ਅਜੋਕੇ ਵਿਦਵਾਨਾਂ ਵਿੱਚੋਂ ਇਕ ਵਿਦਵਾਨ ਜੀ ਨਾਲ ‘ਲਖ 84’ ਬਾਰੇ ਇੱਥੇ ਵਿਚਾਰ ਚੱਲ ਰਹੀ ਸੀ।ਪਰ ਉਸ ਲਿਖਤ ਸੰਬੰਧੀ ਉਠਾਏ ਗਏ ਸਵਾਲਾਂ ਸੰਬੰਧੀ ਵਿਦਵਾਨ ਜੀ ਆਪਣਾ ਪੱਖ ਸਹੀ ਸਾਬਤ ਨਹੀਂ ਕਰ ਸਕੇ।ਇਨ੍ਹਾਂ ਵਿਦਵਾਨ ਜੀ ਦੀ ਇੱਕ ਆਦਤ ਹੈ ਕਿ ਕਿਸੇ ਇੱਕ ਤੁਕਤੇ ਤੇ ਆਪਣੀ ਘੜੀ ਫਲੌਸਫੀ ਅਨੁਸਾਰ ਵਿਆਖਿਆ ਪੇਸ਼ ਕਰ ਦਿੰਦੇ ਹਨ।ਜਦੋਂ ਉਸ ਵਿਆਖਿਆ ਸੰਬੰਧੀ ਸਵਾਲ ਪੁੱਛੇ ਜਾਂਦੇ ਹਨ ਤਾਂ ਆਪਣਾ ਪੱਖ ਸਹੀ ਸਾਬਤ ਕੀਤੇ ਬਿਨਾ ਕਿਸੇ ਹੋਰ ਨੁਕਤੇ ਤੇ ਆਪਣੀ ਵਿਆਖਿਆ ਪੇਸ਼ ਕਰ ਦਿੰਦੇ ਹਨ।
ਇਨ੍ਹਾਂ ਵਿਦਵਾਨ ਜੀ ਨੇ ਗੁਰਬਾਣੀ ਦੇ ਇੱਕ ਹੋਰ ਸ਼ਬਦ ਦੀ ਵਿਆਖਿਆ ਕਿਸੇ ਵੈਬ ਸਾਇਟ ਤੇ ਪਾਈ ਹੈ । ਲਿਖਤ ਦਾ ਸਿਰਲੇਖ ਹੈ-
“ਮਨਮੁਖਾ ਨੋ ਫਿਰਿ ਜਨਮੁ ਹੈ॥”
ਸ਼ਬਦ / ਛੰਤ ਦੇ ਦੋ ਬੰਦ ਜਿਨ੍ਹਾਂ ਦੀ ਵਿਆਖਿਆ ਵਿਦਵਾਨ ਜੀ ਨੇ ਕੀਤੀ ਹੈ, ਇਸ ਪ੍ਰਕਾਰ ਹਨ-
“ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੂ ਮਿਲਿਆ ਰਾਮ ਰਾਜੇ ॥
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥
ਜਨ ਨਾਨਕ ਨਾਮੁ ਅਰਾਧਿਆ ਆਰਾਧਿ ਹਰਿ ਮਿਲਿਆ ॥1॥
ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥2॥” (450)
ਇਨ੍ਹਾਂ ਵਿਦਵਾਨ ਜੀ ਦੁਆਰਾ ਕੀਤੀ ਗਈ ਸ਼ਬਦ ਦੇ ਦੋ ਬੰਦਾਂ ਦੀ ਵਿਆਖਿਆ
ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੂ ਮਿਲਿਆ ਰਾਮ ਰਾਜੇ॥
ਵਿਦਵਾਨ ਜੀ ਅਰਥ ਕਰਦੇ ਹਨ- “(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮੱਥੇ (ਦਿਮਾਗ਼, ਮਨ) ਉੱਤੇ ਧੁਰ (ਜਨਮ) ਤੋਂ ਹੀ ਹਰਿ (ਸਚਿ, ਸ਼ੁਭ ਗੁਣ) ਲਿਖਿਆ (ਚੰਗੇ ਵਿਚਾਰ ਮਿਲਣੇ) ਹੈ ਉਨ੍ਹਾਂ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ”।
ਵਿਚਾਰ- ਇਨ੍ਹਾਂ ਵਿਦਵਾਨ ਜੀ ਸਮੇਤ ਅਜੋਕੇ ਗੁਰਮਤਿ ਪ੍ਰਚਾਰਕ ਪਰਮਾਤਮਾ ਦੀ ਹੋਂਦ ਮੰਨਣ ਤੋਂ ਹੀ ਮੁਨਕਰ ਹਨ, ਆਮ ਲੋਕਾਂ ਨੂੰ ਭੁਲੇਖੇ ਵਿੱਚ ਪਾਣ ਲਈ ਇਨ੍ਹਾਂ ਲੋਕਾਂ ਨੇ ‘ਕੁਦਰਤ’ ਨੂੰ ਹੀ ‘ਪਰਮਾਤਮਾ’ ਨਾਮ ਦੇ ਦਿੱਤਾ ਹੈ ਅਤੇ ‘ਕੁਦਰਤੀ ਨਿਯਮਾਂ’ ਨੂੰ ‘ਰੱਬੀ ਹੁਕਮ’ ਨਾਮ ਦੇ ਰੱਖਿਆ ਹੈ।ਸੋਚਣ ਵਾਲੀ ਗੱਲ ਹੈ ਕਿ ਨਾ ਤਾਂ ਕੁਦਰਤ ਵਿੱਚ ਹੀ ਅਤੇ ਨਾ ਹੀ ਕੁਦਰਤ ਦੇ ਕਿਸੇ ਨਿਯਮ ਵਿੱਚ ਕਿਸੇ ਕਿਸਮ ਦੀ ਸੋਝੀ ਹੈ ਕਿ ਸੋਚ ਸਮਝ ਕੇ ਕੋਈ ਫੈਸਲਾ ਲੈ ਕੇ ਵਿਚਰੇ । ਤਾਂ ਕੀ ਇਹ ਲੋਕ ਦੱਸਣ ਦੀ ਖੇਚਲ ਕਰਨਗੇ ਕਿ ਜਨਮ ਵੇਲੇ ਕਿਸੇ ਦੇ ਦਿਮਾਗ਼, ਮਨ ਉੱਤੇ ਚੰਗੇ ਗੁਣ ਵਿਚਾਰ ਮਿਲਣੇ ਕਿਉਂ ਅਤੇ ਕਿਹੜੇ ਕੁਦਰਤੀ ਨਿਯਮ ਅਨੁਸ਼ਾਰ ਲਿਖਿਆ ਜਾਂਦਾ ਹੈ? ਹਰ ਇੱਕ ਦੇ ਦਿਮਾਗ਼ ਮਨ ਤੇ ਇੱਕੋ ਜਿਹਾ ਕਿਉਂ ਨਹੀਂ ਲਿਖਿਆ ਜਾਂਦਾ?
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥
ਅਰਥ- (ਉਨ੍ਹਾਂ ਦੇ ਮਨ ਵਿੱਚੋਂ) ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ ਉਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੀ ਬਖਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ ।
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥
ਅਰਥ- ਉਨ੍ਹਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਵਾਚਦਾ ਨਹੀਂ ।
ਜਨ ਨਾਨਕ ਨਾਮੁ ਅਰਾਧਿਆ ਆਰਾਧਿ ਹਰਿ ਮਿਲਿਆ ॥1॥
ਅਰਥ- ਹੇ ਦਾਸ ਨਾਨਕ! (ਆਖ- ਹੇ ਭਾਈ!) ਗੁਰੂ ਦੀ ਸ਼ਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ (ਗੁਰਮਤਿ) ਸਿਮਰਦੇ (ਯਾਦ ਰੱਖਦੇ) ਹਨ, ਨਾਮ ਸਿਮਰ ਕੇ ਉਹ ਹਰਿ (ਸੱਚ, ਸ਼ੁਭ ਗੁਣ) ਵਿੱਚ ਹੀ ਲੀਨ ਹੋ ਜਾਂਦੇ ਹਨ ।
ਵਿਚਾਰ- ‘ਹਰਿ ਮਿਲਿਆ’ ਦਾ ਅਰਥ- “ਸੱਚ, ਸ਼ੁਭ ਗੁਣ ਵਿੱਚ ਹੀ ਲੀਨ ਹੋ ਜਾਂਦੇ ਹਨ” ??? ਇਹ ਅਰਥ ਇਸ ਲਈ ਕੀਤੇ ਗਏ ਹਨ, ਕਿਉਂਕਿ ਇਹ ਸੱਜਣ ਜੀ ਅਸਲ ਵਿੱਚ ‘ਹਰਿ’ ‘ਪਰਮਾਤਮਾ’ ਦੀ ਹੋਂਦ ਤੋਂ ਮੁਨਕਰ ਹਨ ।
ਦੂਜੇ ਪਦੇ ਦੇ ਅਰਥ ਕਰਦੇ ਹੋਏ ਵਿਦਵਾਨ ਜੀ ਲਿਖਦੇ ਹਨ
ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥
ਅਰਥ- (ਹੇ ਭਾਈ! ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿੱਚ ਕਾਹਦੇ ਲਈ ਜੰਮੇਂ ?
