ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 11)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 11)
Page Visitors: 1316

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ 
                                                          (ਭਾਗ 11)             
                                    
ਮਮਾ ਮੂਲ ਗਹਿਆ ਮਨ ਮਾਨੈ ॥
                                    ਮਰਮੀ ਹੋਇ ਸੁ ਮਨ ਕਉ ਜਾਨੈ ॥
                                    ਮਤ ਕੋਈ ਮਨ ਮਿਲਤਾ ਬਿਲਮਾਵੈ ॥
                                    ਮਗਨ ਭਇਆ ਤੇ ਸੋ ਸਚੁ ਪਾਵੈ 31
    
ਜੇ ਸ੍ਰਿਸ਼ਟੀ ਦੇ ਮੂਲ਼ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ ਤਾਂ ਮਨ ਟਿਕ ਜਾਂਦਾ ਹੈਭਟਕਣੋ ਹਟ ਜਾਂਦਾ ਹੈ। ਜੋ ਜੀਵ ਇਸ ਭੇਦ ਨੂੰ ਸਮਝ ਲੈਂਦਾ ਹੈ ਕਿ ਪ੍ਰਭੂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈਉਹ ਜੀਵ ਇਹ ਵੀ ਸਮਝ ਲੈਂਦਾ ਹੈ ਕਿ ਮਾਇਆ ਵਿਚ ਜੁੜਿਆਂ ਮਨਮਾਇਆ ਵਾਙ ਹੀ ਚਲਾਇਮਾਨ ਰਹਿੰਦਾ ਹੈ। ਜੇ ਮਨ ਹਰੀ-ਚਰਨਾਂ ਵਿਚ ਜੁੜਨ ਲੱਗੇ ਤਾਂ ਉਸ ਵਿਚ ਢਿਲ ਨਹੀਂ ਲਾਉਣੀ ਚਾਹੀਦੀਉਸ ਵਿਚ ਕੋਈ ਰੁਕਾਵਟ ਨਹੀਂ ਪੈਣ ਦੇਣੀ ਚਾਹੀਦੀ। ਚਰਨਾਂ ਵਿਚ ਮਗਨ ਹੋਇਆ ਮਨ ਹੀ ਸਦਾ-ਥਿਰ ਕਰਤਾਰ ਨੂੰ ਪਾ ਲੈਂਦਾ ਹੈਅਤੇ ਇਸ ਦੁਨੀਆ ਦੀ ਇਕੋ-ਇਕ ਸਚਾਈਅਕਾਲ-ਪੁਰਖ ਵਿਚ ਹੀ ਵਿਲੀਨ ਹੋ ਜਾਂਦਾ ਹੈਇਕ-ਮਿਕ ਹੋ ਜਾਂਦਾ ਹੈ।
                                   
 ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
                                    
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ 32
     
ਦੁਨੀਆ ਦੀ ਸਾਰੀ ਖੇਡ ਮਨ ਦੁਆਲੇ ਹੀ ਘੁੰਮਦੀ ਹੈਬੰਦਾ ਮਨ ਨੂੰ ਸਮਝਾਉਣ ਨਾਲ ਹੀ ਉਸ ਖੇਡ ਵਿਚ ਸਫਲ ਹੁੰਦਾ ਹੈਜਿਸ ਕਾਰਜ ਲਈ ਉਹ ਦੁਨੀਆ ਵਿਚ ਆਇਆ ਹੈਉਸ ਖੇਡ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ,
                
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
                ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ 1
                
ਭਜਹੁ ਗੋੁਬਿੰਦ ਭੁਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥1ਰਹਾਉ॥
                ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
                ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ  2
                
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
                ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ 3
                
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
                ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ 4
                
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
                ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ 519      (1159)
      
