ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 22)
Page Visitors: 115
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 22)
ਆਪਾਂ ਉੱਪਰ ਵੇਖਿਆ ਹੈ ਕਿ ਜੀਵ ਦਾ ਮਨ ਆਪਣੇ ਕਰਮਾਂ ਦੇ ਅੱਖਰ ਆਪ ਹੀ ਲਿਖਦਾ ਹੈ, ਜੋ ਖਿਰਦੇ ਨਹੀਂ ਹਨ, ਜਦ ਤਕ ਮਨ ਦੀ ਹੋਂਦ ਕਾਇਮ ਰਹਿੰਦੀ ਹੈ ਤਦ ਤੱਕ ਉਹ ਅੱਖਰ ਮਨ ਦੇ ਨਾਲ ਚਲਦੇ ਹਨ, ਉਨ੍ਹਾਂ ਦੇ ਆਧਾਰ ਤੇ ਹੀ ਮਨ ਦਾ ਲੇਖਾ-ਜੋਖਾ ਹੁੰਦਾ ਹੈ। ਇਹ ਅੱਖਰ, ਇਹ ਲੇਖਾ-ਜੋਖਾ ਤਦ ਹੀ ਖਤਮ ਹੁੰਦਾ ਹੈ, ਜਦ ਸੱਚੇ ਗੁਰੂ ਦੀ ਸਿਖਿਆ ਤੇ ਚੱਲ ਕੇ ਮਨ ਇਸ ਲਾਇਕ ਹੋ ਜਾਵੇ ਕਿ ਰੱਬ ਉਸ ਤੇ ਮਿਹਰ ਕਰ ਕੇ ਉਸ ਨੂੰ ਆਪਣੇ ਨਾਲ ਇਕ-ਮਿਕ ਕਰ ਕੇ ਮਨ ਦੀ ਅੱਡਰੀ ਹੋਂਦ, ਖਤਮ ਕਰ ਦੇਵੇ।
ਮੂਲ਼ ਰੂਪ ਵਿਚ ਮਨ ਦੇ ਕੰਮ ਕਰਨ ਦੇ ਦੋ ਹੀ ਆਧਾਰ ਹੁੰਦੇ ਹਨ,
1. ਪਿਆਰ।
2. ਨਫਰਤ।
ਇਹ ਦੋਵੇਂ ਚੀਜ਼ਾਂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਹਨ, ਇਸ ਕਰ ਕੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਚੰਗਾ ਜਾਂ ਮਾੜਾ ਨਹੀਂ ਕਿਹਾ ਜਾ ਸਕਦਾ। ਆਉ ਆਪਾਂ ਇਸ ਬਾਰੇ ਵਿਚਾਰ ਸਾਂਝ ਕਰਦੇ ਹਾਂ।
ਪਿਆਰ ਬੜਾ ਸਤਿਕਾਰਿਤ ਜਜ਼ਬਾ ਹੈ, ਪਰ ਇਸ ਬਾਰੇ ਸੱਚੇ ਗੁਰੂ ਤੋਂ ਹੀ ਸੋਝੀ ਹੋ ਸਕਦੀ ਹੈ ਕਿ ਪਿਆਰ ਕਿਸ ਨਾਲ ਕਰਨਾ ਹੈ। ਸੱਚੇ ਗੁਰੂ ਤੋਂ ਸੋਝੀ ਲਏ ਬਗੈਰ ਮਨ. ਦੁਨਿਆਵੀ ਪਦਾਰਥਾਂ ਨਾਲ ਹੀ ਪਿਆਰ ਕਰਦਾ ਹੈ, ਜਿਵੇਂ ਧਨ-ਦੌਲਤ, ਜ਼ਮੀਨ ਅਤੇ ਉੱਚਾ ਰੁਤਬਾ, ਪਰ ਇਹ ਤਿੰਨੇ ਚੀਜ਼ਾਂ ਮਾਇਆ ਦਾ ਹੀ ਰੂਪ ਹਨ, ਇਨ੍ਹਾਂ ਨਾਲ ਪਿਆਰ ਦੀ ਆੜ ਵਿਚ ਮਨ, ਮਾਇਆ ਨਾਲ ਪਿਆਰ ਕਰਦਾ ਹੈ, ਇਹ ਮਾਇਆ ਬੰਦੇ ਦਾ ਸਾਥ ਨਹੀਂ ਦਿੰਦੀ, ਇਸ ਨਾਲ ਪਿਆਰ ਦੇ ਲਿਖੇ ਅੱਖਰ ਮਨ ਦੇ ਹੱਕ ਵਿਚ ਨਹੀਂ ਭੁਗਤਦੇ। ਸੱਚਾ ਗੁਰੂ ਹੀ ਸਾਨੂੰ ਸਮਝਾਉਂਦਾ ਹੈ ਕਿ ਕਿਸ ਨਾਲ ਪਿਆਰ ਕਰਨਾ ਹੈ ਅਤੇ ਕਿਸ ਨਾਲ ਨਹੀਂ। ਪਿਆਰ ਦੋਵੇਂ ਪਾਸੇ ਹੀ ਹੈ।
ਨਫਰਤ ਤਿਰਸਕਾਰ ਯੋਗ ਜਜ਼ਬਾ ਹੈ, ਪਰ ਇਸ ਬਾਰੇ ਵੀ ਸੱਚਾ ਗੁਰੂ ਹੀ ਦੱਸ ਸਕਦਾ ਹੈ ਕਿ ਕਿਸ ਨਾਲ ਨਫਰਤ ਕਰਨੀ ਹੈ ? ਕਿਸ ਨਾਲ ਨਹੀਂ ? ਜਿਵੇਂ ਬੁਰਾਈ ਨਾਲ ਨਫਰਤ, ਮਨ ਲਈ ਲਾਹੇਵੰਦ ਧੰਦਾ ਹੈ, ਪਰ ਬੁਰੇ ਨਾਲ ਨਫਰਤ, ਮਨ ਲਈ ਲਾਹੇਵੰਦ ਧੰਦਾ ਨਹੀਂ ਹੈ। ਜਦੋਂ ਬੰਦਾ ਆਪਣੇ ਸਵਾਰਥ ਵੱਸ ਬੰਦਿਆਂ ਨਾਲ ਨਫਰਤ ਕਰਦਾ ਹੈ ਤਾਂ, ਉਸ ਵੇਲੇ ਮਨ ਵਲੋਂ ਲਿਖੇ ਅੱਖਰ ਅਤਿਅੰਤ ਘਾਟੇਵੰਦਾ ਸੌਦਾ ਹੈ। ਇਵੇਂ ਆਪਾਂ ਇਹ ਫੈਸਲਾ ਕਰਨ ਤੋਂ ਅਸਮਰੱਥ ਹਾ ਕਿ ਮਨ ਲਈ ਖਾਲੀ ਪਿਆਰ ਹੀ ਲਾਹੇਵੰਦ ਹੈ ਜਾਂ ਨਫਰਤ ਵੀ ?
ਗੁਰਬਾਣੀ ਹਰ ਚੀਜ਼ ਨੂੰ ਬੜਾ ਸਪੱਸ਼ਟ ਕਰਦੀ ਹੈ ਮਾਇਆ ਬਾਰੇ ਇਵੇਂ ਸੇਧ ਦਿੰਦੀ ਹੈ.
ਨਾ ਮਨੁ ਮਰੈ ਨ ਮਾਇਆ ਮਰੈ ॥
ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥ (1342)
ਮਾਇਆ ਵਿਚ ਏਨੀ ਖਿੱਚ ਹੈ ਕਿ ਉਹ ਮਨ ਨੂੰ ਮਾਇਆ ਵਲੋਂ ਮਰਨ ਨਹੀਂ ਦੇਂਦੀ, ਅਤੇ ਜਦ ਤਕ ਮਨ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਤਦ ਤੱਕ ਮਾਇਆ ਮਨ ਤੇ ਹਾਵੀ ਰਹਿੰਦੀ ਹੈ, ਇਹ ਤਾਂ ਓਹੀ ਜਾਣਦਾ ਹੈ ਕਿ ਮਨ ਮਾਇਆ ਤੋਂ ਕਿਵੇਂ ਬਚ ਸਕਦਾ ਹੈ ? ਜਿਸ ਨੇ ਇਹ ਖੇਡ ਰਚੀ ਹੈ।
ਫਿਰ ਸਾਡੇ ਤੇ ਤਰਸ ਕਰ ਕੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੇ ਮਨ, ਗੁਰੂ ਦੇ ਸ਼ਬਦ ਨੂੰ ਆਪਣੇ ਕਰਮ ਲਿਖਣ ਵਾਲੇ ਅੱਖਰਾਂ ਦਾ ਆਧਾਰ ਬਣਾਏ ਤਾਂ ਹੀ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)