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥
ਅਰਥ- ਇਹ ਮਾਣਸ ਜਨਮ (ਜੋ ਗੁਰੂ ਜੀ ਨੇ ਪਹਿਲੇ ਪਦੇ ਵਿੱਚ ਦੱਸਿਆ ਹੈ) ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਰ) ਨਾਮ (ਗੁਰਮਤਿ) ਸਿਮਰਨ (ਯਾਦ ਰੱਖਣ) ਤੋਂ ਬਿਨਾ ਸਾਰਾ ਵਿਅਰਥ ਚਲਾ ਜਾਂਦਾ ਹੈ ।
ਵਿਚਾਰ- ਪਹਿਲੇ ਪਦੇ ਵਿੱਚ ਤਾਂ ਅਰਥ ਵਿਦਵਾਨ ਜੀ ਨੇ ਲਿਖੇ ਹਨ- “(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮੱਥੇ (ਦਿਮਾਗ਼, ਮਨ) ਉੱਤੇ ਧੁਰ **(ਜਨਮ) ਤੋਂ** ਹੀ ਹਰਿ (ਸਚਿ, ਸ਼ੁਭ ਗੁਣ) ਲਿਖਿਆ (ਚੰਗੇ ਵਿਚਾਰ ਮਿਲਣੇ) ਹੈ ਉਨ੍ਹਾਂ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ” । ਸਵਾਲ ਪੈਦਾ ਹੁੰਦਾ ਹੈ ਕਿ ਜਿਸ ਮਨੁੱਖ ਦੇ ਮੱਥੇ, ਦਿਮਾਗ਼, ਮਨ ਦੇ ਜਨਮ ਤੋਂ ਹੀ ‘ਸੱਚ, ਸ਼ੁਭ ਗੁਣ, ਚੰਗੇ ਵਿਚਾਰ’ ਲਿਖਿਆ ਹੁੰਦਾ ਹੈ ਉਨ੍ਹਾਂ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ ਤਾਂ ਇਸ ਵਿੱਚ ਬੰਦੇ ਦੇ ਕਰਨ ਵਾਲਾ ਕੀ ਉੱਦਮ ਰਹਿ ਜਾਂਦਾ ਹੈ ? ਜਨਮ ਵੇਲੇ ਤਾਂ ਕੋਈ ਵੀ ਆਪਣੇ ਮੱਥੇ, ਦਿਮਾਗ਼, ਮਨ ਤੇ ਕਿਸੇ ਤਰ੍ਹਾਂ ਕੁਝ ਵੀ ਆਪਣੀ ਮਰਜੀ ਅਨੁਸਾਰ ਨਹੀਂ ਲਿਖਵਾ ਸਕਦਾ । ਜੇ ਇਸ ਜਨਮ ਤੋਂ ਅਗਲਾ ਪਿਛਲਾ ਜਨਮ ਹੁੰਦਾ ਹੈ ਫੇਰ ਤਾਂ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਇਹ ਮਨੁੱਖਾ ਜਨਮ ਅਨੇਕਾਂ ਜੂਨਾਂ ਤੋਂ ਮਗ਼ਰੋਂ ਮਿਲਿਆ ਹੈ ਇਸ ਲਈ ਇਹ ਦੁਲੰਭ ਹੈ । ਅਤੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਮੱਥੇ ਤੇ (ਭਾਗਾਂ ਵਿੱਚ) ਚੰਗਾ ਮੰਦਾ ਜਾਂ ਗੁਰੂ ਨੂੰ ਮਿਲਣਾ ਲਿਖਿਆ ਹੈ । ਪਰ ਜੇ ਇਸ ਜਨਮ ਤੋਂ ਅਗਲਾ ਪਿਛਲਾ ਕੋਈ ਜਨਮ ਹੀ ਨਹੀਂ ਤਾਂ ਇਹ ਮਾਨਸ ਜਨਮ ‘ਦੁਲੰਭ’ ਕਿਵੇਂ ਹੋਇਆ ? ਫੇਰ ਤਾਂ ਮਾਤਾ ਪਿਤਾ ਦੇ ਮੇਲ ਤੋਂ ਜਨਮ ਹੋਇਆ, ਜੋ ਕਿ ਹੋਣਾ ਕੁਦਰਤੀ ਹੀ ਸੀ । ਇਸ ਵਿੱਚ ਨਾ ਤਾਂ ਮਾਤਾ ਪਿਤਾ ਨੂੰ ਕੋਈ ਖਾਸ ਉਪਰਾਲਾ ਕਰਨ ਦੀ ਜਰੂਰਤ ਪਈ ਅਤੇ ਨਾ ਹੀ ਜਨਮ ਲੈਣ ਵੇਲੇ ਜੀਵ (ਬੱਚੇ) ਨੇ ਹੀ ਕੋਈ ਉਚੇਚ ਕਰਨਾ ਹੁੰਦਾ ਹੈ, ਅਤੇ ਨਾ ਹੀ ਕਰ ਸਕਦਾ ਹੈ । ਜਿਵੇਂ ਹੋਰ ਜੀਵ ਜੰਤੂਆਂ ਦੇ ਜਨਮ ਹੁੰਦੇ ਹਨ ਇਸੇ ਤਰ੍ਹਾਂ ਮਨੁੱਖ ਦਾ ਵੀ ਜਨਮ ਹੋ ਜਾਂਦਾ ਹੈ ।ਇਸ ਵਿੱਚ ‘ਦੁਲੰਭ’ (ਔਖਾ ਲੱਭਣਾ) ਦਾ ਕੀ ਮਤਲਬ ?
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥
ਅਰਥ- (ਹੇ ਭਾਈ! ਜੇਹੜਾ ਕਿਸਾਨ ਵੱਤਰ ਵੇਲੇ ਪੈਲੀ ਨਹੀਂ ਬੀਜਦਾ ਉਹ ਵੇਲਾ ਬੀਤ ਜਾਣ ਤੇ ਭੁੱਖਾ ਮਰਦਾ ਹੈ, (ਤਿਵੇਂ ਹੀ) ਜੇਹੜਾ ਮਨੁੱਖ ਢੁੱਕਵੇਂ ਸਮੇਂ (ਗੁਰੂ ਕੋਲ ਜਾ ਕੇ ਵੀ ਆਪਣੇ ਹਿਰਦੇ ਦੀ ਖੇਤੀ ਵਿੱਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਣ ਵਾਲੇ ਸਮੇਂ (ਸਮਾਂ ਲੰਘ ਜਾਣ ਤੋਂ ਬਾਦ) ਕਿਹੜੀ ਖ਼ੁਰਾਕ ਵਰਤੇਗਾ ਜਦੋਂ ਆਤਮਕ ਜੀਵਨ ਦੇ ਪਲ੍ਹਰਨ ਵਾਸਤੇ ਨਾਮ-ਭੋਜਨ ਦੀ ਲੋੜ ਪਏਗੀ ?
