ਦੇਸ਼ ਦੇ ਕਿਸਾਨਾਂ ਦੇ ਵਿਚਾਰਨ ਦੀਆਂ ਕੁਝ ਖਾਸ ਗੱਲਾਂ!
ਜਦ ਸਾਰੀਆਂ ਸਿਆਸੀ ਪਾਰਟੀਆਂ ਸੁੱਤੀਆਂ ਪਈਆਂ ਸੀ ਅਤੇ ਦੇਸ਼ ਦਾ ਪ੍ਰਧਾਨ-ਮੰਤਰੀ , ਦੇਸ਼ ਦੀਆਂ ਦੁਰ-ਲੱਭ ਵਿਰਾਸਤਾਂ ਆਪਣੇ ਦੋਸਤਾਂ ਨੂੰ ਕੌਡੀਆਂ ਵਿਚ ਵੇਚ ਰਿਹਾ ਸੀ, ਤਾਂ ਮਨ ਵਿਚ ਦੋ ਸਵਾਲ ਪੈਦਾ ਹੁੰਦੇ ਸੀ ,
1, ਕੀ ਪ੍ਰਧਾਨ-ਮੰਤਰੀ ਨੂੰ ਜਨਤਾ ਦੀਅਆਂ ਇਹ ਜਾਇਦਾਦਾਂ ਵੇਚਣ ਦਾ ਹੱਕ ਹੈ ? (ਉਹ ਤਾਂ ਪੰਜ ਸਾਲ ਲਈ ਇਸ ਦਾ ਰਖਵਾਲਾ ਹੈ)
2, ਇਹ ਸਿਆਸੀ ਪਾਰਟੀਆਂ ਕਿਸ ਲਈ ਹਨ ? ਕੀ ਇਨ੍ਹਾਂ ਨੂੰ ਦੇਸ਼ ਦੀ ਜਨਤਾ ਦੀ ਇਹ ਜਾਇਦਾਦ, ਬਚਾਉਣੀ ਨਹੀਂ ਚਾਹੀਦੀ ? ਇਹ ਜਾਇਦਾਦ ਦੁਬਾਰਾ ਕਿਵੇਂ ਬਣੇਗੀ ?
ਇਨ੍ਹਾਂ ਸਵਾਲਾਂ ਦੇ ਜਵਾਬ ਲਭਦਿਆਂ, ਲਭਿਦਿਆਂ ਜੋ ਗੱਲਾਂ ਸਾਮ੍ਹਣੇ ਆਈਆਂ ਉਹ ਤੁਹਾਡੇ ਸਾਮ੍ਹਣੇ ਰੱਖ ਰਿਹਾ ਹਾਂ, ਇਨ੍ਹਾਂ ਤੇ ਵਿਚਾਰ ਜ਼ਰੂਰ ਕਰਨਾ।
(1) ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਇਕ ਪੈਸੇ ਦੀ ਚੀਜ਼ ਵੇਚਣ ਦਾ ਸੰਵਿਧਾਨਿਕ ਕੋਈ ਹੱਕ ਨਹੀਂ ਹੈ। ਫਿਰ ਕੀ ਦੂਸਰੀਆਂ ਪਾਰਟੀਆਂ ਦੇ ਸਿਆਸੀ ਨੇਤਿਆਂ ਨੂੰ ਇਹ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਨੂੰ ਇਹ ਚੀਜ਼ਾਂ ਵੇਚਣ ਦਾ ਕੋਈ ਸੰਵਿਧਾਨਿਕ ਹੱਕ ਨਹੀਂ ਹੈ ? ਇਸ ਬਾਰੇ ਦੋ ਚੀਜ਼ਾਂ ਸਾਮ੍ਹਣੇ ਆਈਆਂ। ਪਹਿਲੀ ਇਹ ਕਿ ਇਨ੍ਹਾਂ ਨੇਤਿਆਂ ਵਿਚੋਂ 10% ਵੀ ਅਜਿਹੇ ਨਹੀਂ ਹਨ, ਜੋ ਸੰਵਿਧਾਨ ਨੂੰ ਪੜ੍ਹ ਅਤੇ ਸਮਝ ਸਕਦੇ ਹੋਣ। ਇਨ੍ਹਾਂ ਵਿਚੋਂ 46% ਦੇ ਕਰੀਬ ਜਰਾਇਮ-ਪੇਸ਼ਾ, ਯਾਨੀ ਸਮਾਜ ਦੀ ਗੰਦਗੀ ਵਿਚੋਂ ਹਨ, ਉਹ ਲੋੜੀਂਦੇ ਕਾਨੂਨ ਕਿਵੇਂ ਬਣਾ ਸਕਦੇ ਹਨ? ਬਾਕੀ ਬਚੇ ਹੋਏ 1947 ਤੋਂ ਹੀ ਭਾਰਤ ਨੂੰ ਲੁੱਟਣ ਤੇ ਲੱਗੇ ਹੋਏ ਨੇ, ਫਿਰ ਵਿਰੋਧ ਕੌਣ ਕਰਦਾ, ਇਸ ਦਾ ਫਾਇਦਾ ਲੈਂਦੇ ਹੋਏ, ਕੁਝ ਨੂੰ ਤਾਂ ਮੋਦੀ ਨੇ ਖਰੀਦ ਲਿਆ, ਦੂਸਰਿਅ ਨੂੰ ਸਮਝਾਅ ਦਿੱਤਾ ਕਿ ਤੁਸੀ ਬਹੁਤ ਕੁਰਪਸ਼ਨ ਕੀਤੀ ਹੋਈ ਹੈ, ਜ਼ਿਆਦਾ ਬੋਲੋਗੇ ਤਾਂ ਬੰਦ ਕਰ ਦਿਆਂਗਾ, ਉਹ ਬੀਬੇ ਬੱਚੇ ਬਣੇ ਹੋਏ ਨੇ ।
ਇਨ੍ਹਾਂ ਵਿਚ ਇਕ ਤੀਜੀ ਨਸਲ ਵੀ ਹੈ, ਜੋ ਆਪਣੀ ਜਾਤ ਵਾਲਿਆਂ ਦੀ ਗਣਤੀ ਗਿਣਾਅ ਕੇ ਰਾਜ ਕਰਦੇ ਹਨ, ਇਹ ਹਮੇਸ਼ਾ ਵਿਕਣ ਨੂੰ ਤਿਆਰ ਹੁੰਦੇ ਹਨ।ਇਨ੍ਹਾਂ ਵਿਚ ਪੰਜਾਬ ਦੇ ਸਿੱਖ ਲੀਡਰ, ਕਸ਼ਮੀਰ ਦੇ ਮੁਸਲਮਾਨ ਲੀਡਰ, ਪਛੜਿਆਂ ਵਿਚ ਪਛੜੇ ਲੀਡਰ।
(2) ਇਹ ਸਿਆਸੀ ਪਾਰਟੀਆਂ ਕਿਸ ਲਈ ਹਨ ?
ਦੁਨੀਆ ਦੇ ਲੋਕ-ਰਾਜੀ ਮੁਲਕਾਂ ਵਿਚ ਦੋ ਜਾਂ ਤਿੰਨ ਪਾਰਟੀਆਂ ਹਨ, ਕੁਝ ਮੁਲਕਾਂ ਵਿਚ ਤਾਂ ਸਾਫ ਹੈ ਕਿ 50% ਤੋਂ ਵੱਧ ਵੋਟਾਂ ਵਾਲਾ ਹੀ ਜੇਤੂ ਮੰਨਿਆ ਜਾਵੇਗਾ। ਬਾਕੀਆਂ ਵਿਚ ਵੀ, ਦੋ-ਤਿੰਨ ਪਾਰਟੀਂਅਂਾਂ ਹੋਣ ਕਰਕੇ 40/45 % ਤੋਂ ਘੱਟ ਵਾਲਾ ਜੇਤੂ ਨਹੀਂ ਹੁੰਦਾ। ਇਹ ਭਾਰਤ ਹੀ ਹੈ, ਜਿਸ ਵਿਚਲੀਆਂ ਸਿਆਸੀ ਪਾਰਟੀਆਂ ਦੀ ਗਿਣਤੀ ਨਹੀਂ ਹੋ ਸਕਦੀ, ਕੁਝ ਪਾਰਟੀਆਂ ਦੇ ਨੇਤਾ ਜਾਂ ਆਜ਼ਾਦ ਉਮੀਦਵਾਰ ਤਾਂ ਅਜਿਹੇ ਹਨ, ਜਿਨ੍ਹਾਂ ਦੀ ਜ਼ਮਾਨਤ ਕਦੇ ਬਚੀ ਹੀ ਨਹੀਂ ਹੋਣੀ।
ਫਿਰ ਇਹ ਪਾਰਟੀਆਂ ਕਿਵੇਂ ਚਲਦੀਆਂ ਹਨ ?
ਇਨ੍ਹਾਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਿਚੋਂ 95% ਤਾਂ ਅਜਿਹੇ ਹਨ, ਜੋ ਕਦੀ ਜਿੱਤੇ ਹੀ ਨਹੀਂ, ਇਨ੍ਹਾਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਲਈ ਚੋਣਾਂ, ਪੰਜ ਸਾਲ ਲਈ ਰੋਟੀਆਂ ਜੋਗਾ ਪੈਸਾ ਇਕੱਠਾ ਕਰਨ ਦਾ ਸਾਧਨ ਹਨ। ਏਥੇ ਚੋਣਾਂ, ਕਦੀ ਵੀ ਕਿਸੇ ਮੁੱਦੇ ਤੇ ਨਹੀਂ ਲੜੀਆਂ ਜਾਂਦੀਆਂ, ਏਥੇ ਦੂਸਰਿਆਂ ਦੀਆਂ ਗਲਤੀਆਂ ਦੱਸ ਕੇ, ਤਿਕੜਮਾਂ ਆਸਰੇ, ਅਤੇ ਗੁੰਡਾ-ਗਰਦੀ ਆਸਰੇ ਚੋਣਾਂ ਜਿੱਤੀਆਂ ਜਾਂਦੀਆਂ ਹਨ, ਏਥੇ ਇਹ ਵੀ ਹੁੰਦਾ ਹੈ ਕਿ ਰਾਜ ਕਰ ਰਹੀ ਪਾਰਟੀ ਦਾ ਨੇਤਾ ਆਖਰੀ ਗਿਣਤੀ ਤੱਕ ਹਾਰਦਾ ਹੈ, ਪਰ ਨਤੀਜੇ ਵੇਲੇ ਉਸ ਨੂੰ ਜਿੱਤਿਆ ਦੱਸਿਆ ਜਾਂਦਾ ਹੈ। ਕਿਸੇ ਵੀ ਵਿਰੋਧੀ ਨੂੰ ਹਰਾਉਣ ਲਈ, ਉਸ ਦੀਆਂ ਵੋਟਾਂ ਕੱਟਣ ਵਾਲੇ (ਜ਼ਿਆਦਾ ਕਰ ਕੇ ਉਸ ਦੀ ਬਰਾਦਰੀ ਵਾਲੇ) ਲੋਕ ਇਨ੍ਹਾਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਵਿਚੋਂ, ਪੈਸੇ ਦੇ ਕੇ ਖੜੇ ਕੀਤੇ ਜਾਂਦੇ ਹਨ। ਇਹ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਏਸੇ ਖੇਡ ਦੇ ਖਿਡਾਰੀ ਹਨ, ਇਸ ਸਭ ਕਾਸੇ ਦਾ ਨਤੀਜਾ ਇਹ ਹੋਇਆ ਹੈ ਕਿ 2% ਵੋਟਾਂ ਵਾਲਾ ਵੀ ਜਿੱਤਿਆ ਹੈ।