ਸ੍ਰੀ ਅਕਾਲ ਤਖਤ ਤੇ ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੇ ਗੁਰਦਵਾਰਾ ਨਾਨਕਸਰ ਡੈਲਹਾਈ ਦੀ ਬਿਲਡਿੰਗ ਦਾ ਰੱਖਿਆ ਨੀਂਹ ਪੱਥਰ
* ਜਥੇਦਾਰਾ ਸਾਹਿਬਾਨ ਨੇ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਦੀ ਕੀਤੀ ਦਸਤਾਰਬੰਦੀ
ਸੈਕਰਾਮੈਂਟੋ, 3 ਸਤੰਬਰ (ਦਲਜੀਤ ਮਾਛੀਵਾੜਾ/ਪੰਜਾਬ ਮੇਲ)-ਟਰਲਕ ਅਤੇ ਲਿਵਿੰਗਸਟਿਨ ਦੇ ਵਿਚਕਾਰ ਸਥਾਪਤ ਗੁਰਦਵਾਰਾ ਨਾਨਕਸਰ ਡੈਲਹਾਈ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਅਤੇ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਮਿਤੀ 30, 31 ਅਗਸਤ ਅਤੇ 1 ਸਤੰਬਰ ਨੂੰ ਕਰਵਾਇਆ ਗਿਆ, ਜਿਸ ਵਿਚ ਗੁਰਦਵਾਰਾ ਨਾਨਕਸਰ ਡੈਲਹਾਈ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਦੇ ਵਿਸ਼ੇਸ਼ ਸੱਦੇ ’ਤੇ ਆਏ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈ¤ਡ ਗ੍ਰੰਥੀ ਗੁਰਦਵਾਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲਿਆਂ ਨੇ ਤਿੰਨੋਂ ਦਿਨ ਇਸ ਸਮਾਗਮ ਵਿਚ ਸੰਗਤਾਂ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ, ਜਿਸ ਦੌਰਾਨ ਜਥੇਦਾਰ ਸਾਹਿਬਾਨ ਵੱਲੋਂ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਦਾ ਨੀਂਹ ਪੱਥਰ ਰਖਿਆ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਤੇ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਦੀ ਦਸਤਾਰਬੰਦੀ ਕੀਤੀ ਗਈ ਅਤੇ ਬਾਬਾ ਜੀ ਦੀਆਂ ਪੰਥਕ ਪ੍ਰਚਾਰ ਪ੍ਰਤੀ ਸੇਵਾਵਾਂ ਦੇਖਦੇ ਹੋਏ ਤਿੰਨੋਂ ਸਿੰਘ ਸਾਹਿਬਾਨ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ, ਭਾਈ ਓਂਕਾਰ ਸਿੰਘ, ਭਾਈ ਪਰਮਜੀਤ ਸਿੰਘ ਅਤੇ ਭਾਈ ਕਬੀਰ ਸਿੰਘ ਕੰਗ ਨੂੰ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸਿੰਘ ਸਾਹਿਬਾਨ ਨੇ ਸੰਗਤਾਂ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨ ਜੀ ਦੇ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਪਹਿਲੇ ਪ੍ਰਕਾਸ਼ ਸਬੰਧੀ ਅਤੇ ਅਕਾਲ ਤਖਤ ਸਾਹਿਬ ਦੀ ਮਹਾਨਤਾ ਪ੍ਰਤੀ ਚਾਨਣਾ ਪਾਇਆ। ਸਤਨਾਮ ਸਿੰਘ ਖਾਲਸਾ (ਯੋਗੀ) ਜੀ ਨੇ ਬੱਚਿਆਂ ਤੇ ਸੰਗਤਾਂ ਨੂੰ ਇੰਗਲਿਸ਼ ਵਿਚ ਸਿੱਖ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ। ਸੰਤ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲੇ ਤੇ ਭਾਈ ਪ੍ਰੀਤਮ ਸਿੰਘ ਮਿੱਠੇ ਟਿਵਾਣੇ ਵਾਲੇ, ਭਾਈ ਭੁਪਿੰਦਰ ਸਿੰਘ ਰੰਗੀਲਾ ਅਤੇ ਭਾਈ ਓਂਕਾਰ ਸਿੰਘ ਅਤੇ ਹੋਰ ਗੁਰੂ ਕੇ ਕੀਰਤਨੀਆਂ ਨੇ ਸੰਗਤਾਂ ਨੂੰ ਕਥਾ-ਕੀਰਤਨ ਸੁਣਾ ਕੇ ਨਿਹਾਲ ਕੀਤਾ। ਹਜ਼ਾਰਾਂ ਸੰਗਤਾਂ ਪਰਿਵਾਰਾਂ ਸਮੇਤ ਹੁੰਮ-ਹੁਮਾ ਕੇ ਮਹਾਨ ਗੁਰਮਤਿ ਸਮਾਗਮ ਵਿਚ ਪਹੁੰਚੀਆਂ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ‘ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦੇ ਜੈਕਾਰਿਆਂ ਦੀ ਗੂੰਜ ਪਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਫੁੱਲਾਂ ਦੀ ਵਰਖਾ ਕੀਤੀ। ਗੁਰਦਵਾਰਾ ਨਾਨਕਸਰ ਡੈਲਹਾਈ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲੇ, ਪ੍ਰਧਾਨ ਜਸਵਿੰਦਰ ਸਿੰਘ ਕੰਗ ਤੇ ਮੀਡੀਆ ਇੰਚਾਰਜ ਦਲਜੀਤ ਸਿੰਘ ਮਾਛੀਵਾੜਾ, ਇਕਬਾਲ ਸਿੰਘ ਬਡਵਾਲ, ਹਰਪ੍ਰੀਤ ਸਿੰਘ ਬੈਂਸ ਤੇ ਗੁਰਤਾਜ਼ ਸਿੰਘ ਗੁਰਾਏ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਯੂਥ ਅਕਾਲੀ ਦਲ ਅਮਰੀਕਾ ਦੇ ਨੌਜਵਾਨਾਂ ਨੇ ਸੇਵਾਦਾਰਾਂ ਵਜੋਂ ਹਾਜ਼ਰੀ ਭਰੀ ਅਤੇ ਵੱਧ-ਚੜ੍ਹ ਕੇ ਗੁਰਦਵਾਰਾ ਸਾਹਿਬ ਦੀ ਸੇਵਾ ’ਚ ਹਿੱਸਾ ਪਾਇਆ। ਹੋਰਨਾਂ ਤੋਂ ਇਲਾਵਾ ਕਰਮ ਸਿੰਘ ਸੰਘਾ ਫਰਿਜ਼ਨੋ, ਸੁਰਿੰਦਰ ਸਿੰਘ ਨਿੱਜਰ, ਅੰਮ੍ਰਿਤਪਾਲ ਸਿੰਘ ਨਿੱਜਰ, ਗੁਰਚਰਨ ਸਿੰਘ ਰੱਕੜ, ਯੂਥ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਅਰਵਿੰਦਰ ਸਿੰਘ ਲਾਖਨ, ਕਰਮਜੀਤ ਸਿੰਘ ਤਲਵੰਡੀ, ਰਵਿੰਦਰ ਸਿੰਘ ਬੋਇਲ, ਪ੍ਰੀਤਮ ਸਿੰਘ ਗਰੇਵਾਲ, ਗੁਰਦਿਆਲ ਸਿੰਘ ਢਿੱਲੋਂ, ਸਤਬੀਰ ਸਿੰਘ ਹੀਰ, ਰਵਿੰਦਰਪਾਲ ਸਿੰਘ ਰਾਠੌਰ, ਗੁਲਿੰਦਰ ਸਿੰਘ ਗਿੱਲ, ਦੀਦਾਰ ਸਿੰਘ ਬੈਂਸ, ਚਰਨਜੀਤ ਸਿੰਘ ਬਾਠ, ਗੁਰਮੀਤ ਸਿੰਘ ਥਿਆੜਾ, ਮਨਜੀਤ ਸਿੰਘ ਕੰਦੋਲਾ, ਗੁਰਦੁਆਰਾ ਟਾਇਰਾ ਬੁਇਨਾ ਯੂਬਾ ਸਿਟੀ ਦੀ ਪ੍ਰਬੰਧਕ ਕਮੇਟੀ, ਸੁਰਿੰਦਰ ਅਟਵਾਲ, ਟੁੱਟ ਭਰਾ, ਜਗਤਾਰ ਸਿੰਘ ਬੁੱਟਰ ਕੈਨੇਡਾ ਤੇ ਉਜਾਗਰ ਸਿੰਘ ਟਰਲੱਕ ਨੇ ਹਾਜ਼ਰੀ ਭਰੀ।
(ਟਿਪਣੀ :-ਸਿਖਾਂ ਦੇ ਸੋਚਣ ਦੀ ਗਲ ਹੈ ? ਇਹ ਸਿਖੀ ਦੇ ਠੇਕੇਦਾਰ ਕੀ ਚਾਹੁੰਦੇ ਹਨ ? ਸਿਖੋ ਸੰਭਲੋ , ਬਚੋ ਇਨ੍ਹਾਂ ਬੁਕਲ ਦੇ ਸਪਾਂ ਤੋਂ ) ਅਮਰ ਜੀਤ ਸਿੰਘ ਚੰਦੀ