“ਅਜੋਕਾ ਗੁਰਮਤਿ ਪ੍ਰਚਾਰ ?” ਭਾਗ-13
“ਕੁਦਰਤ ਅਤੇ ਰੱਬ”
ਫੇਸ ਬੁੱਕ ਤੇ ਵਿਚਾਰ ਵਟਾਂਦਰਾ
ਪਿਛਲੇ ਦਿਨੀਂ ਫੇਸ ਬੁੱਕ ਤੇ ਕੁਝ ਦੋਸਤਾਂ ਨਾਲ ਮੇਰਾ ਵਿਚਾਰ ਵਟਾਂਦਰਾ ਚੱਲ ਰਿਹਾ ਸੀ । ਇਕ ਸੱਜਣ ਜੀ ਨੇ ਪੋਸਟ ਪਾਈ ਸੀ
ਹ: ਸਿੰਘ: ਪ:- ਤਜੁਰਬਾ ਉਹ ਨਹੀਂ ਜਿਹੜਾ ਸਾਡੇ ਨਾਲ ਵਾਪਰਦਾ ਹੈ।ਬਲਕਿ ਤਜੁਰਬਾ ਉਹ ਹੈ, ਉਸ ਵਾਪਰੇ ਹੋਏ ਸੰਬੰਧੀ ਜੋ ਅਸੀਂ ਕਰਦੇ ਹਾਂ ।
ਹ: ਸਿੰਘ: ਵੀ:- ਆਪਾਂ ਇਕ ਮਿੱਟੀ ਦੇ ਪੁਤਲੇ ਹਾਂ ਹੋਰ ਕੁਝ ਵੀ ਨਹੀਂ । ਆਪਾਂ ਕਿਰਤ, ਕੰਮ, ਬਿਜਨਿਸ ਜਾਂ ਸਰਵਿਸ ਕਰਦੇ ਹਾਂ, ਤਾਂ ਆਪਾਂ ਕਦੇ ਵੀ ਇਹ ਨਾ ਕਹੀਏ ਕਿ ਮੈਂ ਬਹੁਤ ਕੁਝ ਕਰ ਸਕਦਾ ਹਾਂ, ਮੈਂ ਬਹੁਤ ਕੁਝ ਕੀਤਾ ਹੈ ਜਾਂ ਮੈਂ ਬਹੁਤ ਕੁਝ ਕਰੂੰਗਾ । ਇਹ ਨਾ ਆਖਿਆ ਕਰੋ ਪਿਆਰਿਓ ਜੀ । ਇਹ ਆਖਿਆ ਕਰੋ, ਪ੍ਰਭੂ ਜੀ ! ਮੈਂ ਕੁਝ ਵੀ ਨਹੀਂ ਸੀ, ਜੋ ਕੁਝ ਵੀ ਆਪ ਜੀ ਨੇ ਬਣਾਇਆ, ਆਪ ਜੀ ਦੀ ਬਖਸ਼ਿਸ਼ ਹੈ, ਕਿਰਪਾ ਹੈ ।
ਹ: ਸਿੰਘ: ਪ:- ਮੁਆਫ ਕਰਨਾ ਤੁਸੀਂ ਕੁਦਰਤ ਦੇ ਨਿਯਮਾਂ (ਹੁਕਮ) ਸੰਬੰਧੀ ਭੁਲੇਖੇ ਵਿੱਚ ਹੋ । ਜੇ ਕੋਈ ਵਿਅਕਤੀ ਹੁਕਮ (ਕੁਦਰਤ ਦੇ ਨਿਯਮਾਂ) ਬਾਰੇ ਜਾਣਦਾ ਹੈ, ਤਾਂ ਇਹ ਸਾਰੀਆਂ ਗੱਲਾਂ ਸਮਝ ਆ ਸਕਦੀਆਂ ਹਨ ।
ਜਸਬੀਰ ਸਿੰਘ ਵਿਰਦੀ:- ਵੀਰ ਹ: ਸ: ਪ: ਜੀ ! ਪ੍ਰਸਥਿਤੀਆਂ ਤੇ ਕਿਸੇ ਵੀ ਮਨੁੱਖ ਦਾ ਜ਼ੋਰ ਨਹੀਂ ਹੈ । ਕਈ ਵਾਰੀਂ ਬੰਦਾ ਕਰਨਾ ਕੁਝ ਹੋਰ ਚਾਹੁੰਦਾ ਹੈ ਪਰ ਹੋ ਕੁਝ ਹੋਰ ਹੀ ਜਾਂਦਾ ਹੈ-
“ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥”(1428)
“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥” (496)
“ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ॥”(337)
ਸੋ ਵੀਰ ਜੀ ! ਬੰਦੇ ਨੇ ਉੱਦਮ ਕਰਨਾ ਹੈ । ਪਰ ਪ੍ਰਭੂ ਦੀ ਯਾਦ ਨੂੰ ਹਮੇਸ਼ਾਂ ਮਨ ਵਿੱਚ ਵਸਾਈ ਰੱਖਣਾ ਹੈ । ਇੱਕ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਕੁਦਰਤ ਨੂੰ ਪਰਮਾਤਮਾ ਨੇ ਬਣਾਇਆ ਹੈ, ਕੁਦਰਤ ਆਪਣੇ ਆਪ ਨਹੀਂ ਬਣੀ । ਜਾਂ ਕਿਸੇ ਵਿਗਿਆਨਕ ਨੇ ਨਹੀਂ ਬਣਾਈ । ਇਹ ਵਿਗਿਆਨ ਦਾ ਹੀ ਸਿਧਾਂਤ ਹੈ ਕਿ ਆਪਣੇ ਆਪ ਤੋਂ ਕੁਝ ਵੀ ਨਹੀਂ ਬਣ ਸਕਦਾ । ਸੋ ਕੁਦਰਤ ਵੀ ਆਪਣੇ ਆਪ ਨਹੀਂ ਬਣੀ । ਜਾਂ ਕਿਸੇ ਵਿਗਿਆਨਕ ਨੇ ਨਹੀਂ ਬਣਾਈ । ਸੋ ਕੁਦਰਤ ਨੂੰ ਵੀ ਬਨਾਣ ਵਾਲੀ ਕੋਈ ਮਹਾਨ ਹਸਤੀ ਹੈ, ਜਿਸ ਨੂੰ ਪਰਮਾਤਮਾ ਕਹਿੰਦੇ ਹਨ । ਉਸ ਨੂੰ ਹਮੇਸ਼ਾਂ ਮਨ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ।
ਹ: ਸਿੰਘ: ਪ:- ਆਪਾਂ ਹਮੇਸ਼ਾਂ ਉਹ ਗੱਲਾਂ ਕਰਨ ਲੱਗ ਜਾਂਦੇ ਹਾਂ ਜੋ ਧਰਮ-ਗ੍ਰੰਥਾਂ ਵਿੱਚ ਲਿਖਿਆ ਹੈ । ਜੋ ਕਿ ਉਨ੍ਹਾਂ ਦਾ ਤਜੁਰਬਾ ਹੈ ਜਿਨ੍ਹਾਂ ਨੇ ਧਰਮ ਗ੍ਰੰਥ ਲਿਖੇ ਹਨ । ਲੇਕਿਨ ਅਸੀਂ ਆਪਣੇ ਤਜੁਰਬਿਆਂ ਦੀ ਗੱਲ ਕਰਨੀ ਹੈ ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਤੁਸੀਂ “ਹੁਕਮ” ਦੀ ਗੱਲ ਕੀਤੀ ਹੈ । ਜਾਹਰ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ “ਹੁਕਮ” ਦੀ ਗੱਲ ਕੀਤੀ ਹੈ । ਤੁਸੀਂ ਕੁਦਰਤ ਦੇ ਨਿਯਮਾਂ ਨੂੰ ‘ਹੁਕਮ’ ਕਹਿ ਰਹੇ ਹੋ । ਜਦਕਿ ਗੁਰਬਾਣੀ ਉਸ ਹੁਕਮ ਦੀ ਗੱਲ ਕਰਦੀ ਹੈ, ਜਿਸ ਨਾਲ ਇਹ ਸਾਰਾ ਜਗਤ ਪਸਾਰਾ, ਸਾਰੀ ਕੁਦਰਤ ਅਤੇ ਕੁਦਰਤੀ ਨਿਯਮ ਹੋਂਦ ਵਿੱਚ ਆਏ ।
ਗੁ: ਸਿੰਘ: ਬ:- ਹੁਕਮ ਤੋਂ ਭਾਵ ਨਿਯਮ ਹੀ ਹੈ । ਕਿਸੇ ਵਿਪਰ ਦੇ ਅਕਾਸ਼ੀਂ ਬੈਠੇ ਭਗਵਾਨ ਦਾ ਆਰਡਰ ਮਾਰਕਾ ਹੁਕਮ ਨਹੀਂ । ਬ੍ਰਹਮੰਡ ਦੇ ਨਿਯਮਾਂ ਨੇ ਬ੍ਰਹਮੰਡ ਨੂੰ ਖੁਦ ਸਾਜਿਆ ਹੈ । ਇਹਨਾਂ ਨਿਯਮਾਂ ਸਹਾਰੇ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ ।
ਜਸਬੀਰ ਸਿੰਘ ਵਿਰਦੀ:- ਗੁ: ਸਿੰਘ: ਬ: ਜੀ! ਬ੍ਰਹਮੰਡ ਨੂੰ ਸਾਜਣ ਵਾਲੇ ਨਿਯਮ ਬ੍ਰਹਮੰਡ ਦੇ ਹੋਂਦ ਵਿੱਚ ਆਣ ਤੋਂ ਪਹਿਲਾਂ ਕਿੱਥੋਂ ਆਏ ?
