“ਅਜੋਕਾ ਗੁਰਮਤਿ ਪ੍ਰਚਾਰ?” ਭਾਗ 12 ਏ
“ਮਨਮੁਖਾ ਨੋ ਫਿਰਿ ਜਨਮੁ ਹੈ” ਬਾਰੇ ਵਿਚਾਰ ਚੱਲ ਰਹੀ ਸੀ।ਅਜੋਕੇ ਵਿਦਵਾਨ ਜੀ ਦੀ ਵਿਆਖਿਆ ਤੋਂ ਪ੍ਰਭਾਵਿਤ ਹੋ ਕੇ ਉਸੇ ਗਰੁੱਪ ਦੇ ਇਕ ਹੋਰ ਵਿਦਵਾਨ ਜੀ ਨੇ ਉਨ੍ਹਾਂ ਵਿਦਵਾਨ ਲੇਖਕ ਜੀ ਦੀ ਪਿੱਠ ਥਪ-ਥਪਾਉਂਦੇ ਹੋਏ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਦਿੱਤੇ ਹਨ ।
“ਵੀਰ ਜੀ! ਜਿਵੇਂ ਹਰ ਮਨੁੱਖ ਦਾ ਆਪਣਾ ਇੱਕ ਜੀਵਨ ਪੱਧਰ *(ਇਮੇਜ)* ਹੁੰਦਾ ਹੈ।ਜਿਸ ਅਨੁਸਾਰ ਉਸਨੂੰ ਉਸਦੇ ਜਾਣਨ ਵਾਲੇ ਜਾਣਦੇ ਹੁੰਦੇ ਹਨ ਕਿ ਇਹ ਮਨੁੱਖ ਇਹੋ ਜਿਹਾ ਹੈ; ਪਰ ਜਦੋਂ ਉਹ ਮਨੁੱਖ ਕੋਈ ਇਸ ਤਰ੍ਹਾਂ ਦਾ *ਕੰਮ ਕਰ ਬਹਿੰਦਾ ਹੈ* ਜਿਸ ਨਾਲ ਉਹ ਦੁਨੀਆਂ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ । ਉਸ ਵੇਲੇ ਉਹ ਦੂਸਰੇ ਜਨਮ ਵਿੱਚ ਚਲਾ ਜਾਂਦਾ ਹੈ । ਉਦਾਹਰਣ ਦੇ ਤੌਰ ਤੇ ਕਿਸੇ ਮਨੁੱਖ ਨੂੰ ਲੈ ਲਵੋ ਜਿਸਨੂੰ ਲੋਕੀਂ ਬਹੁਤ ਧਾਰਮਿਕ ਚੰਗਾ, ਇਮਾਨਦਾਰ ਸਮਝਦੇ ਹੋਣ ਪਰ **ਅਚਾਨਕ** ਉਸ’ਤੇ ਬਲਾਤਕਾਰ ਡਰੱਗ ਸਮਗਲਰ ਆਦਿ ਦੇ ਇਲਜਾਮ ਲੱਗ ਜਾਣ । ਉਸ ਸਮੇਂ ਉਹ ਵਿਅਕਤੀ ਦੀ ਆਤਮਿਕ ਮੌਤ ਹੋਣ ਕਾਰਨ ਦੁਬਾਰਾ ਜਨਮ ਹੁੰਦਾ ਹੈ । ਫਿਰ ਉਸ ਨੂੰ ਦੁਨੀਆਂ ਦੀਆਂ ਨਜ਼ਰਾਂ ਵਿੱਚ ਆਪਣਾ ਓਹੀ ਸਥਾਨ ਵਾਪਸ ਪ੍ਰਾਪਤ ਕਰਨ ਲਈ ਕਾਫੀ ਸਮਾਂ ਲੱਗ ਜਾਂਦਾ ਹੈ”।
ਵਿਚਾਰ- ਪਹਿਲੀ ਗੱਲ ਕਿ ਇਹ ਵਿਦਵਾਨ ਜੀ “ਮਨਮੁਖਾ ਨੋ ਫਿਰਿ ਜਨਮੁ ਹੈ” ਵਾਲੇ ਵਿਆਖਿਆਕਾਰ ਲੇਖਕ ਜੀ ਨੂੰ ਉਨ੍ਹਾਂ ਦੀ ਲਿਖਤ ਤੋਂ ਖੁਸ਼ ਹੋ ਕੇ ਸ਼ਾਬਾਸ਼ੀ ਦੇ ਰਹੇ ਹਨ । ਜਦਕਿ ਇਨ੍ਹਾਂ ਦੋਨਾਂ ਦੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ । ਇਨ੍ਹਾਂ ਦੋਨਾਂ ਦੇ ਵਿਚਾਰਾਂ ਵਿੱਚ ਮੇਲ ਬੱਸ ਏਨਾ ਹੀ ਹੈ ਕਿ ਦੋਨੋਂ ਵਿਦਵਾਨਾਂ ਨੇ ਅੱਗਲੇ ਪਿਛਲੇ ਜਨਮ ਦੇ ਸੰਕਲਪ ਨੂੰ ਰੱਦ ਕਰਕੇ ਆਪਣੀ ਕਿਸੇ ਬਣੀ ਹੋਈ ਸੋਚ ਅਨੁਸਾਰ ਅਰਥ ਘੜੇ ਹਨ । ਵਿਆਖਿਆਕਾਰ ਲੇਖਕ ਜੀ ਨੇ “ਫਿਰਿ ਜਨਮ” ਦਾ ਅਰਥ ਕੀਤਾ ਸੀ “ਅਵਗੁਣਾਂ ਦਾ ਜਨਮ”। ਅਤੇ ਇਹ ਦੂਸਰੇ ਵਿਦਵਾਨ ਜੀ ਕਹਿ ਰਹੇ ਹਨ- ‘ਅਚਾਨਕ’ ਸਮਾਜ ਦੀਆਂ ਨਜ਼ਰਾਂ’ਚ ਇਮੇਜ ਖਰਾਬ ਹੋਣ ਨਾਲ ਆਤਮਕ ਮੌਤ ਤੋਂ ਮਗ਼ਰੋਂ ਦੁਬਾਰਾ ਸਾਖ ਬਨਾਉਣ ਲਈ ਉਸਨੂੰ ਜੋ ਮਿਹਨਤ ਕਰਨੀ ਪਏਗੀ ਉਹ ਹੈ ‘ਫਿਰਿ ਜਨਮ’। ਜਾਣੀ ਕਿ ਇਨ੍ਹਾਂ ਮੁਤਾਬਕ ਆਤਮਕ ਮੌਤ ਉਹ ਨਹੀਂ ਜਿਹੜਾ ਕੋਈ ਬੰਦਾ ਬਲਾਤਕਾਰ, ਡਰੱਗ ਸਮਗਲ ਆਦਿ ਪਤਾ ਨਹੀਂ ਕਿੰਨੇਕੁ ਸਾਲਾਂ ਤੋਂ ਕਰਦਾ ਆ ਰਿਹਾ ਹੈ ਪਰ ਜੱਗ ਜਾਹਰ ਨਹੀਂ ਹੋਇਆ । ਬਲਕਿ ਆਤਮਕ ਮੌਤ ਉਹ ਹੈ ਜਦੋਂ *ਅਚਾਨਕ* ਉਸ ਤੇ ਇਹ ਇਲਜਾਮ ਲੱਗ ਗਏ । ਉਸ ਦੀ ਬਣੀ ਹੋਈ ਇਮੇਜ ਤੋਂ ਪੜਦਾ ਉੱਠ ਗਿਆ ।
ਲੇਖਕ ਵਿਦਵਾਨ ਜੀ ਮੁਤਾਬਕ-‘ਫਿਰਿ ਜਨਮ’ ਦਾ ਅਰਥ ਹੈ ‘ਅਵਗੁਣਾਂ ਦਾ ਜਨਮ ਹੋਣਾ’ ਅਤੇ ਦੂਸਰੇ ਵਿਦਵਾਨ ਜੀ ਮੁਤਾਬਕ- ਇਸ ਦਾ ਅਰਥ ਹੈ ‘ਪੜਦਾ ਫਾਸ਼ ਹੋਣ ਤੋਂ ਮਗ਼ਰੋਂ ਜਿਹੜੀ ਦੁਬਾਰਾ ਇਮੇਜ ਬਨਾਉਣੀ ਪਏਗੀ’ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਪਰ ਫੇਰ ਵੀ ਇਹ ਲੋਕ ਇਕ ਦੂਜੇ ਦੀ ਪਿੱਠ ਥਪ-ਥਪਾਉਂਦੇ ਹਨ, ਕਿਉਂਕਿ ਦੋਨੋ ਹੀ ਲੋਕਾਂ ਨੂੰ ਆਵਾਗਉਣ ਸੰਬੰਧੀ ਗੁਮਰਾਹ ਕਰਨ ਦਾ ਉਪਰਾਲਾ ਕਰ ਰਹੇ ਹਨ । ਇਨ੍ਹਾਂ ਵਿਦਵਾਨ ਜੀ ਅਨੁਸਾਰ ਮਨਮੁਖ ਹੋਣਾ ਤਾਂ ਇਕ ਹਾਦਸਾ ਹੈ ਜੋ ਕਿ ਅਚਾਨਕ ਕਿਸੇਕਿਸੇ ਨਾਲ ਵਾਪਰ ਜਾਂਦਾ ਹੈ । ਇਨ੍ਹਾਂ ਮੁਤਾਬਕ ਜਿੰਨਾ ਚਿਰ ਕਿਸੇ ਦੇ ਅਵਗੁਣਾਂ ਦਾ ਭਾਂਡਾ ਨਹੀਂ ਭੱਜਦਾ ਓਨੀ ਦੇਰ ਤੱਕ ਸਭ ਕੁਝ ਠੀਕ ਹੈ । ਗੜਬੜ ਤਾਂ ਓਦੋਂ ਪੈਦਾ ਹੁੰਦੀ ਹੈ ਜਦੋਂ ਉਸ ਦੇ ਕੁਕਰਮ **ਅਚਾਨਕ** ਜਗ ਜਾਹਰ ਹੋ ਜਾਣ । ਇਨ੍ਹਾਂ ਮੁਤਾਬਕ “ਸੌਦਾ ਸਾਧ” ਦੇ ਕੁਕਰਮ ਜਿੰਨੀਂ ਦੇਰ ਜਗ ਜਾਹਰ ਨਹੀਂ ਸੀ ਹੋਏ ਓਦੋਂ ਤੱਕ ਸਭ ਠੀਕ ਠਾਕ ਸੀ।