ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ!
ਗੁਰਬਾਣੀ ਦੀ ਸਰਲ ਵਿਆਖਿਆ!
Page Visitors: 107

ਗੁਰਬਾਣੀ ਦੀ ਸਰਲ ਵਿਆਖਿਆ!               
 ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥
ਨੀਦ ਪਈ ਸੁਖ ਸਹਜ ਘਰੁ ਆਇਆ
॥1॥ ਰਹਾਉ ॥
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ
॥1॥
ਨਾਨਕ ਗੁਰ ਪੂਰੇ ਸਰਨਾਈ ॥
ਜਿਨਿ ਅਪਨੇ ਨਾਮ ਕੀ ਪੈਜ ਰਖਾਈ
॥2॥8॥26॥      807
  ਹੇ ਭਾਈ, ਸ਼ਬਦ ਗੁਰੂ ਦੀ ਰਾਹੀਂ, ਆਪਣੇ ਨਾਮ ਦੀ ਦਾਤ ਦੇ ਕੇ, ਜਿਸ ਮਨੁੱਖ ਦਾ ਰੋਗ, ਪ੍ਰਭੂ ਨੇ ਆਪ ਦੂਰ ਕੀਤਾ ਹੈ, ਓਸੇ ਦਾ ਹੀ ਰੋਗ ਦੂਰ ਹੋਇਆ ਹੈ। ਨਾਮ ਦੀ ਬਰਕਤ ਨਾਲ, ਉਸ ਮਨੁੱਖ ਨੂੰ ਆਤਮਕ ਸ਼ਾਨਤੀ ਮਿਲ ਜਾਂਦੀ ਹੈ, ਉਸ ਨੂੰ ਸੁਖ ਅਤੇ ਆਤਮਕ ਅਡੋਲਤਾ ਵਾਲੀ ਅਵਸਥਾ ਮਿਲ ਜਾਂਦੀ ਹੈ।1।ਰਹਉ।
  ਹੇ ਮੇਰੇ ਵੀਰ, ਪਰਮਾਤਮਾ ਦਾ ਨਾਮ, ਜਿੰਦ ਦੀ ਖੁਰਾਕ ਹੈ, ਇਹ ਰੱਜ-ਰੱਜ ਕੇ ਖਾਇਆ ਕਰ, ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤੁ ਆਪਣੇ ਹਿਰਦੇ ਵਿਚ ਧਿਆਇਆ ਕਰ ।1।           ਹੇ ਨਾਨਕ ਆਖ ਹੇ ਭਾਈ, ਪੂਰੇ ਗੁਰ, ਸ਼ਬਦ ਗੁਰੂ ਦੀ ਸਰਨ ਪਿਆ ਰਹੁ,  ਗੁਰੂ, ਸਰਨ ਪਏ ਦੀ ਮਦਦ ਕਰਨ ਵਾਲਾ ਹੈ, ਤੇ ਉਸ ਗੁਰੂ ਨੇ ਸਦਾ ਆਪਣੇ ਇਸ ਨਾਮ ਦੀ ਲਾਜ ਰੱਖੀ ਹੈ।2।8।   

ਗੁਰਿ ਪੂਰੈ ਮੇਰੀ ਰਾਖਿ ਲਈ ॥
ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ
॥1॥ ਰਹਾਉ ॥
ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥
ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ
॥1॥
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥   
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ
॥2॥12॥        823
  ਹੇ ਭਾਈ, ਵਿਕਾਰਾਂ ਦੇ ਟਾਕਰੇ ਤੇ, ਪੂਰੇ ਗੁਰ, ਸ਼ਬਦ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ, ਗੁਰੂ ਨੇ ਆਤਮਕ ਜੀਵਨ ਦੇਣ ਵਾਲਾ, ਪ੍ਰਭੂ ਦਾ ਨਾਮ-ਅੰਮ੍ਰਿਤੁ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, ਉਸ ਨਾਮ ਦੀ ਬਰਕਤ ਨਾਲ, ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ, ਮੇਰੇ ਮਨ ਵਿਚੋਂ ਦੂਰ ਹੋ ਗਈ ਹੈ।1।ਰਹਾਉ।
  ਹੇ ਭਾਈ, ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ, ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, ਕਾਮਾਦਿਕ ਸਾਰੇ ਵੈਰੀ ਦੁਰਜਨ ਨੱਸ ਗਏ ਹਨ। ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ ਇਨ੍ਹਾਂ ਵਿਚੋਂ ਕੋਈ ਵੀ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ ।1। ਹੇ ਭਾਈ, ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਦੇ ਸੋਹਣੇ ਚਰਨ ਮੇਰੇ ਮਨ ਦਾ ਆਸਰਾ ਬਣ ਗਏ ਹਨ, ਹਰ ਵੇਲੇ, ਉਸ ਦਾ ਨਾਮ ਸਿਮਰ-ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ। ਹੇ ਭਾਈ, ਪ੍ਰਭੂ ਦਾ ਦਾਸ ਨਾਨਕ, ਉਸ ਪ੍ਰਭੂ ਦੀ ਸਰਨ ਪੈ ਗਿਆ ਹੈ, ਜਿਸ ਤੋਂ ਵੱਡਾ ਹੋਰ ਕੋਈ ਨਹੀਂ।2।12।     
                                                               ਅਮਰ ਜੀਤ ਸਿੰਘ ਚੰਦੀ           

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.