ਗੁ: ਸਿੰਘ: ਬ:- ਅਗਰ ਕਿਸੇ ਬਾਹਰੀ ਰੱਬ ਨੇ ਨਿਯਮ ਬਣਾਏ ਤਾਂ ਆਪੀਨ੍ਹੇ ਆਪ ਸਾਜਿਓ ਦਾ ਕੀ ਭਾਵ ਰਹਿ ਗਿਆ ? ਇਹ ਨਿਯਮ ਰੂਪੀ ਸ਼ਕਤੀ ਤਾਂ ਆਦਿ ਤੋਂ ਇੱਥੇ ਹੀ ਸੀ । ਜਿਸਨੇ ਇਹ ਪਸਾਰਾ ਆਪੀਨੇ ਆਪ ਤੋਂ ਕੀਤਾ ਹੈ । ਸੈਭੰ ਦਾ ਵੀ ਇਹੀ ਅਰਥ ਹੈ । ਆਪਣਾ ਪਸਾਰਾ ਆਪ ਕਰਨ ਵਾਲ਼ਾ ਪਸਾਰੇ ਤੋਂ ਬਾਹਰ ਵੱਖਰੇ ਰੂਪ ਵਿੱਚ ਨਹੀਂ ਬੈਠਾ ।
ਜਸਬੀਰ ਸਿੰਘ ਵਿਰਦੀ:- ਗੁ: ਸਿੰਘ: ਬ: ਜੀ ! ਕੁਦਰਤ ਦੇ ਨਿਯਮਾਂ ਅਨੁਸਾਰ ਕੁਝ ਵੀ ਆਪਣੇ ਆਪ ਤੋਂ ਨਹੀਂ ਬਣ ਸਕਦਾ । ਕੁਦਰਤ ਦਾ ਕੋਈ ਨਿਯਮ ਆਪਣੇ ਆਪ ਨੂੰ ਨਹੀਂ ਸਾਜ ਸਕਦਾ । ਸੋ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਕੁਦਰਤ ਦੇ ਨਿਯਮ ਹੀ ਗੁਰਬਾਣੀ ਵਿੱਚ ਦਰਜ “ਹੁਕਮ” ਹੈ । ਇਹ ਗੱਲ ਇੱਥੇ ਫਿੱਟ ਨਹੀਂ ਬੈਠਦੀ । ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਿਯਮ ਰੂਪੀ ਸ਼ਕਤੀ ਹਮੇਸ਼ਾਂ ਤੋਂ ਹੀ ਇੱਥੇ ਸੀ, ਇਹ ‘ਸਾਂਖ ਮੱਤ’ ਵਾਲਿਆਂ ਦਾ ਸਿਧਾਂਤ ਹੈ ਕਿ ਨਿਯਮ ਰੂਪੀ ਸ਼ਕਤੀ ਸਮੇਤ ਸਾਰਾ ਕੁਝ ਹਮੇਸ਼ਾਂ ਤੋਂ ਹੀ ਇੱਥੇ ਸੀ । ਪਰ ਗੁਰਮਤਿ ਅਨੁਸਾਰ
“ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥”
ਸਾਰੀਆਂ ਸ਼ਕਤੀਆਂ ਅਤੇ ਸਾਰੇ ਨਿਯਮ ਪਰਮਾਤਮਾ ਨੇ ਆਪ ਸਾਜੇ ਹਨ ਅਤੇ ਕੁਦਰਤ ਵਿੱਚ ਵਿਆਪਕ ਹੋ ਕੇ ਵੀ ਕੁਦਰਤ ਤੋਂ ਨਿਰਲੇਪ ਹੋ ਕੇ ਆਪਣਾ ਹੁਕਮ ਵਰਤਾ ਰਿਹਾ ਹੈ।
ਗੁ: ਸਿੰਘ: ਬ:- ਅਗਰ ਉਹ ਕੁਦਰਤ ਤੋਂ ਨਿਰਲੇਪ ਹੈ ਤਾਂ ਸੈਭੰ ਅਤੇ ਪੁਰਖ ਭਾਵ ਪੂਰਿਆ ਹੋਇਆ ਕਿੰਝ ਹੈ ?
