ਕੈਟੇਗਰੀ

ਤੁਹਾਡੀ ਰਾਇ



ਗੁਰਸ਼ਰਨ ਸਿੰਘ ਚੀਮਾਂ
-=ਗੁਰਦਵਾਰਾ ਗਪੌੜ ਸਾਹਿਬ=-
-=ਗੁਰਦਵਾਰਾ ਗਪੌੜ ਸਾਹਿਬ=-
Page Visitors: 5261

-=ਗੁਰਦਵਾਰਾ  ਗਪੌੜ ਸਾਹਿਬ=-
(
ਗੁਰਸ਼ਰਨ ਸਿੰਘ)
ਗੁਰਮਤਿ ਦੀ ਸੁੰਦਰ ਚਮਕ ਨੂੰ ਖਤਮ ਕਰਨ ਲਈ ਹੱਥੀ ਕਾਲਖ ਚੁੱਕੀ ਬਹੁਤ ਲੋਕ ਚਿੱਟੇ,ਭਗਵੇ ਤੇ ਭਾਂਤ ਭਾਂਤ ਦੇ ਰੂਪ ਧਾਰੀ ਹਰ ਮੋੜ ਤੇ ਆਪਣੇ ਡੇਰੇ ਜਮਾਈ ਬੈਠੇ ਨੇ ਕੇ ਕਿਵੇ ਇਸ ਗੁਰਮਤਿ ਦਰਪਣ ਵਿਚ ਦਿਖ ਰਹੀ ਸਚਾਈ ਉੱਤੇ ਇਹ ਕਾਲਖ ਥੱਪ ਇਸ ਨੂੰ ਬੰਦ ਕਰ ਸਕੀਏ।ਜਿੱਥੇ ਕੁਝ ਸਮੇਂ ਤੋ ਇਤਿਹਾਸਕ ਗ੍ਰੰਥਾਂ ਰਾਹੀ ਕੁਫਰ ਤੋਲਿਆ ਗਿਆ ,ਮਨਮਤੀ ਕਥਾ ਕਹਾਣੀਆ ਲੰਮੇ ਸਮੇ ਤੋ ਗੁਰਦੁਆਰਿਆ ਵਿਚ ਸੁਣਾਈਆ ਗਈਆ।
ਜੋ ਕੇ ਅੱਜ ਵੀ ਪ੍ਰਚਾਰੀਆ ਜਾ ਰਹੀਆ ਹਨ ।ਇਹਨਾਂ ਕਥਾ ਕਹਾਣੀਆ ਦਾ ਲੰਮਾ ਤੇ ਸਥਾਈ ਅਸਰ ਅਜੇ ਵੀ ਬਹੁਤਾਤ ਗਿਣਤੀ ਸਿੱਖ ਤਬਕੇ ਉੱਤੇ ਮੌਜੂਦ ਹੈ ।
ਸੋ ਕਹਾਣੀਆ ਤੋ ਅਗਲੀ ਗੱਲ ਇਹ ਹੋਈ ਕੇ ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਪੁਜਾਰੀ ਲਾਣੇ ਨੇ ਬਹੁਤ ਚੁੱਕਿਆ ਜਿਸ ਨਾਲ ਕਈ ਮਨਮਤੀ ਅਸਥਾਨ ਗੁਰਦੁਆਰਿਆਂ ਦਾ ਰੂਪ ਬਣਾ ਕੇ ਸਾਹਮਣੇ ਲਿਆਂਦੇ ਗਏ।   ਜਿਹਨਾਂ ਨਾਲ ਗੁਰ ਇਤਿਹਾਸ, ਗੁਰਬਾਣੀ ਦੀ ਵਿਚਾਰਧਾਰਾ ਦਾ
ਕੋਈ ਵਾਹ ਵਾਸਤਾ ਨਹੀ ਹੈ ।  ਸਾਹਿਬੁ ਮੇਰਾ ਏਕੋ ਹੈ ਦੇ ਗੁਰ ਵਾਕ ਨਾਲੋ ਤੋੜ ਕੇ ਕਈ ਸਾਹਿਬ ਬਣਾ ਕੇ ਧਰ ਦਿੱਤੇ ਗਏ। ਗੁਰਮਤਿ ਪ੍ਰਚਾਰ ਦੀ ਸੇਵਾ ਕਰਦਿਆਂ ਇਕ ਵਾਰ ਕਿਸੇ ਵੀਰ ਨਾਲ ਵਿਚਾਰ ਸਾਂਝੀ ਕਰਦਿਆ ਗੁ :ਗਪੌੜ ਸਾਹਿਬ ਦਾ ਇਤਿਹਾਸ ਸੁਣਿਆ ਉਹਨਾ ਦੱਸਿਆ ਲਾਗਲੇ ਪਿੰਡ ਇਕ ਵਾਰ ਇਕ ਮਾਤਾ ਨੇ ਆਪਣੀ ਰੋਟੀ ਫੁਲਕੇ ਦਾ ਪ੍ਰਬੰਧ ਚਲਾਉਣ ਲਈ ਇਕ ਝੂਠ ਮਾਰਿਆ ਕੇ ਉਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜੇ ਸਮੇਤ ਹੀ ਦਰਸ਼ਨ ਹੋਏ ,ਤੇ ਆਹ ਵੇਖੋ ਘੋੜੇ ਦੇ ਪੌੜ (ਪੈਰਾਂ ਦੇ ਨਿਸ਼ਾਨ) ਲੱਗੇ ਹੋਏ ਹਨ ।