“ਅਜੋਕਾ ਗੁਰਮਤਿ ਪ੍ਰਚਾਰ? ਭਾਗ 11”
ਵਿਚਾਰਾਂ ਦੇ ਜੰਮਣ ਮਰਨ ਵਾਲੀਆਂ ਜੂਨਾਂ?
ਅਜੋਕੇ ਗੁਰਮਤਿ ਪ੍ਰਚਾਰਕਾਂ ਦੇ ਗਰੁੱਪ ਵਿੱਚੋਂ ਇਕ ਵਿਦਵਾਨ ਜੀ ਨੇ ਗੁਰਬਾਣੀ ਦੀ ਇਕ ਪੰਗਤੀ ਪੇਸ਼ ਕਰਕੇ ਗੁਰਮਤਿ ਅਨੁਸਾਰ 84 ਲੱਖ ਜੂਨਾਂ ਦੀ ‘ਗਿਣਤੀ’ ਦਾ ਖੰਡਣ ਕੀਤਾ ਹੈ ਪਰ ਨਾਲ ਹੀ ਜੂਨਾਂ ਵਿੱਚ ਪੈਣ ਵਾਲੀ ਫਲੌਸਫੀ ਨੂੰ ਵੀ ਰੱਦ ਕਰ ਰਹੇ ਹਨ।ਪੰਗਤੀ ਇਸ ਪ੍ਰਕਾਰ ਹੈ-
“ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥1॥
ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥ (1017)
ਵਿਦਵਾਨ ਜੀ ਲਿਖਦੇ ਹਨ-
““ …. ਗੁਰੂ ਜੀ ਨੇ ਇਹ ਕਿਤੇ ਵੀ ਨਹੀਂ ਕਿਹਾ ਕਿ ‘ੴ’ (ਇਕੋ) ਦਾ ਪਸਾਰਾ ਕਿਸੇ ਗਿਣਤੀ ਮਿਣਤੀ ਵਿੱਚ ਹੈ ।ਪਰ ਗੁਰੂ ਜੀ ਨੇ ਜਦੋਂ ਮਨੁਖ ਨੂੰ ਸਚਿਆਰ ਮਨੁੱਖ ਬਣਾਉਣ ਦੇ ਲਈ, ਗੁਰਮਤਿ ਸਮਝਾਈ ਤਾਂ ਇਸ (ਲੱਖ 84) ਮੁਹਾਵਰੇ ਨੂੰ ਆਪਣੇ ਤਰੀਕੇ ਨਾਲ ਗੁਰਬਾਣੀ ਵਿੱਚ ਵਰਤਿਆ ਹੈ ਜਿਵੇਂ ਕਿ ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥1॥ -ਐਥੇ ਤੱਕ ਗੁਰੂ ਜੀ ਇਸ ਪੰਗਤੀ ਵਿੱਚ ਲੋਕ ਬੋਲੀ ਵਰਤਦੇ ਹਨ, ਜੋ ਕਿ ਲੋਕ (ਬ੍ਰਹਮਣ ਦੇ ਭਰਮ ਨੂੰ) ਆਮ ਕਰਕੇ ਮੰਨਦੇ ਸੀ ਕਿ ਮਨੁੱਖ (ਅਖੌਤੀ ਮਨੁੱਖ) ਜਨਮ ਬਹੁਤ ਦੁਰਲਭ (ਕੀਮਤੀ) ਹੈ ਜੋ ਕਿ 84 ਲੱਖ ਜੂਨਾਂ ਭੋਗਣ ਤੋਂ ਬਾਦ ਮਿਲਿਆ ਹੈ । ਇਸੇ ਹੀ ਪੰਗਤੀ ਦੇ ਅਗਲੇ ਹਿੱਸੇ ਵਿੱਚ ਗੁਰੂ ਜੀ ਮਨੁੱਖ ਨੂੰ ਹਲੂਣਾ ਦਿੰਦੇ ਹੋਏ ਸਵਾਲ ਖੜਾ ਕਰਦੇ ਹਨ ਕਿ ਰੇ ਮੂੜੇ ਤੂ ਹੋਛੇ ਰਸਿ ਲਪਟਾਇਓ ॥ -ਐ ਮੂਰਖ (ਜਦੋਂ ਤੈਨੂੰ ਇਹ ਪਤਾ ਹੈ ਕਿ ਇਹ ਜਨਮ ਕੀਮਤੀ ਹੈ 84 ਲੱਖ ਜੂਨਾਂ ਤੋਂ ਬਾਦ ਮਿਲਿਆ ਹੈ) ਫਿਰ ਵੀ ਤੂੰ ਆਪਣੇ ਆਪ ਨੂੰ ਝੂਠੇ ਬੇ-ਲੋੜੇ ਮਾੜੇ ਰਸਾਂ ਵਿੱਚ ਲਪਟਾਇਆ ਹੋਇਆ ਹੈ ? ਫਿਰ ਤੂੰ ਚੰਗੇ ਕੰਮ ਕਿਉਂ ਨਹੀਂ ਕਰਦਾ ? ਸੱਚ ਨਾਲ ਕਿਉਂ ਨਹੀਂ ਜੁੜਦਾ ?
ਗੁਰੂ ਜੀ ਨੇ 84 ਲੱਖ ਮੁਹਾਵਰੇ ਨੂੰ ਬਦਲਮੇਂ ਤਰੀਕੇ ਨਾਲ ਵੀ ਵਰਤਿਆ ਹੈ । ਜਿਹੜਾ ਮਨੁੱਖ ਸੱਚ ਨਾਲ਼ੋਂ ਟੁੱਟ ਚੁੱਕਾ ਹੁੰਦਾ ਹੈ ਉਸ ਦਾ ਮਨ ਕਦੇ ਟਿਕਾ ਵਿੱਚ ਨਹੀਂ ਆ ਸਕਦਾ, ਉਸ ਮਨ ਅੰਦਰ ਵਿਚਾਰ ਜੰਮਦੇ ਤੇ ਮਰਦੇ ਰਹਿੰਦੇ ਹਨ, ਗੁਰੂ ਜੀ ਜਦੋਂ ਕਿਸੇ ਵਹਿਮਾਂ ਭਰਮਾਂ ਵਿੱਚ ਭਟਕੇ ਹੋਏ ਪਸ਼ੂ ਸੁਭਾ ਬਣ ਚੁੱਕੇ 84 ਦੇ ਚੱਕਰਾਂ (ਨੋਟ- 84 ਦਾ ਚੱਕਰ ਇੱਕ ਲੋਕ ਮੁਹਾਵਰਾ ਹੈ) ਵਿੱਚ ਪਏ ਹੋਏ ਮਨੁੱਖ ਨੂੰ ਗਿਆਨ ਦਿੰਦੇ ਹਨ , ਗੁਰਮਤਿ ਸਮਝਾਉਂਦੇ ਹਨ, ਸੱਚ ਨਾਲ ਜੋੜ ਕੇ ਇੱਕ ਨਵਾਂ ਜੀਵਨ ਬਖਸ਼ਦੇ ਹਨ ਓਦੋਂ ਵੀ ਗੁਰੂ ਜੀ ਇਹ ਮੁਹਾਵਰਾ ਵਰਤਦੇ ਹਨ ਕਿ ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥1॥
ਗੁਰੂ ਜੀ ਨੇ ਮਨੁੱਖ ਨੂੰ ਗੁਰਮਤਿ ਸਮਝਾਣ (ਸਚਿਆਰ ਬਣਾਉਣ) ਦੇ ਲਈ ਲੋਕ ਬੋਲੀ ਵਰਤੀ ਹੋਈ ਹੈ ।
ਲੇਖਕ- ……….””
