“Punjab chaos threat to national security: BJP”: Double Standards: Decide and Act Honestly!
ਸ. ਨਵਜੋਤ ਸਿੰਘ ਸਿਧੂ ਨੂੰ ਕੁਝ ਸੁਝਾਉ
ਮੈਂ ਦੇਸ਼ ਨਹੀਂ ਬਿਕਨੇ ਦੂਂਗਾ (ਭਾਗ ੧)
http://www.thekhalsa.org/
ਬੇਟੇ ਨਵਜੋਤ ਸਿੰਘ ਸਿਧੂ ਜੀ, ਤੁਹਾਡਾ ਕੁਝ ਫਰਜ਼ ਭਾਰਤ, ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਹੈ, ਜਿਸ ਨੂੰ ਮੁੱਖ ਰਖ ਕੇ ਮੈਂ ਤੁਹਾਨੂੰ ਇਹ ਚਾਰ ਲਫਜ਼ ਲਿਖ ਰਿਹਾ ਹਾਂ। ਵੈਸੇ ਮੈਂ ਅੱਜ ਤਕ, ਰੱਬ ਤੋਂ ਇਲਾਵਾ ਕਿਸੇ ਨੂੰ ਇਹ ਨਹੀਂ ਸਮਝਿਆ ਕਿ ਉਹ ਕੁਝ ਕਰਨ ਜੋਗਾ ਹੈ। ਮੈਂ ਤੁਹਾਨੂੰ ਵੀ ਇਹ ਸੁਝਾਉ ਦੇ ਰਿਹਾ ਹਾਂ, ਜਿਨ੍ਹਾਂ ਨੂੰ ਮੰਨਣਾ-ਨਾ ਮੰਨਣਾ ਟੁਹਾਡੇ ਹੱਥ ਵਿਚ ਹੈ, ਇਕ ਗੱਲ ਪੱਕੀ ਹੈ ਕਿ ਇਸ ਬਾਰੇ ਇਤਿਹਾਸ ਆਪਣੀ ਟਿੱਪਣੀ ਜ਼ਰੂਰ ਲਿਖੇਗਾ।
ਗੱਲ ਸਿਰਫ ਏਨੀ ਸਾਰੀ ਹੈ ਕਿ ਤੁਸੀੰ ਆਪਣੀ ਦੌੜ-ਭੱਜ ਕਿਸ ਲਈ ਕਰ ਰਹੇ ਹੋ ?1. ਆਪਣੇ ਸਵਾਰਥ ਲਈ ?
2. ਸ਼ਮਾਜ ਸੇਵਾ ਲਈ ?1. ਮੈਂ ਇਹ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਅੱਜ ਤੱਕ ਸੰਸਾਰ ਵਿਚੋਂ ਕੋਈ ਬੰਦਾ ਆਪਣੀਆਂ ਖਵਾਹਸ਼ਾਂ ਪੂਰੀਆਂ ਕਰ ਕੇ ਨਹੀਂ ਗਿਆ, ਫਿਰ ਵੀ ਬੰਦੇ ਆਖਰੀ ਸਾਹ ਤੱਕ ਆਪਣੀਆਂ ਖਵਾਹਸ਼ਾਂ ਪਾਲਦੇ ਅਤੇ ਉਨ੍ਹਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਕਿਉਂ ?
ਤੁਹਾਡੇ ਕੋਲੋਂ ਰੱਬ ਨੇ ਕੁਝ ਲਕੋਇਆ ਨਹੀਂ, ਜੇ ਫਿਰ ਵੀ ਤੁਸੀਂ ਸਮਝਦੇ ਹੋ ਕਿ ਕੁਝ ਹੋਰ ਹੋਣਾ ਚਾਹੀਦਾ ਹੈ, ਤਾਂ ਨਾਲ ਹੀ ਇਹ ਵੀ ਸੋਚੋ ਕਿ ਮੋਦੀ ਜਿਸ ਰਾਹ ਤੇ ਚੱਲ ਰਿਹਾ ਹੈ ? ਜਿਵੇਂ ਸਾਰਾ ਭਾਰਤ ਵੇਚ ਰਿਹਾ ਹੈ, ਉਸ ਦਾ ਅੰਤ ਕੀ ਹੋਵੇਗਾ ? ਦੋਵਾਂ ਵਿਚੋਂ “ਮੋਦੀ” ਜਾਂ “ਕਿਸਾਨ” ਇਕ ਹੀ ਬਚੇਗਾ, ਇਹ ਗੱਲ ਪੱਕੀ ਹੈ। ਉਸ ਵੇਲੇ ਤੁਸੀਂ ਕਿੱਥੇ ਖੜੇ ਹੋਵੋਗੇ ? ਯਕੀਨਨ ਤੁਸੀਂ, ਮੋਦੀ , ਅਡਾਨੀ , ਅੰਬਾਨੀ ਸਾਹਵੇਂ ਨਹੀਂ ਖੜੇ ਹੋ ਸਕੋਗੇ, ਤੁਹਾਡੇ ਅਤੇ ਤੇਹਾਡੇ ਬੱਚਿਆਂ ਦੇ ਸਾਮ੍ਹਣੇ ਦੋ ਹੀ ਰਾਹ ਹੋਣਗੇ,
ੳ, ਦੇਸ਼ ਛੱਡ ਕੇ ਭੱਜ ਜਾਵੋ।
ਅ. ਅਡਾਨੀ. ਅੰਬਾਨੀ. ਮੋਦੀ ਦੀ ਈਨ ਮੰਨ ਲਵੋ।
ਜੇ ਦੇਸ਼ ਛੱਡ ਕੇ ਭੱਜ ਜਾਵੋਗੇ ਤਾਂ ਇਤਿਹਾਸ ਵਿਚ ਭਗੌੜੇ ਕਹਾਵੋਗੇ,
ਜੇ ਮੋਦੀ , ਅਡਾਨੀ , ਅੰਬਾਨੀ ਦੀ ਈਨ ਮੰਨ ਲਈ ਤਾਂ, (ਹਾਲਾਂਕਿ ਮੈਂ ਇਹ ਜਾਣਦਾ ਹਾਂ ਕਿ, ਇਹ ਕੰਮ ਤੁਹਾਡੀ ਤਬੀਅਤ ਨਾਲ ਮੇਲ ਨਹੀਂ ਖਾਂਦਾ) ਪਰ ਜਦੋਂ ਬੰਦੇ ਵਿਚ ਬਲ ਨਾ ਰਹੇ ਤਾਂ ਉਹ ਸਭ ਕੁਝ ਕਰਨ ਲਈ ਮਜਬੂਰ ਹੋ ਜਾਂਦਾ ਹੈ, ਜਿਵੇਂ ਹਮਾਯੂਂ, ਰਾਜ ਛੱਡ ਕੇ ਭੱਜਾ। ਸ਼ਾਹ ਜਹਾਨ, ਆਖਰੀ ਉਮਰੇ ਕੈਦੀ ਬਣ ਕੇ ਰਿਹਾ। ਔਰੰਗਜ਼ੇਬ, ਦੱਖਣ ਫਤਿਹ ਕਰਨ ਗਏ ਨੂੰ ਦੱਖਣ , ਕੰਬਲ ਬਣ ਕੇ ਚਿੰਬੜ ਗਿਆ, ਨਾ ਉਹ ਕੰਬਲ ਨੂੰ ਛੱਡ ਸਕਿਆ ਨਾ ਕੰਬਲ ਨੇ ਉਸ ਨੂੰ ਛੱਡਿਆ। ਉਸ ਦੀ ਕਬਰ ਓਥੇ ਹੀ ਬਣੀ, ਘਰ ਵੀ ਨਹੀਂ ਆ ਸਕਿਆ।
ਉਸ ਵੇਲੇ ਤੁਹਾਡੇ ਵਿਚ ਵੀ ਬਲ ਨਹੀਂ ਰਹਿ ਜਾਣਾ, ਤੁਹਾਡੀ ਵੀ ਮਜਬੂਰੀ ਹੋਣੀ ਹੈ। ਇਤਿਹਾਸ ਇਹ ਲਿਖੇਗਾ ਕਿ ਜਦ ਬਲ ਸੀ ਤਾਂ ਪੁੱਠੇ ਬੰਨੇ ਤੁਰਿਆ ਰਿਹਾ, ਜਦ ਬਲ ਨਾ ਰਿਹਾ ਤਾਂ ……………….
