ਬੇਅਦਬੀ ਅਤੇ ਕਥਿਤ ਸਿੱਖਾਂ ਦੀ ਸੋਚ
ਸੰਪਾਦਕ ਖ਼ਾਲਸਾ ਨਿਊਜ਼
ਕਨੂੰਨ ਜੇ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਤਾਂ ਕੀ ਐਸਾ ਵਰਤਾਰਾ ਵਰਤਦਾ?
- ਸੌਦਾ ਸਾਧ ਦਾ ਚੇਲਾ ਤਖ਼ਤ ਕੇਸਗੱੜ੍ਹ ਸਾਹਿਬ ਅੰਦਰ ਬੀੜੀਆਂ ਦਾ ਧੂੰਆਂ ਰਾਗੀਆਂ ਦੇ ਮੂੰਹ ‘ਤੇ ਮਾਰ ਕੇ ਗਿਆ,ਉਸ ਵੇਲੇ ਇਹ ਕਨੂੰਨ ਦੀ ਦੁਹਾਈਆਂ ਪਾਉਣ ਵਾਲੇ ਕਿੱਥੇ ਸਨ?
- ਪਿੱਛੇ ਜਿਹੇ ਇੱਕ ਟੁੰਡੇ ਵੱਲੋਂ ਚੱਪਲਾਂ ਪਾਕੇ ਗੁਰੂ ਦਰਬਾਰ ਅੰਦਰ ਸ਼ਰੇਆਮ ਬੇਅਦਬੀ ਕੀਤੀ... ਉਸ ਵੇਲੇ ਇਹ ਕਨੂੰਨ ਦੀ ਦੁਹਾਈਆਂ ਪਾਉਣ ਵਾਲੇ ਕਿੱਥੇ ਸਨ?
- ਬਰਗਾੜੀ ਕਾਂਡ ਵਾਪਰਿਆ, ਕੀ ਕਨੂੰਨ ਨੇ ਨਿਆਂ ਕੀਤਾ?
ਅਸੀਂ ਹਿੰਸਾ ਦੇ ਹਾਮੀ ਨਹੀਂ, ਪਰ ਕੀ ਕੋਈ ਚਾਰਾ ਬਾਕੀ ਹੈ?
ਐਸੀ ਕਾਰਵਾਈ 4-5 ਸਾਲ ਪਹਿਲਾਂ ਹੋ ਜਾਂਦੀ ਤਾਂ ਅੱਜ ਦੀ ਘਟਨਾ ਵਾਪਰਨੀ ਹੀ ਨਹੀਂ ਸੀ।
ਕਈ ਕਹਿ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ, ਸਰਬਲੋਹ ਗ੍ਰੰਥ ਦੀ ਹੋਈ ਹੈ।
ਕੀ ਇੱਕ ਨਸ਼ੇੜੀ ਕੋਲ਼ ਐਨੀ ਸੋਝੀ ਹੈ ਕਿ ਉਹ ਪਹਿਲਾਂ ਦੇਖੇ ਕਿ ਕਿਹੜਾ ਗ੍ਰੰਥ ਹੈ?
ਸਾਜ਼ਸ਼ ਅਧੀਨ ਭੇਜੇ ਗਏ ਭਾੜੇ ਦੇ ਲੋਕਾਂ ਦਾ ਕੰਮ ਸਿਰਫ ਕੰਮ ਨੂੰ ਅੰਜਾਮ ਦੇਣਾ ਹੁੰਦਾ ਹੈ, ਉਨ੍ਹਾਂ ਲਈ ਸਿੱਖਾਂ ਕੋਲ਼ ਪਿਆ ਹਰ ਗ੍ਰੰਥ... ਗੁਰੂ ਗ੍ਰੰਥ ਹੈ। ਅਗਲਾ ਪਹਿਲਾਂ ਇਹ ਦੇਖਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਹੈ, ਤਾਂ ਬੇਅਦਬੀ ਕਰਨੀ! ਬੱਲੇ ਤੁਹਾਡੀ ਸੋਚ ਦੇ...
ਇੱਥੇ 99% ਲੰਮੀਆਂ ਚਿੱਟੀਆਂ ਦਾਹੜੀਆਂ ਵਾਲ਼ਿਆਂ ਨੂੰ ਇਹ ਨਹੀਂ ਪਤਾ ਕਿ ਚੌਪਈ ਕਿੱਥੇ ਲਿਖੀ ਹੈ, ਤੇ ਸਾਡੇ ਲੋਕ ਇੱਕ ਨਸ਼ੇੜੀ ਕੋਲ਼ੋਂ ਇਹ ਭਾਲਦੇ। ਵਾਹ!
ਜੇ ਅਗਲਾ ਬੇਅਦਬੀ ਕਰ ਜਾਂਦਾ, ਤੇ ਲੋਕਾਂ ਨੇ ਇਹੀ ਤੋਪਾਂ ਦੂਜੇ ਪਾਸੇ ਮੋੜ ਲੈਣੀਆਂ ਸੀ... ਲੈ ਵਿਹਲੜ, ਭੰਗਪੀਣੇ ਨਿਹੰਗ, ਐਨਾ ਲੋਹਾ ਬੰਨ੍ਹੀ ਫਿਰਦੇ ਇੱਕ ਚੂਹਾ ਜਿਹਾ ਨਹੀਂ ਮਾਰ ਸਕੇ, ਤੇ ਜੇ ਹੁਣ ਅਗਲਿਆਂ ਨੇ ਬਕਰੇ ਵਾਂਙ ਝਟਕਾਤਾ... ਫਿਰ ਨਿਹੰਗ ਤਾਲੀਬਾਨੀ ਹੋ ਗਏ।
ਨਿਹੰਗਾਂ ਨਾਲ ਸਾਡੇ ਵਿਚਾਰਕ ਮਤਭੇਦ ਹਨ, ਪਰ ਇਹ ਕਾਰਾ ਇੱਕ ਸਬਕ ਬਣੇਗਾ ਹਰ ਉਸ ਸ਼ੈਤਾਨ ਅਨਸਰ ਲਈ, ਜਿਹੜਾ ਐਸੀ ਬੇਅਦਬੀ ਕਰਣ ਦੀ ਸੋਚੇਗਾ, ਤੇ ਪੈਸਾ ਲੈਕੇ ਵੀ ਸੌ ਵਾਰ ਸੋਚੇਗਾ ਕਿ ਭਾਈ ਅੱਜ ਵਾਪਸ ਘਰ ਨਹੀਂ ਮੁੜਦਾ।