ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਭਾਰਤ ਦੇ ਕਰਣਾਧਾਰ , ਇਸ ਨੂੰ ਕੀ ਬਨਾਉਣਾ ਚਾਹੁੰਦੇ ਹਨ !
ਭਾਰਤ ਦੇ ਕਰਣਾਧਾਰ , ਇਸ ਨੂੰ ਕੀ ਬਨਾਉਣਾ ਚਾਹੁੰਦੇ ਹਨ !
Page Visitors: 2677

ਭਾਰਤ ਦੇ ਕਰਣਾਧਾਰ , ਇਸ ਨੂੰ ਕੀ ਬਨਾਉਣਾ ਚਾਹੁੰਦੇ ਹਨ !      1200  ਸਾਲ (ਲਗ-ਭਗ ਚਾਲੀ ਪੀੜ੍ਹੀਆਂ) ਦੀ ਗੁਲਾਣੀ ਦਾ ਅਸਰ , ਆਜ਼ਾਦ ਸੋਚ ਤੋਂ ਸਖਣੇ ਅਤੇ ਵਰਨ-ਵੰਡ ਦੇ ਪੈਤ੍ਰਿਕ ਗੁਣ ਦੇ ਪ੍ਰਭਾਵ ਥੱਲੇ , ਗਾਂਧੀ , ਨੈਹਰੂ , ਪੰਤ  , ਪਟੇਲ ਆਦਿ ਨੇ ਆਜ਼ਾਦ ਭਾਰਤ ਦੀ ਆਧਾਰ ਸ਼ਿਲਾ ਨੂੰ , ਸਹੀ ਢੰਗ ਨਾਲ ਸਥਾਪਤ ਕਰਨ ਦੀ ਸੋਚ ਤੋਂ ਸੱਖਣਾ ਕੀਤਾ ਹੋਇਆ ਸੀ । ਮੁਸਲਮਾਨਾਂ ਨੂੰ ਅਲੱਗ ਕਰਨ ਮਗਰੋਂ , ਉਨ੍ਹਾਂ ਦੇ ਦਿਮਾਗ ਵਿਚ ਬਣੀ , ਭਾਰਤ ਦੀ ਤਸਵੀਰ , ਬ੍ਰਾਹਮਣ ਸ਼ਾਸਤ ਭਾਰਤ ਦੀ ਤਸਵੀਰ ਤੋਂ ਵੱਖਰੀ ਕਿਵੇਂ ਹੋ ਸਕਦੀ ਸੀ ? ਜਿਸ ਸੰਵਿਧਾਨ ਤੇ ਪੂਰਾ ਧਿਆਨ ਦੇਣ ਦੀ ਲੋੜ ਸੀ , ਉਸ ਨੂੰ ਐਧਰੋਂ-ਓਧਰੋਂ ਨਕਲ ਮਾਰ ਕੇ , ਭਾਨਮਤੀ ਦਾ ਕੁਨਬਾ ਪੂਰਾ ਕਰ ਦਿੱਤਾ । ਉਨ੍ਹਾਂ ਨੂੰ ਤਾਂ ਛੇਤੀ ਸੀ ਕਿ , ਕਦ ਅਸੀਂ ਭਾਰਤ ਦੇ ਮਾਲਕ ਬਣੀਏ ?
