ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 19)
ਸੁਖਮਨੀ ਸਾਹਿਬ(ਭਾਗ 19)
Page Visitors: 110

    ਸੁਖਮਨੀ ਸਾਹਿਬ(ਭਾਗ 19)
     
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ ॥
     
ਆਤਮ ਰਾਮੁ ਤਿਸੁ ਨਦਰੀ ਆਇਆ ॥ ਦਾਸ ਦਸੰਤਣ ਭਾਇ ਤਿਨਿ ਪਾਇਆ ॥
     
ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ 
     
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ ॥
     
ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥6
     
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ 
       
ਜਿਸ ਦੇ ਮਨ ਵਿਚਅਕਾਲ-ਪੁਰਖ ਵਸਦਾ ਹੈਉਸ ਪੁਰਖ ਦਾ ਨਾਮ ਅਸਲੀ ਲਫਜ਼ਾਂ ਵਿਚ "ਰਾਮਦਾਸ"ਪ੍ਰਭੂ ਦਾ ਸੇਵਕ ਹੈ
    (
ਪਰ ਸਿੱਖ ਸਹੀ ਲਫਜ਼ਾਂ ਵਿਚ ਗੁਰਬਾਣੀ ਤੋਂ ਖੁੰਝ ਚੁੱਕੇ ਹਨਗੁਰਬਾਣੀ ਵਿਚ ਜਿੱਥੇ ਵੀ "ਰਾਮਦਾਸ" ਦੀ ਗੱਲ ਆਉਂਦੀ ਹੈਓਥੇ ਹੀ ਸਿੱਖਉਸ ਨੂੰ 'ਗੁਰੂ ਰਾਮਦਾਸਜੀ ਨਾਲ ਜੋੜ ਕੇ ਆਪਣੀਆਂ ਜਭਲੀਆਂ ਮਾਰਨ ਲਗ ਜਾਂਦੇ ਹਨ। ਗੱਲ ਸ਼ੁਰੂ ਹੁੰਦੀ ਹੈਹਰਿ-ਮੰਦਰ ਦੇ ਸਰੋਵਰ ਤੋਂਉੱਪੜ ਜਾਂਦੀ ਹੈ ਛਪੜੀ ਤੱਕ ਜਿੇਥੇ ਬੀਬੀ ਰਜਨੀ ਦੇ ਪਿੰਗਲੇ ਪਤੀ ਦੀਜਿਸ ਦਾ ਕੋੜ੍ਹਉਸ ਛਪੜੀ ਵਿਚ ਨਹਾਉਣ ਨਾਲ ਦੂਰ ਹੋ ਜਾਂਦਾ ਹੈ। ਇਹ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ਨੇ ਕੋੜ੍ਹੀਆਂ ਦੇ ਇਲਾਜ ਲਈ "ਤਰਨ-ਤਾਰਨ" ਵਾਲੇ ਸਥਾਨ ਤੇ ਸ਼ਫਾਖਾਨਾਹਸਪਤਾਲ ਬਣਾਇਆ ਹੋਇਆ ਸੀ।    ਅੱਜ ਵੀ ਦਰਬਾਰ ਸਾਹਿਬ ਵਾਲੇ ਸਰੋਵਰ ਦੇ ਨਾਲ ਕਰਾਮਾਤਾਂ ਜੁੜਦੀਆਂ ਰਹਿੰਦੀਆਂ ਹਨ। ਜਦ ਕਿ ਕਰਾਮਾਤ ਉਹ ਹੁੰਦੀ ਹੈਜੋ ਕੁਦਰਤੀ ਨਿਯਮਾਂ ਦੀ ਉਲੰਘਣਾ ਕਰ ਕੇ ਵਾਪਰੀ ਹਵੇ। ਕੀ ਗੁਰਬਾਣੀ ਇਹ ਸਿਖਾਉਂਦੀ ਹੈ ਕਿਕੁਦਰਤ ਦੇ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ ਕੁਦਰਤ ਦੇ ਨਿਯਮ ਅਟੱਲ ਨਹੀਂ ਹਨ ?   ਤੁਕ ਹੈ
     
ਮਿਲਿ ਸਾਧੂ ਦੁਰਮਤਿ ਖੋਏ॥ ਪਤਿਤ ਪੁਨੀਤ ਸਭ ਹੋਏ॥
     
ਰਾਮਦਾਸਿ ਸਰੋਵਰ ਨਾਤੇ॥ ਸਭ ਲਾਥੇ ਪਾਪ ਕਮਾਤੇ 2     (624)  
ਅਰਥ:-
    
ਹੇ ਭਾਈਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮੱਤ ਦੂਰ ਕਰ ਲੈਂਦਾ ਹੈ।     ਵਿਕਾਰੀ ਮਨੁੱਖ ਵੀ ਗੁਰੂ ਨੂੰ ਮਿਲ ਕੇ ਪਵਿੱਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜੇ ਵੀ  ਮਨੁੱਖ ਰਾਮ ਦੇ ਦਾਸਾਂ ਦੇ ਸ੍ਰੋਵਰ ਵਿਚਸਤ-ਸੰਗਤ ਵਿਚ ਇਸ਼ਨਾਨ ਕਰਦੇ ਹਨਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨਉਨ੍ਹਾਂ ਦੇ ਪਿਛਲੇ ਕੀਤੇ ਸਾਰੇ ਪਾਪ ਲਹਿ ਜਾਂਦੇ ਹਨ 2        ਅਤੇ,
     
ੴ ਸਤਿ ਗੁਰ ਪ੍ਰਸਾਦਿ
     
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥
     
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ ॥1
     
ਸਭਿ ਕੁਸਲ ਖੇਮ ਪ੍ਰਭਿ ਧਾਰੇ 
     
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ 
     
ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ 
     
ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥2165        (625)
ਅਰਥ:-
     
ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ
     
ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ  ਰਹਾਉ  
        
ਹੇ ਭਾਈਜਿਸ ਮਨੁੱਖ ਨੇਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਂ ਕੇ ਆਤਮਕ ਜੀਵਨ ਦੇ ਸਾਰੇ ਗੁਣਵਿਕਾਰਾਂ ਦੇ ਢਹੇ ਚੜ੍ਹਨ ਤੋਂਠੀਕ-ਠਾਕ ਬਚਾ ਲਏਪ੍ਰਭੂ ਨੇ ਉਸ ਦੇ ਹਿਰਦੇ ਵਿਚ ਸਾਰੇ ਆਤਮਕ ਸੁਖ-ਆਨੰਦ ਪੈਦਾ ਕਰ ਦਿੱਤੇ ਰਹਾਉ।
     
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥
     
ਨਿਰਮਲ ਹੋਏ ਕਰਿ ਇਸਨਾਨਾ ਗੁਰਿ ਪੂਰੈ ਕੀਨੇ ਦਾਨਾ ॥1
        
ਹੇ ਭਾਈ,  ਜਿਹੜੇ ਮਨੁੱਖਰਾਮ ਦੇ ਦਾਸਾਂ ਦੇ ਸਰੋਵਰ ਵਿਚਸਾਧ-ਸੰਗਤ ਵਿਚ ਨਾਮ-ਅੰਮ੍ਰਿਤ ਨਾਲ ਇਸ਼ਨਾਨ ਕਰਦੇ ਹਨਉਨ੍ਹਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ।     ਹਰਿ-ਨਾਮ-ਜਲ ਨਾਲ ਇਸ਼ਨਾਨ ਕਰ ਕੇ ਉਹਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।     ਪਰ ਇਹ ਬਖਸ਼ਿਸ਼ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ 1
     
ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥
     
ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ 2
         
ਹੇ ਭਾਈਸਾਧ-ਸੰਗਤ ਵਿਚ ਟਿਕਿਆਂਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈਸਤ-ਸੰਗਤ ਦੀ ਬਰਕਤ ਨਾਲਪਰਮਾਤਮਾ ਮਦਦਗਾਰ ਬਣ ਜਾਂਦਾ ਹੈ।     ਹੇ ਨਾਨਕਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇਪਰਮਾਤਮਾ ਦਾ ਨਾਮ ਸਿਮਰਿਆ ਹੈਉਸ ਨੇ ਉਸ ਪ੍ਰਭੂ ਨੂੰ ਲੱਭ ਲਿਆਜੋ ਸਭ ਦਾ ਮੁੱਢ ਹੈਅਤੇ ਜੋ ਸਰਬ- ਵਿਆਪੀ ਹੈ 2165   (625)     
                  
