ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਇਕ ਅਰਦਾਸਿ ਭਾਟ ਕੀਰਤਿ ਕੀ
ਇਕ ਅਰਦਾਸਿ ਭਾਟ ਕੀਰਤਿ ਕੀ
Page Visitors: 103

  ਇਕ ਅਰਦਾਸਿ ਭਾਟ ਕੀਰਤਿ ਕੀ
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ 
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲμਤ ਜਮ ਤ੍ਰਾਸ ਮਿਟਾਈ ॥ 
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ
॥4॥58॥
  ਹੇ ਪ੍ਰਭੂ ਜੀ, ਅਸੀਂ ਔਗਣਾਂ ਨਾਲ ਭਰੇ ਹੋਏ ਹਾਂ, ਸਾਡੇ ਵਿਚ ਇਕ ਵੀ ਗੁਣ ਨਹੀਂ ਹੈ, ਨਾਮ ਅੰਮ੍ਰਿਤ ਨੂੰ ਛੱਡ ਕੇ ਅਸੀਂ ਮਾਇਆ ਰੂਪੀ ਜ਼ਹਰ ਹੀ ਖਾਧੀ ਹੈ।   ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ, ਜੀਵਨ ਦੇ ਅਸਲੀ ਰਾਹ ਤੋਂ ਭੁੱਲੇ ਹੋਏ ਹਾਂ, ਅਤੇ ਪੁੱਤਰ-ਇਸਤ੍ਰੀ ਨਾਲ ਪਿਆਰ ਪਾ ਕੇ ਉਨ੍ਹਾਂ ਨੂੰ ਹੀ ਸਭ ਕੁਝ ਸਮਝਦੇ ਹਾਂ।    ਅਸੀਂ ਗੁਰੂ ਦੀ ਸੰਗਤ ਵਾਲਾ ਇਕ ਵਧੀਆ ਪੰਥ, ਪੰਧ. ਰਾਹ ਸੁਣਿਆ ਹੈ, ਉਸ ਸੰਗਤ ਵਿਚ ਮਿਲ ਕੇ ਅਸੀਂ ਜਮਾਂ ਦਾ, ਜਨਮ-ਮਰਨ ਦਾ ਡਰ ਖਤਮ ਕਰ ਲਿਆ ਹੈ।   ਕੀਰਤ ਭੱਟ ਦੀ ਇਕ ਬੇਨਤੀ ਹੈ ਕਿ ਰਾਮ ਦੇ ਦਾਸਾਂ ਵਾਲੀ, ਸੰਗਤ ਰੂਪੀ ਗੁਰੂ ਜੀ, ਮੈਨੂੰ ਸਦਾ ਲਈ ਆਪਣੀ ਸੰਗਤ ਵਿਚ ਰੱਖੋ।4।58।   
                 ਅਮਰ ਜੀਤ ਸਿੰਘ ਚੰਦੀ         

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.