(ਕਿਉਂਕਿ ਬਹੁਤੇ ਲੋਕਾਂ ਨੇ ਰੋਸ ਵਜੋਂ, ਚੋਣਾਂ ਦਾ ਬਾਈਕਾਟ ਕੀਤਾ ਸੀ, ਏਥੇ ਇਹ ਕੋਈ ਪੈਮਾਨਾ ਨਹੀਂ ਕਿ ਤੁਹਾਨੂੰ, ਕੁਲ ਚੋਣਾਂ ਵਿਚੋਂ ਕਿੰਨੀਆਂ ਵੋਟਾਂ ਮਿਲਦਆਂਿ ਹਨ ? ਬਸ ਦੂਸਰਿਆਂ ਨਾਲੋਂ ਵੱਧ ਹੋਣੀਆਂ ਚਾਹੀਦੀਅ ਹਨ) ਇਹ ਖੁਲਾਸਾ ਸਿਰਫ ਇਸ ਕਰ ਕੇ ਕੀਤਾ ਹੈ ਕਿ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕ-ਤੰਤ੍ਰ ਦੀ ਅਸਲੀਅਤ ਵਿਖਾਈ ਜਾ ਸਕੇ, ਅਤੇ ਤੁਹਾਨੂੰ ਨੇਤਿਆਂ ਦੀ ਨੈਤਿਕਤਾ ਤੋਂ ਜਾਣੂ ਕਰਵਾਇਆ ਜਾ ਸਕੇ, ਵੈਸੇ ਇਹ ਦੇਰਸ਼ਨ, ਤੁਸੀਂ ਦੇਸ਼ ਦੇ ਪ੍ਰਧਾਨ-ਮੰਤ੍ਰੀ ਦੀਆਂ ਸਪੀਚਾਂ ਵਿਚੋਂ ਰੋਜ਼ ਹੀ ਕਰਦੇ ਹੋ।
ਇਹ ਸਾਰਾ ਕੁਝ ਇਸ ਕਰ ਕੇ ਵਿਖਾਇਆ ਜਾ ਰਿਹਾ ਹੈ, ਕਿ ਤੁਸੀਂ ਓਨੀ ਹੀ ਨੈਤਿਕਤਾ ਦਾ ਵਿਖਾਵਾ ਕਰੋ, ਜੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਹਜ਼ਮ ਹੋ ਸਕਣ। ਆਪਣੇ ਸਾਥੀ ਦੀ ਮਦਦ ਕਰਨਾ ਤੁਹਾਡਾ ਫਰਜ਼ ਹੈ, ਹੋ ਸਕਦਾ ਹੈ ਕਿ ਤੁਸੀਂ ਉਸ ਦੀ ਨੀਤੀ ਨੂੰ ਨਾ ਸਮਝ ਸਕੇ ਹੋਵੋਂ। ਸਕੀਮਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ,
1, ਉਹ ਜਿਸ ਆਸਰੇ ਤੁਸੀਂ ਕਿਰਤੀਆਂ ਨੂੰ ਪੱਕੇ ਤੌਰ ਤੇ ਆਜ਼ਾਦ ਕਰਵਾ ਸਕੋ।
2, ਉਹ, ਜਿਸ ਆਸਰੇ ਤੁਸੀਂ ਕਿਰਤੀਆਂ ਦੀ ਅੱਜ ਦੀ ਹਾਲਤ ਸੁਧਾਰ ਸਕੋਂ, ਜਾਂ ਜਿਸ ਦੀ ਮਦਦ ਨਾਲ ਤੁਸੀਂ ਦੁਸ਼ਮਣ ਨੂੰ ਕਮਜ਼ੋਰ ਕਰ ਸਕਦੇ ਹੋਵੋਂ, ਜੇ ਤੁਹਾਨੂੰ ਸਾਥੀਆਂ ਦੀ ਵਿਉਂਤ ਨਹੀਂ ਵੀ ਸਮਝ ਆਉਂਦੀ ਤਾਂ ਉਸ ਨੂੰ ਘਰ ਬੈਠ ਕੇ ਸਮਝਾਅ ਸਕਦੇ ਹੋ, ਜਾਂ ਘੱਟੋ-ਘੱਟ ਉਸ ਨੂੰ ਸ਼ਰੇਆਮ ਨਸ਼ਰ ਕਰਨ ਨਾਲੋਂ ਚੁੱਪ ਕਰ ਰਹੋਂ ।
ਹੁਣ ਵੇਖਦੇ ਹਾਂ ਕਿ ਆਪਣੇ ਸਾਥੀਆਂ ਦੇ ਵਿਰੋਧ ਕਰਨ ਦਾ ਤੁਹਾਡੇ ਤੇ ਕੀ ਅਸਰ ਪੈ ਰਿਹਾ ਹੈ ?
