ਅਪਗ੍ਰੇਡ ਅਖਵਾਉਂਦੇ ਸੱਜਣ ਗੁਰਬਾਣੀ ਵਰਤ ਰੱਬ ਦੀ ਵਿਆਖਿਆ ਕਰਦੇ ਕਰਦੇ ਆਪ ਬੁਰੀ ਤਰ੍ਹਾਂ ਫ਼ੱਸ ਗਏ !
https://www.youtube.com/watch?v=Gl_LA3utTo0
Hardev Singh (Jammu)
On Sunday, October 3, 2021, 09:06:15 AM GMT+1, GURPARSAD <avtar020267@gmail.com> wrote:
ਪਾਲ ਸਿੰਘ ਪੁਰੇਵਾਲ ਨੇ ਇਕ ਖਾਸ ਦਿਨ ਉਤੇ ਵਿਚਾਰ ਰੱਖੇ ਤਾਂ ਉਹ ਛੋਟਾ ਨੁਕਤਾ, ਫਿਰ ਵੀ ਪਾਲ ਸਿੰਘ ਪੁਰੇਵਾਲ ਦੀ ਹੀ ਕਿਤਾਬ ਚੋਂ ਛੋਟੇ ਨੁਕਤੇ ਲੱਭੇ ਤੇ ਉਨਾਂ ਉਤੇ ਵਿਚਾਰ ਸ਼ੁਰੂ, ਅਜਿਹਾ ਕਿਉਂ ?
ਜਦ ਕੈਲੰਡਰ ਦਾ ਤਤਸਾਰ ਹੀ ਮੌਸਮ ਆਧਾਰਿਤ ਕੈਲੰਡਰ ਦੇ ਨੇੜੇ ਜਾਣਾ ਹੈ ਤਾਂ ਛੋਟੇ ਮੋਟੇ ਸਾਰੇ ਨੁਕਤੇ ਕਿਉਂ ਨਾ ਛੱਡੇ ਜਾਣ ?
ਜਿਵੇਂ ਦਿਨ ਬਾਰੇ ਕੀਤੀ ਵਿਚਾਰ ਨੂੰ ਛੱਡਿਆ ਗਿਐ ਓਵੇਂ ਉਹ ਲਿਖਤ ਵੀ ਛੱਡੋ ਜਿਹੜੀ ਦਾ ਹਵਾਲਾ ਤੁਸੀਂ ਦਿਤੈ।
ਸਿੱਧਾ ਕੈਲੰਡਰ ਦੇ ਮੂਲ ਆਧਾਰ ਮੌਸਮੀ ਸਮੇਂ ਅਤੇ ਨਾਨਕ ਸ਼ਾਹੀ ਕੈਲੰਡਰ ਦੇ ਸਮੇਂ ਬਾਰੇ ਚਰਚਾ ਹੋਵੇ।
ਜੇਕਰ ਤੁਸੀਂ ਇਸ ਤੋਂ ਭੀ ਹੋਰ ਨੇੜੇ ਮੌਸਮੀ ਸਮੇਂ ਦੇ ਜਾਣ ਵਾਲਾ ਕੈਲੰਡਰ ਬਣਾ ਦਿਓ ਤਾਂ ਉਸ ਬਾਰੇ ਚਰਚਾ ਕਰਨੀ ਬਣਦੀ ਹੈ।
ਦੂਸਰੇ ਦੇ ਕੰਮ ਅਤੇ ਮਿਹਮਤ ਤੇ ਕੇਵਲ ਤਰਕਾਂ ਤੱਕ ਗੱਲ ਕਰਨਾ, ਪਰੂਫ ਰੀਡਿੰਗ ਵਿਚ ਗਲਤੀਆਂ ਕੱਢਣਾ ਮਾਤਰ ਹੈ।
ਕਿਉਂ ਨਾ ਉਸੇ ਵਿਸ਼ੇ ਤੇ ਆਪ ਮਿਹਨਤ ਕਰ ਕੌਮ ਨੂੰ ਆਪਣੀ ਵਿਦਵਤਾ ਦਾ ਅਹਿਸਾਸ ਕਰਵਾਇਆ ਜਾਵੇ ?