   ਭਾਰਤ ਦੇ ਮਾਲਕ ਬਣਨ ਮਗਰੋਂ , ਚੋਣਾਂ ਦੇ ਨਾਂ ਤੇ ਹੀ ਵਰਨ-ਵੰਡ ਲਾਗੂ ਕਰਨਾ ਸ਼ੁਰੂ ਕੀਤਾ ।(ਜੋ ਪਹਿਲਾਂ ਹੀ ਭਾਰਤ ਲਈ ਬਾਰਾਂ ਸੌ ਸਾਲ ਦੀ ਗੁਲਾਮੀ ਦਾ ਕਾਰਨ ਬਣਿਆ ਸੀ) ਉਸ ਦੇ ਆਧਾਰ ਤੇ ਆਪਣੀ ਸੌੜੀ ਬੁੱਧ ਅਨੁਸਾਰ , ਜਿਸ ਇਲਾਕੇ ਵਿਚ , ਬ੍ਰਾਹਮਣ ਵੱਧ ਗਿਣਤੀ ਵਿਚ ਸਨ, ਉਸ ਵਿਚ ਬ੍ਰਾਹਮਣ ਉਮੀਦਵਾਰ ਖੜੇ ਕੀਤੇ ਗਏ , ਜਿਸ ਇਲਾਕੇ ਵਿਚ ਠਾਕੁਰ ਬਹੁਗਿਣਤੀ ਸੀ ਉਸ ਵਿਚ ਠਾਕੁਰ , ਜਿਸ ਵਿਚ ਹਰੀਜਨ ਬਹੁ ਗਿਣਤੀ ਸੀ ਉਸ ਵਿਚ  ਹਰੀਜਨ ਅਤੇ ਜੋ ਜਾਟ ਬਹੁਲ ਇਲਾਕਾ ਸੀ ਉਸ ਵਿਚ ਜਾਟ ਉਮੀਦਵਾਰ ਖੜਾ ਕਰਨ ਦੀ ਪਿਰਤ ਹੀ ਪਾ ਦਿੱਤੀ । ਜਿਸ ਦਾ ਸਿੱਟਾ ਹਰ ਖੇਤ੍ਰ ਵਿਚ ਬਹੁ ਗਿਣਤੀ ਦਾ ਵਰਚਸਵ ਸਥਪਤ ਹੋ ਕੇ , ਇਲਾਕੇ ਦੇ ਬਾਕੀ ਵਾਸੀਆਂ ਨਾਲ ਉਨ੍ਹਾਂ ਦੀ ਦੂਰੀ ਵਧਣ ਦਾ ਮੁੱਢ ਬੱਝ ਗਿਆ ।
     ਆਰ. ਐਸ. ਐਸ. ਨੇ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ , ਪੂਰੇ ਭਾਰਤ ਵਿਚ ਹੀ , ਬਹੁ-ਗਿਣਤੀ ਅਤੇ ਘੱਟ-ਗਿਣਤੀ , ਅਰਥਾਤ ਹਿੰਦੂ ਬਹੁ ਗਿਣਤੀ ਅਤੇ ਸਿੱਖ-ਈਸਾਈ-ਮੁਸਲਿਮ ਘੱਟ-ਗਿਣਤੀ ਵਿਚਾਲੇ ਲਕੀਰ ਹੀ ਖਿੱਚ ਦਿੱਤੀ । ਹਿੰਦੂ ਪੱਤਾ ਖੇਡ ਕੇ , ਆਪਣੇ ਵੱਲੋਂ ਹਿੰਦੂ ਰਾਸ਼ਟਰ ਦੇ ਨਿਰਮਾਣ ਦਾ ਮੁੱਢ ਬੰਨ੍ਹ ਦਿੱਤਾ , ਜਿਸ ਵਿਚ ਘੱਟ ਗਿਣਤੀਆਂ ਲਈ ਕੋਈ ਥਾਂ ਨਹੀਂ ਸੀ । ਜਲਸੇ –ਜਲੂਸ ਕੱਢ ਕੇ , ਰਾਸ਼ਟਰ ਹਿੱਤ ਤੋਂ ਗਿਰੇ ਹੋਏ ਨਾਅਰੇ ਲਗਾ ਕੇ ਘੱਟ ਗਿਣਤੀ ਨੂੰ ਸਾਫ ਲਫਜ਼ਾਂ ਵਿਚ , ਉਸ ਦੀ ਗੁਲਾਮੀ ਦਾ ਅਹਿਸਾਸ ਕਰਵਾਉਂਦਿਆਂ , ਖੁੱਲ ਕੇ ਆਖਿਆ ਗਿਆ ਕਿ ਜੇ ਘੱਟ ਗਿਣਤੀ ਨੇ ਭਾਰਤ ਵਿਚ ਰਹਿਣਾ ਹੈ , ਤਾਂ ਬਹੁ ਗਿਣਤੀ ਦਾ ਸੰਨਮਾਨ ਕਰਨਾ ਹੋਵੇਗਾ , ਉਨ੍ਹਾਂ ਦੀਆਂ ਮਾਨਤਾਵਾਂ ਸਾ ਅਨੁਸਰਨ ਕਰਨਾ ਹੀ ਹੋਵੇਗਾ । 
    ਇਸ ਮੋੜ ਤੇ ਆਪਣੇ ਆਪ ਨੂੰ ਸੈਕੂਲਰ ਕਹਾਉਂਦੀ , ਕਾਂਗਰਸ ਜਮਾਤ ਲਈ , ਭਾਰਤ ਨੂੰ ਗਰਤ ਵੱਲ ਲਿਾਣ ਵਾਲੇ ਇਸ ਰਾਹ ਤੇ ਰੋਕ ਖੜੀ ਕਰਨੀ ਚਾਹੀਦੀ ਸੀ , ਪਰ ਇੰਦ੍ਰਾ ਗਾਂਧੀ ਵਰਗੀ ਜ਼ਿੱਦੀ ਔਰਤ ਦੀ ਕਮਾਨ ਹੇਠ , ਕਾਂਗਰਸ ਨੇ ਆਪਸ ਵਿਚ ਤਾਂ ਕਈ ਵੰਡੀਆਂ ਪਾ ਲਈਆਂ , ਪਰ ਓਸੇ ਰਾਹ ਨੂੰ ਚੁਣਿਆ , ਜਿਸ ਰਾਹ ਤੇ ਆਰ.ਐਸ. ਐਸ. ਭਾਰਤ ਨੂੰ ਲਜਾਣਾ ਚਾਹੁੰਦੀ ਸੀ । ਇਸ ਕੰਮ ਵਿਚ ਬੀ.ਜੇ.ਪੀ. ਨੇ ਵੀ ਇੰਦਰਾ ਦਾ ਬਹੁਤ ਸਾਥ ਦਿੱਤਾ , ਉਸ ਨੂੰ  ਦੁਰਗਾ ਦਾ ਖਿਤਾਬ ਦੇ ਕੇ , ਉਸ ਕੋਲੋਂ ਹੀ ਭਾਰਤ ਵਿਚ ਅੱਗ ਲਵਾ ਦਿੱਤੀ ।  ਇਸ ਵੇਲੇ ਕੁਝ , ਸੂਝਵਾਨ ਲੀਡਰਾਂ ਅਤੇ ਕੁਝ ਛੇਤਰੀ ਪਾਰਟੀਆਂ ਨੇ ਭਾਰਤ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ , ਪਰ ਇੰਦਰਾ ਗਾਂਧੀ ਬਹੁ-ਗਿਣਤੀ ਹਿੰਦੂ ਵੋਟਰਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਦੀਆਂ ਵੋਟਾਂ ਲੈਣ ਵਿਚ ਕਾਮਯਾਬ ਹੋ ਗਈ । ਹਿੰਦੂਆਂ ਨੂੰ ਇਹ ਅਹਿਸਾਸ ਹੋ ਜਾਣਾ ਕਿ , ਬਹੁ ਤਿਣਤੀ ਸਾਡੀ ਹੈ , ਭਾਰਤ ਦੀਆਂ ਘੱਟ-ਗਿਣਤੀਆਂ ਨੂੰ ਸਾਡੀ ਗੁਲਾਮੀ ਵਿਚ ਹੀ ਵਲਣਾ ਚਾਹੀਦਾ ਹੈ , ਭਾਰਤ ਦੇ ਬਰਬਾਦੀ ਦੇ ਰਾਹ ਤੇ ਚੱਲਣ ਲਈ ਕਾਫੀ ਹੈ ।