ਵਿਚਾਰ- ਵਿਆਖਿਆਕਾਰ ਜੀ ਇੱਥੇ ਇਹ ਕਹਿਣਾ ਚਾਹੁੰਦੇ ਹਨ ਕਿ “ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥” ਇਹ ਪੰਗਤੀ ਅਸਲ ਵਿੱਚ ਬ੍ਰਹਮਣੀ ਵਿਚਾਰਧਾਰਾ ਹੈ , ਗੁਰੂ ਸਾਹਿਬ ਨੇ ਇਹ ‘ਪੰਗਤੀ/ ਵਿਚਾਰਧਾਰਾ’ ਆਪਣੀ ਗੁਰਮਤਿ ਸਮਝਾਣ ਲਈ ਸਿਰਫ ਮੁਹਾਵਰੇ ਵਜੋਂ ਵਰਤੀ ਹੈ । ਵਾਰੇ ਵਾਰੇ ਜਾਈਏ ਐਸੇ ਗੁਰਬਾਣੀ ਵਿਆਖਿਆਕਾਰ ਪ੍ਰਚਾਰਕਾਂ ਦੇ, ਜਿਹੜੇ ਇਹ ਦੱਸ ਰਹੇ ਹਨ ਕਿ ਜਿਸ ਸਿਧਾਂਤ ਨੂੰ ਗੁਰੂ ਸਾਹਿਬ ਖੁਦ ਨਹੀਂ ਮੰਨਦੇ ਅਨਮਤੀਆਂ ਦੇ ਉਸ ਸਿਧਾਂਤ ਦਾ ਪ੍ਰਯੋਗ ਕਰਕੇ ਉਹ ਲੋਕਾਂ ਨੂੰ ਆਪਣੀ ਗੁਰਮਤਿ ਸਮਝਾ ਰਹੇ ਹਨ । ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜੇ ਇਸ ਤਰ੍ਹਾਂ ਦਾ ਗੁਰਮਤਿ ਪ੍ਰਚਾਰ ਸਿੱਖਾਂ ਵਿੱਚ ਹਾਵੀ ਹੋ ਗਿਆ (ਜੋ ਕਿ ਸਾਡੀ ਅਣਗਹਿਲੀ ਕਰਕੇ ਹੁੰਦਾ ਵੀ ਜਾ ਰਿਹਾ ਹੈ) ਤਾਂ ਗੁਰਮਤਿ ਦੀ ਕੀ ਦੁਰਦਸ਼ਾ ਹੋਵੇਗੀ ਅਤੇ ਹੋ ਰਹੀ ਹੈ।
ਜੇ ਇਹ ਗੱਲ ਮੰਨ ਵੀ ਲਈਏ ਕਿ ਇਹ ਪੰਗਤੀ, ਬ੍ਰਹਮਣੀ ਵਿਚਾਰਧਾਰਾ ਹੈ , ਅਤੇ ਇਸ ਦਾ ਪ੍ਰਯੋਗ ਕਰਕੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ “-ਐ ਮੂਰਖ (ਜਦੋਂ ਤੈਨੂੰ ਇਹ ਪਤਾ ਹੈ ਕਿ ਇਹ ਜਨਮ ਕੀਮਤੀ ਹੈ 84 ਲੱਖ ਜੂਨਾਂ ਤੋਂ ਬਾਦ ਮਿਲਿਆ ਹੈ) ਫਿਰ ਵੀ ਤੂੰ ਆਪਣੇ ਆਪ ਨੂੰ ਝੂਠੇ ਬੇਲੋੜੇ ਮਾੜੇ ਰਸਾਂ ਵਿੱਚ ਲਪਟਾਇਆ ਹੋਇਆ ਹੈ ? ਫਿਰ ਤੂੰ ਚੰਗੇ ਕੰਮ ਕਿਉਂ ਨਹੀਂ ਕਰਦਾ ? ਸੱਚ ਨਾਲ ਕਿਉਂ ਨਹੀਂ ਜੁੜਦਾ ?” ਤਾਂ ਅਨਜਾਣੇ ਹੀ ਇਹ ਵਿਆਖਿਆਕਾਰ ਜੀ ਮੇਰੇ ਉਸ ਸਵਾਲ ਦਾ ਜਵਾਬ ਦੇ ਗਏ ਹਨ ਜਿਹੜਾ ਇਨ੍ਹਾਂ ਲੋਕਾਂ ਕੋਲੋਂ ਮੈਂ ਕਈ ਸਾਲਾਂ ਤੋਂ ਪੁੱਛਦਾ ਆ ਰਿਹਾ ਹਾਂ ਪਰ ਅੱਜ ਤੱਕ ਕਿਸੇ ਸੱਜਣ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ।
ਮੈਂ ਇਨ੍ਹਾਂ ਵਿਦਵਾਨਾਂ ਤੋਂ ਕਈ ਸਾਲਾਂ ਤੋਂ ਇਹ ਸਵਾਲ ਪੁੱਛਦਾ ਆ ਰਿਹਾ ਹਾਂ ਕਿ ਜੇ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ । ਇਸ ਜਨਮ ਤੋਂ ਬਾਅਦ ਫੇਰ ਕੋਈ ਜਨਮ ਨਹੀਂ ਤਾਂ ਜਿਹੜਾ ਬੰਦਾ ਸਾਰਾ ਜੀਵਨ ਵਿਕਾਰਾਂ ਵਿੱਚ ਹੀ ਗੁਜ਼ਾਰ ਕੇ ਤੁਰ ਜਾਂਦਾ ਹੈ । ਗਰੀਬ-ਮਾਰ ਕਰਕੇ ਆਪਣੇ ਪਰਿਵਾਰ ਲਈ ਤਜੋਰੀਆਂ ਭਰਕੇ ਦੌਲਤ ਛੱਡ ਜਾਂਦਾ ਹੈ , ਉਸ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ ? ਜੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ “ ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ ” ਇਹ ਲੇਖੇ ਦੀ ਬਾਕੀ ਭਾਰੀ ਕਿਉਂ ਨਿਕਲੀ ? “ ਲੇਖਾ ਰਬ ਮੰਗੇਸੀਆ ਬੈਠਾ ਕਢਿ ਵਹੀ ॥ ” ਜੇ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ ਲੇਖੇ ਲਈ ਵਹੀ ਦਾ ਕੀ ਮਤਲਬ ਹੋਇਆ ? ਇਸ ਦੇ ਜਵਾਬ ਵਿੱਚ ਇਹੀ ਵਿਦਵਾਨ ਜੀ ਜਿਨ੍ਹਾਂ ਬਾਰੇ ਇੱਥੇ ਵਿਚਾਰ ਚੱਲ ਰਹੀ ਹੈ , ਕਹਿਣ ਲੱਗੇ ਕਿ ‘ ਇਹ ਤੁਕਾਂ ਤਾਂ ਗੁਰੂ ਸਾਹਿਬ ਨੇ ਦੂਸਰੇ ਮੱਤ ਵਾਲਿਆਂ ਦੇ ਵਿਚਾਰ ਪੇਸ਼ ਕੀਤੇ ਹਨ’। ਤਾਂ ਮੇਰਾ ਸਵਾਲ ਸੀ ਕਿ ‘ ਅਨਮਤੀਆਂ ਦੇ ਇਨ੍ਹਾਂ ਵਿਚਾਰਾਂ ਦਾ ਗੁਰੂ ਸਾਹਿਬ ਨੇ ਜਰੂਰ ਕਿਤੇ ਖੰਡਣ ਕੀਤਾ ਹੋਵੇਗਾ, ਉਸ ਸੰਬੰਧੀ ਕੁਝ ਉਦਾਹਰਣਾਂ ਪੇਸ਼ ਕਰ ਦਿਉ’। ਤਾਂ ਅੱਜ ਤੱਕ ਇਨ੍ਹਾਂ ਨੇ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ। ਅੱਗੇ ਮੇਰਾ ਸਵਾਲ ਸੀ ਕਿ ਜੇ ਅਗਲਾ ਪਿਛਲਾ ਕੋਈ ਜਨਮ ਨਹੀਂ, ਕਰਮਾਂ ਦੇ ਸਾਰੇ ਲੇਖੇ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤੇ ਜਾ ਰਹੇ ਹਨ ਤਾਂ ਜਿਹੜਾ ਵਿਅਕਤੀ ਕੁਕਰਮ ਕਰਕੇ ਕਾਨੂੰਨ ਦੀਆਂ ਅੱਖਾਂ ’ਚ ਘੱਟਾ ਪਾ ਕੇ, ਜਾਂ ਪੈਸੇ ਅਤੇ ਰੁਸੂਖ ਦੇ ਜੋਰ ਨਾਲ ਸਜਾ ਪਾਉਣੋ ਬਚ ਜਾਂਦਾ ਹੈ , ਉਸ ਦੇ ਕੁਕਰਮਾਂ ਦਾ ਲੇਖਾ ਕਦੋਂ ਅਤੇ ਕਿਸ ਤਰ੍ਹਾਂ ਭੁਗਤਿਆ ਜਾਂਦਾ ਹੈ । ਇਸ ਦੇ ਜਵਾਬ ਵਿੱਚ ਵਿਦਵਾਨ ਜੀ ਕਹਿਣ ਲੱਗੇ ਕਿ ਉਸ ਦੀ ਆਤਮਾ ਉਸ ਨੂੰ ਕੋਸਦੀ ਹੈ ਇਹੀ ਉਸ ਦੀ ਸਜਾ ਹੈ । ਇਸ ਜਵਾਬ ਸੰਬੰਧੀ ਮੇਰਾ ਸਵਾਲ ਸੀ ਕਿ ਸਨ 84 ਦੇ ਸਿੱਖ ਕਤਲੇਆਮ ਦੇ ਕਿੰਨੇ ਕੁ ਦੋਸ਼ੀਆਂ ਦੀ ਆਤਮਾ ਜਾਗ ਪਈ ਤੇ ਉਨ੍ਹਾਂ ਨੇ ਸੰਬੰਧਤ ਪਰਿਵਾਰਾਂ ਕੋਲ ਪੇਸ਼ ਹੋ ਕੇ ਆਪਣੇ ਗੁਨਾਹ ਦੀ ਮੁਆਫੀ ਮੰਗ ਲਈ ? ਅਗੇ ਮੇਰਾ ਸਵਾਲ ਸੀ ਕਿ ਕੀ ਹਰ ਗੁਨਾਹ ਕਰਨ ਵਾਲੇ ਬੰਦੇ ਦੀ ਆਤਮਾ ਉਸ ਨੂੰ ਕੋਸਦੀ ਹੈ ? ਜੇ ਐਸਾ ਹੈ ਤਾਂ ਦੁਨੀਆਂ ਤੇ ਤਾਂ ਸਤਿਜੁਗ ਵਰਤ ਜਾਣਾ ਚਾਹੀਦਾ ਹੈ । ਗੁਨਾਹ ਹੋਣੇ ਹੀ ਨਹੀਂ ਚਾਹੀਦੇ, ਜਾਂ ਫੇਰ ਨਾਹ-ਮਾਤਰ ਹੀ ਗੁਨਾਹ ਹੋਣੇ ਚਾਹੀਦੇ ਹਨ । ਉਹ ਇਸ ਲਈ ਕਿ ਕਿਸੇ ਬੰਦੇ ਨੇ ਇਕ ਵਾਰੀਂ ਗੁਨਾਹ ਕੀਤਾ, ਉਸ ਦੀ ਆਤਮਾ ਨੇ ਉਸ ਨੂੰ ਕੋਸਿਆ ਜਾਂ ਗੁਨਾਹ ਕਰਨ ਤੋਂ ਪਹਿਲਾਂ ਹੀ ਉਸ ਦੀ ਆਤਮਾ ਨੇ ਉਸ ਨੂੰ ਸੁਚੇਤ ਕਰ ਦਿੱਤਾ, ਅਤੇ ਉਸਨੇ ਅੱਗੋਂ ਗੁਨਾ ਗ ਕਰਨ ਤੋਂ ਤੌਬਾ ਕਰ ਲੈਣੀ ਸੀ । ਇਸ ਤਰ੍ਹਾਂ ਤਾਂ ਦੁਨੀਆਂ ਤੋਂ ਗੁਨਾਹ ਹੀ ਘਟ ਜਾਣੇ ਸੀ, ਜਦਕਿ ਐਸਾ ਤਾਂ ਕਿਤੇ ਵੀ ਨਜ਼ਰ ਨਹੀਂ ਆਉਂਦਾ ।
ਅੱਗੇ ਮੇਰਾ ਸਵਾਲ ਸੀ ਜਿਸ ਦਾ ਕਿ ਇਨ੍ਹਾਂ ਵਿਦਵਾਨ ਜੀ ਦੀ ਲਿਖਤ ਤੋਂ ਮੈਨੂੰ ਜਵਾਬ ਮਿਲ ਗਿਆ ਹੈ- “ ਜਿਸ ਬੰਦੇ ਨੂੰ ਉਸ ਦਾ ਧਰਮ ਇਹ ਸਿੱਖਿਆ ਦਿੰਦਾ ਹੈ ਕਿ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ, ਸਾਰੇ ਕਰਮਾਂ ਦਾ ਲੇਖਾ ਇੱਥੇ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ , ਤਾਂ ਕੀ ਬੰਦਾ ਦੇਸ਼ ਸਮਾਜ ਦੇ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਕੇ ਜਾਂ ਪੈਸੇ ਅਤੇ ਰੁਸੂਖ ਦੇ ਜੋਰ ਨਾਲ ਕੁਕਰਮ ਨਹੀਂ ਕਰੀ ਜਾਵੇਗਾ ? ਇਸ ਗੱਲ ਦਾ ਜਵਾਬ ਇਨ੍ਹਾਂ ਵਿਦਵਾਨ ਸੱਜਣ ਜੀ ਦੀ ਲਿਖਤ ਤੋਂ ਮੈਨੂੰ ਮਿਲ ਗਿਆ ਹੈ- “-ਐ ਮੂਰਖ ਜਦੋਂ ਤੈਨੂੰ ਇਹ ਪਤਾ ਹੈ ਕਿ ਇਹ ਜਨਮ ਕੀਮਤੀ ਹੈ 84 ਲੱਖ ਜੂਨਾਂ ਤੋਂ ਬਾਦ ਮਿਲਿਆ ਹੈ ਫਿਰ ਵੀ ਤੂੰ ਆਪਣੇ ਆਪ ਨੂੰ ਝੂਠੇ ਬੇ-ਲੋੜੇ ਮਾੜੇ ਰਸਾਂ ਵਿੱਚ ਲਪਟਾਇਆ ਹੋਇਆ ਹੈ ? ਫਿਰ ਤੂੰ ਚੰਗੇ ਕੰਮ ਕਿਉਂ ਨਹੀਂ ਕਰਦਾ ? ਸੱਚ ਨਾਲ ਕਿਉਂ ਨਹੀਂ ਜੁੜਦਾ ? ” ।ਇਸ ਲਿਖਤ ਤੋਂ ਮੈਨੂੰ ਜਵਾਬ ਇਸ ਤਰ੍ਹਾਂ ਮਿਲ ਗਿਆ ਹੈ- ਕਿਉਂਕਿ ਵਿਦਵਾਨ ਸੱਜਣ ਜੀ ਮੁਤਾਬਕ ਤਾਂ ਇਹ ਉੱਪਰ ਦੱਸੀ ਬ੍ਰਹਮਣੀ ਵਿਚਾਰਧਾਰਾ ਹੈ