ਖੇਲਾ 2 ਮਿੰਟ ਦਾ, ਗੁੰਡਿਆਂ ਦੀਆਂ ਕਾਰਾਂ ਅਤੇ ਕਿਰਤੀ ਲੋਕਾਂ ਵਿਚਾਲੇ ਆ ਗਈ ਰੱਬ ਦੀ ਬੱਸ । (ਭਾਗ 2)
ਇਕ ਸਵਾਲ ? ਰੱਬ ਦੀ ਬੱਸ ਕਿੱਥੇ ਗਈ ?
ਸਰਕਾਰ ਨੇ ਰੱਬ ਦੀ ਬੱਸ ਬਿਲਕੁਲ ਗਾਇਬ ਕਰ ਦਿੱਤੀ ਹੈ, ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਬੱਸ ਕਿੱਥੇ ਗਈ ? ਜੇ ਓਥੇ ਬੱਸ ਨਹੀਂ ਸੀ ਤਾਂ ਗੱਡੀ ਕਿਸ ਵਿਚ ਵੱਜ ਕੇ ਬਿਲਕੁਲ ਟੁੱਟ-ਭੱਜ ਗਈ ਅਤੇ ਖਤਾਨਾਂ ਵਿਚ ਡਿਗ ਕੇ ਫਿਰ ਸਿੱਧੀ ਹੋ ਗਈ? ਡਰਾਈਵਰ ਅਤੇ ਦੋ ਹੋਰ ਬੰਦੇ ਮਰ ਗਏ।
ਜੇ ਸਰਕਾਰ ਬੱਸ ਨੂੰ ਬਿਲਕੁਲ ਨਕਾਰ ਰਹੀ ਹੈ ਤਾਂ ਇਹ ਤੇ ਦੱਸਣਾ ਹੀ ਪਵੇਗਾ ਕਿ ਕਿਸਾਨਾਂ ਕੋਲ ਕੀ ਅਜਿਹੀ ਚੀਜ਼ ਸੀ ਜਿਸ ਨਾਲ ਕਿਸਾਨਾਂ ਨੇ 80 ਕਿਲੋ-ਮੀਟਰ ਦੀ ਰਫਤਾਰ ਨਾਲ ਜਾ ਰਹੀ ‘ਥਾਰ-ਕਾਰ ਨੂੰ ਖਤਾਨਾਂ ਵਿਚ ਧੱਕ ਦਿੱਤਾ, ਖਾਲੀ ਧੱਕਿਆ ਹੀ ਨਹੀਂ ਕਾਰ ਦੀਆਂ ਖੱਖੜੀਆਂ ਕਰ ਦਿੱਤੀਆਂ ਅਤੇ ਕਾਰ ਫਿਰ ਵੀ ਸਿੱਧੀ ਖੜੀ ਰਹੀ ? ਕਿਸਾਨਾਂ ਕੋਲ ਕਿਹੜੀਆਂ ਡਾਂਗਾਂ ਸਨ, ਜਿਨ੍ਹਾਂ ਨੇ ਕਾਰ ਨੂੰ ਖੱਖੜੀਆਂ ਕਰ ਦਿੱਤਾ ? ਅਤੇ ਕਿਸਾਨਾਂ ਨੇ ਕਿਸ ਵੇਲੇ ਅਸ਼ੀਸ਼ ਮਿਸਰਾ ਦੇ ਸਾਥੀਆਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ?
ਅੱਜ ਤਾਂ ਸਰਕਾਰ ਇਸ ਦਾ ਹੀ ਜਵਾਬ ਦੇਵੇ, ਬਾਕੀ ਕੱਲ।
ਅਮਰ ਜੀਤ ਸਿੰਘ ਚੰਦੀ