ਜੇ ਉਸ ਦੇ ਕੁਕਰਮ ਜੱਗ ਜਾਹਰ ਨਾ ਹੁੰਦੇ ਤਾਂ ਵੀ ਠੀਕ ਠਾਕ ਸੀ । ਪਰ ਹਾਲੇ ਵੀ ਉਸ ਨੂੰ ਕੀ ਫਰਕ ਪਿਆ ਹੈ ? ਉਸ ਦੀ ਇਮੇਜ ਉਸ ਦੇ ਪ੍ਰਸ਼ੰਸਕਾਂ ਵਿੱਚ ਡਿੱਗੀ ਹੈ ਕਿ ਨਹੀਂ ? ਸ਼ਾਇਦ ਨਹੀਂ । ਉਸ ਹਿਸਾਬ ਨਾਲ ਪਤਾ ਨਹੀਂ ਉਸ ਦਾ ‘ਫਿਰਿ ਜਨਮ’ ਹੋਇਆ ਹੈ ਕਿ ਨਹੀਂ ?
ਇਨ੍ਹਾਂ ਵਿਦਵਾਨ ਜੀ ਅਨੁਸਾਰ ਬੰਦੇ ਦੀ ਇਮੇਜ ਵਧੀਆ ਹੋਣੀ ਚਾਹੀਦੀ ਹੈ । ਅੰਦਰ-ਖਾਤੇ ਜੋ ਮਰਜੀ ਕੁਕਰਮ ਕਰੀ ਜਾਵੇ, ਬੱਸ ਕੁਕਰਮਾਂ ਦਾ *ਅਚਾਨਕ* ਭਾਂਡਾ ਨਹੀਂ ਭੱਜਣਾ ਚਾਹੀਦਾ ।
“ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥” (1140)
ਤੁਕ ਦਾ ਅਰਥ ਸਮਝਾਂਦੇ ਹੋਏ ਇਹ ਵਿਦਵਾਨ ਜੀ ਲਿਖਦੇ ਹਨ- “ਕਬੀਰ ਜੀ ਕਹਿ ਰਹੇ ਹਨ ਕਿ ਮਰਨ ਤੋਂ ਬਾਅਦ ਨਹੀਂ ਸਗੋਂ ਇਸੇ ਹੀ ਜੀਵਨ ਵਿੱਚ ਉਹ ਜਿਸ ਮੁਕਾਮ ਤੇ ਪਹੁੰਚੇ ਹੋਏ ਹਨ, ਕਿਤੇ ਕਿਸੇ ਗਲਤੀ ਕਾਰਨ ਆਪਣੀ ਜੀਵਨ ਜਾਚ ਵਾਲੀ ਉੱਚੀ ਅਵਸਥਾ ਤੋਂ ਹੇਠਾਂ ਨਾ ਹੋ ਜਾਣ ਤਾਂ ਕਿ ਦੁਬਾਰਾ ਮੁੱਢ ਤੋਂ ਫਿਰ ਇਸ ਅਵਸਥਾ ਵਾਲਾ ਜੀਵਨ ਨਾ ਬਣਾਉਣਾ ਪਵੇ”।
ਵਿਚਾਰ- ਜਾਣੀ ਕਿ ਵਿਦਵਾਨ ਜੀ ਅਨੁਸਾਰ ਗੁਰਬਾਣੀ ਇਸੇ ਜਨਮ ਵਿੱਚ ਉੱਚੀ ਅਵਸਥਾ ਤੇ ਪਹੁੰਚੇ ਹੋਏ ਮਹਾਂ ਪੁਰਸ਼ਾ ਲਈ ਹੈ । ਜਿਹੜੇ ਨੀਵੇਂ ਪੱਧਰ ਤੇ ਹਨ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ।
ਦੂਸਰਾ- ਵਿਦਵਾਨ ਜੀ ਇਸ ਤੁਕ ਦੀ ਵਿਆਖਿਆ ਕਰਦੇ ਹੋਏ ਵੀ ਇਸੇ ਵਿਚਾਰ ਦੇ ਧਾਰਣੀ ਨਜ਼ਰ ਆ ਰਹੇ ਹਨ ਕਿ ਉੱਚੇ ਆਚਰਣ ਤੋਂ ਹੇਠਾਂ ਡਿੱਗਣਾ ਇਕ ਹਾਦਸਾ ਹੈ ਜੋ ਇਕ ਪਲ ਲਈ ਵਪਰਨਾ ਹੈ ਅਤੇ ਉਸ ਇਕ ਪਲ ਦੇ ਹਾਦਸੇ ਨੇ ਉਮਰ ਭਰ ਦੀ ਨੇਕ ਕਮਾਈ ਨੂੰ ਬਲਾਤਕਾਰੀ ਤੇ ਸਮਗਲਰ ਦੇ ਬਰਾਬਰ ਲਿਆ ਖੜਾ ਕਰਨਾ ਹੈ । ਅਤੇ ਇਸ ਹਾਦਸੇ ਦੋਂ ਬਾਅਦ ਹਰ ਇੱਕ ਨੇ ਫੇਰ ਆਪਣੀ ਸਾਖ (ਇਮੇਜ) ਬਨਾਣ ਵਿੱਚ ਲੱਗ ਜਾਣਾ ਹੈ । ਜਾਣੀ ਕਿ ਗੁਰਬਾਣੀ ਵਿੱਚ ਆਏ ‘ਬਿਰਥਾ ਜਨਮ ਗਵਾਇਆ’ ਵਾਲਾ ਸਿਧਾਂਤ ਇਨ੍ਹਾਂ ਦੀ ਸੋਚ ਮੁਤਾਬਕ, ਐਸਾ ਕੁਝ ਵੀ ਨਹੀਂ ।