       ਭਜਹੁ ਗੋੁਬਿੰਦ ਭੁਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ 1ਰਹਾਉ॥
     
ਹੇ ਭਾਈ ਗੋਬਿੰਦ ਨੂੰਰੱਬ ਨੂੰ ਸਿਮਰੋਇਸ ਗਲ ਨੂੰ ਯਾਦ ਰੱਖਣਾਭੁੱਲ ਨਹੀੰ ਜਾਣਾ ਕਿ ਇਹ ਸਿਮਰਨ ਹੀ ਮਨੁੱਖਾ ਜਨਮ ਵਿਚ ਕਰਨ ਵਾਲੀ ਕਮਾਈ ਹੈ। ਏਥੇ ਗੱਲ ਸਿਮਰਨ ਦੀਭਜਨ ਦੀ ਹੋ ਰਹੀ ਹੈਇਸ ਲਈ ਇਹ ਜਾਨਣਾ ਅਤਿ ਜ਼ਰੂਰੀ ਹੈ ਕਿ ਇਹ ਭਜਨਇਹ ਸਿਮਰਨ ਹੈ ਕੀ ਚੀਜ਼ ਜੇ ਸਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਭਜਨ ਸਿਮਰਨ ਕੀ ਚੀਜ਼ ਹੈ ਤਾਂ ਅਸੀਂ ਇਸ ਤੁਕ ਅਨੁਸਾਰ ਕੀ ਕਰਾਂਗੇ ਕਿਸ ਚੀਜ਼ ਤੇ ਅਮਲ ਕਰਾਂਗੇ ?       
    
ਭਜਨਸਿਮਰਨਜਪਸਮਾਨ ਅਰਥੀ ਲਫਜ਼ ਹਨਅਤੇ ਇਹ ਹੈ ਵੀ ਮਨ ਦਾ ਕੰਮਕਿਉਂਕਿ ਗੁਰਬਾਣੀ ਕਹਿੰਦੀ ਹੈ,
                
ਭਜੁ ਮਨ ਮੇਰੇ ਏਕੋ ਨਾਮ ॥ ਜੀਅ ਤੇਰੇ ਕੈ ਆਵੇ ਕਾਮ 1ਰਹਾਉ॥   (193)
    
ਹੇ ਮੇਰੇ ਮਨਇਕ ਪਰਮਾਤਮਾ ਦਾ ਨਾਮ ਹੀ ਭਜਦਾ ਰਹੁਸਿਮਰਦਾ ਰਹੁ। ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾਜਿੰਦ ਦੇ ਨਾਲ  ਨਿਭੇਗਾ। 
                
ਅਗਮ ਅਗੋਚਰ ਸਦਾ ਬੇਅੰਤਾ ॥ ਸਿਮਰਿ ਮਨਾ ਪੂਰੇ ਗੁਰਮੰਤਾ 2    (184)
   
ਹੇ ਮੇਰੇ ਮਨਜੋ ਪ੍ਰਭੂ ਪਹੁੰਚ ਤੋਂ ਪਰੇ ਹੈਜੋ ਗਿਆਨ ਇੰਦ੍ਰੀਆਂ ਦੇ ਸਮਝਣ ਤੋਂ ਵੀ ਪਰੇ ਹੈਤੂੰ ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਉਪਦੇਸ਼ ਅਨੁਸਾਰ ਹੀ ਸਿਮਰ । 
                
ਜਪਿ ਮਨ ਮੇਰੇ ਰਾਮ ਰਾਮ ਰੰਗਿ ॥ ਘਰਿ ਬਾਹਰਿ ਤੇਰੈ ਸਦ ਸੰਗਿ 1ਰਹਾਉ॥  (177)
   
ਹੇ ਮੇਰੇ ਮਨਪ੍ਰੇਮ ਨਾਲ ਰਾਮ ਦਾ ਨਾਮ ਜਪਉਹ ਰਾਮ ਤੇਰੇ ਘਰਹਿਰਦੇ ਵਿਚਤੇ ਬਾਹਰ ਹਰ ਥਾਂਸਦਾ ਤੇਰੇ ਨਾਲ ਰਹਿੰਦਾ ਹੈ ।
   