ਜਿਸ ਮੋਦੀ ਦੀ ਧੌਣ ਵਿਚੋਂ ਤੁਸੀਂ ਕਿੱਲਾ ਕੱਢ ਦਿੱਤਾ ਸੀ, ਉਸ ਨੇ ਤੁਹਾਡੀ ਸਫਾਈ ਲਈ ਸਾਰੇ ਕਾਨੂਨ ਛਿੱਕੇ ਤੇ ਟੰਗ ਕੇ ਸੌਦਾ ਸਾਧ ਨੂੰ 21 ਦਿਨ ਦੀ ਛੁੱਟੀ ਦੇ ਕੇ, ਤੁਹਾਡੇ ਬਰਖਿਲਾਫ ਵੋਟਾਂ ਪਵਾਉਣ ਲਈ ਮੈਦਾਨ ਵਿਚ ਛੱਡ ਦਿੱਤਾ ਹੈ।
ਜਿਹੜੇ ਟੇਨੀ ਨੇ, ਲਖੀਮ ਪੁਰ ਵਿਚ ਕਸਿਾਨਾਂ ਦੇ ਕਤਲ ਦੀ ਸਕੀਮ ਬਣਾਈ ਸੀ, ਉਸ ਨੂੰ ਫਿਰ ਚੋਣ ਲੜਨ ਲਈ ਮੈਦਾਨ ਵਿਚ ਛੱਡ ਦਿੱਤਾ ਹੈ। ਇਸ ਤੋਂ ਅੱਗੇ ਵੇਖੋ ਕੀ ਹੁੰਦਾ ਹੈ।
ਜੇ ਕਿਸਾਨ ਇਸ ਵਾਰ ਹੀ ਹਾਰ ਗਏ ਤਾਂ, ਤੁਹਾਡੀ ਗੱਦਾਰੀ ਦਾ ਇਤਿਹਾਸ ਬਣ ਜਾਵੇਗਾ, ਕੋਈ ਅਕਲ ਕਰੋ ।
ਜੇ ਕੋਈ ਵੀ ਵੀਰ/ ਭੈਣ ਇਸ ਲੇਖ ਨੂੰ ਉਨ੍ਹਾਂ ਆਗੂਆਂ ਤੱਕ ਪਹੁੰਚਾ ਦੇਵੇਗਾ, ਜੋ ਭਰਾਵਾਂ ਦਾ ਵਿਰੋਧ ਕਰ ਰਹੇ ਹਨ ਤਾਂ ਉਸ ਦਾ ਕਿਰਤੀਆਂ ਦੀ ਮਦਦ ਲਈ ਵਡਾ ਕੰਮ ਹੋਵੇਗਾ।
ਅਮਰ ਜੀਤ ਸਿੰਘ ਚੰਦੀ