ਐਸ, ਪੀ, ਨੂੰ ਕਾਨੂਨੀ ਤੋਰ ਤੇ ਲਾਗੂ ਕਰਨ ਦੀ ਅਪੀਲ ਕੀਤੀ ਗਈ ।
ਉੱਤਰ-ਪਰਦੇਸ਼ ਅਤੇ ਉਤ੍ਰਾਖੰਡ ਸਮੇਤ ਸਾਰੇ ਭਾਰਤ ਵਿਚ ਦਢਤਰ ਬਣਾ ਕੇ, ਸਿਆਸੀ ਲੋਕਾਂ ਨੂੰ ਸਿਆਸੀ ਬੋਲੀ ਵਿਚ ਹੀ ਸਮਝਾਉਣ ਦੀ ਗੱਲ ਕੀਤੀ ਗਈ।
ਇਹ ਕਿਸਾਨਾਂ ਦਾ ਡਸਿਪਲਨ ਹੀ ਹੈ, ਜੋ ਹਰ ਚੜ੍ਹਦੇ ਸੂਰਜ ਉਨ੍ਹਾਂ ਨੂੰ ਜਿੱਤ ਦੇ ਹੋਰ ਨੇੜੇ ਲਿਜਾ ਰਿਹਾ ਹੈ।
ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਿਸਾਨ ਜਿੱਤਣ, ਭਾਰਤ ਵਿਚ ਅਮਨ ਸ਼ਾਨਤੀ ਹੋਵੇ ਅਤੇ ਸਰਕਾਰ ਵਲੋਂ ਬਿਨਾ ਕਿਸੇ ਹੱਕ ਦੇ ਵੇਚੀਆਂ ਭਾਰਤ ਦੀਆਂ ਚੀਜ਼ਾਂ, ਮੁੜ ਭਾਰਤ ਦੇ ਲੋਕਾਂ ਕੋਲ ਵਾਪਸ ਆਉਣ।
ਅਮਰ ਜੀਤ ਸਿੰਘ ਚੰਦੀ