ਭਾਰਤ ਦੀ ਲੋਕ-ਸਭਾ ਦਾ ਮਸਲ੍ਹਾ!
ਭਾਰਤ ਦੀ ਲੋਕ-ਸਭਾ ਵਿਚ ਇਸ ਵੇਲੇ 250 ਤੋਂ ਵੱਧ ਅਜਿਹੇ ਮੈਂਬਰ ਹਨ, ਜਿਨ੍ਹਾਂ ਤੇ 302, 307 ਅਤੇ ਬਲਾਤਕਾਰ ਦੇ ਕੇਸ ਚੱਲ ਰਹੇ ਹਨ, ਯਾਨੀ ਸਿੱਧੀ ਬੋਲੀ ਵਿਚ 250 ਸੌ ਤੋਂ ਵੱਧ ਗੁੰਡੇ ਹਨ। ਫਿਰ ਵੀ ਪਿਛਲੇ ਦੋ ਮਹੀਨੇ ਤੋਂ ਵੱਧ ਸਮੇ ਤੋਂ ਉਨ੍ਹਾਂ ਕੋਲ ਜੰਤਾ ਸਬੰਧੀ ਕੋਈ ਕੰਮ ਨਹੀਂ ਹੈ, ਲੋਕ-ਸਭਾ ਕੋਲ ਇਕੋ ਕੰਮ ਹੈ ਕਿ ਲੋਕ ਸਭਾ ਦਾ ਸਭ ਤੋਂ ਵੱਡਾ ਗੁੰਡਾ ਕਿਹੜਾ ਹੈ ? ਅਤੇ ਉਸ ਨੂੰ ਕਿਵੇਂ ਬਚਾਇਆ ਜਾਵੇ ?
ਉਸ ਦੀ ਮਦਦ ਲਈ ਲੋਕ-ਸਭਾ ਦੀ ਪੂਰੀ ਗੁੰਡਾ ਬਰਗੇਡ ਹੈ, ਜਿਸ ਦੇ ਇਕ ਇਸ਼ਾਰੇ ਤੇ ਸਾਰੀਆਂ ਸਰਕਾਰੀ ਏਜੈਂਸੀਆਂ ਅਤੇ ਦਿੱਲੀ ਦੀ ਪੁਲਸ ਕੁਝ ਵੀ ਕਰ ਸਕਦੀ ਹੈ, ਗੋਦੀ ਮੀਡੀਆ ਤਾਂ ਦੋ ਮਹੀਨੇ ਦਾ ਆਪਣਾ ਟਿੱਲ ਲਾ ਹੀ ਰਿਹਾ ਹੈ। ਪਰ ਕੋਈ ਗੱਲ ਬਣਦੀ ਨਹੀਂ ਦਿਸਦੀ।
ਇਸ ਵੇਲੇ ਇਨ੍ਹਾਂ ਦੇ ਸਾਮ੍ਹਣੇ, ਸੋਲਾਂ ਸਾਲ ਦੀ ਇਕ ਬੇਟੀ ਖੜੀ ਹੈ, ਜਿਸ ਨੂੰ ਇਹ ਕਿਸੇ ਵੀ ਹਾਲਤ ਵਿਚ "ਬੇਟੀ-ਬਚਾਉ" ਸਿਧਾਂਤ ਦੇ ਅਧੀਨ ਬਚਾ ਕੇ ਅਠਾਰਾਂ ਸਾਲ ਤੋਂ ਵੱਡਾ ਕਰਨਾ ਚਾਹੁੰਦੇ ਹਨ । ਜੇ ਇਹ ਨਾ ਕਰ ਸਕੇ ਤਾਂ ਇਨ੍ਹਾਂ ਦੀ ਗੁੰਡਾ ਬਰਗੇਡ ਗਈ ।
ਜੇ ਇਨ੍ਹਾਂ ਨੇ ਉਹ ਬੇਟੀ ਅਠਾਰਾਂ ਸਾਲ ਦੀ ਕਰ ਲਈ ਤਾਂ ਉਹ ਬੇਟੀ ਵੀ ਗਈ ਉਸ ਦੀਆਂ ਛੇ ਪਹਿਲਵਾਨ ਸਾਥਣਾ ਵੀ ਗਈਆਂ।
ਮਤਲਬ ਸਾਫ ਹੈ ਕਿ ਉਸ ਮਗਰੋਂ ਭਾਰਤ ਵਿਚ ਕੋਈ ਕਾਨੂਨ-ਵਿਧਾਨ ਨਹੀਂ ਚੱਲੇਗਾ, ਚੱਲੇਗਾ ਨਵੀਂ ਲੋਕ-ਸਭਾ ਦੀ ਬਿਲਡਿੰਗ ਵਿਚ ਰੱਖਿਆ ਗਿਆ "ਰਾਜ-ਦੰਡ" ਜਿਸ ਦੇ ਹਿਸਾਬ ਨਾਲ ਕੋਈ ਵਕੀਲ-ਦਲੀਲ, ਇੰਸਾਫ ਨਹੀਂ ਹੁੰਦਾ, ਚਲਦਾ ਹੈ ਸਿਰਫ ਦੰਡ।
ਉਸ ਮਗਰੋਂ ਜੰਤਾ ਨੇ ਸੋਚਣਾ ਹੈ ਕਿ "ਗੁਲਾਮ" ਬਣ ਕੇ ਰਹਿਣਾ ਹੈ ਜਾਂ "ਰਾਜਾ" ? ਕਿਉਂਕਿ ਤੀਸਰਾ ਕੋਈ ਰਹਿ ਹੀ ਨਹੀਂ ਜਾਣਾ।
ਚੰਦੀ ਅਮਰ ਜੀਤ ਸਿੰਘ