ਕੈਲੰਡਰ ਨਾਲ ਸਬੰਧਤ ਸਿੱਖ ਵਿਦਵਾਨ ਵੀਰਾਂ ਨੂੰ ਇਕ ਜੋਦੜੀ
ਵੀਰ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਸੀਂ ਆਪਣਾ ਅਤੇ ਪੰਥ ਦਾ ਬਹੁਤ ਸਮਾ ਜ਼ਾਇਆ ਕਰ ਲਿਆ ਹੈ, ਅਤੇ ਅਗਾਂਹ ਵੀ ਓਸੇ ਰਾਹ ਤੇ ਤੁਰੇ ਜਾ ਰਹੇ ਹੋ, ਕੀ ਤੁਸੀਂ ਸੋਚਦੇ ਹੋ ਕਿ ਇਸ ਢੰਗ ਨਾਲ ਇਹ ਮਸਲ੍ਹਾ ਹੱਲ ਹੋ ਜਾਵੇਗਾ?
ਇਹ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਕਿ ਇਹ ਮਸਲ੍ਹਾ ਇਵੇਂ ਹੱਲ ਹੋਣ ਵਾਲਾ ਨਹੀਂ, ਫਿਰ ਇਹ ਸਾਰਾ ਕੁਝ ਕੀ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਨ ਲਈ ਹੈ ?
ਇਹ ਵਿਚਾਰ-ਵਟਾਂਦਰਾ ਤਾਂ ਹੈ ਨਹੀਂ, ਵਿਚਾਰ ਵਟਾਂਦਰੇ ਨਾਲ ਤਾਂ ਸੌ ਸਿਆਣੇ ਵੀ ਇਕ ਸਿੱਟੇ ਤੇ ਪਹੁੰਚ ਜਾਂਦੇ ਹਨ। ਇਹ ਤਾਂ ਤਰਕ-ਵਿਤਰਕ ਹੈ, ਸਾਰਾ ਪੰਥ ਇਸ ਵੱਲ ਹੀ ਵਧ ਰਿਹਾ ਹੈ, ਜਦ ਕਿ ਗੁਰੂ ਸਾਹਿਬ ਨੇ ਤਰਕ-ਵਿਤਰਕ ਨੂੰ ਛੱਡ ਕੇ ਅਕਲ ਵਰਤਣ ਦੀ ਗੱਲ ਕੀਤੀ ਹੈ।
ਇਸ ਨਾਲੋਂ ਤਾਂ ਤੁਸੀਂ ਇਸ ਗੱਲ ਤੇ ਵਿਚਾਰ ਕਰਦੇ ਕਿ ਨਾਨਕ-ਸ਼ਾਹੀ ਕੈਲੰਡਰ ਬਨਾਉਣ ਦੇ ਰਾਹ ਵਿਚ ਕੀ ਔਕੜਾਂ ਹਨ ? ਉਹ ਕੁਝ ਸਾਰਥਿਕ ਵੀ ਹੈ।
ਜਿਸ ਦਿਨ ਤੁਸੀਂ ਉਸ ਗੱਲ ਤੇ ਸਹਿਮਤ ਹੋ ਜਾਵੋਗੇ, ਉਸ ਤੋਂ ਇਕ ਮਹੀਨੇ ਦੇ ਅੰਦਰ-ਅੰਦਰ, ਨਾਨਕ-ਸ਼ਾਹੀ ਕੈਲੰਡਰ ਬਣ ਜਾਵੇਗਾ।
ਕਿਰਪਾ ਕਰ ਕੇ ਇਸ ਪਾਸੇ ਧਿਆਨ ਦੇਣਾ ਜੀ।
ਤੁਹਾਡਾ ਆਪਣਾ
ਅਮਰ ਜੀਤ ਸਿੰਘ ਚੰਦੀ