ਜੇਕਰ ਪ੍ਰਚੱਲਿਤ ਕੈਲੰਡਰ ਨੂੰ ਹੀ ਕੀਤੀ ਮਿਹਨਤ ਮੰਨੀਏ ਤਾਂ ਉਸ ਦੀ ਭੀ ਮੌਸਮੀ ਕੈਲੰਡਰ ਤੋਂ ਦੂਰੀ ਬਾਰੇ ਚਰਚਾ ਹੋਵੇ।
ਅਵਤਾਰ ਸਿੰਘ
On 10/3/21, rajveer veer <evertrue11@yahoo.com> wrote:
“ਕਲੈਂਡਰ ਨੂੰ ਕੇਵਲ ਮੌਸਮੀ ਸਾਲ ਦੇ ਨਜਦੀਕ ਹੋਣ ਵਜੋਂ ਵਿਚਾਰਿਆ ਜਾਏ” ਕਿਉਂ?
ਹੁਣ ਪੁਰੇਵਾਲ ਜੀ ਵਲੋਂ ਕਲੈਂਡਰ ਦੀ ਜ਼ਰੂਰਤ ਦੇ ਹੱਕ ‘ਚ ਦਿੱਤੇ ਬਾਕੀ ਨੁੱਕਤੇ ਵੀ ਕਿਉਂ ਨਾ ਵਿਚਾਰੇ ਜਾਣ ?
ਕਲੈਂਡਰ ਦੇ ਕਾਰਣ ਪੰਥ ਵਿੱਚ ਪਈ ਫ਼ੁੱਟ ਵੀ ਕਿੳੇੁਂ ਨਾ ਵਿਚਾਰੀ ਜਾਏ?
੨੦੦੩ ਵਾਲੇ ਕਲੈਂਡਰ ਦੀ ਭੂਮਿਕਾ ਦੀ ਪਹਿਲੀ ਹੀ ਲਾਈਨ ‘ਚ ਲਿਖਿਆ ਗਿਆ: “ਕੈਲੰਡਰ ਭਾਵੇਂ ਕਿਸੇ ਵੀ ਕੋਮ ਦਾ ਹੋਵੇ ਇਸਦਾ ਮੁੱਖ ਕਾਰਜ ਸਮੇਂ ਦੀ ਗਿਣਤੀ-ਮਿਣਤੀ ਤੋਂ ਇਲਾਵਾ ਕਿਸੇ ਕੌਮ ਲਈ ਧਾਰਮਿਕ ਤੌਰ ਤੇ ਪਵਿੱਤਰ ਤੇ ਇਤਹਾਸਕ ਤੌਰ ਤੇ ਮਹੱਤਵਪੁਰਣ ਦਿਨਾਂ ਨੂੰ ਇਤਹਾਸ ਦੇ ਪੰਨਿਆਂ ਉੱਤੇ ਅੰਕਿਤ ਕਰਨਾ ਹੁੰਦਾ ਹੈ”
ਇਸ ਪੰਗਤੀ ਵਿਚ ਤਾਂ ਮੌਸਮ ਨੂੰ ਨਹੀਂ ਬਲਕਿ ਇਤਹਾਸਕਤਾ ਨੂੰ ਮੁੱਖ ਕਾਰਜ ਮੰਨਿਆ ਗਿਆ।
ਸੰਗ੍ਰਾਂਦਾ ਬਾਰੇ ਮੈਂ ਕਦੇ ਗਲ ਨਹੀਂ ਕੀਤੀ।
ਬਾਕੀ ਕੁਤਰਕ ਕਿਸੇ ਵਲੋਂ ਵੀ ਹੋ ਸਕਦਾ ਹੈ ਪਰ ਕੁਤਰਕ ਵਿਚ ਜ਼ਰੂਰੀ ਨਹੀਂ ਕਿ ਜ਼ੁਬਾਨ ਵੀ ਮੈਲੀ ਕੀਤੀ ਜਾਏ।
ਪੁਰੇਵਾਲ ਜੀ ਨੂੰ ਗਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ!
ਹਰਦੇਵ ਸਿੰਘ- Jammu