ਅਤੇ,
     
ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ॥ 
     
ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥1
     
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
     
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ 1 ਰਹਾਉ
     
ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥
     
ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥2
     
ਸੰਤ ਸਰੋਵਰ ਨਾਵੈ  ਸੋ ਜਨੁ ਪਰਮ ਗਤਿ ਪਾਵੈ ॥
     
ਮਰੈ ਨ ਆਵੈ ਜਾਈ ਹਰਿ ਹਰਿ ਨਾਮੁ ਧਿਆਈ 3
     
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ ਜਿਸੁ ਦਇਆਲੁ ਹੋਇ ਭਗਵਾਨੈ ॥
     
ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥4757      (623)
      
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
     
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥1 ਰਹਾਉ ॥
       
ਹੇ ਸੰਤ ਜਨੋਸਾਧ-ਸੰਗਤ ਇਕ ਸੁੰਦਰ ਅਸਥਾਨ ਹੈ।     ਜੇਹੜਾ ਮਨੁੱਖਸਤ-ਸੰਗਤ ਵਿਚ ਆਤਮਕ ਇਸ਼ਨਾਨ ਕਰਦਾ ਹੈ. ਮਨ ਨੂੰ ਨਾਮ-ਜਲ ਨਾਲ ਪਵਿੱਤ੍ਰ ਕਰਦਾ ਹੈਉਸ ਦੀ ਜਿੰਦ ਦਾ ਵਿਕਾਰਾਂ ਤੋਂ ਪਾਰ-ਉਤਾਰਾ ਹੋ ਜਾਂਦਾ ਹੈ।  ਉਹ ਆਪਣੀ ਸਾਰੀ ਕੁਲ ਨੂੰ ਵੀਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ 1ਰਹਾਉ।
     
ਵਿਚਿ ਕਰਤਾ ਪੁਰਖੁ ਖਲੋਆਵਾਲੁ ਨ ਵਿੰਗਾ ਹੋਆ॥
     
ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥1 
        
ਹੇ ਭਾਈਗੁਰੂ ਨੇ ਜਿਸ ਮਨੁੱਖ ਦਾ ਆਤਮਕ ਇਸ਼ਨਾਨਸਾਧ-ਸੰਗਤ ਵਿਚ ਸਫਲ ਕਰ ਦਿੱਤਾਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ ਆਪਣੇ ਸਾਰੇ ਪਾਪ ਨਾਸ ਕਰ ਲੈਂਦਾ ਹੈ।   ਸਰਬ-ਵਿਆਪਕ ਕਰਤਾਰ ਆਪ ਉਸ ਦੀ ਮਦਦ ਕਰਦਾ ਹੈਉਸ ਦੀ ਅਤਮਕ ਰਾਸ-ਪੂੰਜੀ ਦਾ ਰੱਤਾ ਭਰ ਵੀ ਨੁਕਸਾਨ ਨਹੀਂ ਹੁੰਦਾ 1
     
ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥
     
ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥2   
         
ਹੇ ਭਾਈਜਿਹੜਾ ਮਨੁੱਖਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇਆਪਣੇ ਪਰਮਾਤਮਾ ਦੀ ਆਰਾਧਨw ਕਰਦਾ ਹੈਉਹ ਮਨੁੱਖਇਸ ਸਤ-ਸੰਗ ਸਰੋਵਰ ਵਿਚ ਆਤਮਕ ਇਸ਼ਨਾਨ ਕਰ ਕੇਆਪਣੀ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ। ਸਾਰਾ ਜਗਤਉਸ ਦੀ ਸੋਭਾ ਦਾ ਗੀਤ ਗਾਉਂਦਾ ਹੈਉਹ ਮਨੁੱਖਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ 2
     
ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥
     
ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ 3
          
ਹੇ ਭਾਈਜਿਹੜਾ ਮਨੁੱਖਸੰਤਾਂ ਦੇ ਸਰੋਵਰ ਵਿਚ (ਸਾਧ-ਸੰਗਤ ਵਿਚਸਤ-ਸੰਗਤ ਵਿਚ) ਆਤਮਕ ਇਸ਼ਨਾਨ ਕਰਦਾ ਹੈਉਹ ਮਨੁੱਖ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਸਦਾਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈਉਹ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ 3
     
ਇਹੁ ਬ੍ਰਹਮ ਬਿਚਾਰੁ ਸੁ ਜਾਨੈ  ਜਿਸੁ ਦਇਆਲੁ ਹੋਇ ਭਗਵਾਨੈ ॥
     
ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥4757      (623)
         
ਹੇ ਭਾਈਪਰਮਾਤਮਾ ਨਾਲ ਪਿਲਾਪ ਦੀ ਇਸ ਵਿਚਾਰ ਨੂੰਉਹ ਮਨੁੱਖ ਸਮਝਦਾ ਹੈਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕਆਖਹੇ ਭਾਈਜਿਹੜਾ ਮਨੁੱਖਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈਉਹ ਆਪਣੀ ਹਰੇਕ ਕਿਸਮ ਦੀ ਚਿੰਤਾ-ਫਿਕਰ ਦੂਰ ਕਰ ਲੈਂਦਾ ਹੈ 4757   
    (
ਹੁਣ ਇਕ ਚੀਜ਼ ਹੋਰ ਸਮਝਣ ਵਾਲੀ ਹੈ ਕਿਆਪਾਂ ਇਸ 19 ਵੇਂ ਭਾਗ ਵਿਚਹੁਣ ਤੱਕ ਜੋ ਵੀ ਕੁਝ ਪੜ੍ਹਿਆ ਹੈਉਹ ਪੰਜਵੇਂ ਨਾਨਕ (ਗੁਰੂ ਅਰਜਨ ਪਾਤਸ਼ਾਹ) ਦੀ ਬਾਣੀ ਹੈਜੋ ਗੁਰੂ ਰਾਮਦਾਸ ਜੀ (ਚੌਥੇ ਨਾਨਕ) ਦੀ ਬਿੰਦੀ ਸੰਤਾਨ ਵੀ ਸਨ ਅਤੇ ਆਤਮਕ ਕੁਲਪੀੜ੍ਹੀ ਵੀ ਸਨ। (ਇਸ ਤੋਂ ਨੇੜੇ ਦੀ ਰਿਸ਼ਤੇਦਾਰੀਨਾ ਕਿਸੇ ਦੀ ਅੱਜ ਤੱਕ ਹੋਈ ਹੈਨਾ ਹੀ ਹੋਵੇਗੀ।) ਉਹ ਇਹ ਲਿਖਦੇ ਹਨ। ਫਿਰ ਸਿੱਖਕਿਸ ਆਧਾਰ ਤੇਰਾਮਦਾਸ ਸਰੋਵਰੁ ਨੂੰ ਹਰਿ ਮੰਦਰ ਵਾਲਾ ਸਰੋਵਰ ਬਣਾਈ ਜਾਂਦੇ ਹਨ ?  ਸਿੱਖਾਂ ਨੂੰ ਇਸ ਪਾਸਿਉਂ ਸੁਚੇਤ ਹੋਣ ਦੀ ਲੋੜ ਹੈ ਕਿਇਹ ਕੀ ਖੇਡਖੇਡੀ ਜਾ ਰਹੀ ਹੈ ?
           (
ਜਿਸ ਦੇ ਮਨ ਵਿਚਅਕਾਲ-ਪੁਰਖ ਵਸਦਾ ਹੈਉਸ ਪੁਰਖ ਦਾ ਨਾਮ ਅਸਲੀ ਲਫਜ਼ਾਂ ਵਿਚ "ਰਾਮਦਾਸ"ਪ੍ਰਭੂ ਦਾ ਸੇਵਕ ਹੈ,)
     
