ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਅਸੀਂ ਫੇਰ ਜੱਟ ਬਣ ਗਏ !
ਅਸੀਂ ਫੇਰ ਜੱਟ ਬਣ ਗਏ !
Page Visitors: 110

 

                       ਅਸੀਂ ਫੇਰ ਜੱਟ ਬਣ ਗਏ !
     ਮੈਂ ਬਹੁਤ ਸਾਲਾਂ ਤੋਂ, ਸਵਾਂ ਕਈ ਦਹਾਕਿਆਂ ਤੋਂ ਸੋਚ ਰਿਹਾ ਸੀ ਕਿ "ਸਿੱਖ" ਵੀ ਉਹੀ ਹਨ, ਅਤੇ ਉਨ੍ਹਾਂ ਦਾ ਗੁਰੂ ਵੀ ਉਹੀ ਹੈ, ਪਰ ਹਰ ਪਲ ਸਿੱਖ ਆਪਣੇ ਗੁਣ ਗਵਾ ਰਹੇ ਹਨ। ਹਰ ਪਲ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਪੁਜਾਰੀ ਹੋ ਰਹੇ ਹਨ। ਹਰ ਵੇਲੇ ਇਕ-ਦੂਸਰੇ ਤੋਂ ਜਾਨ ਵਾਰਨ ਵਾਲੇ, ਹਰ ਪਲ ਇਕ-ਦੂਜੇ ਤੋਂ ਦੂਰ ਹੀ ਨਹੀਂ ਹੋ ਰਹੇ, ਇਕ ਦੂਜੇ ਦੇ ਦੁਸ਼ਮਣ ਵੀ ਹੋ ਰਹੇ ਹਨ। ਬੀਬੀਆਂ ਦੀ ਪੱਤ ਬਚਾਉਣ ਵਾਲੇ, ਆਪ ਹੀ ਬੀਬੀਆਂ ਦੀ ਪੱਤ ਰੋਲਣ ਵਾਲੇ ਕਿਉਂ ਹੋ ਰਹੇ ਹਨ ? ਆਪਣਾ ਕੰਮ ਕਰ ਕੇ ਆਪਣੇ ਘਰ ਮੁੜ ਗਈ ਨਾਨਕ ਜੋਤ (ਜਿਸ ਨੇ ਮੁੜ ਕੇ ਨਹੀਂ ਆਉਣਾ) ਵਿਚ ਵੰਡੀਆਂ ਹੀ ਨਹੀਂ ਪਾ ਰਹੇ, ਬਲਕਿ ਉਸ ਨਾਲੋਂ ਬਹੁਤ ਉੱਚ ਦਰਜੇ ਦੇ ਨਕਲੀ ਨਾਇਕ ਘੜ ਕੇ, ਨਾਨਕ ਜੋਤ ਨੂੰ ਨੀਵਾਂ ਵਿਖਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਨੀਵਾਂ ਸਾਬਤ ਕਰਨ ਲਈ ਬਾਜ਼ਾਰ ਵਿਚ ਆਈਆਂ ਬਹੁਤ ਸਾਰੀਆਂ ਕਿਤਾਬਾਂ, ਗੁਰਦਵਾਰਿਆਂ ਵਿਚ ਆਪਣੀ ਥਾਂ ਬਣਾ ਚੁੱਕੀਆਂ ਹਨ । 
" ਗੁਰ ਕੀ ਸੇਵਾ ਸਬਦੁ ਬੀਚਾਰੁ॥ "  (223)
  ਦੀ ਥਾਂ ਗੁਰੂ ਨੂੰ ਤਖਤ ਤੋਂ ਪਾਲਕੀਆਂ ਵਿਚ ਸਸ਼ੋਭਤ ਕਰਨਾ, ਸਰਦੀਆਂ ਵਿਚ ਗੁਰੂ ਲਈ ਗਰਮ ਰੁਮਾਲੇ, ਰਜਾਈਆਂ ਅਤੇ ਹੀਟਰ, ਗਰਮੀਆਂ ਵਿਚ ਠੰਡੇ ਰੁਮਾਲੇ, ਕੂਲਰ ਅਤੇ ਏ,ਸੀ, ਚਾਲੂ ਕਰ ਕੇ ਸਾਬਤ ਕੀਤਾ ਜਾ ਰਿਹਾ ਹੈ ਕਿ ਗੁਰੂ ਨੂੰ ਵੀ ਬੰਦੇ ਦੇ ਸਰੀਰ ਵਾਙ ਠੰਡ ਅਤੇ ਗਰਮੀ ਲਗਦੀ ਹੈ, ਕੁਝ ਅਕਲ ਦੇ ਰੱਜਿਆਂ ਨੇ ਤਾਂ  ਇਹ ਵੀ ਪਰਚਾਰਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਸ਼ਾਦ ਵੀ ਸ਼ਕਦੇ ਹਨ, ਤੁਸੀਂ 5 ਕਿਲੋ ਪ੍ਰਸਾਦ ਤੋਲ ਕੇ ਰੱਖੋ ਅਤੇ ਰਦਾਸ ਕਰੋ ਕਿ ਆਪ ਜੀ ਕੋ ਭੋਗ ਲੱਗੇ, ਅਰਦਾਸ ਮਗਰੋਂ ਤੋਲ ਲਵੋ, ਉਹ ਪੌਣੇ-ਪੰਜ ਕਿਲੋ ਹੀ ਰਹਿ ਜਾਂਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਬੰਦਿਆਂ ਵਾਲੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ, (ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਦੀ ਦੇਹ) ਨੂੰ ਸੱਚ ਸਾਬਤ ਕਰਨ ਦਾ ਉਪਰਾਲਾ ਹੀ, ਗੁਰੂ ਦੀ ਚੰਗੀ ਸੇਵਾ ਮਿਥਿਆ ਜਾ ਰਿਹਾ ਹੈ।
  ਨਾਨਕ-ਜੋਤ ਲਈ ਅਗਲੀ ਕਾਇਆ ਚੁਗਣ ਵੇਲੇ ਪਹਿਲੇ ਨਾਨਕ ਨੇ ਗੁਰਬਾਣੀ ਦੇ ਸਿਧਾਂਤ ਦਾ ਜਾਣਕਾਰ ਹੋਣ ਦੀ ਥਾਂ, ਹੋਰ ਹੀ ਬਹੁਤ ਊਲ-ਜਲੂਲ ਗੁਣ ਮਿਥੇ ਸਨ। ਜਿਨ੍ਹਾਂ ਦਾ ਅੱਜ ਵੀ ਗੁਰਦਵਾਰਿਆਂ ਵਿਚੋਂ ਪਰਚਾਰ ਸੁਣਿਆ ਜਾ ਸਕਦਾ ਹੈ।
  ਸਿੱਖ ਤਾਂ ਅੱਜ-ਤੱਕ ਇਹ ਵੀ ਨਹੀਂ ਸਮਝ ਸਕੇ ਕਿ ਪਹਿਲੇ ਨਾਨਕ ਨੇ ਬਾਪੂ ਵਲੋਂ ਵਪਾਰ ਕਰਨ ਲਈ ਦਿੱਤੇ 20 ਰੁਪਈਆਂ ਦਾ ਕੀ ਕੀਤਾ ਸੀ ? ਅੱਜ ਵੀ ਇਹੀ ਪਰਚਾਰ ਹੁੰਦਾ ਹੈ ਕਿ ਨਾਨਕ ਨੇ 20 ਰੁਪਏ ਦਾ ਲੰਗਰ, ਭੁੱਖੇ ਸਾਧੂਆਂ ਨੂੰ ਖਵਾ ਦਿੱਤਾ ਸੀ। ਸਿੱਖੀ ਵਿਚਲੇ ਬੁਧੀ-ਜੀਵੀ ਏਨੇ ਅਕਲ-ਹੀਣ ਹੋ ਗਏ ਹਨ ਕਿ ਉਹ ਇਹ ਵੀ ਨਹੀਂ ਜਾਣ ਸਕੇ ਕਿ ਉਸ ਵੇਲੇ ਇਕ ਰੁਪਏ ਦੀ ਕੀਮਤ ਕੀ ਸੀ ? (ਇਹੀ ਕਾਰਨ ਹੈ ਇਨ੍ਹਾਂ ਦੇ ਰਾਜ ਵੇਲੇ, ਪੰਜਾਬ ਸਿਰ ਇਕ ਲੱਖ ਕ੍ਰੋੜ ਕਰੀਬ ਦਾ ਕਰਜ਼ਾ ਹੋ ਗਿਆ ਹੈ) ਉਸ 20 ਰੁਪਏ ਦਾ ਕਿੰਨਾ ਸਮਾਨ ਆ ਸਕਦਾ ਹੈ ? ਅਤੇ ਇਸ ਤਰ੍ਹਾਂ ਦੀਆਂ ਲੱਖਾਂ ਗੱਲਾਂ ਦਾ ਹੋਰ ਰਲਾ ਪਾਇਆ ਜਾ ਚੁੱਕਾ ਹੈ ਕਿਉਂ ?
