ਗੁਰਦੇਵ ਸਿੰਘ ਸੱਧੇਵਾਲੀਆ
ਕੋਈ ਸਮਾਂ ਸੀ ਕਿ ਪੰਜਾਬੀ ਫਿਲਮਾਂ ਵਾਲਿਆਂ ਜੱਟ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਸੀ । ਫਿਲਮ ਦੀ ਹਰੇਕ ਕੱਟੀ-ਵੱਛੀ ਜੱਟ ਦੇ ਸਿਰ ਮੜ ਛੱਡੀ ਮਾਂ ਦਿਆਂ ਪੁੱਤਾਂ । ਕੁੱਝ ਚਿਰ ਪੰਜਾਬੀ ਫਿਲਮਾਂ ਵਿਚ ਖੜੋਤ ਤੋਂ ਬਾਅਦ ਲੱਗਦਾ ਹੁਣ ਫਿਰ ਤੋਂ ਜੱਟ ਦੀ ਖੈਰ ਨਹੀਂ । ਨਾ ਫਿਲਮਾਂ ਬਣਾਉਂਣ ਵਾਲਿਆਂ ਨੂੰ, ਤੇ ਨਾ ਫਿਲਮਾਂ ਵਿਚ ਕੰਮ ਕਰਨ ਵਾਲਿਆਂ ਨੂੰ ਜੱਟ ਦਾ ਮੱਤਲਬ ਪਤਾ ਹੈ । ਉਹ ਜੱਟ ਹੋਣ ਨੂੰ ਸ਼ਾਇਦ ਬੜੀ ਮਾਣ ਵਾਲੀ ਗੱਲ ਸਮਝਦੇ ਹੋਣ, ਪਰ ਜਿਸ ਮੁਲਕ ਵਿੱਚ ਉਹ ਰਹਿੰਦੇ ਹਨ, ਉਸ ਦੇ ਪੰਡੀਏ ਦੇ ਜੇ ਕਿਤੇ ਉਨਹੀਂ ਗਰੰਥ ਪੜੇ ਹੁੰਦੇ, ਤਾਂ ਉਨ੍ਹਾਂ ਨੂੰ ਗਿਆਨ ਹੋਣਾ ਸੀ, ਕਿ ਜੱਟ ਵੀ ਬਾਕੀ ਆਖੀਆਂ ਜਾਂਦੀਆਂ ਨੀਵੀਆਂ ਜਾਤਾਂ ਵਾਂਗ ਇੱਕ ਅਖੌਤੀ ਨੀਵੀਂ ਜਾਤ ਹੀ ਹੈ, ਉਸ ਵਿਚ ਉੱਚਾ ਹੋਣ ਅਤੇ ਮਾਣ ਕਰਨ ਵਾਲੀ ਕੋਈ ਗੱਲ ਨਹੀਂ, ਪਰ ਇਹ ਵੱਖਰੀ ਗੱਲ ਹੈ, ਅੰਨਿਆਂ ਵਿਚ ਕਾਣਾ ਰਾਜਾ ਵਾਂਗ, ਪੰਜਾਬ ਦੇ ਜੱਟ ਨੇ ਬਾਕੀ ਲੋਕਾਂ ਉਪਰ ਰੋਅਬ ਰੱਖਣ ਲਈ ਜੱਟ ਹੋਣ ਨੂੰ ਹੀ ਉੱਚਾ ਜਾਣ ਲਿਆ ਹੋਇਆ ਹੈ ।
ਜੱਟਵਾਦ ਨੂੰ ਬੜਾਵਾ ਦਿੱਤਾ ਜਾਣਾ ਉਂਝ ਵੀ ਪੰਜਾਬ ਵਿਚ ਬਾਕੀ ਵੱਸਦੀਆਂ ਜਾਤੀਆਂ ਲਈ ਘਿਰਣਾ ਦਾ ਕਾਰਨ ਬਣਾਉਂਣਾ ਅਤੇ ਜਾਤ ਪਾਤੀ ਸਿਸਟਮ ਨੂੰ ਸ਼ਹਿ ਦੇਣਾ ਹੈ । ਕਦੇ ਤੁਸਾਂ ਦੇਖਿਆ ਕਿ ਕਿਸੇ ਪੰਜਾਬੀ ਫਿਲਮ ਵਿਚ ਕਦੇ ਸਰਦਾਰ ਹੋਣ ਨੂੰ ਮਾਣ ਕਰਨ ਵਾਲੀ ਗੱਲ ਦੱਸਿਆ ਹੋਵੇ? ਕਿਉਂਕਿ ਸਰਦਾਰ ਹੋਣ ਉਪਰ ਮਾਣ ਕਰਨ ਨਾਲ ਸਿੱਖ ਦੀ ਗੈਰਤ ਨੂੰ ਹੁਲਾਰਾ ਮਿਲਦਾ ਹੈ, ਜਿਹੜਾ ਹਿੰਦੋਸਤਾਨ ਦੇ ਸਿਸਟਮ ਵਿਚ ਬੈਠੀ ‘ਹਿੰਦੂ ਜ਼ਹਿਨੀਅਤ’ ਨੂੰ ਕਦੇ ਵੀ ਗਵਾਰਾ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਜੱਟਵਾਦ ਦੇ ਰੌਲੇ ਵਿਚ ਸਰਦਾਰ ਗਵਾਚਦਾ ਹੈ, ਜਿਸ ਨੂੰ ਕਿ ਉਹ ਗਵਾਉਂਣਾ ਹੀ ਚਾਹੁੰਦਾ ਹੈ। ਜੱਟ ਜਾਂ ਪੰਜਾਬੀ ਤੋਂ ਹਿੰਦੂ ਨੂੰ ਕੋਈ ਚਿੜ ਨਹੀਂ। ਤੁਹਾਡਾ ਜੱਟ ਜਾਂ ਪੰਜਾਬੀ ਹੋਣਾ ਹਿੰਦੂ ਨੂੰ ਕੋਈ ਤਕਲੀਫ ਨਹੀਂ ਦਿੰਦਾ, ਕਿਉਂਕਿ