ਸਿੱਖ ਅਤੇ ਗੁਰੂ! (ਭਾਗ 4)
ਅੱਜ ਦੀ ਹਾਲਤ ?
ਸਿੱਖ:- ਉਸ ਬੰਦੇ ਨੂੰ ਸਿੱਖ ਕਿਹਾ ਜਾ ਸਕਦਾ ਹੈ, ਜੋ ਸਿਰਫ ਤੇ ਸਿਰਫ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਜੀ ਨੂੰ ਆਪਣਾ ਗੁਰੂ, ਆਪਣਾ ਗਿਆਨ-ਦਾਤਾ ਮੰਨਦਾ ਹੋਵੇ।
ਅੱਜ ਦੀ ਹਾਲਤ ਮੁਤਾਬਕ, (ਜੇ ਅਸੀਂ ਸਿੱਖਾਂ ਦੀ ਗਿਣਤੀ 2.5 ਕ੍ਰੋੜ ਮੰਨ ਕੇ ਚਲੀਏ) ਅਜਿਹੇ ਸਿੱਖਾਂ ਦੀ ਗਿਣਤੀ 2/3 ਲੱਖ ਵਿਚੋਂ (1%) ਤੋਂ ਵੱਧ ਨਹੀਂ ਹੋ ਸਕਦੀ। ਜੇ ਪਰਿਵਾਰਾਂ ਦੀ ਗਿਣਤੀ ਕੀਤੀ ਜਾਵੇ ਤਾਂ 2/3 ਹਜ਼ਾਰ. ਉਸ ਦੀ ਵੀ (1%) ਤੋਂ ਵੱਧ ਨਹੀਂ ਹੋਣੀ।
ਜਦ ਪਨੀਰੀ ਹੀ (.00001%) ਹੋਵੇ ਤਾਂ ਫਸਲ ਦੀ ਕੀ ਆਸ ਕੀਤੀ ਜਾ ਸਕਦੀ ਹੈ ?
ਇਹ ਮੈਂ ਆਪਣੇ ਹਿਸਾਬ ਨਾਲ ਲਿਖਿਆ ਹੈ, ਕੁਝ-ਨਾ-ਕੁਝ ਗਲਤ ਜ਼ਰੂਰ ਹੋਵੇਗਾ। (ਇਸ ਵਿਚੋਂ ਕੁਝ ਵੀ ਹਾਸਲ ਕਰਨ,। ਲਾਭ ਜਾਂ ਘਾਟਾ। ਵਾਲੀ ਕੋਈ ਗੱਲ ਨਹੀਂ, ਸਿੱਖਾਂ ਦੇ ਭਵਿੱਖ ਬਾਰੇ ਵਿਚਾਰ ਕਰਨ ਦੀ ਲੋੜ ਤੇ ਧਿਆਨ ਦੇਣ ਦੀ ਗੱਲ ਹੈ। ਅਤੇ ਇਹ ਧਿਆਨ ਉਹ ਸਿੱਖ ਦੇਵੇ, ਜੋ ਆਪ ਸਿਰਫ "ਸ਼ਬਦ ਗੁਰੂ" ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗਿਆਨ-ਦਾਤਾ ਮੰਨਦਾ ਹੋਵੇ।
ਜੇ ਮੇਰੀ ਕਸਵੱਟੀ ਨਾਲ ਹੀ ਉਹ ਸਹਿਮਤ ਨਾ ਹੋਵੇ ਤਾਂ ਉਸ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਕਿਉਂਕਿ ਸਰੀਰਕ ਲੋੜਾਂ ਅਤੇ ਧਾਰਮਿਕ ਲੋੜਾਂ ਵਿਚ ਬਹੁਤ ਫਰਕ ਹੁੰਦਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)