ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 7)
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਿਤ ਗਣਾਇਦਾ॥9॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥
ਹੋਮ ਜਗ ਨਹੀ ਤੀਰਥ ਨਾਵਣੁ ਨਾ ਕੋ ਪੂਜਾ ਲਾਇਦਾ ॥10॥
ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥
ਰਈਅਤਿ ਰਾਉ ਨਾ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥11॥
ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਿਤ ਗਣਾਇਦਾ॥9॥
ਤਦੋਂ ਨਾ ਕਿਤੇ ਨਿੰਦਿਆ ਸੀ ਨਾ ਖੁਸ਼ਾਮਦ ਸੀ, ਨਾ ਕੋਈ ਜੀਵਾਤਮਾ ਸੀ ਨਾ ਕੋਈ ਜਿੰਦ ਸੀ। ਤਦੋਂ ਨਾ ਗੋਰਖ ਸੀ ਨਾ ਮਛਿੰਦਰਨਾਥ ਸੀ। ਨਾ ਕਿਤੇ ਧਾਰਮਿਕ-ਪੁਸਤਕਾਂ ਦੀ ਗਿਆਨ ਚਰਚਾ ਸੀ, ਨਾ ਕਿਤੇ ਸਮਾਧੀ-ਇਸਥਿਤ ਗਿਆਨ ਸੀ। ਨਾ ਕਿਤੇ ਕੁੱਲਾਂ ਦੀ ਉਤਪਤੀ ਸੀ, ਨਾ ਹੀ ਕੋਈ ਚੰਗੀ ਕੁਲ ਵਿਚ ਜੰਮਣ ਦਾ ਮਾਣ ਕਰਦਾ ਸੀ।9।
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥
ਹੋਮ ਜਗ ਨਹੀ ਤੀਰਥ ਨਾਵਣੁ ਨਾ ਕੋ ਪੂਜਾ ਲਾਇਦਾ ॥10॥
ਤਦੋਂ ਨਾ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ। ਨਾ ਕੋਈ ਦੇਵਤਾ ਸੀ ਤੇ ਨਾ ਦੇਵਤੇ ਦਾ ਮੰਦਰ ਸੀ। ਨਾ ਕੋਈ ਗਊ ਸੀ, ਨਾ ਕਿਤੇ ਗਾਇਤ੍ਰੀ ਸੀ। ਨਾ ਕਿਤੇ ਹਵਨ ਸਨ ਨਾ ਜੰਗ ਹੋ ਰਹੇ ਸਨ, ਨਾ ਕਿਤੇ ਤੀਰਥਾਂ ਦਾ ਇਸ਼ਨਾਨ ਸੀ ਤੇ ਨਾ ਕੋਈ ਦੇਵ ਪੂਜਾ ਕਰ ਰਿਹਾ ਸੀ।10।
ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥
ਰਈਅਤਿ ਰਾਉ ਨਾ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥11॥
ਤਦੋਂ ਨਾ ਕੋਈ ਮੌਲਵੀ ਸੀ ਨਾ ਕਾਜੀ ਸੀ, ਨਾ ਕੋਈ ਸ਼ੇਖ ਸੀ ਨਾ ਹਾਜੀ ਸੀ। ਤਦੋਂ ਨਾ ਕਿਤੇ ਪਰਜਾ ਸੀ ਨਾ ਕੋਈ ਰਾਜਾ ਸੀ। ਨਾ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾ ਕੋਈ ਅਜਿਹੀ ਗੱਲ ਹੀ ਕਰਨ ਵਾਲਾ ਸੀ।11।
ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥
ਤਦੋਂ ਨਾ ਕਿਤੇ ਪ੍ਰੇਮ ਸੀ ਨਾ ਕਿਤੇ ਭਗਤੀ ਸੀ, ਨਾ ਕਿਤੇ ਜੜ੍ਹ ਸੀ ਨਾ ਕਿਤੇ ਚੇਤਨ ਸੀ। ਤਦੋਂ ਨਾ ਕਿਤੇ ਕੋਈ ਸੱਜਣ ਸੀ ਨਾ ਮਿੱਤਰ ਸੀ, ਨਾ ਕਿਤੇ ਪਿਤਾ ਦਾ ਵੀਰਜ ਸੀ ਨਾ ਮਾਂ ਦੀ ਰੱਤ ਸੀ। ਤਦੋਂ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦੋਂ ਉਸ ਸਦਾ ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲਗਦਾ ਸੀ।12।
ਅਮਰ ਜੀਤ ਸਿੰਘ ਚੰਦੀ (ਚਲਦਾ