ਹਰਲਾਜ ਸਿੰਘ ਬਹਾਦਰਪੁਰ
ਮੇਰੀ ਲਿਖੀ ਜਾ ਰਹੀ ਪੁਸਤਕ :- ਮੇਰੀਆਂ ਹੱਡਬੀਤੀਆਂ ਵਿੱਚੋਂ (ਭਾਗ 1)
Page Visitors: 103
ਮੇਰੀ ਲਿਖੀ ਜਾ ਰਹੀ ਪੁਸਤਕ :- ਮੇਰੀਆਂ ਹੱਡਬੀਤੀਆਂ ਵਿੱਚੋਂ (ਭਾਗ 1)
ਆਪਣੀ ਕਿਰਤ ਕਮਾਈ ਕਰਕੇ ਪੈਸਾ ਜੋੜੋ ਜਾਤਾਂ ਧਰਮਾਂ ਆਦਿ ਦੇ ਝਗੜਿਆਂ ਤੋਂ ਬਚੋ।
ਸਾਡੇ ਪਿੰਡ ਦੇ ਡੇਰੇ ਤੇ 2001 ਵਿੱਚ ਹੋਏ ਪਾਠ ਦੇ ਭੋਗ ਤੋਂ ਬਾਅਦ ਡੇਰੇ ਵਿੱਚ ਲੱਗੇ ਨਕਲੀਆਂ,ਭੰਡਾਂ) ਦੇ ਅਖਾੜੇ ਤੋਂ ਦੁੱਖੀ ਹੋਏ ਮੈਂ ਅਤੇ ਬਾਬਾ ਧਰਮ ਸਿੰਘ ਗ੍ਰੰਥੀ ਨੇ 18 ਸਤੰਬਰ 2001 ਨੂੰ ਅਕਾਲ ਤਖਤ ਦੇ ਜੱਥੇਦਾਰ ਨੂੰ ਚਿੱਠੀ ਲਿਖੀ ਇਹ ਚਿੱਠੀ ਮੈਂ ਧਰਮ ਸਿੰਘ ਦੇ ਨਾਮ ਤੇ ਲਿਖੀ ਸੀ ।
ਸਤਿਕਾਰ ਯੋਗ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਬੇਨਤੀ ਹੈ ਕਿ ਅਸੀਂ ਗੁਰੂ ਘਰਾਂ ਦੇ ਗ੍ਰੰਥੀ ਕੀ ਕਰੀਏ ਕੀ ਨਾ ਕਰੀਏ ਜੋ ਪਿੰਡਾਂ ਸ਼ਹਿਰਾਂ ਦੇ ਗੁਰੂ ਘਰਾਂ ਦੀਆਂ ਲੋਕਲ ਕਮੇਟੀਆਂ ਹਨ ਜਿੰਨਾ ਦੇ ਮੈਂਬਰ ਬੇਅੰਮ੍ਰਿਤੀਏ ਜਾਂ ਗੁਰਮਤਿ ਤੋਂ ਅਣਜਾਣ ਹੀ ਹੁੰਦੇ ਹਨ ਜਿਸ ਕਾਰਨ ਅੱਜ ਡੇਰੇ ਕਬਰਾਂ ਮੜੀਆਂ ਆਦਿ ਥਾਵਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਹੁੰਦੇ ਹਨ। ਜਿੱਥੇ ਸੱਭ ਕੁੱਝ ਗੁਰਮਤਿ ਦੇ ਉਲਟ ਹੁੰਦਾ ਹੈ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰ ਹੀ ਡੇਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹੁੰਦੇ ਹਨ। ਜਿਸ ਦੇ ਕਾਰਨ ਗ੍ਰੰਥੀਆਂ ਨੂੰ ਵੀ ਡੇਰਿਆਂ ਮੜੀਆਂ ਆਦਿ ਥਾਵਾਂ ਤੇ ਮਜਬੂਰਨ ਜਾਣਾ ਪੈਂਦਾ ਹੈ ਜੇ ਕੋਈ ਗ੍ਰੰਥੀ ਸਿੰਘ ਮਨਮਤਿ ਦਾ ਵਿਰੋਧ ਕਰਦਾ ਹੈ ਤਾਂ ਉਸ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਭਾਈ ਮਾਨ ਸਿੰਘ (ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ) ਦੀ ਕੀਤੀ ਗਈ ਹੈ।
