ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (30)
Page Visitors: 104
ਗੁਰਬਾਣੀ ਦੀ ਸਰਲ ਵਿਆਖਿਆ ਭਾਗ (30)
ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥
ਸ੍ਰਿਸ਼ਟੀ ਵਿਚ ਕਈ ਜਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ। ਇਨ੍ਹਾਂ ਸਭਨਾਂ ਨੇ ਇਕ ਤਾਰ ਚਲਦੀ
ਕਲਮ ਨਾਲ, ਅਕਾਲ-ਪੁਰਖ ਦੀ ਕੁਦਰਤ ਦਾ ਲੇਖਾ ਲਿਖਿਆ ਹੈ।
ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥
ਪਰ ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ, ਭਾਵ ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਵੀ ਜੀਵ ਪਾ
ਨਹੀਂ ਸਕਦਾ। ਜੇ ਲੇਖਾ ਲਿਖਿਆ ਵੀ ਜਾਵੇ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ ਕਿੰਨਾ ਵੱਡਾ ਹੋ ਜਾਏਗਾ।
ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਅਕਾਲ-ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ, ਬੇਅੰਤ ਉਸ ਦੀ ਦਾਤ ਹੈ, ਇਸ ਦਾ ਅੰਦਾਜ਼ਾ ਕੌਣ ਲਗਾ ਸਕਦਾ
ਹੈ?
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
ਅਕਾਲ-ਪੁਰਖ ਨੇ ਆਪਣੇ ਹੁਕਮ ਨਾਲ, ਸਾਰਾ ਸਂਸਾਰ ਬਣਾ ਦਿੱਤਾ, ਉਸ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਚਲ
ਪਏ।
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥16॥
ਮੇਰੀ ਕੀ ਤਾਕਤ ਹੈ ਕਿ, ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ ? ਹੇ ਪ੍ਰਭੂ ਮੇਰੀ ਹਸਤੀ ਬਹੁਤ ਤੁੱਛ ਹੈ, ਮੈਂ ਤਾਂ ਤੇਰੇ
ਤੇ, ਇਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ। ਹੇ ਨਿਰੰਕਾਰ , ਤੂੰ ਸਦਾ ਅਟੱਲ ਰਹਣ ਵਾਲਾ ਹੈਂ। ਹੇ ਪ੍ਰਭੂ, ਤੇਰੀ ਰਜ਼ਾ ਵਿਚ
ਰਹਣਾ ਹੀ ਠੀਕ ਹੈ । ਜੋ ਤੈਨੂੰ ਚੰਗਾ ਲਗਦਾ ਹੈ, ਉਹੀ ਕੰਮ ਕਰਨਾ ਹੀ ਭਲਾ ਹੈ।16।
ਅਮਰ ਜੀਤ ਸਿੰਘ ਚੰਦੀ (ਚਲਦਾ)