ਇਸ ਲਈ ਤੁਹਾਨੂੰ ਇਹ ਸੁਝਾਅ ਦੇ ਰਿਹਾ ਹਾਂ ਕਿ ਆਪਣੇ ਭਰਾਵਾਂ ਦਾ ਸਾਥ ਦੇਵੋ, ਤਾਂ ਜੋ ਆਪ ਵੀ ਗੁਲਾਮ ਹੋਣੋਂ ਬਚ ਸਕੋ ਅਤੇ ਸਾਥੀਆਂ ਨੂੰ ਵੀ ਬਚਾ ਸਕੋ। ਮੈਂ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਕਹਿ ਸਕਦਾ, ਕਿਉਂਕਿ ਮੈਂ ਉਨ੍ਹਾਂ ਦਾ ਜੱਦੀ ਪੁਸ਼ਤੀ ਇਤਿਹਾਸ, ਬਾਬਾ ਆਲਾ ਸਿੰਘ ਜੀ ਤੱਕ ਜਾਣਦਾ ਹਾਂ, ਉਹ ਇਹ ਕੰਮ ਨਹੀਂ ਕਰ ਸਕਦੇ, ਉਨ੍ਹਾਂ ਲਈ ਗੁਲਾਮੀ ਨਵੀਂ ਚੀਜ਼ ਨਹੀਂ।
ਹੋ ਤਾਂ ਤੁਸੀਂ ਵੀ ਓਸੇ ਖਾਨਦਾਨ ਵਿਚੋਂ, ਪਰ ਤੁਹਾਡੇ ਵਿਚ ਮੈਨੂੰ ਕੁਝ ਅਜਿਹਾ ਨਜ਼ਰ ਆਉਂਦਾ ਹੈ ਕਿ ਤੁਸੀਂ ਭਾਰਤ, ਪੰਜਾਬ ਨੂੰ ਬਚਾਉਂਦੇ ਹੋਏ ਆਪਣੇ ਆਪ ਨੂੰ ਬਚਾਅ ਕੇ, ਆਪਣੇ ਬੱਚਿਆਂ ਨੂੰ ਬਚਾਅ ਕੇ, ਆਪਣੇ ਖਾਨਦਾਨ ਦੇ ਮੱਥੇ ਤੇ ਲੱਗਾ ਦਾਗ ਧੋ ਸਕਦੇ ਹੋ। ਜੇ ਅਜਿਹਾ ਕਰ ਗਏ ਤਾਂ ਸੋਚੋ , ੲਤਿਹਾਸ ਵਿਚ ਤੁਹਾਡੀ ਕੀ ਥਾਂ ਹੋਵੇਗੀ ?
ਸ਼ੁੱਭ ਇਛਿਆਵਾਂ ਨਾਲ,
ਅਮਰ ਜੀਤ ਸਿੰਘ ਚੰਦੀ
Highlights Forwarded By: Balbir Singh Sooch-Sikh Vichar Manch
http://www.sikhvicharmanch.
http://www.sikhvicharmanch.
https://www.facebook.com/
https://www.facebook.com/
“Punjab chaos threat to national security: BJP”: Double Standards: Decide and Act Honestly!
https://www.facebook.com/
http://www.thekhalsa.org/
ਸ. ਨਵਜੋਤ ਸਿੰਘ ਸਿਧੂ ਨੂੰ ਕੁਝ ਸੁਝਾਉ
...
“Punjab chaos threat to national security: BJP”: Double Standards: Decide and Act Honestly!
http://www.sapulse.com/new_
https://www.facebook.com/
Highlights By: Balbir Singh Sooch-Sikh Vichar Manch
http://www.sapulse.com/new_
https://www.youtube.com/watch?
“Pakistan Never Brought Terrorism In Punjab”: Maninderjeet Singh Bitta said - Highlighted By: Balbir Singh Sooch-Sikh Vichar Manch https://www.youtube.com/watch?