   ਸਿਰਫ ਇਸ ਕਰ ਕੇ ਕਿ ਤੁਹਾਨੂੰ ਨਾਨਕ-ਜੋਤ ਨੇ ਸ਼ੂਦਰ ਤੋਂ ਸਿੱਖ (ਸਰਦਾਰ ਜੀ) ਬਣਾਇਆ ਸੀ, ਅਤੇ ਤੁਸੀਂ ਭੁੱਲ ਗਏ ਹੋ ਕਿ ਕਿਸੇ ਵੇਲੇ ਤੁਹਾਡੀ ਔਕਾਤ ਏਨੀ ਹੀ ਸੀ ਕਿ ਤੁਸੀਂ ਘਰੋਂ ਨਿਕਲੋ ਤਾਂ, ਤੁਹਾਡੇ ਹੱਥ ਵਿਚ ਇਕ ਪੀਪਾ ਹੋਵੇ, ਜਿਸ ਨੂੰ ਤੁਸੀਂ ਖੜਕਾਉਂਦੇ ਰਹੋ, ਤਾਂ ਜੋ ਕੋਈ ਬ੍ਰਾਹਮਣ, ਅਣਜਾਣਤਾ ਵਿਚ ਤੁਹਾਡੇ ਨਾਲ ਛੋਹ ਕੇ ਜਾਂ ਤੁਹਾਡਾ ਪਰਛਾਵਾਂ ਪੈ ਕੇ ਉਹ ਭਿਟਿਆ ਨਾ ਜਾਵੇ। ਅਤੇ ਤੁਹਾਡੇ ਪਿੱਛੇ ਇਕ ਛਾਪਾ ਬੰਨ੍ਹਿਆ ਹੋਣਾ ਚਾਹੀਦਾ ਹੈ, ਜਿਸ ਨਾਲ ਤੁਹਾਡੀ ਪੈੜ ਸਾਫ ਹੁੰਦੀ ਰਹੇ, ਤਾਂ ਜੋ ਤੁਹਾਡੇ ਪੈਰਾਂ ਦੇ ਨਿਸ਼ਾਨ ਦੇ ਨਾਲ ਲਗ ਕੇ ਕੋਈ ਬ੍ਰਾਹਮਣ ਭਿਟਿਆ ਨਾ ਜਾਵੇ।
   ਅੱਜ ਤੁਸੀਂ ਗਿਣਤੀ ਦੇ ਦਮ ਤੇ ਰਾਜੇ ਬਣ ਗਏ ਹੋ, ਸਾਰੇ ਇੰਤਜ਼ਾਮ ਨੂੰ ਗੰਧਲਾ ਕਰ ਕੇ, ਮੁਗਲਾਂ ਵਾਲਾ ਬਨਾਣਾ ਲੋਚਦੇ ਹੋ, ਪਰ ਤੁਹਾਡੇ ਰਾਹ ਵਿਚ ਸਿੱਖੀ ਦਾ ਸਿਧਾਂਤ ਰੋੜਾ ਬਣਦਾ ਹੈ। ਤੁਸੀਂ ਉਸ ਨੂੰ ਵੀ ਦੂਰ ਕਰਨ ਦਾ ਢੰਗ ਲੱਭ ਲਿਆ ਹੈ, ਅੱਜ ਆਪਣੇ-ਆਪ ਨੂੰ ਸਿੱਖ ਅਖਵਾਉਣਾ ਛੱਡ ਕੇ ਅਤੇ ਜੱਟ ਬਣ ਕੇ ਹਰ ਕੰਮ, ਧਿੰਗੋ-ਜ਼ੋਰੀ, ਆਪਣੇ ਰੁਤਬੇ ਦੀ ਦੁਰਵਰਤੋਂ ਕਰ ਕੇ ਕੀਤਾ ਜਾ ਰਿਹਾ ਹੈ। ਉਸ ਲਈ ਚੋਣ ਜਿੱਤਣੀ ਹੀ ਤੇ ਜ਼ਰੂਰੀ ਹੈ,  ਜਿਸ ਲਈ ਤੁਸੀਂ ਧਾੜਵੀਆਂ ਦੇ ਆਪਣੇ ਆਪਣੇ ਟੋਲੇ ਬਣਾ ਲਏ ਹਨ, ਅੱਜ ਦੀ ਬੋਲੀ ਵਿਚ ਉਨ੍ਹਾਂ ਨੂੰ "ਗੈਂਗਸਟਰ" ਕਿਹਾ ਜਾਂਦਾ ਹੈ, ਜੱਟ-ਰਾਜ ਵਿਚ ਸਭ-ਕੁਝ ਢੱਕ ਜਾਂਦਾ ਹੈ। ਕਹਣ ਨੂੰ ਸਾਰਾ ਕੰਮ ਵੋਟਾਂ ਨਾਲ ਹੁੰਦਾ ਹੈ, ਅੱਜ ਵੋਟਾਂ ਦਾ ਕੰਮ ਪੈਸੇ ਨਾਲ, ਪਾਰਟੀਆਂ ਰਾਹੀਂ ਖਾਣ-ਪੀਣ ਅਤੇ ਹੋਰ ਐਸ਼ ਦਾ ਸਮਾਨ ਲੋਕਾਂ ਨੂੰ ਦੇਣ ਨਾਲ ਸੌਖਿਆਂ ਹੋ ਜਾਂਦਾ ਹੈ, ਭਾਵੇਂ ਉਹ ਚੋਣ ਸਰਕਾਰੀ ਹੋਵੇ ਜਾਂ ਗੁਰਦਵਾਰਿਆਂ ਦੀ, ਜਿਤਿਆ ਬੇ-ਇਮਾਨੀ ਨਾਲ ਹੀ ਜਾਣਾ ਹੈ, ਸਵਾਂ ਗੁਰਦਵਾਰਿਆਂ ਦਾ ਕੰਮ ਤਾਂ ਹੋਰ ਵੀ ਸੌਖਾ ਹੈ, ਪੈਸੇ ਦੇ ਬਲ ਤੇ ਕਚਹਰੀ ਵਿਚ ਕੇਸ ਪਾ ਦਿਉ, ਦਹਾਕਿਆਂ ਤੱਕ ਚੋਣਾਂ ਟਾਲੀਆਂ ਜਾਂਦੀਆਂ ਹਨ।
   ਅੱਜ-ਕਲ ਡੇਰਿਆਂ ਨੇ ਹੋਰ ਵੀ ਕੰਮ ਸੌਖਾ ਕਰ ਦਿੱਤਾ ਹੈ, ਪੰਜਾਬ ਵਿਚ ਹਜ਼ਾਰਾਂ ਡੇਰੇ ਹਨ ਅਤੇ ਉਨ੍ਹਾਂ ਦੇ ਕਬਜ਼ਿਆਂ ਥੱਲੇ ਲੱਖਾਂ ਏਕੜ ਜ਼ਮੀਨ ਗੁਰਦਵਾਰਿਆਂ ਦੀ ਅਤੇ ਹੋਰ ਸੰਸਥਾਵਾਂ ਦੀ ਹੈ, ਅਤੇ 99% ਤੋਂ ਵੱਧ ਡੇਰੇਦਾਰ ਜੱਟ ਹਨ, ਇਹ ਕੰਮ ਵੀ ਸਿੱਖੀ ਦੀ ਆੜ ਵਿਚ ਸੰਭਵ ਨਹੀਂ ਹੈ, ਜੱਟ ਸੌਖਿਆਂ ਸਾਰੇ ਕੰਮ ਕਰ ਲੈਂਦੇ ਹਨ ਅਤੇ ਇਨ੍ਹਾਂ ਦੀ ਯੂਨੀਅਨ ਵੀ ਹੈ, ਜਿਸ ਨੂੰ ਹਰ ਸਰਕਾਰ ਵਲੋਂ ਮਾਨਤਾ ਮਿਲੀ ਹੋਈ ਹੈ। ਇਸ ਯੂਨੀਅਨ ਦੀ ਸਿਆਸੀ ਪਾਰਟੀਆਂ ਨਾਲ ਭਾਈ-ਵਾਲੀ ਹੈ।