ਵਿਚਾਰ- ‘ਹੁਣ ਵਤੈ’ ਤਾਂ ਮਨੁਖਾ ਜਨਮ ਵਾਸਤੇ ਕਿਹਾ ਗਿਆ ਹੈ, ਇਸ ਜਨਮ ਵਿੱਚ ਉਮਰ ਦੇ ਕਿਸੇ ਖਾਸ ਪੜਾਵ ਵਾਸਤੇ ਨਹੀਂ । ਅਤੇ ਨਾ ਹੀ ਉਮਰ ਦਾ ਕੋਈ ਖਾਸ ਹਿੱਸਾ ਨਾਮ ਬੀਜਣ ਲਈ ਮਿਥਿਆ ਗਿਆ ਕਿਹਾ ਜਾ ਸਕਦਾ ਹੈ।ਤਾਂ ਫੇਰ ਸਮਾਂ ਲੰਘ ਜਾਣ ਦਾ ਕੀ ਮਤਲਬ ਹੋਇਆ ? ਮੰਨ ਲਵੋ ਕੋਈ ਵਿਅਕਤੀ ਜਵਾਨੀ ਦੀ ਉਮਰ ਤੱਕ ਨਾਮ ਨਹੀਂ ਬੀਜਦਾ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਸਮਾਂ ਬੀਤ ਗਿਆ ਹੈ ਹੁਣ ਨਾਮ ਨਹੀਂ ਬੀਜਿਆ ਜਾ ਸਕਦਾ, ਇਸ ਲਈ ਬਾਕੀ ਉਮਰ ਦਾ ਸਾਰਾ ਹਿੱਸਾ ਨਾਮ ਫਲ਼ ਤੋਂ ਬਿਨਾ ਭੁਖਾ ਹੀ ਬਿਤਾਣਾ ਪੈਣਾ ਹੈ । ਜਾਂ ਕੋਈ ਵਿਅਕਤੀ ਸਾਰੀ ਉਮਰ ਪਰਮਾਤਮਾ ਦਾ ਨਾਮ ਨਹੀਂ ਬੀਜਦਾ ਤਾਂ, ਜੇ ਉਸ ਦਾ ਸਾਰੀ ਉਮਰ ਪਰਮਾਤਮਾ ਦਾ ਨਾਮ ਬੀਜਣ ਤੋਂ ਬਿਨਾ ਹੀ ਸਰ ਗਿਆ ਤਾਂ ਬਾਕੀ ਦੀ ਜਿਹੜੀ ਥੋੜ੍ਹੀ-ਬਹੁਤ ਉਮਰ ਬਚੀ ਹੈ, ਉਹ ਵੀ ਉਸੇ ਤਰ੍ਹਾਂ ਬੀਤ ਜਾਵੇਗੀ ਜਿਸ ਤਰ੍ਹਾਂ ਉਮਰ ਦਾ ਜਿਆਦਾ ਹਿੱਸਾ ਲੰਘ ਗਿਆ ਹੈ । ਇਸ ਵਿੱਚ ‘ਅਗੈ ਭੁਖਾ ਕਿਆ ਖਾਏ” ਵਾਲੀ ਕੀ ਗੱਲ ਹੈ ? ਇਹ ਵੀ ਕਦੇ ਨਹੀਂ ਦੇਖਿਆ ਗਿਆ ਕਿ ਜਿਸ ਨੇ ਸਾਰੀ ਉਮਰ, ਉਮਰ ਦੇ ਆਖਰੀ ਪੜਾਵ ਤੱਕ ਵੀ ਨਾਮ ਨਹੀਂ ਬੀਜਿਆ, ਅੰਤ ਵੇਲੇ ਉਸ ਵਿੱਚ ਕੁਝ ਖਾਸ ਵੱਖਰੀ ਕਿਸਮ ਦੇ ਲੱਛਣ ਉੱਭਰ ਆਉਂਦੇ ਹੋਣ ਜਾਂ ਵਿਦਵਾਨ ਜੀ ਦੁਆਰਾ ਮਿਥੇ ਹੋਏ ਬੀਜੇ ਦਾ ਫਲ਼ ਖਾਣ ਤੋਂ ਬਿਨਾ ਕਿਸੇ ਗੱਲੋਂ ਭੁੱਖਾ ਰਹਿ ਗਿਆ ਹੋਵੇ । ਆਤਮਕ ਜੀਵਨ ਵਾਲੀ ਖੁਰਾਕ ਦੀ ਜੇ ਉਸ ਨੂੰ ਉਮਰ ਦੇ ਆਖਰੀ ਪੜਾਵ ਤੱਕ ਲੋੜ ਨਹੀਂ ਪਈ ਤਾਂ ਜੀਵਨ ਦੇ ਆਖਰੀ ਪੜਾਵ ਤੇ ਉਸ ਨੂੰ ਇਸ ਦੀ ਕੀ ਲੋੜ ਪੈ ਸਕਦੀ ਹੈ ?
**ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥**
ਅਰਥ- ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਕੇ **(ਅਵਗੁਣਾਂ ਦੇ)** ਜਨਮਾਂ ਦਾ ਚੱਕਰ ਮਿਲਦਾ ਹੈ (ਉਨ੍ਹਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ।
ਵਿਚਾਰ- ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਕੀਤੇ ਹਨ- “ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਨ੍ਹਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ”। ਅਜੋਕੇ ਵਿਦਵਾਨ ਜੀ ਦੇ ਅਤੇ ਪ੍ਰੋ: ਸਾਹਿਬ ਸਿੰਘ ਜੀ ਦੇ ਇਸ ਤੁਕ ਦੇ ਅਰਥਾਂ ਵਿੱਚ ਕੇਵਲ ਏਨਾ ਫਰਕ ਹੈ ਕਿ ਵਿਦਵਾਨ ਜੀ ਨੇ ਆਪਣੇ ਅਰਥਾਂ ਵਿੱਚ **(ਅਵਗੁਣਾਂ ਦੇ)** ਸ਼ਬਦ ਦਾ ਵਾਧਾ ਕੀਤਾ ਹੈ । ਇਸ ਥੋੜ੍ਹੇ ਜਿਹੇ ਵਾਧੇ ਨਾਲ ਅਰਥਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਹੈ ।
ਧਿਆਨ ਦੇਣ ਦੀ ਜਰੂਰਤ ਹੈ-
1- ਵਿਦਵਾਨ ਜੀ ਨੇ ਮੁੱਖ ਤੌਰ ਤੇ ਇਸ ਪੰਗਤੀ ਨੂੰ ਆਪਣੀ ਲਿਖਤ ਦੇ ਸਿਰਲੇਖ ਵਜੋਂ ਲਿਆ ਹੈ ਅਰਥਾਤ ਖਾਸ ਕਰਕੇ ਇਸ ਪੰਗਤੀ ਨੂੰ ਆਪਣੇ ਢੰਗ ਨਾਲ ਅਰਥਾ ਕੇ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕੀਤਾ ਹੈ ।
ਅਤੇ ਦੂਸਰਾ- ਵਿਦਵਾਨ ਜੀ ਨੇ ਪ੍ਰੋ: ਸਾਹਿਬ ਸਿੰਘ ਜੀ ਦੀ ਵਿਆਖਿਆ ਨੂੰ ਰੱਦ ਕਰਕੇ ਆਪਣੀ ਵਿਆਖਿਆ ਪੇਸ਼ ਕੀਤੀ ਹੈ । ਜਾਣੀ ਕਿ ਵਿਦਵਾਨ ਜੀ ਇਹ ਦਰਸਾਉਣਾ ਚਾਹੁੰਦੇ ਹਨ ਕਿ ਉਹ ਪ੍ਰੋ: ਸਾਹਿਬ ਸਿੰਘ ਜੀ ਤੋਂ ਜਿਆਦਾ ਗਿਆਨ ਰੱਖਦੇ ਹਨ । ਸਵਾਲ ਪੈਦਾ ਹੁੰਦਾ ਹੈ ਕਿ ਜੇ ਵਿਦਵਾਨ ਜੀ ਪ੍ਰੋ: ਸਾਹਿਬ ਸਿੰਘ ਜੀ ਤੋਂ ਵੱਧ ਵਿਦਵਾਨ ਹਨ ਤਾਂ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰਨ ਲਈ ਅਤੇ ਇਸ ਸੰਬੰਧਤ ਤੁਕ ਦੇ ਅਰਥ ਆਪਣੇ ਢੰਗ ਵਾਲੇ ਸਹੀ ਦਰਸਾਉਣ ਲਈ *ਵਿਸ਼ੇ ਨਾਲ ਸੰਬੰਧਤ ਹੀ* ਲੋੜੀਂਦੀਆਂ ਉਦਾਹਰਣਾਂ ਦੇ ਕੇ ਆਪਣਾ ਪੱਖ ਸਹੀ ਸਾਬਤ ਕਰਨਾ ਚਾਹੀਦਾ ਸੀ । ਵਿਦਵਾਨ ਜੀ ਨੇ ਆਪਣਾ ਪ