ਇਸ ਤੋ ਉਸਨੇ ਪੌੜ ਸਾਹਿਬ ਗੁਰਦੁਆਰਾ    ਸਥਾਪਿਤ ਕਰ ਦਿੱਤਾ ਤੇ ਲੋਕਾਂ ਦੀ ਹਾਜਰੀ ਪੌੜ ਸਾਹਿਬ ਲੱਗਣ ਲੱਗੀ।ਸਬਦ ਗੁਰੂ ਦੇ ਲੜ ਲੱਗਣ ਵਾਲੀ ਕੌਮ ਪੌੜਾਂ ਨਾਲ ਜੁੜਨ ਲੱਗੀ। ਪਰ ਕੁਝ ਜਾਗਰੂਕ ਵੀਰਾਂ ਨੂੰ ਜਦੋ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਸ ਬੀਬੀ ਨੂੰ ਸਵਾਲ ਜੁਆਬ ਕੀਤੇ। ਤੇ ਅੰਤ ਉਸ ਦਾ ਪਾਜ ਪਾਖੰਡ ਲੋਕਾਂ ਸਾਹਮਣੇ ਆ ਗਿਆ ।  
ਉਸ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ । ਤਾ ਬਾਹਰ ਜਿਹੜਾ ਗੁ:ਪੌੜ ਸਾਹਿਬ ਦਾ ਬੋਰਡ ਲੱਗਾ ਸੀ ਕਿਸੇ ਨੇ ਪੌੜ ਦੇ ਅੱਗੇ ਗ+ਪੌੜ ਪਾ
ਕੇ ਗਪੌੜ ਬਣਾ ਦਿੱਤਾ। ਸੋ ਇਹ ਹੈ ਗੁ: ਗਪੌੜ ਸਾਹਿਬ ਦਾ ਇਤਿਹਾਸ ।ਪਰ ਇਸ ਤਰਾਂ ਦਾ ਕੇਵਲ ਇਹੀ ਗੁਰਦੁਆਰਾ ਹੀ ਨਹੀ ਹੋਰ ਵੀ ਕੌਮ
ਵਿਚ ਕਈ ਗਪੌੜ ਸਾਹਿਬ ਨੇ ਜਿੰਨਾ ਦੀ ਪੂਜਾ ਇਤਿਹਾਸਕ ਗੁਰਦੁਆਰੇ ਸਮਝ ਕੇ ਹੋ ਰਹੀ ਹੈ ਤੇ ਲੋਕ ਵਹੀਰਾਂ ਘੱਤ ਕੇ ਜਾ ਰਹੇ ਹਨ ਜਿਵੇ
ਹੇਮਕੁੰਟ ਅਤੇ ਮਨੀਕਰਨ ਵਰਗੇ ਵੱਡੇ ਗਪੌੜ ਵੀ ਮੌਜੂਦ ਹਨ ।
ਸਿੱਖ ਨੂੰ ਗੁਰੂ ਸਾਹਿਬ ਨੇ ਅਕਾਲਪੁਰਖ ਨਾਲ ਜੋੜਿਆ ਸੀ ਨਾ ਕਿ ਕਿਸੇ ਘੋੜੇ ਦੇ ਪੈਰਾਂ ਨਾਲ, ਰੁੱਖਾਂ ਨਾਲ, ਜਾ ਕਿਸੇ ਬਾਬੇ ਦੇ ਨਹਾਉਣ ਵਾਲੇ ਅਸਥਾਨਾਂ ਨਾਲ।
ਅੱਜ ਕੌਮ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਕੀ ਗੁਰੁ ਸਾਹਿਬ ਕਿਸੇ ਸਰੀਰ ਰੂਪ ਵਿਚ ਅਰਸੌ ਉੱਤਰ ਕੇ ਸਾਨੂੰ ਦਰਸ਼ਨ ਦੇਣਗੇ ਕੇ ਜਾ ਸਬਦ ਰੂਪ ਵਿਚ ਹੀ ਸਾਡੇ ਕੋਲ ਮੌਜੂਦ ਹਨ।
 (
ਗੁਰਮਤਿ ਪ੍ਰਚਾਰਕ)
-
ਗੁਰਸ਼ਰਨ ਸਿੰਘ ਚੀਮਾ (ਨਾਗਪੁਰ)
 0 9914012349

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.