-=ਭੇਖੀ ਕੋਂਣ ਹੈ ? =-
ਹਰਦੇਵ ਸਿੰਘ, ਜੰਮੂ
ਭੇਖ ਜੇਕਰ ਢੋਂਗ ਦੇ ਰੂਪ ਵਿੱਚ ਹੋਵੇ, ਤਾਂ ਗੁਰਮਤਿ ਉਸ ਨਾਲ ਸਹਮਤਿ ਨਹੀਂ । ਛਲਾਵੇ ਲਈ ਭੇਖ ਧਾਰਨ ਕਰਨਾ, ਜਾਂ ਕਿਸੇ ਅਗਿਆਨਤਾ ਵਿੱਚ ਭੇਖ ਧਾਰਨ ਕਰਨਾ ਨਕਾਰਾਤਮਕ ਹੈ । ਪਰ ਵੇਸ਼-ਭੁਸ਼ਾ ਦੇ ਤੋਰ ਤੇ ਵੇਸ਼ ਧਾਰਨ ਕਰਨਾ ਕੁੱਝ ਅਲਗ ਹੈ । ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਲਗੀਧਰ ਕਰਕੇ ਵੀ ਪੁਕਾਰਿਆ ਜਾਂਦਾ ਹੈ । ਗੁਰਬਾਣੀ ਵਿੱਚ ਭੇਖ ਸ਼ਬਦ ਦੀ ਵਰਤੋਂ ਇੱਕ ਤੋਂ ਵੱਧ ਪ੍ਰਕਾਰ ਨਾਲ ਹੋਈ ਹੈ। ਮਸਲਨ:-
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ।। (ਮ. ੩ ਪੰਨਾ ੨੬, ਗੁਰੂਗ੍ਰੰਥ ਸਾਹਿਬ)
ਅਖਰ ਪੜਿ ਪੜਿ ਭੁਲਿਐ ਭੇਖੀ ਬਹੁਤ ਅਭਿਮਾਨ ।। (ਮ. ੧, ਪੰਨਾ ੬੧, ਗੁਰੂਗ੍ਰੰਥ ਸਾਹਿਬ)
ਇਨ੍ਹਾਂ ਦੋਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਬਾਰੇ ‘ਨਕਾਰਾਤਮਕ` ਭਾਵ ਹੈ । ਧਿਆਨ ਵਿੱਚ ਰਹੇ ਕਿ ਐਸੇ ਭੇਖ ਕਈ ਪ੍ਰਕਾਰ (ਬਹੁਭੇਖ) ਦੇ ਹੋਸਕਦੇ ਹਨ ।
ਖ਼ੈਰ, ਭੇਖ ਦੀ ਵਰਤੋਂ ਗੁਰਬਾਣੀ ਵਿੱਚ ਇਸ ਪ੍ਰਕਾਰ ਵੀ ਹੋਈ ਹੈ:-
ਜੈਸਾ ਭੇਖੁ ਕਰਾਵੈ ਬਾਜੀਗਰ ੳਹੁ ਤੈਸੇ ਹੀ ਸਾਜੁ ਆਨੈ।। (ਗੁਰੂਗ੍ਰੰਥ ਸਾਹਿਬ, ਪੰਨਾ ੨੦੬)
ਨਾਨਾ ਭੇਖ ਕਰਹਿ ਇੱਕ ਰੰਗ (ਗੁਰੂਗ੍ਰੰਥ ਸਾਹਿਬ, ਪੰਨਾ ੨੮੪)
ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ।। (ਗੁਰੂਗ੍ਰੰਥ ਸਾਹਿਬ, ਪੰਨਾ ੪੮੦)