ਏਵੇਂ ਆਪਾਂ ਵੇਖਿਆ ਹੈ ਕਿ ਸਿਮਰਨ ਮਨ ਦਾ ਵਿਸ਼ਾ ਹੈਜ਼ਬਾਨ ਦਾ ਨਹੀਂ। ਜਿਸ ਦੀ ਗੁਰਮਤਿ ਦੇ ਠੇਕੇਦਾਰਾਂ ਨੇ ਸਭ ਤੋਂ ਵੱਧ ਕੁਵਰਤੋਂ ਕੀਤੀ ਹੈਵੈਸੇ ਗੁਰਬਾਣੀ ਵਿਚ, 1078-79 ਸਫੇ ਤੇ ਸਿਮਰਨ ਦੀ ਵਿਆਖਿਆ ਕਰਦਿਆਂ ਇਵੇਂ ਦੱਸਿਆ ਹੈ ਕਿਦੁਨੀਆ ਦੀ ਸਾਰੀ ਰਚਨਾਧਰਤੀ-ਆਕਾਸ਼ਚੰਦ-ਸੂਰਜਹਵਾ-ਪਾਣੀ-ਅੱਗ, 4 ਖਾਣੀਆਂ ਦੇ ਜੀਵਬ੍ਰਹਮਾ-ਬਿਸ਼ਨ-ਮਹੇਸ਼ਦੇਵਤੇ-ਦੈਂਤਬਿਰਖ-ਵੇਲਾਂ-ਬਨਸਪਤੀਨਰ-ਨਾਰੀਦਿਨ-ਰਾਤ ਸਭ ਪਰਮਾਤਮਾ ਨੂੰ ਹਰ ਵੇਲੇ ਸਿਮਰਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਉਹ ਕਿਹੜੇ ਢੋਲਕੀਆਂ-ਛੈਣੇ ਖੜਕਾ-ਖੜਕਾ ਕੇ ਵਾਹਿਗੁਰੂ-ਵਾਹਿਗੁਰੂ ਕਰ ਰਹੇ ਹਨ ?
  
ਸਾਫ ਜਿਹੀ ਗੱਲ ਹੈ ਕਿ ਉਹ ਕਰਤਾਰ ਦੇ ਹੁਕਮਉਸ ਦੀ ਰਜ਼ਾ ਵਿਚ ਚਲ ਰਹੇ ਹਨਲੱਖਾਂ ਸਾਲਾਂ ਵਿਚਕਿਸੇ ਦੀ ਚਾਲ ਵਿਚ ਇਕ ਪਲ ਦਾ ਵੀ ਫਰਕ ਨਹੀਂ ਪਿਆਜੇ ਕਿਸੇ ਦਾ ਇਕ ਪਲ ਦਾ ਵੀ ਫਰਕ ਪੈ ਜਾਵੇ ਤਾਂ ਇਹ ਸਾਰਾ ਕੁਝ ਆਪਸ ਵਿਚ ਟਕਰਾ ਕੇ ਇਹ ਬ੍ਰਹਮੰਡ ਖਤਮ ਹੋ ਜਾਵੇਪਰ ਐਸਾ ਨਹੀਂ ਹੈਹਰ ਕੋਈ ਪ੍ਰਭੂ ਦੇ ਹੁਕਮ ਵਿਚ ਚੱਲ ਰਿਹਾ ਹੈ। ਇਵੇਂ ਜਿਹੜਾ ਬੰਦਾ ਉਸ ਕਰਤਾਰ ਦੀ ਰਜ਼ਾ ਨੂੰ ਸਮਝਦਾ ਹੋਵੇਗਾਉਸ ਨੂੰ ਹਮੇਸ਼ਾ ਯਾਦ ਰੱਖਦਾ ਹੋਵੇਗਾਓਹੀ ਉਸ ਦੀ ਰਜ਼ਾ ਅਨੁਸਾਰ ਉਸ ਦੇ ਹੁਕਮ ਅਨੁਸਾਰ ਚੱਲੇਗਾ।
    
                ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
                         ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ 1
   
ਹੇ ਭਾਈ ਜੇ ਤੂੰ ਗੁਰੂ ਦੀ ਸੇਵਾ ਰਾਹੀਂ ਭਗਤੀ ਦੀਸਿਮਰਨ ਦੀ ਕਮਾਈ ਕਰੇਂ ਤਾਂ ਹੀ ਇਹ ਮਨੁੱਖਾ ਸਰੀਰ ਮਿਲਿਆ ਸਕਾਰਥ ਸਮਝ। ਇਹ ਸਰੀਰ ਏਨੀ ਅਮੋਲਕ ਚੀਜ਼ ਹੈ ਕਿ ਦੇਵਤੇ ਵੀ ਇਸ ਦੀ ਲੋਚਾ ਕਰਦੇ ਹਨ। (ਕਿਉਂਕਿ ਇਸ ਦੇਹੀ ਵਿਚ ਹੀ ਪ੍ਰਭੂ ਦਾ ਸਿਮਰਨ ਕਰ ਕੇਉਸ ਨਾਲ ਇਕ-ਮਿਕ ਹੋਇਆ ਜਾ ਸਕਦਾ ਹੈਜਨਮ-ਮਰਨ ਦਾ ਗੇੜ ਖਤਮ ਕੀਤਾ ਜਾ ਸਕਦਾ ਹੈ) ਤੈਨੂੰ ਤਾਂ ਇਹ ਸਰੀਰ ਮਿਲਿਆ ਹੈਤੂੰ ਇਸ ਦੇਹੀ ਰਾਹੀਂ ਹਰੀ ਦੀ ਸੇਵਾ ਵਿਚ ਜੁੜ।
   
ਇਸ ਤੁਕ ਵਿਚ ਦੋ ਵਾਰੀ ਸੇਵਾ ਦੀ ਗੱਲ ਆਈ ਹੈਇਕ ਵਾਰ ਗੁਰ (ਸ਼ਬਦ) ਦੀ ਸੇਵਾ ਦੀ ਗੱਲ ਅਤੇ ਇਕ ਵਾਰੀ ਹਰੀ ਦੀ ਸੇਵਾ ਦੀ ਗੱਲ ਹੈਇਨ੍ਹਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈਨਹੀਂ ਤਾਂ ਬੰਦਾ ਭੁਲੇਖਾ ਖਾ ਸਕਦਾ ਹੈ।
  1. 
ਗੁਰ ਸੇਵਾ ਦੀ ਗੱਲਗੁਰਬਾਣੀ ਇਸ ਬਾਰੇ ਇਵੇਂ ਸੇਧ ਦਿੰਦੀ ਹੈ,
                   
ਗੁਰ ਕੀ ਸੇਵਾ ਸ਼ਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ 7॥ (223)
     
ਗੁਰੂ ਦੀ ਸੇਵਾਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈਅਤੇ ਉਸ ਸੇਵਾ ਦਾ ਜੋ ਸ੍ਰੇਸ਼ਟਸਭ ਤੋਂ ਉੱਤਮ ਫਲ ਬੰਦੇ ਨੂੰ ਮਿਲਦਾ ਹੈਉਹ ਹੈ ਕਿ ਬੰਦੇ ਦੇ ਅੰਦਰੋਂ ਹਉਮੈ ਮਰ ਜਾਂਦੀ ਹੈ।ਬੜਾ ਸਪੱਸ਼ਟ ਕੀਤਾ ਹੈ ਕਿ ਬ੍ਰਾਹਮਣ ਵਾਙਇਸ ਸੇਵਾ ਦਾ ਕੋਈ ਹੋਰ ਹੀ ਫੱਲ ਨਾ ਲੱਭਦਾ ਫਿਰੀਂਇਸ ਫੱਲ ਰਾਹੀਂ ਹੀ ਤੇਰੇ ਮਨ ਵਿਚ ਪ੍ਰਭੂ ਦਾ ਵਾਸਾ ਹੋਣਾ ਹੈਗੁਰਬਾਣੀ ਦਾ ਹੁਕਮ ਹੈ,
                  