ਆਤਮ ਰਾਮੁ ਤਿਸੁ ਨਦਰੀ ਆਇਆ ॥ ਦਾਸ ਦਸੰਤਣ ਭਾਇ ਤਿਨਿ ਪਾਇਆ ॥ 
     
ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥
     
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ ॥
     
ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥6
          
ਅਜਿਹੇ ਰਾਮਦਾਸ ਨੂੰਸਰਬ-ਵਿਆਪੀ ਪ੍ਰਭੂ ਦਿਸ ਪੈਂਦਾ ਹੈਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ     ਜੋ ਮਨੁੱਖਪ੍ਰਭੂ ਨੂੰ ਸਦਾ ਨੇੜੇ ਜਾਣਦਾ ਹੈਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।     ਪ੍ਰਭੂਉਸ ਸੇਵਕ ਉੱਤੇ ਆਪ ਮਿਹਰ ਕਰਦਾ ਹੈਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।     ਸਾਰੇ ਪਰਿਵਾਰ ਵਿਚ ਰਹਿੰਦਾ ਹੋਇਆ ਵੀ ਉਹ ਅੰਦਰੋਂਮੋਹ ਰਹਿਤ ਹੁੰਦਾ ਹੈ,     ਹੇ ਨਾਨਕਇਹੋ ਜਿਹੀ ਜੀਵਨ ਜੁਗਤ ਨਾਲ ਉਹ ਅਸਲੀ ਰਾਮਦਾਸ, (ਰਾਮ ਦਾ ਦਾਸ) ਬਣ ਜਾਂਦਾ ਹੈ 6   
     
ਪ੍ਰਭ ਕੀ ਆਗਿਆ ਆਤਮ ਹਿਤਾਵੈ  ਜੀਵਨ ਮੁਕਤਿ ਸੋਊ ਕਹਾਵੈ ॥
     
ਤੈਸਾ ਹਰਖੁ ਤੈਸਾ ਉਸੁ ਸੋਗੁ  ਸਦਾ ਅਨੰਦੁ ਤਹ ਨਹੀ ਬਿਓਗੁ ॥
     
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ 
     
ਤੈਸਾ ਮਾਨੁ ਤੈਸਾ ਅਭਿਮਾਨੁ  ਤੈਸਾ ਰੰਕੁ ਤੈਸਾ ਰਾਜਾਨੁ ॥
     
ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥7
          
ਜੋ ਮਨੁੱਖਪ੍ਰਭੂ ਦੀ ਰਜ਼ਾ ਨੂੰ ਮਨ ਵਿਚਮਿੱਠੀ ਕਰ ਕੇ ਮੰਨਦਾ ਹੈਉਹੀ ਜੀਉਂਦਾ ਮੁਕਤ ਅਖਵਾਉਂਦਾ ਹੈ     ਉਸ ਨੂੰ ਖੁਸੀ ਅਤੇ ਗਮੀਇਕੋ ਜਿਹੀ ਹੈਉਸ ਨੂੰ ਸਦਾ ਆਨੰਦ ਹੈਕਿਉਂਕਿ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਵਿਛੋੜਾ ਨਹੀਂ ਹੈ।     ਉਸ ਮਨੁੱਖ ਲਈਸੋਨਾ ਅਤੇ ਮਿੱਟੀ ਇਕ ਸਮਾਨ ਹੈਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਆਉਂਦਾ। ਉਸ ਲਈ ਕਉੜੀ ਜ਼ਹਰ ਅਤੇ ਅੰਮ੍ਰਿਤ ਇਕੋ ਜਿਹਾ ਹੈ।     ਉਸ ਨਾਲ ਕਿਸੇ ਦਾ ਵਿਹਾਰ ਆਦਰ ਵਾਲਾ ਹੋਵੇ ਜਾਂ ਨਿਰਾਦਰੀ ਵਾਲਾਉਸ ਨੂੰ ਕੋਈ ਫਰਕ ਨਹੀਂ ਪੈਂਦਾ। (ਇਹ ਬੰਦੇ ਦੀ ਆਤਮਕ ਹਾਲਤ ਬਾਰੇ ਹੈਜਦ ਕੋਈ ਬੰਦਾਉਸ ਦਾ ਹੱਕ ਮਾਰ ਰਿਹਾ ਹੋਵੇ ਤਾਂਉਸ ਨੂੰ ਆਪਣੇ ਹੱਕ ਦੀ ਰਖਵਾਲੀ ਕਰਨੀ ਬਣਦੀ ਹੈਜਾਂ ਕਿਸੇ ਨਾਲ ਜ਼ਿਆਦਤੀ ਹੋ ਰਹੀ ਹੋਵੇ ਤਾਂ ਉਸ ਨੂੰ ਬਚਾਉਣਾ ਬਣਦਾ ਹੈ) ਕਿਉਂਕਿ ਉਸ ਲਈ  ਇਕ ਰਾਜਾ ਅਤੇ ਇਕ ਕੰਗਾਲ ਇਕ ਬਰਾਬਰ ਹੈ।     ਜੋ ਪ੍ਰਭੂ ਦੀ ਰਜ਼ਾ ਹੁੰਦੀ ਹੈਉਹੀ ਉਸ ਵਾਸਤੇ ਜਿੰਦਗੀ ਦਾ ਰਾਹ ਹੋਵੇਹੇ ਨਾਨਕ ਉਹ ਮਨੁੱਖਜੀਉਂਦਾ ਮੁਕਤ ਕਿਹਾ ਜਾ ਸਕਦਾ ਹੈ 7         
     
ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
     
ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥
     
ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥
     
ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਅਬਿਨਾਸ
     
ਸਦਾ ਸਦਾ ਸਦਾ ਦਇਆਲ ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ 89 
          
ਸਾਰੇ ਸਰੀਰ ਪਰਮਾਤਮਾ ਦੇ ਹੀ ਹਨਰੱਬ ਜਿਸ ਜਿਸ ਥਾਂਜੀਵਾਂ ਨੂੰ ਰੱਖਦਾ ਹੈਵੈਸਾ ਉਨ੍ਹਾਂ ਦਾ ਨਾਮ ਪੈ ਜਾਂਦਾ ਹੈ।     ਪ੍ਰਭੂ ਆਪ ਹੀਸਭ ਕੁਝ ਕਰਨ ਦੀ ਅਤੇ ਜੀਵਾਂ ਕੋਲੋਂ ਕਰਵਾਉਣ ਦੀ ਸਮਰਥਾ ਰੱਖਦਾ ਹੈਜੋ ਪ੍ਰਭੂ ਨੂੰ ਚੰਗਾ ਲਗਦਾ ਹੈਓਹੀ ਹੁੰਦਾ ਹੈ     ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇਹਰ ਥਾਂ ਪ੍ਰਭੂ ਆਪ ਹੀ ਮੌਜੂਦ ਹੈਅਕਾਲ-ਪੁਰਖ ਦੇ ਖੇਲਬਿਆਨ ਨਹੀਂ ਕੀਤੇ ਜਾ ਸਕਦੇ।     ਪ੍ਰਭੂ ਜਿਹੋ ਜਿਹੀ ਅਕਲ ਦਿੰਦਾ ਹੈਬੰਦੇ ਦੇ ਅੰਦਰ ਵੈਸਾ ਹੀ ਗਿਆਨ ਹੋ ਜਾਂਦਾ ਹੈਅਕਾਲ-ਪੁਰਖ ਆਪ ਸਭ ਕੁਝ ਕਰਨ ਵਾਲਾ ਹੈਤੇ ਕਦੇ ਮਰਦਾ ਨਹੀਂ,      ਪ੍ਰਭੂ ਸਦਾ ਮਿਹਰ ਕਰਨ ਵਾਲਾ ਹੈਹੇ ਨਾਨਕ,  ਜੀਵ  ਉਸ ਨੂੰ ਸਿਮਰ ਕੇਫੁਲ ਵਾਙ ਖਿੜੇ ਰਹਿੰਦੇ ਹਨ 89       

              ਅਮਰ ਜੀਤ ਸਿੰਘ ਚੰਦੀ                 (ਚਲਦਾ)                         

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.