“ਅਜੋਕਾ ਗੁਰਮਤਿ ਪ੍ਰਚਾਰ? ਭਾਗ 11ਏ "
“ਲਖ ਚਉਰਾਸੀਹ ਬਾਰੇ”
09-09-2013 ਨੂੰ ਇਸੇ ਵੈਬ ਸਾਇਟ ਤੇ ਮੇਰਾ ਇਕ ਲੇਖ ਛਪਿਆ ਸੀ “ਅਜੋਕਾ ਗੁਰਮਤਿ ਪ੍ਰਚਾਰ? ਭਾਗ 11 ਵਿਚਾਰਾਂ ਦੇ ਜੰਮਣ ਮਰਨ ਵਾਲੀਆਂ ਜੂਨਾਂ?”
ਇਸ ਲੇਖ ਦੇ ਪ੍ਰਤੀਕਰਮ ਵਜੋਂ ਸੰਬੰਧਤ ਲੇਖਕ ‘…ਸਿੰਘ ਜੀ’ ਨੇ ਇੱਕ ਵੈਬ ਸਾਇਟ ਤੇ ਆਪਣੇ ਵਿਚਾਰ ਪਾਏ ਹਨ । ਪ੍ਰਸਤੁਤ ਹਨ ਉਨ੍ਹਾਂ ਵਿਚਾਰਾਂ ਤੋਂ ਅੱਗੇ ਮੇਰੇ ਵਿਚਾਰ , ਸ਼ਬਦ ਦੀਆਂ ਵਿਚਾਰ ਅਧੀਨ ਤੁਕਾਂ ਹਨ-
ਲੱਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥1॥ਰੇ ਮੂੜੇ ਤੂ ਹੋਛੇ ਰਸਿ ਲਪਟਾਇਓ॥1017॥
‘…ਸਿੰਘ ਜੀ’ ਦੇ ਵਿਚਾਰ:- ““ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ॥1॥ -
ਐਥੇ ਤੱਕ ਗੁਰੂ ਜੀ ਇਸ ਪੰਗਤੀ ਵਿੱਚ ਲੋਕ ਬੋਲੀ ਵਰਤਦੇ ਹਨ, ਜੋ ਕਿ ਲੋਕ (ਬ੍ਰਹਮਣ ਦੇ ਭਰਮ ਨੂੰ) ਆਮ ਕਰਕੇ ਮੰਨਦੇ ਸੀ ਕਿ ਮਨੁੱਖ (ਅਖੌਤੀ ਮਨੁੱਖ) ਜਨਮ ਬਹੁਤ ਦੁਰਲਭ (ਕੀਮਤੀ) ਹੈ ਜੋ ਕਿ 84 ਲੱਖ ਜੂਨਾਂ ਭੋਗਣ ਤੋਂ ਬਾਦ ਮਿਲਿਆ ਹੈ””।‘…ਸਿੰਘ ਜੀ’ ਦੇ ਇਨ੍ਹਾਂ ਵਿਚਾਰਾਂ ਸੰਬੰਧੀ ਮੈਂ ਜੋ ਟਿੱਪਣੀ ਕੀਤੀ ਸੀ-
““ਵਿਆਖਿਆਕਾਰ (‘…ਸਿੰਘ ਜੀ’) ਇੱਥੇ ਇਹ ਕਹਿਣਾ ਚਾਹੁੰਦੇ ਹਨ ਕਿ …ਇਹ ਪੰਗਤੀ ਅਸਲ ਵਿੱਚ ਬ੍ਰਹਮਣੀ ਵਿਚਾਰਧਾਰਾ ਹੈ, ਗੁਰੂ ਸਾਹਿਬ ਨੇ ਇਹ ‘ਪੰਗਤੀ/ ਵਿਚਾਰਧਾਰਾ’ ਆਪਣੀ ਗੁਰਮਤਿ ਸਮਝਾਣ ਲਈ ਸਿਰਫ ਮੁਹਾਵਰੇ ਵਜੋਂ ਵਰਤੀ ਹੈ।
ਵਾਰੇ ਵਾਰੇ ਜਾਈਏ ਐਸੇ ਗੁਰਬਾਣੀ ਵਿਆਖਿਆਕਾਰ ਪ੍ਰਚਾਰਕਾਂ ਦੇ, ਜਿਹੜੇ ਇਹ ਦੱਸ ਰਹੇ ਹਨ ਕਿ ਜਿਸ ਸਿਧਾਂਤ ਨੂੰ ਗੁਰੂ ਸਾਹਿਬ ਖੁਦ ਨਹੀਂ ਮੰਨਦੇ , ਅਨ-ਮਤੀਆਂ ਦੇ ਉਸ ਸਿਧਾਂਤ ਦਾ ਪ੍ਰਯੋਗ ਕਰਕੇ ਉਹ ਲੋਕਾਂ ਨੂੰ ਆਪਣੀ ਗੁਰਮਤਿ ਸਮਝਾ ਰਹੇ ਹਨ । ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜੇ ਇਸ ਤਰ੍ਹਾਂ ਦਾ ਗੁਰਮਤਿ ਪ੍ਰਚਾਰ ਸਿੱਖਾਂ ਵਿੱਚ ਹਾਵੀ ਹੋ ਗਿਆ (ਜੋ ਕਿ ਸਾਡੀ ਅਣਗਹਿਲੀ ਕਰਕੇ ਹੁੰਦਾ ਵੀ ਜਾ ਰਿਹਾ ਹੈ) ਤਾਂ ਗੁਰਮਤਿ ਦੀ ਕੀ ਦੁਰਦਸ਼ਾ ਹੋਵੇਗੀ ਅਤੇ ਹੋ ਰਹੀ ਹੈ।
ਜੇ ਇਹ ਮੰਨ ਵੀ ਲਈਏ ਕਿ ਇਹ ਪੰਗਤੀ ਬ੍ਰਹਮਣੀ ਵਿਚਾਰਧਾਰਾ ਹੈ, ਅਤੇ ਇਸ ਦਾ ਪ੍ਰਯੋਗ ਕਰਕੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ- “ਐ ਮੂਰਖ (ਜਦੋਂ ਤੈਨੂੰ ਇਹ ਪਤਾ ਹੈ ਕਿ ਇਹ ਜਨਮ ਕੀਮਤੀ ਹੈ 84 ਲੱਖ ਜੂਨਾਂ ਤੋਂ ਬਾਦ ਮਿਲਿਆ ਹੈ) ਫਿਰ ਵੀ ਤੂੰ ਆਪਣੇ ਆਪ ਨੂੰ ਝੂਠੇ ਬੇਲੋੜੇ ਮਾੜੇ ਰਸਾਂ ਵਿੱਚ ਲਪਟਾਇਆ ਹੋਇਆ ਹੈ ? ਫਿਰ ਤੂੰ ਚੰਗੇ ਕੰਮ ਕਿਉਂ ਨਹੀਂ ਕਰਦਾ ? ਸੱਚ ਨਾਲ ਕਿਉਂ ਨਹੀਂ ਜੁੜਦਾ ? ਤਾਂ ਅਨਜਾਣੇ ਹੀ ਇਹ ਵਿਆਖਿਆਕਾਰ ਜੀ ਮੇਰੇ ਉਸ ਸਵਾਲ ਦਾ ਜਵਾਬ ਦੇ ਗਏ ਹਨ ਜਿਹੜਾ ਇਨ੍ਹਾਂ ਲੋਕਾਂ ਕੋਲੋਂ , ਮੈਂ ਕਈ ਸਾਲਾਂ ਤੋਂ ਪੁੱਛਦਾ ਆ ਰਿਹਾ ਹਾਂ …….””। ਪਾਠਕ ਦੇਖ ਲੈਣ ‘…ਸਿੰਘ ਜੀ’ ਦੇ 84 ਲੱਖ *ਗਿਣਤੀ* ਬਾਰੇ ਵਿਚਾਰਾਂ ਦਾ ਮੈਂ ਕਿਤੇ ਖੰਡਣ ਕੀਤਾ ? ਮੇਰੇ ਵਿਚਾਰਾਂ ਦੇ ਸੰਬੰਧ ਵਿੱਚ ‘…ਸਿੰਘ’ ਜੀ ਨੇ ਜੋ ਪ੍ਰਤੀਕਰਮ ਦਿੱਤਾ-
““ਹੁਣ ਜੇ ਤਾਂ ਮੈਂ ਇਹ ਲਿਖ ਦਿੱਤਾ ਕਿ ਰੱਬ ਦਾ ਪਸਾਰਾ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਹੈ, ਗੁਰਬਾਣੀ ਵਿੱਚ 84 ਲੱਖ ਇੱਕ ਪ੍ਰਚੱਲਤ ਮੁਹਾਵਰੇ ਦੇ ਰੂਪ ਵਿੱਚ ਵਰਤਿਆ ਹੋਇਆ ਹੈ , ਫਿਰ ਵਿਦਵਾਨ ਜੀ ਨੇ (ਜਾਣੀ ਕਿ ਮੈਂ) ਬਹੁਤ ਬੁਰਾ ਮਨਾਇਆ ਅਤੇ ਇਹ ਉਪਰ ਲਿਖੇ ਵਿਚਾਰ ਪੇਸ਼ ਕੀਤੇ ਹਨ । ਪਰ ਉਸੇ ਹੀ ਲੇਖ ਵਿੱਚ ਵਿਦਵਾਨ ਜੀ (ਜਾਣੀ ਕਿ ਮੈਂ) ਜਦੋਂ ਆਪਣੇ ਵਿਚਾਰ ਦਿੰਦੇ ਹਨ ਤਾਂ ਕੁਝ ਇਸ ਤਰ੍ਹਾਂ ਹੈ-
“ਨੋਟ 1- ਮੇਰੇ ਵਿਚਾਰਾਂ ਅਨੁਸਾਰ ਗੁਰਬਾਣੀ 84 ਲੱਖ ਜੂਨਾਂ ਦੀ ‘ਗਿਣਤੀ’ ਦਾ ਖੰਡਣ ਕਰਦੀ ਹੈ , ਜਿਸ ਦਾ ਸਬੂਤ ਇਹ ਹੈ ਕਿ ਗੁਰਬਾਣੀ ਵਿੱਚ ਕੋਟਿ ਜਨਮ, ਅਨਿਕ ਜਨਮ , ਬਹੁ ਜੋਨੀ ਆਦਿ ਲਫਜ਼ ਆਏ ਹਨ ਇਸ ਤੋਂ ਸਿੱਧ ਹੈ ਕਿ ਗੁਰਬਾਣੀ ਜੂਨਾਂ ਦੀ ਕਿਸੇ ਖਾਸ ‘ਗਿਣਤੀ’ ਨੂੰ ਮਾਨਤਾ ਨਹੀਂ ਦਿੰਦੀ । ਪਰ ਮਨਮੁਖ ਨੂੰ ਵੀ ਇਸ ਜਨਮ ਤੋਂ ਪਿੱਛੋਂ ਫੇਰ ਜਨਮ ਵਿੱਚ ਨਹੀਂ ਆਉਣਾ ਪੈਂਦਾ ਇਸ ਬਾਰੇ ਕੋਈ ਇੱਕ ਵੀ ਉਦਾਹਰਣ ਨਹੀਂ ਮਿਲਦੀ ਬਲਕਿ ਮਨਮੁਖਾਂ ਨੂੰ ਫਿਰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ ਇਸ ਸੰਬੰਧੀ ਬਹੁਤ ਸਾਰੀਆਂ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ”।
ਅੱਗੇ ‘…ਸਿੰਘ ਜੀ’ ਲਿਖਦੇ ਹਨ- ““ ਲਓ ਜੀ ਕੀ ਕੀਤਾ ਜਾਵੇ ਇਹੋ ਜਿਹੇ ਵਿਦਵਾਨਾਂ ਦਾ ? ਜੇ ਤਾਂ ਮੈਂ ਲਿਖਿਆ ਕਿ 84 ਲੱਖ ਜੂਨਾਂ ਦੀ ਕੋਈ ਗਿਣਤੀ ਨਹੀਂ ਹੈ , ਫਿਰ ਤਾਂ ਲਿਖਦਾ ਹੈ ਕਿ ‘ ਵਾਰੇ-ਵਾਰੇ ਜਾਈਏ ਐਸੇ ਗੁਰਬਾਣੀ ਵਿਆਖਿਆਕਾਰ ਪ੍ਰਚਾਰਕਾਂ ਦੇ’। ਪਰ ਆਪਣੇ ਉਸੇ ਹੀ ਲੇਖ ਵਿੱਚ ਮੰਨੀ ਵੀ ਜਾ ਰਿਹਾ ਹੈ ਕਿ 84 ਲੱਖ ਜੂਨਾਂ ਦੀ ਕੋਈ ਗਿਣਤੀ ਨਹੀਂ ਹੈ । ਇਹ ਤਾਂ ਉਹ ਗੱਲ ਹੋਈ ਕਿ ਤੁਸੀਂ ਮਾਰੋ ਤਾਂ ਪੋਲੇ, ਅਸੀਂ ਮਾਰੀਏ ਤਾਂ ਠੋਲੇ””।
ਵਿਚਾਰ- ਪਹਿਲੀ ਤਾਂ ਗੱਲ, ਜਿਥੋਂ ਤੱਕ ‘84 ਲੱਖ’ ਗਿਣਤੀ ਦਾ ਸਵਾਲ ਹੈ ਮੈਂ ‘…ਸਿੰਘ ਜੀ’ ਦੀ ਗੱਲ ਦਾ ਕਿਤੇ ਖੰਡਣ ਨਹੀਂ ਕੀਤਾ । ਜੇ ਕੀਤਾ ਹੈ ਤਾਂ ‘…ਸਿੰਘ ਜੀ’ ਮੇਰੀ ਲਿਖਤ ਦੀ ਕੌਪੀ-ਪੇਸਟ ਲਗਾ ਦੇਣ ।‘…ਸਿੰਘ ਜੀ’ ‘84 ਲੱਖ’ ਗਿਣਤੀ ਦੇ ਨਾਲ ਗੁਰਮਤਿ ਦੇ ਆਵਾਗਵਣ ਸਿਧਾਂਤ ਨੂੰ ਵੀ ਰੱਦ ਕਰੀ ਜਾ ਰਹੇ ਹਨ।ਇਸੇ ਲਈ ਮੈਂ ਆਪਣੇ ਲੇਖ ਦੇ ਪਹਿਲੇ ਪਹਿਰੇ ਵਿੱਚ ਹੀ ਗਿਣਤੀ ਪੱਖੋਂ ‘84 ਲੱਖ’ ਅਤੇ ‘ਜੂਨਾਂ’ ਵਾਲੇ ਦੋਨਾਂ ਨੁਕਤਿਆਂ ਨੂੰ ਵੱਖ ਵੱਖ ਕਰਕੇ ਵਿਚਾਰ ਦਿੱਤੇ ਸਨ । ਮੈਂ ਲਿਖਿਆ ਸੀ- “ਅਜੋਕੇ ਗੁਰਮਤਿ ਪ੍ਰਚਾਰਕਾਂ ਦੇ ਗਰੁੱਪ ਵਿੱਚੋਂ ਇਕ ਵਿਦਵਾਨ ਜੀ ਨੇ ਗੁਰਬਾਣੀ ਦੀ ਇਕ ਪੰਗਤੀ ਪੇਸ਼ ਕਰਕੇ ਗੁਰਮਤਿ ਅਨੁਸਾਰ 84 ਲੱਖ ਜੂਨਾਂ ਦੀ ‘ਗਿਣਤੀ’ ਦਾ ਖੰਡਣ ਕੀਤਾ ਹੈ **ਪਰ** ਨਾਲ ਹੀ ਜੂਨਾਂ ਵਿੱਚ ਪੈਣ ਵਾਲੀ ਫਲੌਸਫੀ ਨੂੰ ਵੀ ਰੱਦ ਕਰ ਰਹੇ ਹਨ ।
**ਪਰ** ਲਫਜ਼ ਵੱਲ ਖਾਸ ਤੌ ਰਤੇ ਧਿਆਨ ਦਿੱਤਾ ਜਾਵੇ । ਜੇ ਮੈਂ ਲੇਖਕ ਜੀ ਦੇ ਗਿਣਤੀ ਸੰਬੰਧੀ ਵਿਚਾਰਾਂ ਦਾ ਖੰਡਣ ਕੀਤਾ ਹੁੰਦਾ ਤਾਂ **ਪਰ** ਦੇ ਥਾਂ **ਅਤੇ** ਆਣਾ ਸੀ । ਬਲਕਿ ‘84 ਲੱਖ’ ਅਤੇ ‘ਜੂਨਾਂ’ ਲਈ ਵੱਖ ਵੱਖ ਕਰਕੇ ਗੱਲ ਨਹੀਂ ਸੀ ਕਰਨੀ, ਸਿੱਧਾ ਹੀ ‘84 ਲੱਖ ਜੂਨਾਂ’ ਬਾਰੇ ਗੱਲ ਕਰਨੀ ਸੀ । ਕਿਸੇ ਕਿਸਮ ਦਾ ਭੁਲੇਖਾ ਨਾ ਰਹਿ ਜਾਵੇ ਇਸ ਲਈ ‘ਨੋਟ 1’ ਜੋ ਕਿ ਉੱਪਰ ਦਰਜ ਕਰ ਦਿੱਤਾ ਗਿਆ ਹੈ, ਵਿੱਚ ਵੀ ਗੱਲ ਨੂੰ ਹੋਰ ਸਾਫ ਕਰ ਦਿੱਤਾ ਗਿਆ ਸੀ । ਇਨ੍ਹਾਂ ਅਜੋਕੇ ਵਿਦਵਾਨਾਂ ਕੋਲ ਮੇਰੇ ਸਵਾਲਾਂ ਦੇ ਜਵਾਬ ਤਾਂ ਹੁੰਦੇ ਨਹੀਂ ਇਸ ਲਈ ਪਾਠਕਾਂ ਨੂੰ ਗੁਮਰਾਹ ਕਰਨ ਲਈ ਹੋਰ-ਹੋਰ ਗੱਲਾਂ ਕਰਨ ਲੱਗ ਜਾਂਦੇ ਹਨ ।
ਲੇਖ ਵਿੱਚ ਜਿਨ੍ਹਾਂ ਨੁਕਤਿਆਂ ਬਾਰੇ ਮੈਂ ਆਪਣੇ ਵਿਚਾਰ ਦਿੱਤੇ ਸਨ, ਨਾਲ ਲਿਖਤਾਂ ਦੇ ਹਵਾਲੇ ਵੀ ਪੇਸ਼ ਕਰ ਦਿਤੇ ਸਨ । ਪਰ ‘….ਸਿੰਘ ਜੀ’ ਨੇ ਜਾਣ ਬੁੱਝ ਕੇ ‘84 ਲੱਖ’ ਗਿਣਤੀ ਨਾਲ “ਜੂਨਾਂ” ਵਾਲਾ ਵਿਸ਼ਾ ਜੋੜ ਕੇ ਪਾਠਕਾਂ ਨੂੰ ਭੁਲੇਖੇ ਵਿੱਚ ਪਾਣ ਦੀ ਕੋਸ਼ਿਸ਼ ਕੀਤੀ ਹੈ। ਜੇ ‘….ਸਿੰਘ ਜੀ’ ਵਾਕਿਆ ਹੀ ਸੁਹਿਰਦ ਹਨ ਅਤੇ ਗੁਰਮਤਿ ਸੰਬੰਧੀ ਪੈ ਚੁੱਕੇ ਭੁਲੇਖੇ ਦੂਰ ਕਰਨ ਦੇ ਇੱਛੁਕ ਹਨ ਤਾਂ ਮੈਂ ਜੋ ਵਿਚਾਰ ਪੇਸ਼ ਕਰਕੇ ਸਵਾਲ ਕੀਤੇ ਹਨ, ਇਮਾਨਦਾਰੀ ਨਾਲ ਉਨ੍ਹਾਂ ਬਾਰੇ ਜਵਾਬ ਦੇਣ । ਮੇਰੇ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦੇਣ ਕਿ- “ਲੱਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥” ਕੀ ਐਥੇ ਤੱਕ ਗੁਰੂ ਜੀ ਇਸ ਪੰਗਤੀ ਵਿੱਚ ਲੋਕ ਬੋਲੀ ਵਰਤਦੇ ਹਨ, ਜੋ ਕਿ ਲੋਕ (ਬ੍ਰਹਮਣ ਦੇ ਭਰਮ ਨੂੰ) ਆਮ ਕਰਕੇ ਮੰਨਦੇ ਸੀ ਕਿ ਮਨੁੱਖ (ਅਖੌਤ