ਇਨ੍ਹਾਂ ਤਿੰਨ੍ਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਦਾ ਭਾਵ ‘ਸਕਾਰਾਤਮਕ` ਹੈ । ਭੇਖ ਦਾ ਅਰਥ ‘ਰੂਪ` ਅਤੇ ‘ਵੇਸ਼ਭੁਸ਼ਾ` ਵੀ ਹੁੰਦਾ ਹੈ । ਪਰਮਾਤਮਾ ਨੇ ਮਨੁੱਖ ਨੂੰ ਨਿਰਵਸਤਰ ਪੈਦਾ ਕੀਤਾ ਹੈ, ਪਰ ਨਿਰਵਸਤਰਤਾ ਮਨੁੱਖੀ ਸੰਸਕ੍ਰਿਤੀ ਦਾ ਪੁਰਾਣਾ ਟੈਬੂ (ਰੋਕ) ਹੈ । ਗੁਰੂ ਨਾਨਕ ਨੇ ਵਸਤਰਤਾ ਦਾ ਵਿਰੋਧ ਨਹੀਂ ਕੀਤਾ । ਜੇਕਰ ਬੇਸ਼ਰਮ-ਬੇਹਯਾ ਬੰਦਾ ਕਪੜੇ ਪਾਉਂਦਾ ਹੈ, ਤਾਂ ਉਸਦੇ ਕਪੜੇ ਪਾਉਂਣ ਦੀ ਜ਼ਰੂਰਤ ਨੂੰ, ਭੇਖ ਕਹਿ ਕੇ, ਰੱਧ ਨਹੀਂ ਕੀਤਾ ਜਾ ਸਕਦਾ । ਉਸਦੇ ਉੱਜਲੇ ਨਜ਼ਰ ਆਉਂਦੇ ਵਸਤਰਾਂ ਨੂੰ, ਮੈਲਾ ਜਾਂ ਭੇਖ ਤਾਂ ਕਿਹਾ ਜਾ ਸਕਦਾ ਹੈ, ਪਰ ਉਸ ਨੂੰ ਨਿਰਵਸਤਰ ਹੋਂਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ । ਮਸਲਨ ਗੁਰੂ ਨਾਨਕ ਜੀ ਨੇ ਤੀਰਥਾਂ ਆਦਿ ਤੇ, ਸ਼ਰੀਰਕ ਸਤਹ ਸਾਫ਼ ਕਰਨ ਨੂੰ, ਆਤਮਕ ਸਫ਼ਾਈ ਵਜੋਂ ਸਵੀਕਾਰ ਨਹੀਂ ਕੀਤਾ, ਪਰ ਇਸਦਾ ਅਰਥ ਕਦਾਚਿੱਤ ਇਹ ਨਹੀਂ, ਕਿ ਗੁਰੂ ਨਾਨਕ ਜੀ ਨੇ ਮਨੁੱਖ ਨੂੰ ਨਾਹਾਉਂਣ ਤੋਂ ਹੀ ਮਨਾ ਕੀਤਾ ਹੋਵੇ ।
ਚਿੰਨ ਨਿਰਦੋਸ਼ ਹੁੰਦੇ ਹਨ, ਜ਼ਰੂਰੀ ਹੁੰਦੇ ਹਨ! ਦੋਸ਼ ਤਾਂ ਮਾਨਸਿਕਤਾ ਦਾ ਹੁੰਦਾ ਹੈ, ਜੋ ਕਿ ਨਿਰਦੋਸ਼ ਅਤੇ ਜ਼ਰੂਰੀ ਚਿੰਨਾਂ ਦਾ ਦੁਰਉਪਯੋਗ ਕਰਦੀ ਹੈ । ਇਹ ਮਾਨਸਿਕਤਾ ਚਿੰਨਾਂ ਪ੍ਰਤੀ ਲੋਕਾਈ ਦੀ ਸਮਝ ਅਤੇ ਗੁਰੂ ਦੇ ਨਿਰਦੇਸ਼ ਦਾ ਲਾਭ ਉਠਾਉਂਦੀ ਹੈ । ਚਿੰਨ੍ਹਾਂ ਬਾਰੇ ਗੁਰੂ ਦਾ ਨਿਰਦੇਸ਼ ਢੌਂਗ ਕਰਨ ਲਈ ਨਹੀਂ ਹੈ ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤਿ ਵਿਚ, ਭੁਲੇੱਖਾ ਪਾਉਂਣ ਲਈ, ਭੇਖ ਦਾ ਸਮਰਥਨ ਨਹੀਂ, ਪਰ ਇਸਦਾ ਅਰਥ ਇਹ ਵੀ ਨਹੀਂ, ਕਿ ਗੁਰਮਤਿ ਨੇ ਚਿੰਨਾਂ ਦੇ ਕੁਦਰਤੀ ਮਹੱਤਵ ਨੂੰ ਨਜ਼ਰ ਅੰਦਾਜ਼ ਕੀਤਾ ਹੈ । ਧਿਆਨ ਦੇਂਣ ਯੋਗ ਗਲ ਹੈ ਕਿ ‘ਇਕ ਬੰਦਾ` ਸ਼ਰੀਰਕ ਭੇਖ ਕਰ ਕੇ ਭੁੱਲੇਖਾ ਉਤਪੰਨ ਕਰੇ,