ਮੈਂ ਦੇਸ਼ ਨਹੀਂ ਬਿਕਨੇ ਦੂੰਗਾ (ਭਾਗ 2)
ਮੋਦੀ ਦੇਸ਼ ਦੀ ਹਰ ਚੀਜ਼ ਕਿਉਂ ਵੇਚ ਰਿਹਾ ਹੈ ? ਕੀ ਉਸ ਨੂੰ ਕੋਈ ਰੋਕਣ ਵਾਲਾ ਨਹੀਂ?
ਕਾਂਗਰਸ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, 30 ਸਾਲ ਕਰੀਬ ਭਾਰਤ ਤੇ ਕਾਂਗਰਸ ਦਾ ਨਿਰ ਵਿਘਨ ਰਾਜ ਰਿਹਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ, ਕਾਂਗਰਸੀ ਇਮਾਨਦਾਰੀ ਨਾਲ ਹੀ ਰਾਜ ਕਰਦੇ ਰਹੇ ਹਨ। ਪਰ ਏਨਾ ਜ਼ਰੂਰ ਹੈ ਕਿ ਜੇ ਉਨ੍ਹਾਂ ਨੇ ਕੁਝ ਖਾਧਾ ਹੈ ਤਾਂ ਦੇਸ਼ ਦਾ ਕੁਝ ਬਣਾਇਆ ਵੀ ਹੈ। ਮੋਦੀ ਅੱਜ ਜੋ ਕੁਝ ਵੇਚ ਰਿਹਾ ਹੈ, ਉਹ ਕਾਂਗਰਸ ਵੇਲੇ ਹੀ ਬਣਿਆ, ਅਤੇ ਸਿਆਸੀ ਲੋਕਾਂ ਨੇ ਆਪਣੇ ਬੈਂਕ ਭਰਨੇ, ਕਾਂਗਰਸ ਵੇਲੇ ਹੀ ਸਿੱਖੇ। ਆਜ਼ਾਦ ਭਾਰਤ ਦੇ ਇਤਿਹਾਸ ਵਿਚਲੀ ਪਹਲੀ ਘਟਨਾ ਹੀ ਸਾਬਤ ਕਰਦੀ ਹੈ ਕਿ ਕਾਂਗਰਸ ਇਮਾਨਦਾਰ ਨਹੀਂ ਸੀ। ਭਾਰਤ ਨੂੰ ਵੰਡਣ ਦਾ ਏਜੈਂਡਾ ਵੀ ਕਾਂਗਰਸ ਦੀ ਉਪਜ ਹੀ ਸੀ । ਜਿਸ ਦੀ ਬੁੱਕਲ ਵਿਚ ਹਿੰਦੂ ਰਾਸ਼ਟਰ ਪਨਪ ਰਿਹਾ ਸੀ, ਇਸ ਦੀ ਸਭ ਤੋਂ ਵੱਡੀ ਸੱਟ ਸਿੱਖਾਂ ਅਤੇ ਮੁਸਲਮਾਨਾਂ (ਪੰਜਾਬ) ਨੂੰ ਖਾਣੀ ਪਈ, 47 ਦੇ ਦੰਗੇ ਹੋਏ ਨਹੀਂ, ਇਹ ਸਰਕਾਰੀ ਏਜੈਂਸੀਆਂ ਵਲੋਂ ਭਾਰਤ ਨੂੰ ਪਹਿਲਾ ਤੁਹਫਾ ਸੀ। ਇਸ ਮਗਰੋਂ ਸਿੱਖਾਂ ਵਿਚ ਜੱਟ-ਭਾਪਾ ਪਾੜਾ ਵੀ ਪਾਇਆ ਗਿਆ। ਉਸ ਤੋਂ ਪਹਿਲਾਂ ਦੀ ਇਕ ਘਟਨਾ, ਬਹੁਤ ਕੁਝ ਪਾਜ ਖੋਲ੍ਹਦੀ ਹੈ। ਸਿੱਖਾਂ ਵਿਚ ‘ਸਰ ਬਲਦੇਵ ਸਿੱਘ’ ਜੋ ਸਿੱਖਾਂ ਦਾ ਸਿਰ-ਕੱਢ ਆਗੂ ਸੀ, ਜਿਵੇਂ ਨਾਮ ਤੋਂ ਹੀ ਜ਼ਾਹਰ ਹੁੰਦਾ ਹੈ, ਪਹਿਲਾਂ ਅੰਗਰੇਜ਼ਾਂ ਦਾ ਪਿੱਠੂ ਸੀ, ਫਿਰ ਨੈਹਰੂ ਦਾ ਪਿੱਠੂ ਬਣਿਆ, ਉਸ ਦੇ ਆਪਣੇ ਕਾਰਖਾਨੇ ਸਨ, ਜਿਨ੍ਹਾਂ ਨੂੰ ਬਚਾਉਣ ਲਈ ਉਸ ਨੇ ਨੈਹਰੂ ਨਾਲ ਰਲ ਕੇ, ਭਾਰਤ ਵਿਚੋਂ ਸਿੱਖਾਂ ਦੇ ਹਿੱਸੇ ਬਾਰੇ ਅੰਗਰੇਜ਼ ਸਰਕਾਰ ਨਾਲ ਗੱਲ ਕਰਨੋਂ ਵੀ ਪਾਸਾ ਵੱਟਿਆ। ਮਾਸਟਰ ਤਾਰਾ ਸਿੰਘ ਭਾਵੇਂ ਹਿੰਦੂ ਪਰਿਵਾਰ ਵਿਚ ਪੈਦਾ ਹੋਇਆ ਸੀ, ਪਰ ਉਹ ਅਖੀਰ ਤੱਕ ਸਿੱਖਾਂ ਦੇ ਹੱਕਾਂ ਲਈ ਜੂਝਦਾ ਰਿਹਾ। ਆਜ਼ਾਦੀ ਮਿਲਦਿਆਂ ਹੀ ਹੋਮ-ਮਨਿਸਟਰ, ‘ਵੱਲਭ ਭਾਈ ਪਟੇਲ’ ਨੇ ਇਕ ਸਰਕੂਲਰ ਪੰਜਾਬ ਵਿਚਲੇ ਕਮਿਸ਼ਨਰਾਂ ਦੇ ਨਾਮ ਕੱਢਿਆ ਕਿ “ਸਿੱਖ ਇਕ ਜਰਾਇਮ ਪੇਸ਼ਾ ਕੌਮ” ਹੈ। ਇਨ੍ਹਾਂ ਤੇ ਖਾਸ ਨਿਗਾਹ ਰੱਖੀ ਜਾਵੇ, ਥੋੜਾ ਜਿਹਾ ਵੀ ਸ਼ੱਕ ਪੈਣ ਤੇ ਇਨ੍ਹਾਂ ਦੀ ਰਿਪੋਰਟ ਨੇੜਲੇ ਥਾਣੇ ਵਿਚ ਕੀਤੀ ਜਾਵੇ।
ਇਕ ਕਮਿਸ਼ਨਰ ਹੋਣ ਦੇ ਨਾਤੇ ਸਿਰਦਾਰ ਕਪੂਰ ਸਿੰਘ ਜੀ ਨੂੰ ਵੀ ਸਰਕੂਲਰ ਮਿਲਿਆ, ਉਨ੍ਹਾਂ ਨੇ ਉਹ ਸਰਕੂਲਰ ਮਾਸਟਰ ਤਾਰਾ ਸਿੰਘ ਜੀ ਨੂੰ ਵਿਖਾਇਆ। ਬਸ ਇਹੀ ਗੱਲ, ਭਾਰਤ ਸਰਕਾਰ ਨੂੰ ਬਿੱਛੂ ਵਾਙ ਲੜ ਗਈ, ਅਤੇ ਜਵਾਹਰ ਲਾਲ ਨੈਹਰੂ ਨੇ ਇਕੋ ਟੀਚਾ ਮਿੱਥ ਲਿਆ ਕਿ ਸਿਰਦਾਰ ਕਪੂਰ ਸਿੰਘ ਜੀ ਨੂੰ, ਨੀਵਾਂ ਵਿਖਾਉਣਾ ਹੈ, ਭਾਵੇਂ ਇਸ ਨੂੰ ਪੂਰਾ ਕਰਨ ਲਈ, ਉਸ ਨੇ ਨਿਆਂ-ਪਾਲਿਕਾ ਨੂੰ ਵਿਧਾਨ ਦੇ ਵਿਰੁੱਧ ਫੈਸਲੇ ਲੈਣ ਲਈ ਮਜਬੂਰ ਕੀਤਾ। ਇਹੀ ਜਿਊਡਿਸ਼ਰੀ ਨੂੰ ਕੁਰੱਪਟ ਬਨਾਉਣ ਦਾ ਸਬਕ ਸੀ, ਜੋ ਨੈਹਰੂ ਨੇ ਸਿਖਾਇਆ ਸੀ, ਪਗਡੰਡੀ ਦਾ ਮਾੜਾ ਜਿਹਾ ਨਿਸ਼ਾਨ, ਪੈਹਾ ਬਣਦਾ ਹੈ ਅਤੇ ਪੈਹਾ ਵਕਤ ਨਾਲ ਸੜਕ ਬਣਦੀ ਹੈ ਅਤੇ ਸੜਕ ਸਮਾ ਪਾ ਕੇ ਜਰਨੈਲੀ ਸੜਕ ਬਣਦੀ ਹੈ। ਓਸੇ ਸਬਕ ਆਸਰੇ ਅੱਜ ਦੀ ਸੁਪ੍ਰੀਮ-ਕੋਰਟ ਦੇ ਜੱਜਾਂ ਨੇ ਰਾਜ ਸਭਾ ਦੀ ਮੈਂਬਰੀ ਲਈ, ਰੇਫਿਲ ਜਹਾਜ਼ਾਂ ਵਿਚੋਂ ਮੋਦੀ ਨੂੰ ਹਜ਼ਾਰਾਂ ਕ੍ਰੋੜ ਰੁਪਏ ਖਾਣ ਦਾ ਮੌਕਾ ਦਿੱਤਾ।
ਕਾਂਗਰਸ ਹੀ ਇਕ ਅਜਿਹੀ ਪਾਰਟੀ ਸੀ, ਜੋ ਮੋਦੀ ਨੂੰ ਦੇਸ਼ ਵੇਚਣ ਤੋਂ ਰੋਕ ਸਕਦੀ ਸੀ, ਪਰ ਕਾਂਗਰਸ ਦੇ ਢਿੱਡ ਦੇ ਚੋਰ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ। ਅੱਜ ਹੀ, ਲਖੀਮ ਪੁਰ ਖੀਰੀ ਕੇਸ ਵਿਚ ਕਾਂਗਰਸ ਦੀ ਹੋਣਹਾਰ ਲੀਡਰ “ਪ੍ਰਿਅੰਕਾ ਗਾਂਧੀ, ਵਾਡਰਾ” ਦੀ ਏਨੀ ਬੇਇਜ਼ੱਤੀ ਕਰਵਾਈ ਹੈ, ਜੋ ਕਾਂਗਰਸ ਕੋਲ ਦੇ ਸਾਰੇ ਪੈਸਿਆਂ ਨਾਲੋਂ ਵਾਧੂ ਹੈ। ਹਾਲਾਂਕਿ ਕਾਂਗਰਸ ਨੇ ਆਪਣੀ ਖੱਲ ਬਚਾਉਣ ਲਈ, ਆਪਣੇ ਕਾਲੇ ਧਨ ਵਿਚੋਂ ਵੀ ਮੋਦੀ ਨੂੰ ਬਹੁਤ ਕੁਝ ਦਿੱਤਾ ਹੋਵੇਗਾ। ਅਤੇ ਮੋਦੀ ਤੋਂ ਦੱਬ ਕੇ ਵੀ ਚੱਲ ਰਹੀ ਹੈ। ਅੱਜ ਕਾਂਗਰਸ ਦੀ ਲੀਡਰ-ਸ਼ਿਪ ਨੂੰ ਲੋੜ ਹੈ ਕਿ ਇੱਜ਼ਤ ਨਾਲ ਜੀਉਣ ਲਈ, ਪਿਛਲਾ ਸਾਰਾ ਕੁਝ ਭੁੱਲ ਕੇ , “ਪ੍ਰਿਅੰਕਾ ਵਾਡਰਾ” ਨੂੰ ਆਪਣਾ ਲੀਡਰ ਬਣਾ ਕੇ ਅਗਾਂਹ ਵਧੇ, ਨਹੀਂ ਤਾਂ ਕਾਂਗਰਸ ਦਾ ਨਾਮ ਮਿੱਟ ਜਾਏ ਗਾ ਅਤੇ ਦੇਸ਼ ਵਿਚ ਖਾਨਾ-ਜੰਗੀ ਹੋਣੀ ਪੱਕੀ ਹੈ। ਜਿਸ ਵਿਚ ਦੇਸ਼ ਦਾ ਕੁਝ ਵੀ ਨਹੀਂ ਬਚੇਗਾ।
ਚੰਗਾ ਇਹੀ ਹੈ ਕਿ, ਪ੍ਰਿਅੰਕਾ ਵਾਡਰਾ, ਮਮਤਾ ਬੈਨਰਜੀ, ਕੇਜਰੀਵਾਲ, ਅਕਲੇਸ਼ ਯਾਦਵ ਆਦਿ ਲੀਡਰ ਹਉਮੈਂ ਛੱਡ ਕੇ ਕਿਸਾਨਾਂ ਦਾ ਸਾਥ ਦੇਣ ਅਤੇ ਭਾਰਤ ਵਿਚੋਂ ਕੋੜ੍ਹ ਦੀ ਬਿਮਾਰੀ ਨੂੰ ਭਜਾਉਣ, ਤਾਂ ਜੋ ਭਾਰਤ ਦਾ ਵਿਧਾਨ ਅਤੇ ਭਾਰਤ ਦੀਆਂ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾ ਸਕੇ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਮੈਂ ਦੇਸ਼ ਨਹੀਂ ਬਿਕਨੇ ਦੂੰਗਾ (ਭਾਗ 2)
Page Visitors: 1945