ਅੱਜ ਕੱਲ੍ਹ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ਵਿੱਚ ਵੀ ਪੰਥਕ ਮਰਯਾਦਾ ਲਾਗੂ ਨਹੀਂ ਹੈ। ਹਰ ਡੇਰੇਦਾਰ ਸੰਤ ਦੀ ਵੱਖੋ ਵੱਖਰੀ ਮਰਯਾਦਾ ਹੈ ਜਿਸ ਕਰਕੇ ਗ੍ਰੰਥੀ ਸਿੰਘਾਂ ਨੂੰ ਪਿੰਡਾਂ ਵਿੱਚ ਵੱਖ ਵੱਖ ਘਰਾਂ ਵਿੱਚ ਵੱਖਰੀ ਵੱਖਰੀ ਮਰਯਾਦਾ ਅਨੁਸਾਰ ਪਾਠ ਕਰਨੇ ਪੈਂਦੇ ਹਨ। ਇਸ ਲਈ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਂਦਾ ਹੈ ਕਿ ਸਿੱਖ ਪੰਥ ਨੂੰ ਹੁਕਮਨਾਮਾਂ ਜਾਰੀ ਕਰੇ ਕਿ ਡੇਰੇ ਕਬਰਾਂ ਮੜੀਆਂ ਆਦਿ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪ੍ਰਕਾਸ਼ ਨਾ ਕੀਤਾ ਜਾਵੇ। ਹਰੇਕ ਗੁਰੁ ਘਰ ਵਿੱਚ ਇੱਕੋ ਪੰਥਕ ਮਰਯਾਦਾ ਲਾਗੂ ਹੋਵੇ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗੁਰਮਤਿ ਨਿਗਰਾਨ ਕਮੇਟੀਆਂ ਦਾ ਗੰਠਨ ਕੀਤਾ ਜਾਵੇ ਜੋ ਪਿੰਡਾਂ ਸਹਿਰਾਂ ਦੇ ਗੁਰੂ ਘਰਾਂ ਵਿੱਚ ਜਾ ਕੇ ਆਪ ਜਾਇਜਾ ਲੈਣ ਜਿਹੜੇ ਗੁਰੂ ਘਰ ਵਿੱਚ ਪੰਥਕ ਮਰਯਾਦਾ ਤੋਂ ਉਲਟ ਕੋਈ ਮਨਮਤਿ ਹੁੰਦੀ ਹੋਵੇ ਉਸ ਗੁਰੂ ਘਰ ਦੇ ਗ੍ਰੰਥੀ ਅਤੇ ਸਬੰਧਤ ਕਮੇਟੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਂਦਾ ਇਸ ਲਈ ਲੋੜ ਹੈ ਠੋਸ ਕਦਮ ਚੁੱਕਣ ਦੀ ਆਸ ਹੈ ਕਿ ਦਾਸ ਦੀ ਬੇਨਤੀ ਵੱਲ ਜਰੂਰ ਧਿਆਨ ਦੇਉਂਗੇ।
ਗੁਰੁ ਪੰਥ ਦਾ ਦਾਸ ਧਰਮ ਸਿੰਘ ਗ੍ਰੰਥੀ ਗੁਰਦੁਆਰਾ ਜੰਡਸਰ ਸਾਹਿਬ
ਪਿੰਡ ਬਹਾਦਰਪੁਰ ਡਾਕਖਾਨਾ ਖਾਸ, ਤਹਿਸੀਲ ਬੁਢਲਾਡਾ
ਜਿਲਾ ਮਾਨਸਾ ਪਿੰਨ ਕੋਡ 151501
ਮਿਤੀ 18-9-2001
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ ਜਿਲ੍ਹਾ ਮਾਨਸਾ (ਪੰਜਾਬ)