ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਨਾਨਕ ਜੀ ਦਾ ਪੰਥ ! (ਭਾਗ-2)
ਨਾਨਕ ਜੀ ਦਾ ਪੰਥ ! (ਭਾਗ-2)
Page Visitors: 1314

ਨਾਨਕ ਜੀ ਦਾ ਪੰਥ !  (ਭਾਗ-2)
     ਇਸ ਮਗਰੋਂ ਗੁਰੂ ਸਾਹਿਬ ਨੇ ਬੰਦੇ ਦੇ, ਰੱਬ ਨਾਲ ਸਬੰਧ ਬਾਰੇ ਜਾਣੂ ਕਰਵਾਇਆ ਹੈ।
     ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ ॥
     ਕਸਤੂਰਿ ਕੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
     ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ 1॥    (14)
ਅਰਥ:-  ਜੇ ਮੇਰੇ ਵਾਸਤੇ, ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਉਨ੍ਹਾਂ ਮਹਲ-ਮਾੜੀਆਂ ਵਿਚ ਰਤਨ ਵੀ ਜੜੇ ਜਾਣ, ਉਹ ਮਹਲ-ਮਾੜੀਆਂ , ਕਸਤੂਰੀ, ਕੇਸਰ, ਅਗਰ, ਚੰਦਨ ਆਦਿ ਖੁਸ਼ਬੂਦਾਰ ਚੀਜ਼ਾਂ ਨਾਲ ਲਿਪੀਆਂ ਹੋਣ, ਉਨ੍ਹਾਂ ਨੂੰ ਵੇਖ ਕੇ ਮੇਰੇ ਮਨ ਵਿਚ ਉਨ੍ਹਾਂ ਅੰਦਰ ਰਹਣ ਦਾ ਚਾਉ ਚੜ੍ਹੇ, ਤਾਂ ਇਹ ਸਭ ਕੁਝ ਬੇਕਾਰ ਹੈ, ਕਿਉਂਕਿ , ਪ੍ਰਭੂ ਜੀ ਮੈਂ ਉਨ੍ਹਾਂ ਦੇ ਲਾਲਚ ਵਿਚ ਕਿਤੇ ਤੈਨੂੰ ਭੁਲ੍ਹ ਨਾ ਜਾਵਾਂ, ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ, ਕਿਤੇ ਤੇਰਾ ਨਾਮ, ਮੇਰੇ ਚਿੱਤ ਵਿਚ ਟਿਕੇ ਹੀ ਨਾ ।1। 
     ਹਰਿ ਬਿਨ ਜੀਉ ਜਲਿ ਬਲਿ ਜਾਉ॥
     ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ1॥ਰਹਾਉ॥  
  ਅਰਥ:-   ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ, ਤੇ ਮੈਨੂੰ ਯਕੀਨ ਵੀ ਆ ਗਿਆ ਹੈ ਕਿ ਪ੍ਰਭੂ ਤੋਂ ਵਿਛੁੜ ਕੇ, ਜਿੰਦ ਸੜ ਬਲ ਜਾਂਦੀ ਹੈ, ਤੇ ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਕੋਈ ਥਾਂ ਵੀ ਨਹੀਂ ਹੈ, ਜਿੱਥੇ ਉਹ ਸਾੜ ਮੁੱਕ ਸਕੇ ।1।ਰਹਾਉ।
     ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ॥
     ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
     ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ2
  ਅਰਥ:- ਜੇ ਮੇਰੇ ਰਹਣ ਵਾਸਤੇ ਧਰਤੀ, ਹੀਰੇ ਲਾਲਾਂ ਨਾਲ ਜੜੀ ਜਾਇ , ਜੇ ਮੇਰੇ ਸੌਣ ਵਾਸਤੇ ਪਲੰਘ ਤੇ ਲਾਲ ਜੜੇ ਜਾਣ, ਜੇ ਮੇਰੇ ਸਾਮ੍ਹਣੇ ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ, ਜਿਸ ਦੇ ਮੱਥੇ ਉੱਤੇ ਮਣੀ ਸੋਭ ਰਹੀ ਹੋਵੇ, ਬਹੁਤ ਸੁਘੜ-ਸਿਆਣੀ ਹੋਵੇ, ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ, ਅਜਿਹੀ ਸੁੰਦਰੀ ਨੂੰ ਵੇਖ ਕੇ, ਮੈਂ ਕਿਤੇ, ਹੇ ਪ੍ਰਭੂ, ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੁੰ ਮੈਨੂੰ ਵਿਸਰ ਨਾਹ ਜਾਵੇਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।2
     ਸਿੱਧ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
     ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
     ਮਤਿੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ3
  ਅਰਥ:-  ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ ਸਮਾਧੀ ਦੀਆਂ ਕਾਮ-ਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ, ਤੇ ਉਹ ਮੇਰੇ ਕੋਲ ਆ ਜਾਣ, ਜੇ ਜੋਗ ਦੀ ਤਾਕਤ ਨਾਲ, ਮੈਂ ਕਦੇ ਲੁਕ ਸਕਾਂ, ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂ, ਜੇ ਸਾਰਾ ਜਗਤ ਮੇਰਾ ਆਦਰ ਕਰੇ, ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖਤਰਾ ਹੈ ਕਿ ਇਨ੍ਹਾਂ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ, ਮੈਂ ਕਿਤੇ, ਹੇ ਪ੍ਰਭੂ, ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿਸਰ ਨਾਹ ਜਾਵੇਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।3।     
     ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
     ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
     ਮਤਿੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ41॥ 
  ਅਰਥ:- ਜੇ ਮੈਂ ਫੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ, ਜੇ ਮੈਂ, ਤਖਤ ਤੇ ਬੈਠਾ ਹੁਕਮ ਚਲਾ ਸਕਾਂ, ਤਾਂ ਵੀ, ਹੇ ਨਾਨਕ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖਤਰਾ ਹੈ ਕਿ ਇਹ ਰਾਜ-ਭਾਗ ਵੇਖ ਕੇ ਮੈਂ ਕਿਤੇ, ਹੇ ਪ੍ਰਭੂ, ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿਸਰ ਨਾਹ ਜਾਵੇਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।41
    ਸਾਫ ਕੀਤਾ ਹੈ ਕਿ ਰੱਬ ਦੇ ਮੁਕਾਬਲੇ ਤੇ ਮਾਇਆ ਦੀਆਂ ਦੁਲੱਭ ਚੀਜ਼ਾਂ, ਕੌਡੀਆਂ ਵਰਗੀਆਂ ਵੀ ਨਹੀਂ। 
                    ਅਮਰ ਜੀਤ ਸਿੰਘ ਚੰਦੀ                (ਚਲਦਾ)                        

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.