     ਓਸੇ ਆਧਾਰ ਤੇ ਵਿਕਸਤ ਹੋਈ ਸੋਚ , ਅੱਜ ਸਿਰਫ ਇਸ ਬਿੰਦੂ ਤੇ ਹੀ ਟਿਕ ਗਈ ਹੈ ਕਿ , ਕਿਵੇਂ ਵੋਟਾਂ ਲੈਣੀਆਂ ਹਨ ? ਕਿਵੇਂ ਰਾਜ-ਗੱਦੀ ਤੇ ਬੈਠਣਾ ਹੈ ? ਇਸ ਸੋਚ ਅਧੀਨ ਹੀ ਭਾਰਤ ਦੇ ਕਰਣਾਧਾਰ , ਅੱਜ ਭਾਰਤ ਦੇ ਵਿਕਾਸ ਦੀ ਗੱਲ ਸੋਚਣ ਤੋਂ ਵੀ ਅਸਮਰੱਥ ਹੋ ਗਏ ਹਨ । ਦੂਸਰੇ ਮੁਲਕਾਂ ਵਿਚ ਰਾਜਸੀ ਪਾਰਟੀਆਂ , ਵੋਟਰਾਂ ਸਾਮ੍ਹਣੇ ਆਪਣੀ ਪਾਰਟੀ ਵਲੋਂ , ਆਪਣੇ ਦੇਸ਼ ਦੇ ਵਿਕਾਸ ਲਈ ਕੀਤੀਆਂ ਜਾਣ ਵਾਲਆਂਿ ਸਕੀਮਾਂ ਰੱਖ ਕੇ ਵੋਟ ਮੰਗਦੀਆਂ ਹਨ , ਇਹ ਭਾਰਤ ਹੀ ਹੈ , ਜਿਸ ਵਿਚ ਵੋਟ ਲੈਣ ਲਈ ਰਾਸ਼ਟਰੀ ਨੇਤਾ ਵੀ , ਵਿਰੋਧੀ ਪਰਟੀਆਂ ਦੇ ਕੀੜੇ ਕੱਢ ਕੇ , ਉਨ੍ਹਾਂ ਦੀ ਗਿਣਤੀ ਵੋਟਰਾਂ ਸਾਮ੍ਹਣੇ ਰੱਖਦੇ ਹਨ ।  ਉਸ ਲਈ ਭਾਵੇਂ ਆਪ ਹੀ ਉਨ੍ਹਾਂ ਨੂੰ ਭਾਰਤ ਵਿਚ ਭਾਂਬੜ ਬਾਲਣੇ ਪੈਣ , ਜਿਸ ਵਿਚ ਹਰ ਹੀਲੇ ਘੱਟ ਗਿਣਤੀਆਂ ਦਾ ਹੀ ਨੁਕਸਾਨ ਹੁੰਦਾ ਹੈ । 
     ਜੇ ਭਾਰਤ ਦੀ ਸੁਪ੍ਰੀਮ ਕੋਰਟ ਨੇ ਭਾਰਤ ਦੀ ਭਲਾਈ ਨੂੰ ਮੁੱਖ ਰਖਦਿਆਂ , ਭਾਰਤ ਦੇ ਕਾਨੂਨ ਅਨੁਸਾਰ ਅਪਰਾਧੀ ਮਨੋ-ਬਿਰਤੀ ਵਾਲੇ ਨੇਤਿਆ ਦਾ ਸ਼ਿਕੰਜਾ ਕੱਸਣ ਦੀ ਗੱਲ ਕੀਤੀ ਤਾਂ , ਨੇਤਿਆਂ ਨੈ ਆਪਣੇ-ਆਪ ਨੂੰ ਸੁਧਾਰਨ ਦੀ ਥਾਂ ਅਪਰਾਧੀ ਮਨੋ-ਬਿਰਤੀ ਵਾਲੇ ਨੇਤਿਆਂ ਨੂੰ ਬਚਾਉਣ ਲਈ ਕਾਨੂਨ ਵਿਚ ਹੀ ਤਬਦੀਲੀ ਕਰਨ ਦਾ ਕਦਮ ਚੁੱਕ ਲਿਆ , ਇਸ ਤੋਂ ਤਾਂ ਇਹੀ ਸਪੱਸ਼ਟ ਹੁੰਦਾ ਹੈ ਕਿ ਅੱਜ , ਨੇਤਿਆਂ ਦੀ ਬਹੁਗਿਣਤੀ ਹੀ ਅਪਰਾਧੀ ਮਨੋ-ਬਿਰਤੀ ਦਾ ਸ਼ਿਕਾਰ ਹੈ , ਨੇਤਿਆਂ ਦਾ ਇਹ ਰੁਝਾਨ , ਭਾਰਤ ਨੂੰ ਕਿੱਧਰ ਲੈ ਜਾਵੇਗਾ ? 