    ਇਹ ਸੰਗਲੀ, ਪ੍ਰਧਾਨ-ਮੰਤ੍ਰੀ ਤੋਂ ਸ਼ੁਰੂ ਹੋ ਕੇ, ਪੰਜਾਬ ਦੇ (ਰਾਜਾ) ਕੈਪਟਨ ਅਮਰਿੰਦਰ ਸਿੰਘ. ਬਾਦਲਾਂ ਤੋਂ ਹੁੰਦੀ ਹੋਈ ਅਕਾਲੀ ਵਜ਼ੀਰਾਂ, ਕਾਂਗਰਸੀ ਵਜ਼ੀਰਾਂ ਤੋਂ ਪਿੰਡ ਦੇ ਪੰਚਾਂ ਤੱਕ ਜੁੜੀ ਹੋਈ ਹੈ। ਇਨ੍ਹਾਂ ਵਿਚ ਇਕ ਤੋਂ ਇਕ ਗੈਰ-ਸਮਾਜੀ ਬੰਦੇ ਹਨ।
ਪਹਿਲਾਂ ਤਾਂ "ਪੰਜ ਸਾਲ ਤੇਰੇ, ਪੰਜ ਸਾਲ ਮੇਰੇ" ਦਾ ਫਾਰਮੂਲਾ ਚਲਦਾ ਰਿਹਾ ਹੈ। ਜਦ ਇਹ ਫਾਰਮੂਲਾ ਫੇਲ੍ਹ ਹੁੰਦਾ ਦਿਸਿਆ, ਜਾਪਿਆ ਕਿ "ਆਮ ਆਦਮੀ ਪਾਰਟੀ" ਜਿੱਤ ਜਾਵੇਗੀ, ਤਾਂ ਇਹ ਦੋਵੇਂ ਇਕੱਠੇ ਹੋ ਗਏ, ਆਮ ਆਦਮੀ ਪਾਰਟੀ ਦੇ ਕੁਝ ਵਿਕਰੀ ਦੇ ਬੰਦੇ ਵੀ ਖਰੀਦ ਕੇ ਸਰਕਾਰ ਬਣਾ ਲਈ, ਤਾਂ ਜੋ ਅੰਦਰਲ਼ੀ ਬੇ-ਇਮਾਨੀ, (ਜਿਸ ਨਾਲ ਪੰਜਾਬ, ਇਕ ਲੱਖ ਕ੍ਰੋੜ ਤੋਂ ਵੱਧ ਦਾ ਕਰਜ਼ਾਈ ਹੋਇਆ ਪਿਆ ਹੈ) ਢਕੀ ਰਹੇ। ਪਰ ਕਦ ਤੱਕ ? ਪੰਜਾਬ ਦਾ ਤਾਂ ਅਖਾਣ ਹੈ, 'ਬਾਰਾਂ ਸਾਲਾਂ ਮਗਰੋਂ ਰੂੜੀ ਦੀ ਵੀ ਸੁਣੀ ਜਾਂਦੀ ਹੈ , ਸੁਣੀ ਵੀ ਗਈ ਅਤੇ ਆਮ-ਆਦਮੀ-ਪਾਰਟੀ ਜਿੱਤ ਗਈ, ਜੋ ਬੜੇ ਸੁਚੱਜੇ ਢੰਗ ਨਾਲ ਪੰਜਾਬ ਨੂੰ ਮੁੜ ਲੀਹਾਂ ਤੇ ਪਾ ਰਹੀ ਹੈ।         
 ਪਰ ਅੱਜ ਵੀ "ਸ਼ਰੋਮਣੀ-ਕਮੇਟੀ" ਬਾਦਲਾਂ ਦੇ ਕਬਜ਼ੇ ਥੱਲ ਹੈ, (ਜਿਸ ਦੀ ਚੋਣ ਹੋਈ ਨੂੰ 16/17 ਸਾਲ ਹੋ ਗਏ ਹਨ, ਏਥੇ ਤਾਂ ਧਰਮ ਦਾ ਕੰਮ ਵੀ ਬੇ-ਇਮਾਨੀ ਨਾਲ ਹੁੰਦਾ ਹੈ। ਅਕਾਲੀ-ਦਲ, ਕਾਂਗਰਸ, ਬੀ-ਜੇ-ਪੀ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ, ਕਿਸੇ ਤਰ੍ਹਾਂ ਵੀ ਆਪ ਦੀ ਸਰਕਾਰ ਤੋੜੀ ਜਾਵੇ।
   ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ " ਪੰਜਾਬ ਵਸਦਾ ਗੁਰਾਂ ਦੇ ਨਾਮ ਤੇ" ਹੈ, ਜੱਟਾਂ ਦੇ ਨਾਮ ਤੇ ਨਹੀਂ। ਇਸ ਨੂੰ ਗੁਰਾਂ ਦੇ ਨਾਮ ਤੇ ਹੀ ਅਗਾਂਹ ਵਧਾਉ, ਅੱਜ ਜਿਹੜੀ ਜੱਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ, ਉਸ ਵਿਚ ਬਹੁਤੇ ਜੱਟ ਨਹੀਂ, ਸਿੱਖ ਹਨ, ਉਹ ਵੀ ਸਦਾ ਸਿੱਖ ਹੀ ਬਣੇ ਰਹਿਣਾ ਚਾਹੁੰਦੇ ਹਨ, ਉਹ ਵੀ ਤੁਹਾਡੇ ਨਾਲ ਹੀ ਖੜੇ ਹੋਣਗੇ, ਇਕ ਗੱਲ ਹੋਰ ਵਿਚਾਰਨ ਦੀ ਹੈ ਕਿ "ਹਿੰਦੂ ਰਾਸ਼ਟਰ" ਦੇ ਝੰਡਾ-ਬਰਦਾਰ, ਫਿਲ-ਹਾਲ ਇਸ ਉਡੀਕ ਵਿਚ ਹਨ ਕਿ ਸਾਡੇ ਯਾਰਾਂ ਦਾ ਰਾਜ ਫਿਰ ਆਵੇਗਾ ਤਾਂ ਹਿੰਦੂ ਰਾਸ਼ਟਰ ਬਣਨਾ ਸੌਖਾ ਹੋ ਜਾਵੇਗਾ।   
 ਚਲੋ ਇਕ ਗੱਲ ਤਾਂ ਪੱਕੀ ਹੈ ਕਿ ਇਹ ਮੁੜ ਜੱਟ ਬਣੇ ਸਿੱਖ, ਮੁੜ ਸਿੱਖ ਨਹੀਂ ਬਣ ਸਕਣਗੇ, ਭਾਵੇਂ ਹਿੰਦੂ ਰਾਸ਼ਟਰ ਵਿਚਲੇ ਸ਼ੂਦਰ ਹੋਣ ਜਾਂ ਸਿੱਖਾਂ ਵਲੋਂ ਛੇਕੇ ਹੋੲੈ ਸ਼ੂਦਰ।
       ਅਮਰ ਜੀਤ ਸਿੰਘ ਚੰਦੀ                                    
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.