ਕਬੀਰ ਜੀ ਦਾ ਸਾਰਾ ਸ਼ਬਦ ਇਸ ਪ੍ਰਕਾਰ ਹੈ-
“ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥1॥
ਬਾਬਾ ਅਬ ਨ ਬਸਉ ਇਹ ਗਾਉ ॥
ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥1॥ ਰਹਾਉ ॥
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥2॥
ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਵਜਲਿ ਫੇਰਾ॥3॥” (1104)
ਇਕ ਤੁਕ ਦੇ ਅੱਧੇ ਹਿੱਸੇ ਦੇ ਅਰਥ ਕਿਵੇਂ ਨਾ ਕਿਵੇਂ ਆਪਣੀ ਮਰਜੀ ਦੇ ਘੜ ਲਏ । ਇਹ ਅਰਥ ਬਾਕੀ ਸ਼ਬਦ ਵਿੱਚ ਫਿੱਟ ਬੈਠਦੇ ਹਨ ਜਾਂ ਨਹੀਂ ਪਰਵਾਹ ਕਰਨ ਦੀ ਜਰੂਰਤ ਨਹੀਂ । ਹੋਰ ਤਾਂ ਹੋਰ, ਇਸੇ ਤੁਕ ਦਾ ਪਹਿਲਾ ਅੱਧਾ ਹਿੱਸਾ ਹੈ-
“ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥”
ਇਸ ਅੱਧੇ ਹਿੱਸੇ ਨਾਲ ਵੀ ਇਨ੍ਹਾਂ ਦੇ ਕੀਤੇ ਅਰਥ ਮੇਲ ਖਾਂਦੇ ਹਨ ਕਿ ਨਹੀਂ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ।
ਵਿਆਖਿਆਕਾਰ ਸੱਜਣ ਜੀ ਨੇ ਇਕ ਹੋਰ ਤੁਕ ਦੇ ਅਰਥ ਕੀਤੇ ਸਨ-
“ਵਡਭਾਗੀ ਹਰਿ ਸੰਤੁ ਮਿਲਾਇਆ ॥ ਗੁਰਿ ਪੂਰੈ ਹਰਿਰਸੁ ਮੁਖਿ ਪਾਇਆ ॥
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ ॥”(95)
ਅਰਥ ਵਿਆਖਿਆਕਾਰ ਜੀ:- ਹੇ ਭਾਈ! ਮੇਰੇ ਵਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿੱਚ ਪਾ ਦਿੱਤਾ ਹੈ । ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ । ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ,