* = ਕੀ ਏਹ ਸਿੱਖੀ ਹੈ ? = *
ਜਗਜੀਤ ਸਿੰਘ ਖਾਲਸਾ ਲੁਧਿਆਣਾ
ਮੇਰੇ ਇਕ ਜਾਣਕਾਰ ਦਾ ਰਾਤੀਂ ਫੋਨ ਆਇਆ ਕੀ ਸਵੇਰੇ ਮੇਰੀ ਬੇਟੀ ਦਾ ਜਨਮ ਦਿਨ ਹੈ ਤੇ ਅਸੀਂ ਅਮਿ੍ਤ ਵੇਲੇ ਸਵੇਰੇ 4 ਵਜ਼ੇ ਸ਼ਹਿਰ ਦੀ ਨਾਮੀ ਸਿਮਰਨ ਸਾਧਨਾ ਸੁਸਾਇਟੀ ਦਾ ਪ੍ਰੋਗਰਾਮ ਘਰ ਰੱਖਿਆ ਹੈ। ਮੈਂ ਉਸ ਨੂੰ ਬੇਟੀ ਦੇ ਜਨਮ-ਦਿਨ ਦੀ ਵਧਾਈ ਦਿੱਤੀ ਤੇ ਉਸ ਨੇ ਸਵੇਰੇ ਪ੍ਰੀਵਾਰ ਸਮੇਤ ਜਰੂਰ ਆਉਣ ਲਈ ਕਿਹਾ ।
ਭਾਈਚਾਰਕ ਸਾਂਝ ਦੇ ਵਜੋਂ ਮੈਂ ਪੂਰੇ 4 ਵਜੇ ਉਨਾਂ ਦੇ ਘਰ ਪੁੱਜ ਗਿਆ। ਘਰ ਦੇ ਅੰਦਰ ਦਾਖਲ ਹੋਇਆ ਤੇ ਅੰਦਰ ਸਾਰੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਸਨ ਸਿਰਫ ਇਕ ਮੱਧਮ ਦਿਹਾ ਬੱਲਬ ਜਿੱਥੇ ਗੁ੍ਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਲੱਗਿਆ ਹੋਇਆ ਸੀ। ਮੱਥਾ ਟੇਕ ਕੇ ਅੰਦਾਜ਼ੇ ਨਾਲ ਜਿੱਥੇ ਜਗਾ ਮਿਲੀ ਬੈਠ ਗਿਆ। ਰਾਗੀ ਜੱਥੇ ਵਲੋਂ ਕੀਰਤਨ ਦੀ ਜਗਾ ਬੜੀ ਜੋਰ ਦੀ ਤਬਲੇ ਦੀਆਂ ਅਵਾਜ਼ਾਂ ਨਾਲ ਗੁਰੂ ਗੁਰੂ ਦੀਆਂ ਚੀਕਾਂ ਜਿਹੀਆਂ ਮਾਰ ਰਹੇ ਸਨ।
ਮੇਰੇ ਪਿਛੇ ਜਾਣਕਾਰ ਦਾ ਗਵਾਂਡੀ ਕੋਈ ਹਿੰਦੂ ਵੀਰ ਆਪਣੇ ਬੱਚੇ ਨਾਲ ਵੀ ਬੈਠਾ ਸੀ ਬੱਚਾ ਆਪਣੇ ਪਿਤਾ ਨੂੰ ਪੁੱਛਦਾ ਹੈ “ਪਾਪਾ ਯੇ ਕਿਆ ਕਰ ਰਹੇ ਹੈਂ? ਤੇ ਉਸ ਜਵਾਬ ਦਿਤਾ ਬੇਟਾ ਯੇ ਆਪਣੇ ਗੁਰੂ ਕੋ ਮਨਾ ਰਹੇ ਹੈ, (ਯਾਨੀ ਕੀ ਏਹ ਗੁਰਪੂਰਬ ਮਨਾ ਰਹੇ ਹਨ ਕਹਿਣਾ ਚਾਹੁੰਦਾ ਹੋਵੇਗਾ) ਤੇ ਅੱਗੋਂ ਬੱਚਾ ਬੋਲਿਆ ਕੀ ਗੁਰੂ ਕੋ ਮਨਾ ਰਹੇ ਨੇ ਯਾ ਗੁ੍ਰੂ ਕੋ ਡਰਾ ਰਹੇ ਹੈਂ”? ਮੈਨੂੰ ਹਾਸਾ ਆ ਗਿਆ ਮੈਂ ਆਸ ਪਾਸ ਦੇਖਣ ਦੀ ਕੋਸ਼ਿਸ਼ ਕੀਤੀ ਨਜ਼ਰ ਤੇ ਕੋਈ ਨਾ ਆਇਆ। ਪਰ ਦੋ ਵੀਰਾਂ ਦੀਆਂ ਘੁਰਾੜਿਆਂ ਦੀ ਅਵਾਜ਼ਾਂ ਜਰੂਰ ਸਣਾਈ ਦਿੱਤੀਆਂ, 10 ਮਿੰਟਾਂ ਬਾਦ ਪ੍ਰਬੰਧਕਾਂ ਨੇ ਸਾਉਂਡ ਹੋਰ ਉਚੀ ਕਰ ਦਿੱਤੀ ਜੋ ਮੇਰੇ ਹਿਸ਼ਾਬ ਨਾਲ ਇਨਾਸਾਨ ਦੀ ਸੁਣਨ ਸ਼ਕਤੀ ਦੇ ਡੈਸੀਬਲ ਖਤਰਨਾਕ ਹੱਦ ਤੋਂ ਜਿਆਦਾ ਸੀ।
ਮੈਂ ਆਪਣੇ ਨਰਵਸ ਸਿਸਟਮ ਨੁੰ ਬਚਾਉਣ ਲਈ ਉੱਠ ਕੇ ਬਾਹਰ ਆ ਗਿਆ। ਘਰ ਦੇ ਨਾਲ ਖੁੱਲੇ ਵਿਹੜੇ ਵਿਚ ਹਲਵਾਈ ਵੱਡੀ ਸਾਰੀ ਤੇਲ ਦੀ ਕੜ੍ਹਾਈ ਵਿੱਚ ਬ੍ਰੈਡ-ਟੋਸਟ ਤਲ ਰਿਹਾ ਸੀ। ਏਨੇ ਨੂੰ ਮੇਰਾ ਜਾਣਕਾਰ ਇੰਤਜ਼ਾਮ ਦੇਖਣ ਉੱਥੇ ਪੁੰਹਚ ਗਿਆ ਕਹਿੰਦਾ ਭਾਜ਼ੀ ਕੀ ਗੱਲ ਅੰਦਰ ਨਹੀ ਬੈਠੇ। ਮੈਂ ਕਿਹਾ ਥੋੜੀ ਤਬਹੀਤ ਠੀਕ ਨਹੀਂ, ਤੇ ਉਹ ਆਪੇ ਹੀ ਦੱਸਣ ਲੱਗਿਆ ਭਾਜ਼ੀ ਪੂਰੀਆਂ ਮੌਜ਼ਾਂ ਨੇ ਹਰ ਰੋਜ਼ ਕਿਸੇ ਨਾ ਕਿਸੇ ਘਰ ਸਵੇਰੇ ਪ੍ਰੋਗਾਰਮ ਹੁੰਦਾ ਹੈ ਹਰ ਕੋਈ ਸੰਗਤਾਂ ਦੇ ਖਾਣ ਲਈ ਨਵੀਆਂ-ਨਵੀਆਂ ਆਈਟਮਾਂ ਬਣਾਉਂਦੇ ਨੇ ਕਦੇ ਪਕੌੜੇ ਕਦੇ ਪੂਰੀਆਂ ਛੋਲੇ ਤੇ ਚੀਜ਼ ਚਿੱਲੀ ਤੱਕ ਵੀ।
ਮੈਂ ਕਿਹਾ ਭਾਜ਼ੀ ਕਿਸ ਖੁਸ਼ੀ ਵਿੱਚ? ਆਖਣ ਲੱਗਾ ਗੁਰਪੂਰਬ ਤੋਂ ਪਹਿਲਾਂ ਸਾਡੀ ਸਿਮਰਨ ਸਾਧਨਾ ਸੁਸਾਇਟੀ ਦੇ ਮਹਾਂਪੁਰਸ਼ ਸੰਗਤਾਂ ਦੇ ਘਰਾਂ ਵਿੱਚ 84 ਦਿਨ ਲਗਾਤਾਰ ਸਮਾਗਮ ਕਰਦੇ ਹਨ। ਮਹਾਂਪੁਰਸ਼ ਕਹਿੰਦੇ ਨੇ ਕੀ ਜਿਹੜਾ ਏਹ ਸਾਰੇ ਸਮਾਗਮ ਦੀ ਹਜ਼ਾਰੀ ਭਰੇਗਾ ਉਸ ਦੀ 84 ਕੱਟੀ ਜਾਵੇਗੀ। ਮੈਂ ਸੋਚਣ ਲੱਗ ਪਿਆ ਕੀ 84 ਦਾ ਤਾਂ ਪਤਾ ਨਹੀਂ ਪਰ ਲਗਾਤਾਰ ਏਹੋ ਜਿਹੇ ਖਾਣੇ ਖਾ ਕੇ ਬੱਲਡ-ਪ੍ਰੈਸ਼ਰ ਸੂਗਰ ਆਦਿ ਦੇ ਇਲਾਜ਼ ਲਈ ਡਾਕਟਰਾਂ ਕੋਲ ਸਾਇਦ 84 ਤੋਂ ਵੱਧ ਗੇੜੇ ਲੱਗ ਜਾਣ.?