   ਧਰਮ ਦੇ ਨਾਂ ਤੇ ਅਜਿਹੇ ਗੰਦ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ , ਜੋ ਭਾਰਤ ਲਈ ਕੋੜ੍ਹ ਬਣਦਾ ਜਾ ਰਿਹਾ ਹੈ । ਵੋਟਾਂ ਖਾਤਰ  ਇਕ-ਤੋਂ ਇਕ ਗੰਦੇ ਬੰਦੇ ਪਿੱਛੇ , ਅਲੱਗ-ਅਲੱਗ ਪਾਰਟੀਆਂ ਦੇ ਬੇਗਿਣਤ ਨੇਤਾ , ਉਸ ਨੂੰ ਕਾਨੂਨ ਤੋਂ ਬਚਾਉਣ ਲਈ ਖੜੇ ਨਜ਼ਰ ਆਉਂਦੇ ਹਨ , ਧਰਮ ਅਤੇ ਅਧਰਮ ਦੀ ਭਾਸ਼ਾ ਅਜਿਹੀ ਰਲ ਗੱਡ ਕਰ ਦਿੱਤੀ ਗਈ ਹੈ , ਜਿਸ ਦਾ ਨਖੇੜਾ ਕਰਨਾ ਹੀ ਸੰਭਵ ਨਹੀਂ ਰਹਿ ਗਿਆ । ਭਾਰਤ ਦਾ ਕਾਨੂਨ ਸਿਰਫ ਗਰੀਬ ਲੋਕਾਂ ਲਈ ਹੈ , ਮਾੜਾ ਜਿਹਾ ਵੀ ਸਰਦਾ-ਪੁਜਦਾ ਬੰਦਾ , ਭਾਰਤ ਦੇ ਕਾਨੂਨ ਨੂੰ ਟਿੱਚ ਕਰ ਕੇ ਸਮਝਦਾ ਹੈ , ਦਿਨ-ਦਿਹਾੜੇ ਕਿਸੇ ਦਾ ਵੀ ਕਤਲ ਕੀਤਾ ਜਾ ਸਕਦਾ ਹੈ , ਕਿਸੇ ਦਾ ਵੀ ਰੇਪ ਕੀਤਾ ਜਾ ਸਕਦਾ ਹੈ, ਛੋਟੇ-ਮੋਟੇ ਜੁਰਮਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈ । ਭਾਰਤ ਵਿਚ ਜੁਰਮਾਂ ਦਾ ਏਨਾ ਵਾਧਾ ਹੋ ਚੁੱਕਾ ਹੈ ਕਿ , ਪੁਲਸ ਉਨ੍ਹਾਂ ਦੀਆਂ ਰਿਪੋਰਟਾਂ ਹੀ ਨਾ ਲਿਖ ਕੇ , ਆਪਣਾ ਦਾਇਤਵ ਪੂਰਾ ਕਰਨ ਦੀ ਖਾਨਾ-ਪੂਰਤੀ ਕਰਦੀ ਹੈ ।
    ਭਾਰਤ ਦੀ ਲੋਕਸਭਾ ਅਤੇ ਰਾਜ ਸਭਾ ਵਿਚ ਤੁਸੀਂ ਕਦੇ ਵੀ ਕਿਸੇ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਹੁੰਦੀ ਨਹੀਂ ਵੇਖ ਸਕਦੇ , ਰੌਲਾ-ਰੱਪਾ , ਇਕ ਦੂਸਰੇ ਲਈ ਅਪਸ਼ਬਦ , ਮਾਰ-ਕੁਟਾਈ ਹੀ ਇਨ੍ਹਾਂ ਦਾ ਨਿੱਤ-ਕਰਮ ਹਨ । ਵਿਕਾਸ ਦੀ ਖਾਨਾ-ਪੂਰਤੀ ਲਈ ਵਰਲਡ-ਬੈਂਕ ਅਤੇ ਦੂਸਰੇ ਮੁਲਕਾਂ ਤੋਂ ਧੜਾ-ਧੜ ਕਰਜ਼ਾ ਲਿਆ ਜਾਂਦਾ ਹੈ , ਜਿਸ ਵਿਚੋਂ ਇਕ ਹਿੱਸਾ ਮੰਤ੍ਰੀਆਂ ਦਾ ਹੁੰਦਾ ਹੈ , ਇਕ ਹਿੱਸਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਹੁੰਦਾ ਹੈ , ਇਕ ਹਿੱਸਾ ਵਿਕਾਸ ਦਆਂ ਸਕੀਮਾਂ ਲਾਗੂ ਕਰਨ ਵਾਲਿਆਂ ਦਾ ਹੁੰਦਾ ਹੈ , ਮਸਾਂ ਹੀ ਚੌਥਾ ਹਿੱਸਾ , ਵਿਕਾਸ ਤੇ ਲਗਦਾ ਹੈ । ਦੇਸ਼ ਸਿਰ ਕਰਜ਼ਾ ਦਿਨੋ-ਦਿਨ ਵਧਦਾ ਜਾ ਰਿਹਾ ਹੈ , ਨੇਤਿਆਂ ਅਤੇ ਅਧਿਕਾਰੀਆਂ ਦੇ ਮੂੰਹ ਦੀ ਰੌਣਕ , ਦਿਨ-ਬ-ਦਿਨ ਵਧਦੀ ਜਾ ਰਹੀ ਹੈ , ਆਰਥਿਕ ਤੌਰ ਤੇ ਦੇਸ਼ ਦਾ ਲੱਕ ਟੁੱਟ ਚੁੱਕਾ ਹੈ , ਰੁਪਏ ਦੀ ਤਾਕਤ ਰਸਾਤਲ ਤਕ ਪਹੁੰਚ ਚੁੱਕੀ ਹੈ (ਭਲਾ ਹੋਵੇ ਪਰਵਾਸੀ ਭਾਰਤੀਆਂ ਦਾ , ਜੋ ਵੇਲੇ-ਕਵੇਲੇ ਦੇਸ਼ ਨੂੰ ਥੋੜੀ ਆਕਸੀਜਨ ਦੇ ਕੇ ਜਿਊਂਦਾ ਰੱਖੇ ਹੋਏ ਹਨ) ਪਰ ਨੇਤੇ , ਵਿਕਾਸ ਦੀ ਭਾਲ ਵਿਚ , ਵਿਦੇਸ਼ੀ ਦੌਰਿਆਂ ਰਾਹੀਂ , ਦੇਸ਼ ਦੀ ਬੇੜੀ ਵਿਚ ਵੱਟੇ ਪਾਉਣ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰ ਰਹੇ ਹਨ ।
     ਏਨੀਆਂ ਬਿਮਾਰੀਆਂ ਦੇ ਹੁੰਦੇ , ਬਿਨਾ ਕਿਸੇ ਸੁਚੱਜੇ ਡਾਕਟਰ ਦੇ , ਬਿਨਾ ਕਿਸੇ ਠੀਕ ਦਵਾਈ ਦੇ , ਆਪਸ ਵਿਚ ਹੀ ਦੇਸ਼ ਦੀਆਂ ਵੰਡੀਆਂ ਪਾਉਣ ਵਾਲੇ ਨੇਤਿਆਂ ਦੇ ਵਿਚਾਲੇ , ਦੇਸ਼ ਕਦ ਤਕ ਜਿਊਂਦਾ ਹੈ ? ? ? 
ਇਹ ਸਮਾ ਹੀ ਦਸੇਗਾ !
ਅਮਰ ਜੀਤ ਸਿੰਘ ਚੰਦੀ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.