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
                  ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ 1    (560)
    
ਹੰਕਾਰ ਦਾ ਨਾਮ ਨਾਲਪ੍ਰਭੂ ਦੇ ਹੁਕਮ ਨਾਲ ਵਿਰੋਧ ਹੈਦੁਸ਼ਮਣੀ ਹੈਇਹ ਦੋਵੇਂ ਇਕ ਥਾਂ ਇਕੱਠੇ ਨਹੀਂ ਰਹਿ ਸਕਦੇਜੇ ਮਨ ਵਿਚ ਹੰਕਾਰ ਹੋਵੇ ਤਾਂ ਮਨ ਵਿਚ ਪ੍ਰਭੂ ਦੀ ਰਜ਼ਾ ਨਹੀਂ ਟਿਕ ਸਕਦੀਜੇ ਮਨ ਵਿਚ ਕਰਤਾਰ ਦੀ ਰਜ਼ਾ ਟਿਕ ਜਾਵੇ ਤਾਂ ਮਨ ਵਿਚ ਹੰਕਾਰ ਨਹੀਂ ਰਹਿ ਸਕਦਾਮਨ ਵਿਚੋਂ ਸਾਰੇ ਪਵਾੜਿਆਂ ਦੀ ਜੜ੍ਹ ਹੰਕਾਰ ਤਾਂ ਹੀ ਖਤਮ ਹੋ ਸਕਦਾ ਹੈਜੇ ਗੁਰੂ ਦੇ ਸ਼ਭਦ ਦੀ ਰਾਹੀਂ ਪ੍ਰਭੂ ਦੇ ਹੁਕਮ ਬਾਰੇ ਸੋਝੀ ਹਾਸਲ ਕੀਤੀ ਜਾਵੇ। ਮਨ ਵਿਚ ਹੰਕਾਰ ਹੁੰਦੇ ਹੋਏਕੀਤੀ ਸਾਰੀ ਸੇਵਾ ਨਿਸਫਲ ਹੀ ਹੁੰਦੀ ਹੈਕਿਉਂਕਿ ਉਹ ਸੇਵਾ ਮਨ ਨਾਲ ਨਹੀਂ ਕੀਤੀ ਜਾਂਦੀ।
   2. 
ਹਰਿ ਕੀ ਸੇਵਇਸ ਬਾਰੇ ਗੁਰਬਾਣੀ ਦੀ ਸੇਧ ਹੈ,
                  
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
                  ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ 1    (1)
    
ਬੰਦੇ ਅਤੇ ਪਰਮਾਤਮਾ ਦੇ ਵਿਚਾਲੇ ਪਿਆ ਹਉਮੈ ਦਾ ਪਰਦਾ ਕਿਵੇਂ ਦੂਰ ਹੋਵੇਤਾਂ ਜੋ ਪ੍ਰਭੂ ਨਾਲ ਮਿਲਿਆ ਜਾ ਸਕੇ ?
   