ਜਸਬੀਰ ਸਿੰਘ ਵਿਰਦੀ:- ਵੀਰ ਜੀ! ਇਹ ਗੁਰਮਤਿ ਸਿਧਾਂਤ ਹੈ ਕਿ ਉਹ ਕੁਦਰਤ ਵਿੱਚ ਵਿਆਪਕ ਵੀ ਹੈ ਫਿਰ ਵੀ ਸਭ ਕਾਸੇ ਤੋਂ ਨਿਰਲੇਪ ਹੈ, ਉਹ ‘ਸੈਭੰ’ ਹੈ, ਉਹ ਪੁਰਖ ਹੈ । ਤੁਸੀਂ ਇਹ ਸਵਾਲ ਮੈਨੂੰ ਕਿਉਂ ਪੁੱਛ ਰਹੇ ਹੋ ? ਤੁਸੀਂ ਇਹ ਸਵਾਲ ਖੜ੍ਹਾ ਕਰ ਰਹੇ ਹੋ, ਕੀ ਤੁਸੀਂ ਗੁਰਮਤਿ ਦੇ ਇਸ ਸਿਧਾਂਤ ਨੂੰ ਸਵਿਕਾਰ ਨਹੀਂ ਕਰਦੇ ?
ਗੁ: ਸਿੰਘ: ਬ:- ਵੀਰ ਜੀ! ਅਸੀਂ ਤਾਂ ਮੰਨਦੇ ਹਾਂ ਪਰ ਤੁਸੀਂ ਅਕਾਲ ਪੁਰਖ ਨੂੰ ਕੁਦਰਤ ਅਤੇ ਉਸ ਦੇ ਨਿਯਮਾਂ ਤੋਂ ਖੁਦ ਹੀ ਵੱਖ ਕਰਕੇ ਵੱਖਰੀ ਹਸਤੀ ਬਣਾ ਰਹੇ ਹੋ ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਮੇਰੀ ਜਿਹੜੀ ਗੱਲ ਤੁਹਾਨੂੰ ਗੁਰਮਤਿ ਦੇ ਉਲਟ ਲੱਗਦੀ ਹੈ, ਮੇਰੀ ਉਸ ਲਿਖਤ ਦਾ ਹਵਾਲਾ ਦਿਉ ਤਾਂ ਕਿ ਗੱਲ ਕਲੀਅਰ ਕੀਤੀ ਜਾ ਸਕੇ । ਵੀਰ ਜੀ ! ਤੁਸੀਂ ਇਹ ਗੱਲ ਕਲੀਅਰ ਕਰੋ ਕਿ ‘ਜੇ ਗੁਰਬਾਣੀ ਵਿੱਚ ਆਏ ਸ਼ਬਦ ‘ਹੁਕਮ’ ਦਾ ਅਰਥ ਕੁਦਰਤੀ ਨਿਯਮ ਹੈ ਤਾਂ ਬ੍ਰਹਮੰਡ ਦੇ ਹੋਂਦ ਵਿੱਚ ਆਣ ਤੋਂ ਪਹਿਲਾਂ ਕੁਦਰਤੀ ਨਿਯਮ ਕਿੱਥੋਂ ਆਏ ? ਜੇ ਬ੍ਰਹਮੰਡੀ ਨਿਯਮਾਂ ਨੇ ਆਪਣੇ ਆਪ ਨੂੰ ਸਾਜਿਆ ਹੈ ਅਤੇ ਫੇਰ ਇਨ੍ਹਾਂ ਨਿਯਮਾਂ ਨੇ ਬ੍ਰਹਮੰਡ ਸਾਜਿਆ ਹੈ ਤਾਂ ਬ੍ਰਹਮੰਡੀ ਨਿਯਮ ਤਾਂ ਇਹ ਹੈ ਕਿ ਆਪਣੇ ਆਪ ਤੋਂ ਕੁਝ ਵੀ ਹੋਂਦ ਵਿੱ