ਗੁਰੂ ਸਾਹਿਬ ਸੇਧ ਦਿੰਦੇ ਹਨ ਕਿ ਉਸ ਦਾ ਇਕੋ-ਇਕ ਢੰਗਜੋ ਧੁਰ ਤੋਂ ਬੰਦੇ ਦੇ ਨਾਲ ਹੀ ਲਿਖਆ ਹੋਇਆ ਹੈਉਹ ਹੈ ਉਸ ਰਜ਼ਾ ਦੇ ਮਾਲਕਪ੍ਰਭੂ ਦੀ ਰਜ਼ਾ ਵਿਚ ਚੱਲਣਾ।        ਅਤੇ,
                 
ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥
                 ਕਾਹੂ ਕਾਜ ਨ ਆਵਤ ਬਿਖਿਆ 1ਰਹਾਉ॥      (199)
      
ਹੇ ਭਾਈਤਨ(ਕਰਮਾਂ ਨਾਲ) ਅਤੇ ਮਨ ਨਾਲ ਪਰਮਾਤਮਾ ਦਾ ਨਾਮ ਸਿਮਰਰੱਬੀ ਨਿਯਮ ਅਨੁਸਾਰ ਇਹ ਲੇਖ ਹੀ ਤੇਰੇ ਮਨ ਵਿਚਤੇਰੇ ਹਿਰਦੇ ਵਿਚਸਦਾ ਲਈ ਉਕਰਿਆ ਰਹਿ ਸਕਦਾ ਹੈਕਦੇ ਖਿਰੇਗਾ ਨਹੀਂ ਇਹ ਮਾਇਆਜਿਸ ਦੀ ਖਾਤਰ ਤੂੰ ਸਾਰੀ ਉਮਰ ਨੱਠ-ਭੱਜ ਕਰਦਾ ਹੈਂਆਖਰ ਵੇਲੇ ਕਿਸੇ ਕੰਮ ਨਹੀਂ ਆਉਂਦੀ।       ਇਹੋ ਹਰੀ ਦੀ ਸੇਵਾ ਹੈ।
    
                ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
                         ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ  2
      
ਹੇ ਮੇਰੇ ਮਨਜਦ ਤੱਕ ਤੇਰੇ ਸਰੀਰ ਤੇ ਬੁਢਾਪਾ ਰੂਪੀ ਰੋਗ ਨਹੀਂ ਆ ਗਿਆਜ਼ਬਾਨ ਥਿੜਕਣ ਨਹੀਂ ਲੱਗ ਪੈਂਦੀਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆਉਸ ਤੋਂ ਪਹਿਲਾਂ ਹੀ ਤੂੰ ਪਰਮਾਤਮਾ ਦਾ ਭਜਨਸਿਮਰਨ ਕਰ ਲੈ।
                         
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
                         ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ 3
      
ਹੇ ਭਾਈਜੇ ਤੂੰ ਇਸ ਸਰੀਰ ਵਿਚ ਹੁੰਦਿਆਂ ਭਜਨ ਨਹੀਂ ਕਰਦਾ ਤਾਂ ਫਿਰ ਕਦੋਂ ਕਰੇਂਗਾ ਜਦੋਂ ਮੌਤ ਸਿਰ ਤੇ ਆ ਗਈਉਸ ਵੇਲੇ ਤਾਂ ਭਜਨਸਿਮਰਨ ਨਹੀਂ ਕਰ ਸਕੇਂਗਾਜਨਮ ਮਰਨ ਦੇ ਗੇੜ ਤੋਂ ਖਲਾਸੀ ਦਾ ਉਪਰਾਲਾ ਨਹੀਂ ਕਰ ਸਕੇਂਗਾ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂਉਹ ਹੁਣੇ ਹੀ ਕਰ ਲੈਸਮਾ ਲੰਘ ਜਾਣ ਮਗਰੋਂ ਤਾਂ ਤੂੰ ਅਫਸੋਸ ਹੀ ਕਰੇਂਗਾ ਅਤੇ ਫਿਰ ਇਸ ਪਛਤਾਵੇ ਨਾਲ ਤੂੰ ਇਸ ਭਵ ਸਾਗਰ ਤੋਂ ਪਾਰ ਨਹੀਂ ਹੋ ਸਕੇਂਗਾ।   ਇਸ ਨੂੰ ਹੀ ਗੁਰੂ ਸਾਹਿਬ ਇਵੇਂ ਵੀ ਸਮਝਾਉਂਦੇ ਹਨ,
                 
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸਖਾਈ ॥
                 ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ 5   (93)
      
ਜਦੋਂ ਸਰੀਰ ਦੀ ਤਾਕਤ ਮੁੱਕ ਜਾਂਦੀ ਹੈਮਨ ਰੂਪੀ ਪੰਛੀ ਸਰੀਰ ਵਿਚੋਂ ਉਡ ਜਾਂਦਾ ਹੈਫਿਰ ਤਾਂ ਮੁਰਦਾ ਦੇਹਵੇਹੜੇ ਵਿਚ ਪਈ ਵੀ ਚੰਗੀ ਨਹੀਂ ਲਗਦੀ।
      
ਬੇਣੀ ਆਖਦਾ ਹੈਹੇ ਭਗਤੋਸਤ-ਸੰਗੀਉਜਿਸ ਨੇ ਜਿਊਂਦਿਆਂ ਹੀ ਮੁਕਤੀ ਦਾ ਉਪਰਾਲਾ ਕਰ ਲਿਆਉਸ ਨੂੰ ਹੀ ਮੁਕਤੀ ਮਿਲ ਸਕਦੀ ਹੈਮਰਨ ਮਗਰੋਂ ਕਿਸੇ ਬੰਦੇ ਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ ਜਦ ਬੰਦੇ ਕੋਲੋਂ ਮੁਕਤੀ ਲਈ ਉਪਰਾਲਾ ਹੋਣਾ ਹੀ ਸੰਭਵ ਨਹੀਂ ਹੈ। ਇਹ ਦੂਸਰਿਆਂ ਵਲੋਂ ਕੀਤੇ ਅਖੰਡ ਪਾਠਕੀਤੇ ਕਥਾ-ਕੀਰਤਨਲਾਏ ਲੰਗਰਕੀਤਾ ਦਾਨ ਉਸ ਦੇ ਕਿਸੇ ਕੰਮ ਨਹੀਂ ਆਉਂਦਾ।
                         
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
                         ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ 4                          
    
ਪਰ ਜੀਵ ਦੇ ਵੱਸ ਦਾ ਕੀ ਹੈ ਜਿਸ ਬੰਦੇ ਨੂੰ ਰੱਬ ਆਪਣੀ ਸੇਵਾ ਵਿਚ ਜੋੜਦਾ ਹੈਓਹੀ ਰੱਬ ਦਾ ਸੇਵਕ ਬਣਦਾ ਹੈਉਸ ਦੀ ਰਜ਼ਾ ਵਿਚ ਚਲਦਾ ਹੈ। ਗੁਰ(ਸ਼ਬਦ ਗੁਰੂ) ਨੂੰ ਮਿਲ ਕੇ ਉਸ ਦੇ ਹੀ ਮਨ ਦੇ ਕਿਵਾੜ ਖੁਲ੍ਹਦੇ ਹਨਉਸ ਨੂੰ ਹੀ ਸੋਝੀ ਹੁੰਦੀ ਹੈਉਸ ਨੂੰ ਹੀ ਪ੍ਰਭੂ ਮਿਲਦਾ ਹੈ। ਇਵੇਂ ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ।
                         
 ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
                          
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ 5
     
ਕਬੀਰ ਆਖਦਾ ਹੈਹੇ ਭਾਈਮੈਂ ਤੈਨੂੰ ਕਈ ਢੰਗਾਂ ਨਾਲ ਮੁੜ-ਮੁੜ ਕੇ ਸਮਝਾਅ ਰਿਹਾ ਹਾਂਅੱਗੇ ਤੇਰੀ ਮਰਜ਼ੀ ਹੈਤੂੰ ਇਸ ਮਨੁੱਖਾ ਜੂਨ ਵਾਲੀ ਖੇਡ ਜਿੱਤ ਕੇ ਜਾਹ ਜਾਂ ਹਾਰ ਕੇ ਜਾਹ। ਤੂੰ ਆਪਣੇ ਮਨ ਵਿਚ ਵਿਚਾਰ ਕੇ ਵੇਖ ਲੈਪ੍ਰਭੂ ਨੂੰ ਮਿਲਣ ਦਾ ਸਮਾਇਹ ਮਨੁੱਖਾ ਜਨਮ ਹੀ ਹੈਇਹੀ ਵਾਰੀ ਹੈ। ਇਸ ਵਾਰ ਖੁੰਝ ਕੇ ਤੂੰ ਪਰਮਾਤਮਾ ਨੂੰ ਨਹੀਂ ਮਿਲ ਸਕੇਂਗਾਜਨਮ-ਮਰਨ ਦੇ ਗੇੜ ਵਿਚ ਹੀ ਪਵੇਂਗਾ।                     
                                   
 ਇਹੁ ਮਨੁ ਸਕਤੀ ਇਹੁ ਮਨੁ ਸੀਉ ॥
                                    
ਇਹੁ ਮਨੁ ਪੰਚ ਤਤ ਕੋ ਜੀਉ ॥
                                    
ਇਹੁ ਮਨੁ ਲੇ ਜਉ ਉਨਮਨਿ ਰਹੈ ॥
                                    
ਤਉ ਤੀਨਿ ਲੋਕ ਕੀ ਬਾਤੈ ਕਹੈ 33
     
ਮਾਇਆ ਵਿਚ ਰੁਝਿਆ ਇਹ ਮਨ ਆਪ ਵੀ ਮਾਇਆ ਹੋ ਜਾਂਦਾ ਹੈਇਸ ਆਸਰੇ ਉਹ ਜੂਨਾਂ ਵਿਚ ਭਟਕਦਾ ਰਹਿੰਦਾ ਹੈ। ਪਰਮਾਤਮਾ ਨਾਲ ਜੁੜਿਆ ਇਹ ਮਨ ਆਪ ਹੀ ਆਨੰਦ-ਸਰੂਪ ਕਰਤਾ-ਪੁਰਖ ਬਣ ਜਾਂਦਾ ਹੈਇਸ ਆਸਰੇ ਹੀ ਉਹ ਪਰਮਾਤਮਾ ਵਿਚ ਵਿਲੀਨ ਹੋ ਕੇਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਪੰਜ ਤੱਤਾਂ ਦੇ ਬਣੇ ਸਰੀਰ ਅਤੇ ਸੰਸਾਰ ਨਾਲ ਜੁੜਿਆਂ ਇਹ ਮਨ ਸੰਸਾਰ ਅਤੇ ਸਰੀਰ ਦਾ ਹਿੱਸਾ ਹੀ ਬਣਿਆ ਰਹਿੰਦਾ ਹੈਜਿਸ ਵਿਚ ਉਸ ਨੇ ਇਹ ਦੁਨਿਆਵੀ ਖੇਡ ਖੇਡਣੀ ਹੈ। ਪ੍ਰਭੂ ਵਿਚ ਜੁੜਿਆ ਇਹ ਮਨ ਜਦੋਂ ਖਿੜਾਉ ਵਿਚ ਟਿਕ ਜਾਂਦਾ ਹੈਤਾਂ ਫਿਰ ਉਹ ਸਾਰੇ ਬ੍ਰਹਮੰਡ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ ਕਰਦਾ ਹੈਪਰ ਇਸ ਅਵਸਥਾ ਵਿਚ ਉਹ ਆਪਣੀ ਅਵਸਥਾ ਬਾਰੇ ਜਾਂ ਪ੍ਰਭੂ ਦੀ ਅਸਲੀਅਤ ਬਾਰੇ ਕੁਝ ਵੀ ਦੱਸਣ-ਜੋਗਾ ਨਹੀਂ ਹੁੰਦਾ।
              
ਅਮਰ ਜੀਤ ਸਿੰਘ ਚੰਦੀ           (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.